:: 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਆਉਣਗੇ ਰਾਸ਼ਟਰਪਤੀ ਕੋਵਿੰਦ   :: ਗੁਰਦੁਆਰਾ ਬੰਗਲਾ ਸਾਹਿਬ ਚ ਹੋਈ ਤਕਰਾਰਬਾਜ਼ੀ ਕਮੇਟੀ ਦੀ ਪ੍ਰਬੰਧਕੀ ਨਾਕਾਮੀ : ਜੀ. ਕੇ.   :: ਸੁਪਰੀਮ ਕੋਰਟ ਨੇ ਪੁੱਛਿਆ- ਕੀ ਜੰਮੂ-ਕਸ਼ਮੀਰ ਬੱਚਿਆਂ ਨੂੰ ਹਿਰਾਸਤ ਚ ਰੱਖਿਆ ਜਾ ਰਿਹਾ ਹੈ?   :: ਚੀਜ਼ਾਂ ਮੁਫ਼ਤ ਦੇ ਕੇ ਜੇਕਰ ਚੋਣਾਂ ਜਿੱਤ ਜਾਂਦੇ ਤਾਂ ਕੇਜਰੀਵਾਲ ਹਰ ਚੀਜ਼ ਮੁਫ਼ਤ ਕਰ ਦਿੰਦੇ : ਪੁਰੀ   :: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜਸ ਚ ਭਰੀ ਉਡਾਣ, ਜਾਣੋ ਖਾਸੀਅਤ   :: INX ਮੀਡੀਆ ਕੇਸ : ਚਿਦਾਂਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ   :: ਅਸੀਂ ਕਸ਼ਮੀਰ ਚ ਫਿਰ ਤੋਂ ਨਵਾਂ ਸਵਰਗ ਬਣਾਉਣਾ ਹੈ : ਨਰਿੰਦਰ ਮੋਦੀ   :: UNGA ਚ ਧਾਰਾ-370 ਤੇ ਚਰਚਾ ਸਾਡਾ ਏਜੰਡਾ ਨਹੀਂ, ਅੱਤਵਾਦ ਤੇ ਹੋਵੇਗੀ ਗੱਲ : ਗੋਖਲੇ   :: ਕੇਜਰੀਵਾਲ ਦੇਸ਼ਧ੍ਰੋਹੀ ਨਾਅਰਿਆਂ ਦਾ ਕਰਦੇ ਹਨ ਸਮਰਥਨ : ਪ੍ਰਕਾਸ਼ ਜਾਵਡੇਕਰ   :: ਰਾਬਰਟ ਵਾਡਰਾਂ ਦੀਆਂ ਵਧੀਆਂ ਮੁਸ਼ਕਿਲਾਂ, ਕੰਪਨੀ ਦਾ ਲਾਈਸੈਂਸ ਰੱਦ ਕਰ ਸਕਦੀ ਹੈ ਹਰਿਆਣਾ ਸਰਕਾਰ   :: ਹੁਣ ਲਿਖਿਆ ਜਾਵੇਗਾ ਦੇਸ਼ ਦੀਆਂ ਸਰਹੱਦਾਂ ਦਾ ਇਤਿਹਾਸ, ਰਾਜਨਾਥ ਸਿੰਘ ਨੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ   :: ਕਾਂਗਰਸ ਦੀ ਦੋਗਲੀ ਨੀਤੀ ਕਾਰਨ ਦੇਸ਼ ਚ ਫਿਰਕੂ ਤਾਕਤਾਂ ਮਜ਼ਬੂਤ ਹੋ ਰਹੀਆਂ: ਮਾਇਆਵਤੀ   :: ਘਾਟੇ ਚ ਚਲ ਰਹੀ Air India ਨੂੰ ਵੇਚਣ ਲਈ ਵਿੱਤ ਮੰਤਰੀ ਅੱਜ ਕਰਨਗੇ ਬੈਠਕ   :: PM ਮੋਦੀ ਦਾ ਸੁਪਨਾ ਹੋਵੇਗਾ ਪੂਰਾ, ਸ਼ਹਿਰਾਂ ਦੀ ਬਦਲੀ ਜਾਵੇਗੀ ਨੁਹਾਰ : ਪੁਰੀ   :: ਪਰਵਾਸ ਮਾਮਲੇ ਚ ਭਾਰਤੀਆਂ ਨੇ ਤੋੜੇ ਰਿਕਾਰਡ, 1.75 ਕਰੋੜ ਨਾਗਰਿਕਾਂ ਨੇ ਛੱਡਿਆ ਦੇਸ਼

