:: ਲੈਫਟਿਨੇਂਟ ਜਨਰਲ ਵਾਈ.ਕੇ. ਜੋਸ਼ੀ ਉੱਤਰੀ ਕਮਾਨ ਦੇ ਕਮਾਂਡਰ ਨਿਯੁਕਤ   :: ਉਧਵ ਦਾ ਰਾਜ ਠਾਕਰੇ ਤੇ ਪਲਟਵਾਰ, ਪਾਰਟੀ ਦੇ ਭਗਵਾ ਝੰਡੇ ਨੂੰ ਕਦੇ ਝੂਕਣ ਨਹੀਂ ਦਿੱਤਾ   :: ਭਾਰਤ ਦੀ ਟਰੰਪ ਨੂੰ ਦੋ-ਟੁੱਕ, ਕਸ਼ਮੀਰ ਮੁੱਦੇ ਤੇ ਤੀਜੇ ਪੱਖ ਦੀ ਲੋੜ ਨਹੀਂ   :: ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ!   :: ਨਿਰਭਯਾ ਦੇ ਦੋਸ਼ੀਆਂ ਨੂੰ ਤਿਹਾੜ 'ਚ ਪੁੱਛੀ ਆਖ਼ਿਰੀ ਇੱਛਾ   :: ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..!   :: ਜਦੋਂ ਔਰਤ ਨੇ ਪੁਲਿਸ ਵਾਲੇ ਨੂੰ ਸ਼ਰੇਆਮ ਜੜਿਆ ਥੱਪੜ, ਜਾਣੋ ਕੀ ਸੀ ਮਾਮਲਾ   :: ਬੇਰੁਜ਼ਗਾਰੀ ਦਾ ਆਲਮ: 7 ਲੱਖ ਸਰਕਾਰੀ ਅਸਾਮੀਆਂ ਖਾਲੀ, ਹੁਣ ਭਰਨ ਦੇ ਨਿਰਦੇਸ਼   :: ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ, ਪ੍ਰਧਾਨ ਮੰਤਰੀ ਨੇ ਨੇਤਾ ਜੀ ਨੂੰ ਕੀਤਾ ਯ   :: ਭਾਰਤ ਦੇ ਕੇਵਲ 63 ਸੇਠਾਂ ਕੋਲ ਦੇਸ਼ ਦੇ 70 ਫ਼ੀ ਸਦੀ ਲੋਕਾਂ ਨਾਲੋਂ ਚਾਰ ਗੁਣਾਂ ਵੱਧ ਦੌਲਤ?   :: ਗਣਤੰਤਰ ਦਿਵਸ 'ਤੇ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਆਧਾਰਤ ਫ਼ਲਸਫ਼ੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ   :: ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ   :: ਸਿਆਚਿਨ 'ਚ ਫੌਜੀਆਂ ਨੂੰ ਨਹੀਂ ਲੱਗੇਗੀ ਠੰਢ, ਮਿਲੇਗੀ ਲੱਖ ਰੁਪਏ ਵਾਲੀ ਪਰਸਨਲ ਕਿੱਟ   :: ਮਿਸ਼ਨ ਗਗਨਯਾਨ : ਇਸਰੋ ਇਸ ਸਾਲ ਪੁਲਾੜ ਚ ਭੇਜੇਗਾ ਮਹਿਲਾ ਰੋਬੋਟ   :: ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪਰਮਾਤਮਾ ਸਿੱਖਾਂ ਨੂੰ ਸਿੱਖੀ ਸਿਧਾਂਤ ਦੀ ਸੋਝੀ ਬਖ਼ਸ਼ੇ ! PRINT ਈ ਮੇਲ
screenshot_2019-10-22_2________-_davinder_singh_ghaloti.pngਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਰੈਂਕਫਰਟ ਜਰਮਨੀ !ਦੀਆਂ ਸੰਗਤਾਂ ਨੇ (ਗੁਰੂ ਨਾਨਕ ਦੇਵ) ਜੀ ਦੇ 550ਵੇਂ ਦਿਹਾੜੇ ਨੂੰ ਮੁੱਖ ਰੱਖਦਿਆਂ ਆਪਣੇ ਗ਼ੁੱਸੇ ਗਿਲੇ ਖਤਮ ਕਰਨ ਦਾ ਪ੍ਰਸੰਸਾ ਪੂਰਵਕ ਕਾਰਜ ਕੀਤਾ ਹੈ ਤੇ ਸੰਸਾਰ ਭਰ ਦੇ ਗੁਰਦੁਆਰਿਆਂ ਚ ਚੱਲਦੇ ਫ਼ਸਾਦ ਲਈ ਆਪਸ ਵਿੱਚ ਬੈਠ ਗੁਰੂ ਆਸ਼ੇ ਤਹਿਤ ਸਮਝੌਤਾ ਕਰਕੇ ਇੱਕ ਮਿਸਾਲ ਪੈਦਾ ਕਰ ਦਿੱਤੀ ਜਿਸ ਲਈ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਵਧਾਈ ਦੀਆਂ ਪਾਤਰ ਹਨ ! ਇਹ ਵੀ ਸਾਬਤ ਕੀਤਾ ਕੇ ਧਾਰਮਿਕ ਸਥਾਨਾਂ ਦੇ ਮਸਲੇ ਕਿਸੇ ਵੀ ਦੁਨਿਆਵੀ ਅਦਾਲਤ ਚ ਲੈ ਜਾਵੋ ਪਰ ਹੱਲ ਗੁਰੂ ਦੀ ਅਦਾਲਤ ਵਿੱਚ ਹੀ ਹੋਣੇ ਹਨ । ਜਿਸ ਕਿਸੇ ਨੇ ਵੀ ਇਸ ਮੁੱਦੇ ਤੇ ਆਪਣਾਂ ਯੋਗਦਾਨ ਪਾਇਆ ਉਸ ਹਰ ਇੱਕ ਪ੍ਰਾਣੀ ਦਾ ਦਿਲ ਦੀਆਂ ਗਹਿਰਾਈਆਂ ਚੋ ਧੰਨਵਾਦ ।
ਮਈ 2017 ਚ ਸੰਗਤਾਂ ਚ ਹੋਈ ਤਕਰਾਰ ਤੋਂ ਬਾਅਦ ਸਿੱਖ ਭਾਈਚਾਰੇ ਨਾਲ ਸਬੰਧਤ ਭਾਈਚਾਰਕ ਸਾਂਝ ਵਿੱਚ ਇੱਕ ਅਜਿਹੀ ਕੁੜੱਤਣ ਭਰ ਗਈ ਕੇ ਰਾਤੋ ਰਾਤ ਸਾਲਾਂ ਤੋਂ ਚਲੇ ਆ ਰਹੇ ਜਾਨੀ ਦੋਸਤ ਵੀ ਜਾਨੀ ਦੁਸ਼ਮਣ ਬਣ ਗਏ ! ਇਸ ਸਮੇਂ ਦਰਮਿਆਨ ਬਹੁਤ ਉਤਰਾਅ ਚੜਾਅ ਆਏ ਜਿਵੇਂ ਕੇ ਆਪਸੀ ਲੜਾਈਆਂ , ਕੋਰਟ ਕਚਹਿਰੀਆਂ ਤੇ ਗੁਰਦੁਆਰੇ ਅੰਦਰ ਮੱਥੇ ਟੇਕਣ ਤੋਂ ਰੋਕਣ ਲਈ ਇੱਕ ਦੂਜੇ ਤੇ ਪਬੰਦੀਆਂ ਆਦਿ ! ਸਮੇਂ ਅਨੁਸਾਰ ਜਿਸ ਨੂੰ ਵੀ ਜੋ ਜਾਇਜ ਲੱਗਿਆ ਉਸਨੇ ਉਹੀ ਫੈਸਲਾ ਲੈ ਲਿਆ । ਜਿਸ ਵੀ ਧੜੇ ਦਾ ਜਿੱਥੇ ਕੋਈ ਜ਼ੋਰ ਚੱਲਿਆ ਉਸਨੇ ਘੱਟ ਨਹੀਂ ਕੀਤੀ ਬੱਸ ਫਰਕ ਇਹੀ ਰਿਹਾ ਕੇ ਕਿਸੇ ਦਾ ਜ਼ੋਰ ਚੱਲ ਗਿਆ ਤੇ ਕੋਈ ਕਮਜ਼ੋਰ ਪੈ ਗਿਆ । ਇਸ ਸਮੇਂ ਦੌਰਾਨ ਕੁੱਝ ਲੋਕ ਅਜਿਹੇ ਵੀ ਸਨ ਜੋ ਭਰਾ ਮਾਰੂ ਜੰਗ ਤੋਂ ਅਤੇ ਸੰਗਤਾਂ ਦੀ ਵੰਡ ਤੋਂ ਬਹੁਤ ਦੁਖੀ ਸਨ ਅਤੇ ਉਹ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਦੋਹਾਂ ਧੜਿਆਂ ਨਾਲ ਸੰਪਰਕ ਕਰਕੇ ਦੁਨਿਆਵੀ ਅਦਾਲਤਾਂ ਦੀ ਬਜਾਏ ਗੁਰੂ ਦੇ ਦਰਬਾਰ ਚ ਸਮਝੌਤਾ ਕਰਨ ਕਈ ਕੋਸ਼ਿਸ਼ ਕਰਦੇ ਰਹੇ !
ਸਹਿਜ ਪੱਕੇ ਸੋ ਮੀਠਾ ਹੋਏ । ਸਮਾਂ ਤਾਂ ਜ਼ਰੂਰ ਲੱਗ ਗਿਆ ਪਰ ਅੱਜ ਉਹ ਕੋਸ਼ਿਸ਼ ਦਾ ਹੀ ਨਤੀਜਾ ਤੇ ਗੁਰੂ ਸਾਹਿਬ ਦਾ ਹੀ ਅਸ਼ੀਰਵਾਦ ਹੈ ਕੇ ਭੱਜੀਆਂ ਬਾਹਾਂ ਦੁਬਾਰਾ ਗਲ ਲੱਗ ਮਿਲੀਆਂ ਹਨ । ਜੋ ਗੁਰਦੁਆਰੇ ਵਿੱਚ ਵਿਚਰ ਰਹੇ ਸੀ ਅੱਜ ਉਹਨਾਂ ਸੰਗਤਾਂ ਨੇ ਜੋ ਗੁਰਦੁਆਰਾ ਸਾਹਿਬ ਬੰਦਸ਼ਾਂ ਕਾਰਨ ਨਹੀਂ ਆ ਸਕਦੇ ਸੀ ਉਹਨਾਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ।
ਜੋ ਹੋ ਗਿਆ ਉਹ ਬਹੁਤ ਭਿਆਨਕ ਸੁਪਨਾ ਸੀ ਤੇ ਜੋ ਆ ਰਿਹਾ ਉਹ ਕੌਮ ਤੇ ਭਾਈਚਾਰੇ ਦਾ ਭਵਿੱਖ ਹੈ ।ਕਿਸ ਨੇ ਕੀ ਕੀ ਕੀਤਾ ਇਸ ਗੱਲ ਨੂੰ ਭੁੱਲ ਕੇ ਨਫ਼ਰਤ ਵੱਸ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣਨ ਦੀ ਭਾਵਨਾ ਵਾਲੀ ਸੋਚ ਨੂੰ ਵਿਸਾਰ ਦੇਣਾਂ ਚਾਹੀਦਾ ਤੇ ਅੱਗੋਂ ਬੀਤੇ ਸਮੇਂ ਚ ਕੀਤੇ ਕਿਸੇ ਦੇ ਵੀ ਚੰਗੇ ਮਾੜੇ ਵਰਤਾਰੇ ਨੂੰ ਨਾਂ ਚਿਤਾਰਿਆ ਜਾਵੇ । ਸੰਗਤ, ਪੰਗਤ , ਤਿਆਗ ਅਤੇ ਪਿਆਰ ਭਾਵਨਾ ਨਾਲ ਕ੍ਰੋਧ , ਨਫ਼ਰਤ ਤੇ ਜਿੱਦ ਛੱਡ ਕੇ ਕੌਮ ਦੇ ਉੱਜਵਲ ਭਵਿੱਖ ਲਈ ਆਪਸ ਵਿੱਚ ਇੱਕ ਮੱਤ ਹੋ ਕੇ ਵਿਚਰਿਆ ਜਾਵੇ । ਮਰਿਆਦਾ ਤੇ ਸਿਧਾਂਤ ਬਾਰੇ ਸਾਰੀਆਂ ਸਮੱਸਿਆਵਾਂ ਨੂੰ ਵਿਚਾਰ ਕੇ ਸੰਗਤਾਂ ਦੇ ਸਹਿਯੋਗ ਨਾਲ ਮਿਲ ਬੈਠ ਕੇ ਸੁਲਝਾ ਲੈਣਾ ਚਾਹੀਦਾ ।
ਜੋ ਹੋ ਗਿਆ ਸੋ ਬੀਤ ਗਿਆ ਬੱਸ ਇਹੀ ਅਰਦਾਸ ਹੈ ਕੇ ਪਰਮਾਤਮਾ ਸਿੱਖਾਂ ਨੂੰ ਸਿੱਖੀ ਸਿਧਾਂਤ ਦੀ ਸੋਝੀ ਬਖ਼ਸ਼ੇ !g.png
 
< Prev   Next >

Advertisements

Advertisement
Advertisement
Advertisement
Advertisement
Advertisement
Advertisement