:: ਝਾਰਖੰਡ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ   :: ਰਾਫੇਲ ਤੇ SC ਦੇ ਫੈਸਲੇ ਤੋਂ ਬਾਅਦ ਰਾਹੁਲ ਬੋਲੇ- ਕੋਰਟ ਨੇ ਜਾਂਚ ਦੇ ਦਰਵਾਜ਼ੇ ਖੋਲ੍ਹੇ   :: ਮਹਾਰਾਸ਼ਟਰ : BMC ਠੇਕੇਦਾਰਾਂ ਦੇ 37 ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ   :: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ RTI ਦੇ ਦਾਇਰੇ ਚ ਆਵੇਗਾ ਚੀਫ ਜਸਟਿਸ ਦਾ ਦਫਤਰ   :: ਦਿੱਲੀ : ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ   :: ਸਿੱਧੂ ਵਲੋਂ ਇਮਰਾਨ ਦੀ ਤਰੀਫ ਭਾਜਪਾ ਨੂੰ ਨਹੀਂ ਆਈ ਰਾਸ, ਕਾਂਗਰਸ ਤੇ ਭੜਕੀ   :: ਅਟਕਲਾਂ ਦਾ ਦੌਰ ਸ਼ੁਰੂ, ਧਾਰਾ 370 ਤੇ ਅਯੁੱਧਿਆ ਤੋਂ ਬਾਅਦ ਕੀ ਹੋਵੇਗਾ ਭਾਜਪਾ ਦਾ ਰਾਸ਼ਟਰਵਾਦੀ ਏਜੰਡਾ   :: ਹਿਮਾਚਲ ਚ ਬੋਲੇ PM ਮੋਦੀ- ਗਲੋਬਲ ਸੰਮੇਲਨ, ਇਹ ਕਲਪਨਾ ਨਹੀਂ ਸੱਚਾਈ ਹੈ   :: ਜਨਤਕ ਥਾਂਵਾਂ ਤੇ ਹੋਰ ਵਧ ਬਣਾਏ ਜਾਣ ਸ਼ਿਸ਼ੂ ਬ੍ਰੈਸਟ ਫੀਡਿੰਗ ਰੂਮ : ਹਾਈ ਕੋਰਟ   :: ਭਾਰਤੀ ਫੌਜ ਚ ਜਲਦੀ ਸ਼ਾਮਲ ਹੋਵੇਗੀ ਐੱਸ-400 ਮਿਜ਼ਾਈਲ   :: ਬਿਨਾਂ ਪਾਸਪੋਰਟ ਸ੍ਰੀ ਕਰਤਾਰਪੁਰ ਸਾਹਿਬ ਦੀ ਨਹੀਂ ਹੋਵੇਗੀ ਯਾਤਰਾ : ਵਿਦੇਸ਼ ਮੰਤਰਾਲੇ   :: ਕਰਤਾਰਪੁਰ ਸਾਹਿਬ ਜਾਣ ਲਈ ਡਾ. ਮਨਮੋਹਨ ਸਿੰਘ ਨੂੰ ਸੌਂਪੀ ਇਹ ਅਹਿਮ ਜ਼ਿੰਮੇਵਾਰੀ   :: ਇੰਡੀਗੋ ਦਾ ਕਤਰ ਏਅਰਵੇਜ਼ ਨਾਲ ਹੋਇਆ ਕੋਡ ਸ਼ੇਅਰ ਸਮਝੌਤਾ   :: 84 ਕਤਲੇਆਮ ਮਾਮਲਾ : ਸੱਜਣ ਨੂੰ SC ਤੋਂ ਨਹੀਂ ਮਿਲੀ ਰਾਹਤ, ਸਿਹਤ ਜਾਂਚ ਦੇ ਨਿਰਦੇਸ਼   :: ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਮਲੇਸ਼ ਤਿਵਾੜੀ ਕਤਲਕਾਂਡ : ਯੋਗੀ ਆਦਿੱਤਿਯਨਾਥ ਬੋਲੇ- ਦੋਸ਼ੀਆਂ ਨੂੰ ਛੱਡਾਂਗੇ ਨਹੀਂ PRINT ਈ ਮੇਲ
yogi.jpgਲਖਨਊ -  ਕਮਲੇਸ਼ ਤਿਵਾੜੀ ਕਤਲਕਾਂਡ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮਨਜ਼ੂਰ ਨਹੀਂ ਹਨ। ਇਸ 'ਚ ਸ਼ਾਮਲ ਲੋਕਾਂ ਨੂੰ ਛੱਡਿਆ ਨਹੀਂ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਮਲੇਸ਼ ਤਿਵਾੜੀ ਦਾ ਪਰਿਵਾਰ ਉਨ੍ਹਾਂ ਨੂੰ
ਮਿਲਣਾ ਚਾਹੇਗਾ ਤਾਂ ਉਹ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਯੋਗੀ ਨੇ ਕਿਹਾ ਕਿ ਉਹ ਸਾਰਿਆਂ ਨੂੰ ਮਿਲਦੇ ਹਨ ਅਤੇ ਪਰਿਵਾਰ ਨਾਲ ਮੁਲਾਕਾਤ ਕਰਨ 'ਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਐੱਸ.ਆਈ.ਟੀ. ਨੂੰ ਇਸ ਕੇਸ ਦੀ ਜਾਂਚ ਸੌਂਪੀ ਗਈ ਹੈ। ਯੋਗੀ ਨੇ ਕਿਹਾ,''ਮੈਂ ਵੀ ਇਸ ਕੇਸ ਬਾਰੇ ਪੂਰਾ ਅਪਡੇਟ ਲਵਾਂਗਾ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ 'ਚ ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ।''