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੱਜ ਰਾਤ ਚੰਨ ਤੇ ਉਤਰੇਗਾ ਚੰਦਰਯਾਨ-2, 70 ਬੱਚਿਆਂ ਸਮੇਤ ਲਾਈਵ ਦੇਖਣਗੇ PM ਮੋਦੀ PRINT ਈ ਮੇਲ
channnnnnnnnnnn.jpgਨਵੀਂ ਦਿੱਲੀ ਚੰਦਰਯਾਨ-2 ਦਾ ਵਿਕਰਮ ਲੈਂਡਰ ਸ਼ਨੀਵਾਰ ਤੜਕੇ ਚੰਨ ਦੇ ਸਤਿਹ 'ਤੇ ਉਤਰਨ ਲਈ ਤਿਆਰ ਹੈ। ਦੇਸ਼-ਦੁਨੀਆ ਦੇ ਲੋਕ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਹੋਣ ਵਾਲੀ ਇਸ 'ਸਾਫਟ ਲੈਂਡਿੰਗ' ਦਾ ਗਵਾਹ ਬਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਕਰਮ ਲੈਂਡਰ ਦੀ ਇਹ ਸਾਫ਼ਟ ਲੈਂਡਿੰਗ ਜੇਕਰ ਕਾਮਯਾਬ ਹੁੰਦੀ ਹੈ ਤਾਂ ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਅਜਿਹੀ ਉਪਲੱਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।

70 ਬੱਚਿਆਂ ਸਮੇਤ ਲਾਈਵ ਦੇਖਣਗੇ ਪੀ.ਐੱਮ. ਮੋਦੀ
ਵਿਕਰਮ ਲੈਂਡਰ ਸ਼ਨੀਵਾਰ ਤੜਕੇ ਇਕ ਤੋਂ 2 ਵਜੇ ਦਰਮਿਆਨ ਚੰਨ 'ਤੇ ਉਤਰਨ ਲਈ ਹੇਠਾਂ ਵੱਲ ਚੱਲਣਾ ਸ਼ੁਰੂ ਕਰੇਗਾ ਅਤੇ ਰਾਤ ਡੇਢ ਵਜੇ ਤੋਂ ਢਾਈ ਵਜੇ ਦਰਮਿਆਨ ਇਹ ਧਰਤੀ ਦੇ ਸੈਟੇਲਾਈਟ ਦੇ ਦੱਖਣੀ ਧਰੁਵ ਖੇਤਰ 'ਚ ਉਤਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਪਲ ਨੂੰ ਦੇਖਣ ਲਈ ਇਸਰੋ ਦੇ ਬੈਂਗਲੁਰੂ ਕੇਂਦਰ 'ਚ ਮੌਜੂਦ ਰਹਿਣਗੇ। ਉਨ੍ਹਾਂ ਨਾਲ 60-70 ਸਕੂਲੀ ਬੱਚੇ ਵੀ ਹੋਣਗੇ, ਜੋ ਦੇਸ਼ ਭਰ ਤੋਂ ਕਵਿਜ ਮੁਕਾਬਲਿਆਂ ਰਾਹੀਂ ਚੁਣ ਕੇ ਲੈਂਡਿੰਗ ਦਾ ਸਿੱਧਾ ਪ੍ਰਸਾਰਨ ਦੇਖਣ ਇੱਥੇ ਮੌਜੂਦ ਰਹਿਣਗੇ।

ਜ਼ਿਕਰਯੋਗ ਹੈ ਕਿ ਇਸਰੋ ਦੇ ਦੂਜੇ ਡੀ-ਆਰਬਿਟਲ ਆਪਰੇਸ਼ਨ ਦੇ ਬੁੱਧਵਾਰ ਨੂੰ ਸਫ਼ਲਤਾਪੂਰਵਕ ਹੁੰਦੇ ਹੀ ਭਾਰਤ ਦਾ ਪਹਿਲਾ ਮੂਨ ਲੈਂਡਰ ਵਿਕਰਮ 7 ਸਤੰਬਰ ਨੂੰ ਚੰਨ 'ਤੇ ਉਤਰਨ ਲਈ ਤਿਆਰ ਹੈ। ਭਾਰਤੀ ਪੁਲਾੜ ਏਜੰਸੀ ਇਸਰੋ ਅਨੁਸਾਰ, ਵਿਕਰਮ ਦਾ ਦੂਜਾ ਡੀ-ਆਰਬਿਟਲ ਆਪਰੇਸ਼ਨ ਬੁੱਧਵਾਰ ਤੜਕੇ 3.42 ਵਜੇ ਆਨਬੋਰਡ ਸੰਚਾਲਨ ਤੰਤਰ ਦੀ ਵਰਤੋਂ ਕਰਦੇ ਹੋਏ ਹੋਇਆ ਅਤੇ 9 ਸੈਕਿੰਡ 'ਚ ਪੂਰਾ ਹੋ ਗਿਆ।

