:: ਝਾਰਖੰਡ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ   :: ਰਾਫੇਲ ਤੇ SC ਦੇ ਫੈਸਲੇ ਤੋਂ ਬਾਅਦ ਰਾਹੁਲ ਬੋਲੇ- ਕੋਰਟ ਨੇ ਜਾਂਚ ਦੇ ਦਰਵਾਜ਼ੇ ਖੋਲ੍ਹੇ   :: ਮਹਾਰਾਸ਼ਟਰ : BMC ਠੇਕੇਦਾਰਾਂ ਦੇ 37 ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ   :: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ RTI ਦੇ ਦਾਇਰੇ ਚ ਆਵੇਗਾ ਚੀਫ ਜਸਟਿਸ ਦਾ ਦਫਤਰ   :: ਦਿੱਲੀ : ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ   :: ਸਿੱਧੂ ਵਲੋਂ ਇਮਰਾਨ ਦੀ ਤਰੀਫ ਭਾਜਪਾ ਨੂੰ ਨਹੀਂ ਆਈ ਰਾਸ, ਕਾਂਗਰਸ ਤੇ ਭੜਕੀ   :: ਅਟਕਲਾਂ ਦਾ ਦੌਰ ਸ਼ੁਰੂ, ਧਾਰਾ 370 ਤੇ ਅਯੁੱਧਿਆ ਤੋਂ ਬਾਅਦ ਕੀ ਹੋਵੇਗਾ ਭਾਜਪਾ ਦਾ ਰਾਸ਼ਟਰਵਾਦੀ ਏਜੰਡਾ   :: ਹਿਮਾਚਲ ਚ ਬੋਲੇ PM ਮੋਦੀ- ਗਲੋਬਲ ਸੰਮੇਲਨ, ਇਹ ਕਲਪਨਾ ਨਹੀਂ ਸੱਚਾਈ ਹੈ   :: ਜਨਤਕ ਥਾਂਵਾਂ ਤੇ ਹੋਰ ਵਧ ਬਣਾਏ ਜਾਣ ਸ਼ਿਸ਼ੂ ਬ੍ਰੈਸਟ ਫੀਡਿੰਗ ਰੂਮ : ਹਾਈ ਕੋਰਟ   :: ਭਾਰਤੀ ਫੌਜ ਚ ਜਲਦੀ ਸ਼ਾਮਲ ਹੋਵੇਗੀ ਐੱਸ-400 ਮਿਜ਼ਾਈਲ   :: ਬਿਨਾਂ ਪਾਸਪੋਰਟ ਸ੍ਰੀ ਕਰਤਾਰਪੁਰ ਸਾਹਿਬ ਦੀ ਨਹੀਂ ਹੋਵੇਗੀ ਯਾਤਰਾ : ਵਿਦੇਸ਼ ਮੰਤਰਾਲੇ   :: ਕਰਤਾਰਪੁਰ ਸਾਹਿਬ ਜਾਣ ਲਈ ਡਾ. ਮਨਮੋਹਨ ਸਿੰਘ ਨੂੰ ਸੌਂਪੀ ਇਹ ਅਹਿਮ ਜ਼ਿੰਮੇਵਾਰੀ   :: ਇੰਡੀਗੋ ਦਾ ਕਤਰ ਏਅਰਵੇਜ਼ ਨਾਲ ਹੋਇਆ ਕੋਡ ਸ਼ੇਅਰ ਸਮਝੌਤਾ   :: 84 ਕਤਲੇਆਮ ਮਾਮਲਾ : ਸੱਜਣ ਨੂੰ SC ਤੋਂ ਨਹੀਂ ਮਿਲੀ ਰਾਹਤ, ਸਿਹਤ ਜਾਂਚ ਦੇ ਨਿਰਦੇਸ਼   :: ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪ੍ਰਦੂਸ਼ਣ ਤੇ ਸੁਪਰੀਮ ਕੋਰਟ ਸਖਤ, ਕਿਹਾ- ਕੇਜਰੀਵਾਲ ਸਰਕਾਰ ਸੱਤਾ ਚ ਕਿਉਂ ਹੈ? PRINT ਈ ਮੇਲ
pardushn.jpgਨਵੀਂ ਦਿੱਲੀ - ਸੁਪਰੀਮ ਕੋਰਟ ਨੇ ਪ੍ਰਦੂਸ਼ਣ ਮਾਮਲੇ 'ਚ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਦੂਸ਼ਣ 'ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਉੱਚਿਤ ਕਦਮ ਚੁੱਕਣ 'ਚ ਨਾਕਾਮਯਾਬ ਰਹੀ ਹੈ। ਕੋਰਟ ਨੇ ਦਿੱਲੀ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਜਦੋਂ ਉਹ ਇਸ ਮਾਮਲੇ ਨੂੰ ਕੁਝ ਨਹੀਂ ਕਰ ਸਕਦੇ ਤਾਂ ਉਹ ਸਰਕਾਰ 'ਚ ਕਿਉਂ ਹਨ।
ਗੱਦੀ 'ਤੇ ਬੈਠ ਕੇ ਸ਼ਾਸਨ ਕਰਨਾ ਚਾਹੁੰਦੇ ਹੋ
ਕੋਰਟ ਨੇ ਕਿਹਾ ਕਿ ਤੁਸੀਂ ਸਿਰਫ਼ ਗੱਦੀ 'ਤੇ ਬੈਠ ਕੇ ਸ਼ਾਸਨ ਕਰਨਾ ਚਾਹੁੰਦੇ ਹੋ। ਤੁਹਾਨੂੰ ਚਿੰਤਾ ਨਹੀਂ ਹੈ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ। ਜੇਕਰ ਰਾਜ ਸਰਕਾਰਾਂ ਨੂੰ ਲੋਕਾਂ ਦੀ ਚਿੰਤਾ ਨਹੀਂ ਹੈ ਤਾਂ ਤੁਹਾਨੂੰ ਸੱਤਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਤੁਸੀਂ ਕਲਿਆਣਕਾਰੀ ਸਰਕਾਰ ਦੀ ਸੰਕਲਪ ਭੁੱਲ ਗਏ ਹੋ, ਗਰੀਬ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ, ਇਹ ਬੇਹੱਦ ਮੰਦਭਾਗੀ ਹੈ। ਕੋਰਟ ਨੇ ਕਿਹਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਪ੍ਰਦੂਸ਼ਣ ਕਾਰਨ ਲੋਕ ਕਿਸ ਤਰ੍ਹਾਂ ਬੀਮਾਰੀਆਂ ਨਾਲ ਪੀੜਤ ਹਨ।

ਕਰੋੜਾਂ ਲੋਕਾਂ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ
ਦਿੱਲੀ-ਐੱਨ.ਸੀ.ਆਰ. ਪ੍ਰਦੂਸ਼ਣ ਮਾਮਲੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਉਡਾਣਾਂ ਦੇ ਮਾਰਗ ਬਦਲੇ ਜਾ ਰਹੇ ਹਨ ਅਤੇ ਲੋਕ ਆਪਣੇ ਘਰਾਂ ਤੱਕ 'ਚ ਸੁਰੱਖਿਅਤ ਨਹੀਂ ਹਨ। ਇਹ ਕਰੋੜਾਂ ਲੋਕਾਂ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਸਾਨੂੰ ਇਸ ਲਈ ਸਰਕਾਰ ਨੂੰ ਜਵਾਬਦੇਹ ਬਣਾਉਣਾ ਹੋਵੇਗਾ। ਕੋਰਟ ਨੇ ਸਵਾਲ ਕੀਤਾ ਕਿ ਕੀ ਤੁਸੀਂ ਲੋਕਾਂ ਨੂੰ ਪ੍ਰਦੂਸ਼ਣ ਕਾਰਨ ਮਰਨ ਦੇਵੋਗੇ। ਕੀ ਤੁਸੀਂ ਦੇਸ਼ ਨੂੰ 100 ਸਾਲ ਪਿੱਛੇ ਜਾਣ ਦੇਵੋਗੇ?

ਸਰਕਾਰ ਕਿਸਾਨਾਂ ਤੋਂ ਪਰਾਲੀ ਇਕੱਠੀ ਕਿਉਂ ਨਹੀਂ ਕਰ ਸਕਦੀ
ਕੋਰਟ ਨੇ ਕਿਹਾ ਕਿ ਅਸੀਂ ਦੇਸ਼ ਦੇ ਲੋਕਤੰਤਰੀ ਸਰਕਾਰ ਤੋਂ ਪਰਾਲੀ ਸਾੜਨ ਅਤੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਦੇ ਮੁੱਦੇ ਨਾਲ ਨਜਿੱਠਣ ਲਈ ਹੋਰ ਕਦਮ ਚੁੱਕਣ ਦੀ ਉਮੀਦ ਕਰਦੇ ਹਾਂ। ਕੋਰਟ ਨੇ ਸੂਬਿਆਂ ਤੋਂ ਪੁੱਛਿਆ ਕਿ ਸਰਕਾਰ ਕਿਸਾਨਾਂ ਤੋਂ ਪਰਾਲੀ ਇਕੱਠੀ ਕਿਉਂ ਨਹੀਂ ਕਰ ਸਕਦੀ ਜਾਂ ਉਸ ਨੂੰ ਖਰੀਦ ਕਿਉਂ ਨਹੀਂ ਸਕਦੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਤੰਤਰ ਪਰਾਲੀ ਸੜਨ 'ਤੇ ਰੋਕ ਕਿਉਂ ਨਹੀਂ ਲਗਾ ਸਕਦਾ? ਪਰਾਲੀ ਸਾੜਨਾ ਹੱਲ ਨਹੀਂ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement