:: ਝਾਰਖੰਡ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ   :: ਰਾਫੇਲ ਤੇ SC ਦੇ ਫੈਸਲੇ ਤੋਂ ਬਾਅਦ ਰਾਹੁਲ ਬੋਲੇ- ਕੋਰਟ ਨੇ ਜਾਂਚ ਦੇ ਦਰਵਾਜ਼ੇ ਖੋਲ੍ਹੇ   :: ਮਹਾਰਾਸ਼ਟਰ : BMC ਠੇਕੇਦਾਰਾਂ ਦੇ 37 ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ   :: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ RTI ਦੇ ਦਾਇਰੇ ਚ ਆਵੇਗਾ ਚੀਫ ਜਸਟਿਸ ਦਾ ਦਫਤਰ   :: ਦਿੱਲੀ : ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ   :: ਸਿੱਧੂ ਵਲੋਂ ਇਮਰਾਨ ਦੀ ਤਰੀਫ ਭਾਜਪਾ ਨੂੰ ਨਹੀਂ ਆਈ ਰਾਸ, ਕਾਂਗਰਸ ਤੇ ਭੜਕੀ   :: ਅਟਕਲਾਂ ਦਾ ਦੌਰ ਸ਼ੁਰੂ, ਧਾਰਾ 370 ਤੇ ਅਯੁੱਧਿਆ ਤੋਂ ਬਾਅਦ ਕੀ ਹੋਵੇਗਾ ਭਾਜਪਾ ਦਾ ਰਾਸ਼ਟਰਵਾਦੀ ਏਜੰਡਾ   :: ਹਿਮਾਚਲ ਚ ਬੋਲੇ PM ਮੋਦੀ- ਗਲੋਬਲ ਸੰਮੇਲਨ, ਇਹ ਕਲਪਨਾ ਨਹੀਂ ਸੱਚਾਈ ਹੈ   :: ਜਨਤਕ ਥਾਂਵਾਂ ਤੇ ਹੋਰ ਵਧ ਬਣਾਏ ਜਾਣ ਸ਼ਿਸ਼ੂ ਬ੍ਰੈਸਟ ਫੀਡਿੰਗ ਰੂਮ : ਹਾਈ ਕੋਰਟ   :: ਭਾਰਤੀ ਫੌਜ ਚ ਜਲਦੀ ਸ਼ਾਮਲ ਹੋਵੇਗੀ ਐੱਸ-400 ਮਿਜ਼ਾਈਲ   :: ਬਿਨਾਂ ਪਾਸਪੋਰਟ ਸ੍ਰੀ ਕਰਤਾਰਪੁਰ ਸਾਹਿਬ ਦੀ ਨਹੀਂ ਹੋਵੇਗੀ ਯਾਤਰਾ : ਵਿਦੇਸ਼ ਮੰਤਰਾਲੇ   :: ਕਰਤਾਰਪੁਰ ਸਾਹਿਬ ਜਾਣ ਲਈ ਡਾ. ਮਨਮੋਹਨ ਸਿੰਘ ਨੂੰ ਸੌਂਪੀ ਇਹ ਅਹਿਮ ਜ਼ਿੰਮੇਵਾਰੀ   :: ਇੰਡੀਗੋ ਦਾ ਕਤਰ ਏਅਰਵੇਜ਼ ਨਾਲ ਹੋਇਆ ਕੋਡ ਸ਼ੇਅਰ ਸਮਝੌਤਾ   :: 84 ਕਤਲੇਆਮ ਮਾਮਲਾ : ਸੱਜਣ ਨੂੰ SC ਤੋਂ ਨਹੀਂ ਮਿਲੀ ਰਾਹਤ, ਸਿਹਤ ਜਾਂਚ ਦੇ ਨਿਰਦੇਸ਼   :: ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੈਕਸੀਕੋ ਤੋਂ ਭਾਰਤ ਵਾਪਸ ਪਰਤੇ 311 ਭਾਰਤੀ PRINT ਈ ਮੇਲ
meksiko.jpgਨਵੀਂ ਦਿੱਲੀ -ਪੰਜਾਬੀ ਲੋਕਾਂ ਦੇ ਵਿਦੇਸ਼ਾਂ 'ਚ ਵਸਣ ਦੇ ਮੋਹ ਨੇ ਇਕ ਵਾਰ ਫਿਰ ਕਈ ਜ਼ਿੰਦਗੀਆਂ ਜੰਜਾਲਾਂ 'ਚ ਪਾ ਦਿੱਤੀਆਂ ਹਨ, ਜਿਸ ਨੂੰ ਲੈ ਕੇ ਭਵਿੱਖ 'ਚ ਨਿਕਲਣਾ ਸੰਭਵ ਨਜ਼ਰ ਨਹੀ ਆ ਰਿਹਾ ਹੈ। ਹਾਲ ਹੀ ਅਜਿਹੇ ਜੰਜਾਲਾਂ 'ਚੋਂ ਉਹ 311 ਭਾਰਤੀ ਵੀ ਸ਼ਾਮਲ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬੀ ਹਨ,
ਜੋ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰੇ ਗਏ |ਇਨ੍ਹਾਂ ਸਭ ਨੂੰ ਮੈਕਸੀਕੋ ਵਲੋਂ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ 'ਟੈਗ' ਲਾਉਣ ਤੋਂ ਬਾਅਦ ਮੈਕਸੀਕੋ ਤੋਂ ਵਾਪਸ ਭੇਜ ਦਿੱਤਾ ਗਿਆ | ਅੰਤਰਰਾਸ਼ਟਰੀ ਏਜੰਟਾਂ ਦੇ ਜਾਲ 'ਚ ਫਸੇ ਇਨ੍ਹਾਂ ਨੌਜਵਾਨਾਂ 'ਚ ਜ਼ਿਆਦਾਤਰ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਸ਼ਾਮਿਲ ਹਨ ਜੋ ਪੰਜਾਬ ਅਤੇ ਹਰਿਆਣਾ ਨਾਲ ਸਬੰਧ ਰੱਖਦੇ ਹਨ | ਇਨ੍ਹਾਂ 311 ਭਾਰਤੀਆਂ ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਿਲ ਹੈ, ਨੂੰ ਅਮਰੀਕਾ ਵਲੋਂ ਗ਼ੈਰ-ਕਾਨੂੰਨੀ ਢੰਗ ਨਾਲ ਉਥੇ ਆਉਣ ਵਾਲੇ ਲੋਕਾਂ ਪ੍ਰਤੀ ਸਖ਼ਤ ਹੋਏ ਦਬਾਅ ਹੇਠ ਵਾਪਸ ਭੇਜਿਆ ਗਿਆ ਹੈ |

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੂਨ 'ਚ ਮੈਕਸੀਕੋ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਉਸ ਨੇ (ਮੈਕਸੀਕੋ ਨੇ) ਆਪਣੀਆਂ ਸਰਹੱਦਾਂ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਲੋਕਾਂ ਪ੍ਰਤੀ ਕੋਈ ਕਦਮ ਨਾ ਚੁੱਕੇ ਤਾਂ ਉਹ ਮੈਕਸੀਕੋ ਦੀਆਂ ਸਾਰੀਆਂ ਦਰਾਮਦਾਂ 'ਤੇ ਕਰ ਵਧਾ ਦੇਵੇਗਾ | ਮੈਕਸੀਕੋ ਨੇ ਕਈ ਮਹੀਨਿਆਂ ਦੀ ਕਵਾਇਦ ਤੋਂ ਬਾਅਦ ਮੁੱਖ ਤੌਰ 'ਤੇ 8 ਸ਼ਹਿਰਾਂ ਅੋਕਸਾਕਾ, ਕੈਲੀਫੋਰਨੀਆ, ਵੈਰਾਕਰੁਜ, ਚਿਆਪਾਸ, ਸੋਨੋਰਾ, ਮੈਕਸੀਕੋ ਸਿਟੀ, ਡਰੋਗੋ ਅਤੇ ਟੈਬਾਸਕੋ ਤੋਂ ਫੜ ਕੇ ਸਬੰਧਿਤ ਅਧਿਕਾਰੀਆਂ ਦੇ ਸਪੁਰਦ ਕੀਤਾ ਗਿਆ |

ਕੇਂਦਰ ਸਰਕਾਰ ਅਤੇ ਭਾਰਤੀ ਪ੍ਰਸ਼ਾਸਨ ਦਾ ਲੋਕਾਂ ਨੇ ਕੀਤਾ ਧੰਨਵਾਦ-
ਦਿੱਲੀ ਵਾਪਸ ਪਰਤਣ ’ਤੇ ਇਨ੍ਹਾਂ ਭਾਰਤੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਸੁਰੱਖਿਅਤ ਦੇਸ਼ ਵਾਪਸ ਪਰਤਣ ਤੋਂ ਬਾਅਦ ਇਨ੍ਹਾਂ ਭਾਰਤੀਆਂ ਨੇ ਕਿਹਾ ਹੈ ਕਿ ਸਾਨੂੰ ਉਮੀਦ ਨਹੀਂ ਸੀ ਕਿ ਸਾਡੀ ਰਿਹਾਈ ਲਈ ਕੇਂਦਰ ਸਰਕਾਰ ਇੰਨੀ ਸਰਗਰਮਤਾ ਦਿਖਾਏਗੀ। ਇਸ ਤੋਂ ਇਲਾਵਾ ਭਾਰਤ ਵਾਪਸ ਪਰਤਣ ਵਾਲੇ ਇਨ੍ਹਾਂ ਲੋਕਾਂ ’ਚ ਕੁਝ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਏਜੰਟਾਂ ਨੂੰ 20 ਲੱਖ ਤੱਕ ਦੀ ਰਕਮ ਚੁਕਾਈ ਅਤੇ ਇਸ ਦੇ ਲਈ ਆਪਣੀ ਜਮੀਨ-ਜਾਇਦਾਦ ਵੀ ਵੇਚ ਦਿੱਤੀ ਹੈ।

ਮਨੁੱਖੀ ਤਸਕਰੀ ਨੂੰ ਸਖ਼ਤ ਸੰਦੇਸ਼-ਅਮਰੀਕਾ
ਇਸ ਕਾਰਵਾਈ 'ਤੇ ਅਮਰੀਕਾ ਨੇ ਸਭ ਤੋਂ ਪਹਿਲਾਂ ਪ੍ਰਤੀਕਰਮ ਦਿੰਦਿਆਂ ਇਸ ਨੂੰ ਮਨੁੱਖੀ ਤਸਕਰੀ ਲਈ ਸਖ਼ਤ ਸੰਦੇਸ਼ ਕਰਾਰ ਦਿੱਤਾ | ਅਮਰੀਕਾ ਦੇ ਚੁੰਗੀ (ਕਸਟਮ) ਅਤੇ ਸਰਹੱਦੀ ਸੁਰੱਖਿਆ ਬਾਰੇ ਕਾਰਜਕਾਰੀ ਕਮਿਸ਼ਨਰ ਮਾਰਕ ਮੋਰਗਨ ਨੇ ਇਕ ਟਵੀਟ ਰਾਹੀਂ ਮੈਕਸੀਕੋ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਮੈਕਸੀਕੋ ਅਤੇ ਉਥੋਂ ਦੇ ਪ੍ਰਵਾਸ ਬਾਰੇ ਰਾਸ਼ਟਰੀ ਸੰਸਥਾ ਦੀ ਸਰਹੱਦਾਂ ਦੀ ਸੁਰੱਖਿਆ ਅਤੇ ਕਾਨੂੰਨੀ ਪ੍ਰਵਾਸ ਪ੍ਰਤੀ ਵਚਨਬੱਧਤਾ ਪ੍ਰਗਟਾਉਂਦਾ ਹੈ |

ਵਾਪਸ ਭੇਜੇ ਜਾਣ ਵਾਲਿਆਂ ਕੋਲ ਨਹੀਂ ਸਨ ਲੋੜੀਂਦੇ ਦਸਤਾਵੇਜ਼-ਮੈਕਸੀਕੋ
ਮੈਕਸੀਕੋ ਦੀ ਰਾਸ਼ਟਰੀ ਪ੍ਰਵਾਸ ਸੰਸਥਾ (ਆਈ. ਐਨ. ਐਮ.) ਵਲੋਂ ਜਾਰੀ ਬਿਆਨ 'ਚ ਆਪਣਾ ਪੱਖ਼ ਰੱਖਦਿਆਂ ਕਿਹਾ ਗਿਆ ਕਿ ਵਾਪਸ ਭੇਜੇ ਗਏ ਸਾਰੇ ਲੋਕਾਂ ਕੋਲ ਮੈਕਸੀਕੋ 'ਚ ਰਹਿਣ ਲਈ ਲੋੜੀਂਦੇ ਦਸਤਾਵੇਜ਼ ਨਹੀਂ ਸਨ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਭਾਰਤੀ ਪ੍ਰਸ਼ਾਸਨ ਕੋਲੋਂ ਤਸਦੀਕ ਕਰਵਾਈ ਗਈ | ਭਾਰਤ 'ਚ ਮੈਕਸੀਕੋ ਦੇ ਰਾਜਦੂਤ ਫੇਡੇਰਿਕੋ ਸਾਲਾਸ ਨੇ ਵੀ ਦਿੱਲੀ 'ਚ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਕਸੀਕੋ 'ਚ ਵੀ ਵਿਸ਼ਵ ਦੇ ਹੋਰਨਾਂ ਇਲਾਕਿਆਂ ਵਾਂਗ ਪ੍ਰਵਾਸ ਦੀ ਸਮੱਸਿਆ ਵੱਡੀ ਚੁਣੌਤੀ ਵਾਂਗ ਹੈ | ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਵਿਸ਼ੇਸ਼ ਘਟਨਾ ਨਹੀਂ ਹੋਈ ਹੈ ਪਰ ਖ਼ਾਸ ਗੱਲ ਇਹ ਹੈ ਕਿ ਅਜਿਹੇ ਪ੍ਰਵਾਸੀਆਂ 'ਚ ਮਨੁੱਖੀ ਹੱਕਾਂ ਦੇ ਪੀੜਤਾਂ ਦੀ ਤਦਾਦ ਕਾਫ਼ੀ ਜ਼ਿਆਦਾ ਹੈ | ਸਾਲਾਸ ਨੇ ਇਹ ਵੀ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਪਣੇ ਕਾਨੂੰਨ ਨੂੰ ਬਿਹਤਰ ਕਰਨ ਨਾਲ ਅਜਿਹੇ ਲੋਕਾਂ ਦਰਮਿਆਨ ਇਕ ਸੰਦੇਸ਼ ਵੀ ਜਾ ਸਕੇ | ਆਈ. ਐਨ. ਐਮ. ਦੇ ਬਿਆਨ ਮੁਤਾਬਿਕ ਇਹ ਕਵਾਇਦ ਏਸ਼ੀਆਈ ਦੇਸ਼ਾਂ ਦੇ ਦੂਤਘਰਾਂ ਨਾਲ ਬਿਹਤਰ ਸੰਪਰਕ ਅਤੇ ਤਾਲਮੇਲ ਕਾਰਨ ਇਨ੍ਹਾਂ ਨੂੰ ਭਾਰਤ ਭੇਜਣਾ ਸੰਭਵ ਹੋ ਪਾਇਆ |

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਚੁੰਗੀ ਅਤੇ ਸਰਹੱਦੀ ਸੁਰੱਖਿਆ ਦੇ ਅੰਕੜਿਆਂ ਮੁਤਾਬਿਕ ਸਾਲ 2000 'ਚ 16 ਲੱਖ ਤੋਂ ਵੱਧ ਲੋਕਾਂ ਨੂੰ ਸਰਹੱਦ 'ਚ ਦਾਖ਼ਲ ਹੁੰਦਿਆਂ ਹੀ ਫੜਿਆ ਗਿਆ | ਸਾਲ 2018 'ਚ 4 ਲੱਖ ਲੋਕਾਂ ਨੂੰ ਫੜਿਆ ਗਿਆ | ਹਲਕਿਆਂ ਮੁਤਾਬਿਕ ਪਿਛਲੇ ਸਾਲ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ 'ਚ ਦਾਖ਼ਲ ਹੋਣ ਵਾਲੇ ਤਕਰੀਬਨ 2400 ਭਾਰਤੀ ਉਥੋਂ ਦੀਆਂ ਜੇਲ੍ਹਾਂ 'ਚ ਬੰਦ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬੀ ਹਨ |
 
< Prev   Next >

Advertisements

Advertisement
Advertisement

Advertisement
Advertisement
Advertisement
Advertisement