:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ISRO ਜਾਪਾਨ ਨਾਲ ਕਰੇਗਾ ਅਗਲੀ ਚੰਨ ਮੁਹਿੰਮ, ਦੱਖਣੀ ਧਰੁਵ ਤੋਂ ਲਿਆਏਗਾ ਸੈਂਪਲ PRINT ਈ ਮੇਲ
isroooooooooo.jpgਟੋਕੀਓ/ਨਵੀਂ ਦਿੱਲੀ ਚੰਦਰਯਾਨ-2 ਦੀ 95 ਫੀਸਦੀ ਸਫਲਤਾ ਦੇ ਨਾਲ ਦੁਨੀਆ ਭਰ ਵਿਚ ਇਸਰੋ (ISRO) ਦੀ ਤਾਰੀਫ ਹੋ ਰਹੀ ਹੈ। ਅਮਰੀਕਾ ਤੋਂ ਲੈ ਕੇ ਰੂਸ ਅਤੇ ਇਜ਼ਰਾਈਲ ਤੱਕ ਨੇ ਭਾਰਤੀ ਵਿਗਿਆਨੀਆਂ ਦੀ ਸਮਰੱਥਾ ਅਤੇ ਯੋਗਤਾ ਦਾ ਲੋਹਾ ਮੰਨਿਆ ਹੈ। ਸਾਲ 2022 ਵਿਚ ਭਾਰਤ ਦੀ ਯੋਜਨਾ ਸਪੇਸ ਵਿਚ ਇਨਸਾਨੀ ਮਿਸ਼ਨ ਭੇਜਣ ਦੀ ਹੈ। ਉਸ ਮਗਰੋਂ 2024 ਵਿਚ ਇਸਰੋ ਚੰਦਰਯਾਨ-2 ਤੋਂ ਵੀ ਵੱਡਾ ਅਤੇ ਬਿਹਤਰ ਮਿਸ਼ਨ ਕਰਨਾ ਚਾਹੁੰਦਾ ਹੈ, ਜਿਸ ਲਈ ਜਾਪਾਨ ਦੀ ਪੁਲਾੜ ਏਜੰਸੀ ਨੇ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

PunjabKesari

ਹੁਣ ਜਾਪਾਨ ਵੀ ਇਸਰੋ ਨਾਲ ਅਗਲੀ ਚੰਨ ਮੁਹਿੰਮ ਵਿਚ ਕੰਮ ਕਰਨਾ ਚਾਹੁੰਦਾ ਹੈ। ਇਸ ਮਿਸ਼ਨ ਵਿਚ ਚੰਨ ਦੇ ਦੱਖਣੀ ਧਰੁਵ ਤੋਂ ਸੈਂਪਲ ਲਿਆਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ। ਚੰਨ ਦੇ ਧਰੁਵੀ ਖੇਤਰ ਵਿਚ ਸ਼ੋਧ ਦੇ ਇਸ ਮਿਸ਼ਨ ਵਿਚ ਇਸਰੋ ਦੇ ਨਾਲ ਜਾਪਾਨ ਦੀ ਪੁਲਾੜ ਏਜੰਸੀ ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਕੰਮ ਕਰੇਗੀ। ਇਸਰੋ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਇਸਰੋ ਅਤੇ ਜਾਕਸਾ ਦੇ ਵਿਗਿਆਨੀ ਚੰਨ ਦੇ ਧਰੁਵੀ ਖੇਤਰ ਵਿਚ ਸ਼ੋਧ ਕਰਨ ਲਈ ਇਕ ਸੰਯੁਕਤ ਸੈਟੇਲਾਈਟ ਮਿਸ਼ਨ 'ਤੇ ਕੰਮ ਕਰਨ ਦੀ ਸੰਭਾਵਨਾ 'ਤੇ ਅਧਿਐਨ ਕਰ ਰਹੇ ਹਨ।

