:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਤੀਸ ਹਜ਼ਾਰੀ ਮਾਮਲਾ : ਪੁਲਸ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਕੀਤੀ ਖਾਰਜ PRINT ਈ ਮੇਲ
30_h.jpgਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਵਕੀਲਾਂ ਵਿਰੁੱਧ ਕਾਰਵਾਈ 'ਤੇ ਆਪਣੇ ਰੁਖ ਨੂੰ ਨਾ ਬਦਲਦੇ ਹੋਏ ਦਿੱਲੀ ਪੁਲਸ ਨੂੰ ਝਟਕਾ ਦਿੱਤਾ ਹੈ। ਕੋਰਟ ਨੇ ਸਾਫ਼ ਕਿਹਾ ਹੈ ਕਿ ਵਕੀਲਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਿੱਲੀ ਪੁਲਸ ਦੀ ਦੂਜੀ ਅਰਜ਼ੀ ਵੀ ਖਾਰਜ ਕਰ ਦਿੱਤੀ ਗਈ ਹੈ। ਇਸ 'ਚ
ਸਾਕੇਤ ਕੋਰਟ ਵਾਲੀ ਘਟਨਾ 'ਤੇ ਐੱਫ.ਆਈ.ਆਰ. ਦਰਜ ਕਰਨ ਦੀ ਮਨਜ਼ੂਰੀ ਮੰਗੀ ਸੀ। ਦੱਸਣਯੋਗ ਹੈ ਕਿ ਵਕੀਲਾਂ ਅਤੇ ਪੁਲਸ ਦਰਮਿਆਨ ਟਕਰਾਅ ਕਾਰਨ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਸੀ। ਇਸ 'ਚ ਗ੍ਰਹਿ ਮੰਤਰਾਲੇ ਨੇ ਕੋਰਟ ਤੋਂ 3 ਨਵੰਬਰ ਨੂੰ ਜਾਰੀ ਕੀਤੇ ਗਏ ਉਸ ਦੇ ਆਦੇਸ਼ 'ਤੇ ਸਫ਼ਾਈ ਮੰਗੀ ਸੀ। ਮੰਤਰਾਲੇ ਨੇ ਕੋਰਟ ਤੋਂ ਅਪੀਲ ਕੀਤੀ ਸੀ ਕਿ ਵਕੀਲਾਂ ਵਿਰੁੱਧ ਕਾਰਵਾਈ ਨਹੀਂ ਕਰਨ ਨਾਲ ਜੁੜੇ ਸੰਬੰਧਤ ਆਦੇਸ਼ ਉਸ ਤੋਂ ਬਾਅਦ ਦੀਆਂ ਘਟਨਾਵਾਂ 'ਤੇ ਲਾਗੂ ਨਹੀਂ ਹੋਣਾ ਚਾਹੀਦਾ ਪਰ ਕੋਰਟ ਨੇ ਅਜਿਹਾ ਆਦੇਸ਼ ਨਹੀਂ ਦਿੱਤਾ।
ਸੁਣਵਾਈ 'ਚ ਵਕੀਲਾਂ ਵਲੋਂ ਦਿੱਲੀ ਪੁਲਸ 'ਤੇ ਨਵੇਂ ਦੋਸ਼ ਲਗਾਏ ਗਏ ਹਨ। ਕਿਹਾ ਗਿਆ ਹੈ ਕਿ ਸੀਨੀਅਰ ਪੁਲਸ ਵਾਲਿਆਂ ਨੇ ਵਕੀਲਾਂ ਲਈ ਗਲਤ ਭਾਸ਼ਾ ਦੀ ਵਰਤੋਂ ਕੀਤੀ ਸੀ, ਜਿਸ 'ਤੇ ਐਕਸ਼ਨ ਹੋਵੇ।

ਪੁਲਸ ਵਾਲੇ ਕੁੱਟ ਰਹੇ ਸ਼ਖਸ ਨੂੰ ਦੱਸਿਆ ਸੀ ਵਕੀਲ
ਵਕੀਲ ਪੱਖ ਨੇ ਉਸ ਵਕੀਲ ਨੂੰ ਪਛਾਣਨ ਤੋਂ ਵੀ ਇਨਕਾਰ ਕੀਤਾ, ਜਿਸ ਦਾ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਇਕ ਸ਼ਖਸ ਪੁਲਸ ਵਾਲੇ ਨੂੰ ਕੁੱਟ ਰਿਹਾ ਸੀ। ਉਸ ਨੂੰ ਵਕੀਲ ਦੱਸਿਆ ਜਾ ਰਿਹਾ ਸੀ। ਵਕੀਲ ਪੱਖ ਨੇ ਕੋਰਟ 'ਚ ਦੋਸ਼ ਲਗਾਇਆ ਕਿ ਪੁਲਸ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰ ਰਹੀ ਹੈ। ਮੰਗ ਕੀਤੀ ਗਈ ਕਿ ਵਕੀਲਾਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਪੁਲਸ ਵਾਲਿਆਂ ਵਿਰੁੱਧ ਪੁਲਸ ਨੂੰ ਹੀ ਤੁਰੰਤ ਐਕਸ਼ਨ ਲੈਣਾ ਚਾਹੀਦਾ। ਕੋਰਟ 'ਚ ਸਾਕੇਤ ਕੋਰਟ ਦੇ ਵੀਡੀਓ ਦਾ ਮਾਮਲਾ ਵੀ ਉੱਠਿਆ। ਵੀਡੀਓ 'ਚ ਇਕ ਸ਼ਖਸ ਪੁਲਸ ਵਾਲੇ ਨੂੰ ਕੁੱਟ ਰਿਹਾ ਸੀ। ਉਸ ਸ਼ਖਸ ਨੂੰ ਵਕੀਲ ਦੱਸਿਆ ਗਿਆ ਸੀ। ਕੋਰਟ 'ਚ ਵਕੀਲ ਪੱਖ ਨੇ ਕਿਹਾ ਕਿ ਅਸੀਂ ਹਮਲਾ ਕਰਨ ਵਾਲੇ ਵਕੀਲ ਨੂੰ ਨਹੀਂ ਜਾਣਦੇ। ਉਹ ਵਕੀਲ ਹੈ ਜਾਂ ਨਹੀਂ ਪਤਾ ਨਹੀਂ।

ਇਸ ਤਰ੍ਹਾਂ ਸ਼ੁਰੂ ਹੋਇਆ ਵਿਵਾਦ
ਉੱਤਰੀ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਕੰਪਲੈਕਸ 'ਚ ਸ਼ਨੀਵਾਰ (2 ਨਵੰਬਰ) ਦੁਪਹਿਰ ਬਾਅਦ ਲਾਕਅੱਪ ਦੇ ਬਾਹਰ ਕਾਰ ਪਾਰਕ ਕਰਨ 'ਤੇ ਵਕੀਲਾਂ ਅਤੇ ਪੁਲਸ ਦਰਮਿਆਨ ਭਾਰੀ ਬਵਾਲ ਹੋ ਗਿਆ। ਗੁੱਸਾਏ ਵਕੀਲਾਂ ਨੇ ਪੁਲਸ ਕਰਮਚਾਰੀਆਂ ਨੂੰ ਘੇਰ ਕੇ ਉਨ੍ਹਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਵਕੀਲਾਂ ਦੀ ਭੀੜ ਵਧਦੀ ਦੇਖ ਪੁਲਸ ਕਰਮਚਾਰੀਆਂ ਨੇ ਹਵਾ 'ਚ ਗੋਲੀ ਚਲਾਈ, ਜੋ ਵਕੀਲ ਨੂੰ ਲੱਗ ਗਈ। ਇਸ ਤੋਂ ਗੁੱਸਾਏ ਵਕੀਲਾਂ ਨੇ ਪੁਲਸ ਕਰਮਚਾਰੀਆਂ ਨੂੰ ਕੁੱਟਣ ਦੇ ਨਾਲ ਹੀ ਕੋਰਟ ਕੰਪਲੈਕਸ 'ਚ ਖੜ੍ਹੀ ਇਕ ਜਿਪਸੀ ਅਤੇ 13 ਬਾਈਕਾਂ ਸਮੇਤ 17 ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੂਰੇ ਮਾਮਲੇ 'ਚ ਇਕ ਏ.ਡੀ.ਸੀ.ਪੀ., 2 ਐੱਸ.ਐੱਚ.ਓ. ਸਮੇਤ 20 ਪੁਲਸ ਕਰਮਚਾਰੀ ਜ਼ਖਮੀ ਹੋਏ ਹਨ। ਦੂਜੇ ਪਾਸੇ ਵਕੀਲਾਂ ਨੇ ਆਪਣੇ 8 ਸਾਥੀਆਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਹੈ। ਦੇਰ ਸ਼ਾਮ ਤੱਕ ਕੋਰਟ ਕੰਪਲੈਕਸ 'ਚ ਤਣਾਅ ਦਾ ਮਾਹੌਲ ਸੀ।
 
< Prev   Next >

Advertisements