:: ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ   :: ਮਨ ਕੀ ਬਾਤ ਚ ਬੋਲੇ ਮੋਦੀ- ਹੁਨਰ ਹਾਟ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ   :: CAA ਅਤੇ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਨੇ ਕੀਤਾ ਭਾਰਤ ਬੰਦ, ਬਿਹਾਰ ਚ ਰੋਕੀ ਟ੍ਰੇਨ   :: ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ ਤੋਂ ਕੇਜਰੀਵਾਲ ਤੇ ਸਿਸੋਦੀਆ ਬਾਹਰ, ਸ਼ਸ਼ੀ ਥਰੂਰ ਨੇ ਕੱਸਿਆ ਤੰਜ   :: ਕਾਂਗਰਸ ਨੇ ਠੁਕਰਾਇਆ US ਰਾਸ਼ਟਰਪਤੀ ਟਰੰਪ ਦੇ ਸਨਮਾਨ ਚ ਰਾਤ ਦੇ ਖਾਣੇ ਦਾ ਸੱਦਾ   :: ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ   :: ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?   :: ਅੱਤਵਾਦੀਆਂ ਅਤੇ ਭ੍ਰਿਸ਼ਟ ਲੋਕਾਂ ਨੂੰ ਪ੍ਰਾਈਵੇਸੀ ਦਾ ਕੋਈ ਅਧਿਕਾਰ ਨਹੀਂ: ਰਵੀਸ਼ੰਕਰ ਪ੍ਰਸਾਦ   :: ਅਯੁੱਧਿਆ, ਧਾਰਾ 370 ਤੇ ਬੋਲੇ PM ਮੋਦੀ : ਵੱਡੇ-ਵੱਡੇ ਫੈਸਲਿਆਂ ਨੂੰ ਦੇਸ਼ ਨੇ ਸਵੀਕਾਰਿਆ   :: ਸੋਨਭੱਦਰ ’ਚ ਮਿਲੀ 3000 ਟਨ ਸੋਨੇ ਦੀ ਖਾਨ   :: ਵਿਸ਼ਵ ਦਾ ਸਭ ਤੋਂ ਵੱਡਾ ਮੰਦਰ ਪੱਛਮੀ ਬੰਗਾਲ ’ਚ, ਛੇਤੀ ਖੁੱਲ੍ਹੇਗਾ   :: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਸਜੀ ਤਾਜਨਗਰੀ ਆਗਰਾ   :: ਧਾਰਾ-371 ਨੂੰ ਕੋਈ ਨਹੀਂ ਹਟਾ ਸਕਦਾ : ਸ਼ਾਹ   :: ਮੇਲਾਨੀਆ ਟਰੰਪ ਨੂੰ ਗਿਫਟ ਕੀਤੀ ਜਾਵੇਗੀ ਬੇਸ਼ਕੀਮਤੀ ਪਟੋਲਾ ਸਾੜ੍ਹੀ, 6 ਮਹੀਨੇ ਚ ਹੁੰਦੀ ਹੈ ਤਿਆਰ   :: ਸਿੱਖ ਵਿਰੋਧੀ ਹਲਫੀਆ ਬਿਆਨ ਦਾਇਰ ਕਰਨਾ ਘਟੀਆ ਤੇ ਘਿਨੌਣੀ ਹਰਕਤ : ਸਿਰਸਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਮਲਨਾਥ ਨੂੰ ਤੁਰੰਤ ਸੀ.ਐੱਮ. ਅਹੁਦੇ ਤੋਂ ਹਟਾਏ ਸੋਨੀਆ ਗਾਂਧੀ : ਸਿਰਸਾ PRINT ਈ ਮੇਲ
sirsa_9_sep.jpgਨਵੀਂ ਦਿੱਲੀ ਭਾਜਪਾ-ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਹਮਲਾ ਬੋਲਿਆ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਕਮਲਨਾਥ ਇਕਲੌਤੇ
ਮੁੱਖ ਮੰਤਰੀ ਹਨ, ਜੋ ਗ੍ਰਿਫਤਾਰ ਹੋਣਗੇ।'' ਸਿਰਸਾ ਨੇ ਕਿਹਾ,''ਅਸੀਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੋਂ ਮੰਗ ਕਰਦੇ ਹਾਂ ਕਿ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਅਸਤੀਫ਼ਾ ਲੈਣ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦੇਣ ਤਾਂ ਕਿ ਸਿੱਖਾਂ ਨੂੰ ਨਿਆਂ ਮਿਲੇ। ਅਸੀਂ ਇਹ ਮੰਗ ਕਰਦੇ ਹਾਂ ਕਿ 2 ਗਵਾਹਾਂ ਨੂੰ ਸੁਰੱਖਿਆ ਦਿੱਤੀ ਜਾਵੇ, ਕਿਉਂਕਿ ਉਹ ਇਕ ਕਤਲਕਾਂਡ ਦੇ ਸਿਲਸਿਲੇ 'ਚ ਮੁੱਖ ਮੰਤਰੀ ਵਿਰੁੱਧ ਗਵਾਹੀ ਦੇਣਗੇ।'' ਸਿਰਸਾ ਨੇ ਇਹ ਵੀ ਕਿਹਾ,''ਅਸੀਂ ਦੋਹਾਂ ਗਵਾਹਾਂ ਨਾਲ ਗੱਲਬਾਤ ਕੀਤੀ ਹੈ, ਉਹ 'ਸਿਟ' ਦੇ ਸਾਹਮਣੇ ਆਪਣਾ ਪੱਖ ਰੱਖਣ ਲਈ ਤਿਆਰ ਹਨ। ਇਸ ਲਈ 'ਸਿਟ' ਨਾਲ ਵੀ ਗੱਲ ਹੋ ਚੁਕੀ ਹੈ, ਉਹ ਸਾਨੂੰ ਇਕ ਤਾਰੀਕ ਦੇਣਗੇ।''
 

ਗ੍ਰਹਿ ਮੰਤਰਾਲੇ ਨੇ ਕੀਤਾ ਇਕ ਕੇਸ ਦੀ ਜਾਂਚ 'ਸਿਟ' ਨੂੰ ਸੌਂਪਣ ਦਾ ਫੈਸਲਾ
ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ ਮਹੀਨੇ 'ਚ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਸੀ ਕਿ 1984 ਸਿੱਖ ਵਿਰੋਧੀ ਦੰਗਿਆਂ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀ ਭੂਮਿਕਾ ਦੀ ਜਾਂਚ ਹੋਵੇਗੀ। ਗ੍ਰਹਿ ਮੰਤਰਾਲੇ ਨੇ ਇਸ ਕੇਸ ਦੀ ਜਾਂਚ ਐੱਸ.ਆਈ.ਟੀ (ਸਿਟ) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਸਿਰਸਾ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਉਨ੍ਹਾਂ ਨੇ ਕਮਲਨਾਥ ਦੀ ਭੂਮਿਕਾ ਦੀ ਜਾਂਚ ਲਈ ਦਸੰਬਰ 2018 'ਚ ਸਾਬਕਾ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਸੀ।
 

ਇਕ ਨਵੰਬਰ 1984 ਨੂੰ 2 ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ
ਸਿਰਸਾ ਦਾ ਦੋਸ਼ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਇਕ ਨਵੰਬਰ 1984 ਨੂੰ ਕਮਲਨਾਥ ਨੇ ਭੀੜ ਨੂੰ ਭੜਕਾਇਆ ਸੀ, ਜਿੱਥੇ 2 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ। ਸਿਰਸਾ ਨੇ ਦੱਸਿਆ ਕਿ ਇਸ ਸੰਬੰਧ 'ਚ ਇਕ ਨਵੰਬਰ 1984 ਨੂੰ ਹੀ ਸੰਸਦ ਮਾਰਗ ਥਾਣੇ 'ਚ ਐੱਫ.ਆਈ.ਆਰ. ਸੰਖਿਆ 601/84 ਦਰਜ ਹੋਈ ਸੀ। ਪੁਲਸ ਨੇ ਇਸ ਕੇਸ 'ਚ 5 ਲੋਕਾਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਪਰ ਕਮਲਨਾਥ ਦਾ ਨਾਂ ਇਸ 'ਚ ਨਹੀਂ ਸੀ। ਸਿਰਸਾ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਐੱਸ.ਆਈ.ਟੀ. ਦੇ ਸਾਹਮਣੇ ਇਹ ਮਾਮਲਾ ਚੁੱਕਿਆ ਸੀ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement
Advertisement
Advertisement
Advertisement