PunjabKesari

ਪਹਿਲੀ ਵਾਰ ਭਾਰਤ ਅਤੇ ਜਾਪਾਨ ਦੇ ਸੰਯੁਕਤ ਚੰਨ ਮਿਸ਼ਨ ਨੂੰ ਲੈ ਕੇ 2017 ਵਿਚ ਜਨਤਕ ਤੌਰ 'ਤੇ ਗੱਲਬਾਤ ਕੀਤੀ ਗਈ ਸੀ। ਇਹ ਗੱਲਬਾਤ ਮਲਟੀ ਸਪੇਸ ਏਜੰਸੀਆਂ ਦੀ ਬੇਂਗਲੁਰੂ ਵਿਚ ਹੋਈ ਬੈਠਕ ਦੌਰਾਨ ਹੋਈ ਸੀ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 2018 ਵਿਚ ਜਾਪਾਨ ਗਏ ਤਾਂ ਇਹ ਅੰਤਰਸਰਕਾਰੀ ਗੱਲਬਾਤ ਦਾ ਵੀ ਹਿੱਸਾ ਸੀ। à¨¤à©à¨¹à¨¾à¨¡à©€ ਜਾਣਕਾਰੀ ਲਈ ਦੱਸ ਦਈਏ ਕਿ ਜਿੱਥੇ ਨਾਸਾ ਇਕ ਵਾਰ ਫਿਰ ਇਨਸਾਨ ਨੂੰ ਚੰਨ 'ਤੇ ਭੇਜਣ ਦੀ ਤਿਆਰੀ ਕਰ ਰਿਹਾ ਹੈ ਉੱਥੇ ਜਾਪਾਨ ਅਤੇ ਭਾਰਤ ਦਾ ਮਿਸ਼ਨ ਪੂਰੀ ਤਰ੍ਹਾਂ ਰੋਬੋਟਿਕ ਹੋਵੇਗਾ। ਇਹ ਚੰਨ 'ਤੇ ਬੇਸ ਬਣਾਉਣ ਦਾ ਗਰਾਊਂਡ ਵਰਕ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਗਲੋਬਲ ਸਪੇਸ ਏਜੰਸੀਆਂ ਦੇ ਸਹਿਯੋਗ ਨਾਲ ਹੋ ਸਕਦਾ ਹੈ।

PunjabKesari

ਜੇਕਰ ਵਿਕਰਮ ਲੈਂਡਰ ਨੇ ਸ਼ਨੀਵਾਰ ਨੂੰ ਸਫਲਤਾਪੂਰਵਕ ਚੰਨ ਦੀ ਸਤਹਿ 'ਤੇ ਸਾਫਟ ਲੈਂਡਿੰਗ ਦੇ ਟੀਚੇ ਨੂੰ ਹਾਸਲ ਕਰ ਲਿਆ ਹੁੰਦਾ ਤਾਂ ਅਜਿਹਾ ਕਰਨ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਹੁੰਦਾ। ਇੱਥੇ ਦੱਸ ਦਈਏ ਕਿ ਹਾਲੇ ਤੱਕ ਜਾਪਾਨ ਵੀ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕਰ ਪਾਇਆ ਹੈ। ਫਿਰ ਵੀ ਇਸਰੋ ਦਾ ਇਹ ਮਿਸ਼ਨ 95 ਫੀਸਦੀ ਤੱਕ ਸਫਲ ਹੋਇਆ ਹੈ ਅਤੇ ਹਾਲੇ ਵੀ ਵਿਕਰਮ ਦੇ ਨਾਲ ਸੰਪਰਕ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਨਹੀਂ ਹੋਈਆਂ ਹਨ। ਅਗਲੇ 14 ਦਿਨਾਂ ਵਿਚ ਇਕ ਵਾਰ ਫਿਰ ਇਸਰੋ ਵਿਕਰਮ ਨਾਲ ਸੰਪਰਕ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਹੇਗਾ।

 
< Prev   Next >

Advertisements