ਪੁਲਸ ਨੇ ਕੀਤਾ 24 ਘੰਟੇ 'ਚ ਕੇਸ ਸੁਲਝਾਇਆ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਹਿੰਦੂ ਸਮਾਜ ਪਾਰਟੀ ਅਤੇ ਹਿੰਦੂ ਮਹਾਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦਾ ਸ਼ੁੱਕਰਵਾਰ ਨੂੰ ਬਦਮਾਸ਼ਾਂ ਨੇ ਦਿਨਦਿਹਾੜੇ ਕਤਲ ਕਰ ਦਿੱਤਾ ਸੀ। ਉਨ੍ਹਾਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਮਾਮਲੇ 'ਚ ਪੁਲਸ ਨੇ 24 ਘੰਟੇ 'ਚ ਹੀ ਕੇਸ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਮਾਮਲੇ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਹਮਲਾਵਰ ਮਠਿਆਈ ਦੇ ਡੱਬੇ 'ਚ ਹਥਿਆਰ ਲੁੱਕਾ ਕੇ ਲਿਆਏ ਸਨ।

ਮਠਿਆਈ ਦਾ ਡੱਬਾ ਸੀ ਇਸ ਕੇਸ 'ਚ ਅਹਿਮ ਸੁਰਾਗ
ਡੀ.ਜੀ.ਪੀ. ਓ.ਪੀ. ਸਿੰਘ ਨੇ ਦੱਸਿਆ ਕਿ ਮਠਿਆਈ ਦਾ ਡੱਬਾ ਇਸ ਕੇਸ 'ਚ ਸਭ ਤੋਂ ਅਹਿਮ ਸੁਰਾਗ ਸੀ। ਮਠਿਆਈ ਦੇ ਡੱਬੇ ਨੂੰ ਆਧਾਰ ਬਣਾਉਂਦੇ ਹੋਏ ਪੁਲਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਜਾਂਚ ਉੱਤਰ ਪ੍ਰਦੇਸ਼ ਤੋਂ ਹੁੰਦੇ ਹੋਏ ਗੁਜਰਾਤ ਤੱਕ ਜਾ ਪਹੁੰਚੀ। ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਦੇ ਨਾਂ ਰਸ਼ੀਦ ਅਹਿਮਦ ਪਠਾਨ, ਮੌਲਾਨਾ ਮੋਹਸਿਨ ਸ਼ੇਖ ਅਤੇ ਫੈਜ਼ਾਨ ਹਨ।
 
< Prev   Next >

Advertisements

Advertisement
Advertisement
Advertisement
Advertisement

Advertisement
Advertisement