:: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ   :: ਮੋਦੀ-ਟਰੰਪ ਦਾ ਐਲਾਨ- ਤਿੰਨ ਅਰਬ ਡਾਲਰ ਦੀ ਡਿਫੈਂਸ ਡੀਲ ਤੇ ਲੱਗੀ ਮੋਹਰ   :: ਜਾਣੋ ਉਸ ਮਹਿਲਾ ਬਾਰੇ, ਜੋ ਮੋਦੀ-ਟਰੰਪ-ਮੇਲਾਨੀਆ ਦੇ ਨਾਲ ਦਿਸੀ   :: ਪਹਿਲੀ ਹੀ ਮੁਲਾਕਾਤ ਚ ਟਰੰਪ ਨੇ ਕਿਹਾ ਸੀ, ਵ੍ਹਾਈਟ ਹਾਊਸ ਚ ਭਾਰਤ ਦਾ ਦੋਸਤ : ਨਰਿੰਦਰ ਮੋਦੀ   :: ਪਾਕਿਸਤਾਨ ਦੇ ਅੱਤਵਾਦ ਤੇ ਬੋਲੇ ਟਰੰਪ, ਤਾੜੀਆਂ ਨਾਲ ਗੂੰਜ ਉੱਠਿਆ ਮੋਟੇਰਾ   :: ਚਾਹ ਵਾਲਾ ਭਾਸ਼ਣ ਰੋਕ ਟਰੰਪ ਨੇ ਪੀ.ਐੱਮ. ਮੋਦੀ ਨਾਲ ਮਿਲਾਇਆ ਹੱਥ   :: ਸ਼ਾਹੀਨ ਬਾਗ : ਵਾਰਤਾਕਾਰਾਂ ਨੇ ਕੋਰਟ ਨੂੰ ਸੌਂਪੀ ਰਿਪੋਰਟ, ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ   :: ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ   :: ਮਨ ਕੀ ਬਾਤ ਚ ਬੋਲੇ ਮੋਦੀ- ਹੁਨਰ ਹਾਟ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ   :: CAA ਅਤੇ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਨੇ ਕੀਤਾ ਭਾਰਤ ਬੰਦ, ਬਿਹਾਰ ਚ ਰੋਕੀ ਟ੍ਰੇਨ   :: ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ ਤੋਂ ਕੇਜਰੀਵਾਲ ਤੇ ਸਿਸੋਦੀਆ ਬਾਹਰ, ਸ਼ਸ਼ੀ ਥਰੂਰ ਨੇ ਕੱਸਿਆ ਤੰਜ   :: ਕਾਂਗਰਸ ਨੇ ਠੁਕਰਾਇਆ US ਰਾਸ਼ਟਰਪਤੀ ਟਰੰਪ ਦੇ ਸਨਮਾਨ ਚ ਰਾਤ ਦੇ ਖਾਣੇ ਦਾ ਸੱਦਾ   :: ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ   :: ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ISRO ਜਾਪਾਨ ਨਾਲ ਕਰੇਗਾ ਅਗਲੀ ਚੰਨ ਮੁਹਿੰਮ, ਦੱਖਣੀ ਧਰੁਵ ਤੋਂ ਲਿਆਏਗਾ ਸੈਂਪਲ PRINT ਈ ਮੇਲ
isroooooooooo.jpgਟੋਕੀਓ/ਨਵੀਂ ਦਿੱਲੀ ਚੰਦਰਯਾਨ-2 ਦੀ 95 ਫੀਸਦੀ ਸਫਲਤਾ ਦੇ ਨਾਲ ਦੁਨੀਆ ਭਰ ਵਿਚ ਇਸਰੋ (ISRO) ਦੀ ਤਾਰੀਫ ਹੋ ਰਹੀ ਹੈ। ਅਮਰੀਕਾ ਤੋਂ ਲੈ ਕੇ ਰੂਸ ਅਤੇ ਇਜ਼ਰਾਈਲ ਤੱਕ ਨੇ ਭਾਰਤੀ ਵਿਗਿਆਨੀਆਂ ਦੀ ਸਮਰੱਥਾ ਅਤੇ ਯੋਗਤਾ ਦਾ ਲੋਹਾ ਮੰਨਿਆ ਹੈ। ਸਾਲ 2022 ਵਿਚ ਭਾਰਤ ਦੀ ਯੋਜਨਾ ਸਪੇਸ ਵਿਚ ਇਨਸਾਨੀ ਮਿਸ਼ਨ ਭੇਜਣ ਦੀ ਹੈ। ਉਸ ਮਗਰੋਂ 2024 ਵਿਚ ਇਸਰੋ ਚੰਦਰਯਾਨ-2 ਤੋਂ ਵੀ ਵੱਡਾ ਅਤੇ ਬਿਹਤਰ ਮਿਸ਼ਨ ਕਰਨਾ ਚਾਹੁੰਦਾ ਹੈ, ਜਿਸ ਲਈ ਜਾਪਾਨ ਦੀ ਪੁਲਾੜ ਏਜੰਸੀ ਨੇ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