ਤੜਕੇ 1.30 ਤੋਂ 2.30 ਵਜੇ ਦਰਮਿਆਨ ਚੰਨ 'ਤੇ ਉਤਰੇਗਾ
ਵਿਕਰਮ ਲੈਂਡਰ ਦਾ ਪੰਧ 35 ਕਿਲੋਮੀਟਰ ਗੁਣਾ 101 ਕਿਲੋਮੀਟਰ ਹੈ। ਇਸਰੋ ਨੇ ਕਿਹਾ ਕਿ ਇਸ ਆਪਰੇਸ਼ਨ ਦੇ ਨਾਲ ਹੀ ਵਿਕਰਮ ਦੇ ਚੰਨ ਦੀ ਸਤਿਹ 'ਤੇ ਉਤਰਨ ਲਈ ਜ਼ਰੂਰੀ ਆਰਬਿਟ ਪ੍ਰਾਪਤ ਕਰ ਲਈ ਗਈ ਹੈ। ਇਸਰੋ ਅਨੁਸਾਰ ਵਿਕਰਮ ਚੰਨ ਦੇ ਦੱਖਣੀ ਧਰੁਵ 'ਤੇ 7 ਸਤੰਬਰ ਨੂੰ ਤੜਕੇ ਡੇਢ ਵਜੇ ਤੋਂ ਢਾਈ ਵਜੇ ਦਰਮਿਆਨ ਉਤਰੇਗਾ। ਵਿਕਰਮ ਦੇ ਚੰਨ 'ਤੇ ਉਤਰਦੇ ਹੀ ਰੋਵਰ ਲੈਂਡਰ ਉਸ 'ਚੋਂ ਨਿਕਲ ਆਏਗਾ ਅਤੇ ਰਿਸਰਚ ਸ਼ੁਰੂ ਕਰ ਦੇਵੇਗਾ, ਜਿਸ ਲਈ ਉਸ ਨੂੰ ਬਣਾਇਆ ਗਿਆ ਹੈ।
 

22 ਜੁਲਾਈ ਨੂੰ ਕੀਤਾ ਗਿਆ ਸੀ ਲਾਂਚ
ਇਸਰੋ ਨੇ ਕਿਹਾ ਕਿ ਚੰਦਰਯਾਨ-2 ਆਰਬਿਟਰ ਆਪਣੀ 96 ਕਿਲੋਮੀਟਰ ਗੁਣਾ 125 ਕਿਲੋਮੀਟਰ ਦੇ ਮੌਜੂਦਾ ਪੰਧ 'ਚ ਚੰਨ੍ਹ ਦੇ ਚਾਰੇ ਪਾਸੇ ਘੁੰਮ ਰਿਹਾ ਹੈ ਅਤੇ ਦੋਵੇਂ- ਆਰਬਿਟਰ ਅਤੇ ਲੈਂਡਰ ਸਹੀ ਕੰਮ ਕਰ ਰਹੇ ਹਨ। ਸੋਮਵਾਰ ਦੁਪਹਿਰ ਨੂੰ ਵਿਕਰਮ ਚੰਦਰਯਾਨ-2 ਤੋਂ ਵੱਖ ਹੋ ਗਿਆ ਸੀ। ਭਾਰਤ ਦੇ ਕੁੱਲ 978 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦੇ ਅਧੀਨ ਚੰਦਰਯਾਨ-2 ਨੂੰ ਭਾਰੀ ਰਾਕੇਸ਼ ਜਿਓਸਿੰਕ੍ਰੋਨਸ ਸੈਟੇਲਾਈਟ ਲਾਂਚ ਵ੍ਹੀਕਲ-ਮਾਰਕ3 (ਜੀ.ਐੱਸ.ਐੱਲ.ਵੀ.-ਐੱਮ.ਕੇ. 3) ਰਾਹੀਂ 22 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ।

 
< Prev   Next >

Advertisements

Advertisement
Advertisement
Advertisement
Advertisement

Advertisement