PunjabKesari

ਹੁਣ ਜਾਪਾਨ ਵੀ ਇਸਰੋ ਨਾਲ ਅਗਲੀ ਚੰਨ ਮੁਹਿੰਮ ਵਿਚ ਕੰਮ ਕਰਨਾ ਚਾਹੁੰਦਾ ਹੈ। ਇਸ ਮਿਸ਼ਨ ਵਿਚ ਚੰਨ ਦੇ ਦੱਖਣੀ ਧਰੁਵ ਤੋਂ ਸੈਂਪਲ ਲਿਆਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ। ਚੰਨ ਦੇ ਧਰੁਵੀ ਖੇਤਰ ਵਿਚ ਸ਼ੋਧ ਦੇ ਇਸ ਮਿਸ਼ਨ ਵਿਚ ਇਸਰੋ ਦੇ ਨਾਲ ਜਾਪਾਨ ਦੀ ਪੁਲਾੜ ਏਜੰਸੀ ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਕੰਮ ਕਰੇਗੀ। ਇਸਰੋ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਇਸਰੋ ਅਤੇ ਜਾਕਸਾ ਦੇ ਵਿਗਿਆਨੀ ਚੰਨ ਦੇ ਧਰੁਵੀ ਖੇਤਰ ਵਿਚ ਸ਼ੋਧ ਕਰਨ ਲਈ ਇਕ ਸੰਯੁਕਤ ਸੈਟੇਲਾਈਟ ਮਿਸ਼ਨ 'ਤੇ ਕੰਮ ਕਰਨ ਦੀ ਸੰਭਾਵਨਾ 'ਤੇ ਅਧਿਐਨ ਕਰ ਰਹੇ ਹਨ।

PunjabKesari

ਪਹਿਲੀ ਵਾਰ ਭਾਰਤ ਅਤੇ ਜਾਪਾਨ ਦੇ ਸੰਯੁਕਤ ਚੰਨ ਮਿਸ਼ਨ ਨੂੰ ਲੈ ਕੇ 2017 ਵਿਚ ਜਨਤਕ ਤੌਰ 'ਤੇ ਗੱਲਬਾਤ ਕੀਤੀ ਗਈ ਸੀ। ਇਹ ਗੱਲਬਾਤ ਮਲਟੀ ਸਪੇਸ ਏਜੰਸੀਆਂ ਦੀ ਬੇਂਗਲੁਰੂ ਵਿਚ ਹੋਈ ਬੈਠਕ ਦੌਰਾਨ ਹੋਈ ਸੀ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 2018 ਵਿਚ ਜਾਪਾਨ ਗਏ ਤਾਂ ਇਹ ਅੰਤਰਸਰਕਾਰੀ ਗੱਲਬਾਤ ਦਾ ਵੀ ਹਿੱਸਾ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿੱਥੇ ਨਾਸਾ ਇਕ ਵਾਰ ਫਿਰ ਇਨਸਾਨ ਨੂੰ ਚੰਨ 'ਤੇ ਭੇਜਣ ਦੀ ਤਿਆਰੀ ਕਰ ਰਿਹਾ ਹੈ ਉੱਥੇ ਜਾਪਾਨ ਅਤੇ ਭਾਰਤ ਦਾ ਮਿਸ਼ਨ ਪੂਰੀ ਤਰ੍ਹਾਂ ਰੋਬੋਟਿਕ ਹੋਵੇਗਾ। ਇਹ ਚੰਨ 'ਤੇ ਬੇਸ ਬਣਾਉਣ ਦਾ ਗਰਾਊਂਡ ਵਰਕ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਗਲੋਬਲ ਸਪੇਸ ਏਜੰਸੀਆਂ ਦੇ ਸਹਿਯੋਗ ਨਾਲ ਹੋ ਸਕਦਾ ਹੈ।

PunjabKesari

ਜੇਕਰ ਵਿਕਰਮ ਲੈਂਡਰ ਨੇ ਸ਼ਨੀਵਾਰ ਨੂੰ ਸਫਲਤਾਪੂਰਵਕ ਚੰਨ ਦੀ ਸਤਹਿ 'ਤੇ ਸਾਫਟ ਲੈਂਡਿੰਗ ਦੇ ਟੀਚੇ ਨੂੰ ਹਾਸਲ ਕਰ ਲਿਆ ਹੁੰਦਾ ਤਾਂ ਅਜਿਹਾ ਕਰਨ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਹੁੰਦਾ। ਇੱਥੇ ਦੱਸ ਦਈਏ ਕਿ ਹਾਲੇ ਤੱਕ ਜਾਪਾਨ ਵੀ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕਰ ਪਾਇਆ ਹੈ। ਫਿਰ ਵੀ ਇਸਰੋ ਦਾ ਇਹ ਮਿਸ਼ਨ 95 ਫੀਸਦੀ ਤੱਕ ਸਫਲ ਹੋਇਆ ਹੈ ਅਤੇ ਹਾਲੇ ਵੀ ਵਿਕਰਮ ਦੇ ਨਾਲ ਸੰਪਰਕ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਨਹੀਂ ਹੋਈਆਂ ਹਨ। ਅਗਲੇ 14 ਦਿਨਾਂ ਵਿਚ ਇਕ ਵਾਰ ਫਿਰ ਇਸਰੋ ਵਿਕਰਮ ਨਾਲ ਸੰਪਰਕ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਹੇਗਾ।

 
< Prev   Next >

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement