:: ਝਾਰਖੰਡ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ   :: ਰਾਫੇਲ ਤੇ SC ਦੇ ਫੈਸਲੇ ਤੋਂ ਬਾਅਦ ਰਾਹੁਲ ਬੋਲੇ- ਕੋਰਟ ਨੇ ਜਾਂਚ ਦੇ ਦਰਵਾਜ਼ੇ ਖੋਲ੍ਹੇ   :: ਮਹਾਰਾਸ਼ਟਰ : BMC ਠੇਕੇਦਾਰਾਂ ਦੇ 37 ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ   :: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ RTI ਦੇ ਦਾਇਰੇ ਚ ਆਵੇਗਾ ਚੀਫ ਜਸਟਿਸ ਦਾ ਦਫਤਰ   :: ਦਿੱਲੀ : ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ   :: ਸਿੱਧੂ ਵਲੋਂ ਇਮਰਾਨ ਦੀ ਤਰੀਫ ਭਾਜਪਾ ਨੂੰ ਨਹੀਂ ਆਈ ਰਾਸ, ਕਾਂਗਰਸ ਤੇ ਭੜਕੀ   :: ਅਟਕਲਾਂ ਦਾ ਦੌਰ ਸ਼ੁਰੂ, ਧਾਰਾ 370 ਤੇ ਅਯੁੱਧਿਆ ਤੋਂ ਬਾਅਦ ਕੀ ਹੋਵੇਗਾ ਭਾਜਪਾ ਦਾ ਰਾਸ਼ਟਰਵਾਦੀ ਏਜੰਡਾ   :: ਹਿਮਾਚਲ ਚ ਬੋਲੇ PM ਮੋਦੀ- ਗਲੋਬਲ ਸੰਮੇਲਨ, ਇਹ ਕਲਪਨਾ ਨਹੀਂ ਸੱਚਾਈ ਹੈ   :: ਜਨਤਕ ਥਾਂਵਾਂ ਤੇ ਹੋਰ ਵਧ ਬਣਾਏ ਜਾਣ ਸ਼ਿਸ਼ੂ ਬ੍ਰੈਸਟ ਫੀਡਿੰਗ ਰੂਮ : ਹਾਈ ਕੋਰਟ   :: ਭਾਰਤੀ ਫੌਜ ਚ ਜਲਦੀ ਸ਼ਾਮਲ ਹੋਵੇਗੀ ਐੱਸ-400 ਮਿਜ਼ਾਈਲ   :: ਬਿਨਾਂ ਪਾਸਪੋਰਟ ਸ੍ਰੀ ਕਰਤਾਰਪੁਰ ਸਾਹਿਬ ਦੀ ਨਹੀਂ ਹੋਵੇਗੀ ਯਾਤਰਾ : ਵਿਦੇਸ਼ ਮੰਤਰਾਲੇ   :: ਕਰਤਾਰਪੁਰ ਸਾਹਿਬ ਜਾਣ ਲਈ ਡਾ. ਮਨਮੋਹਨ ਸਿੰਘ ਨੂੰ ਸੌਂਪੀ ਇਹ ਅਹਿਮ ਜ਼ਿੰਮੇਵਾਰੀ   :: ਇੰਡੀਗੋ ਦਾ ਕਤਰ ਏਅਰਵੇਜ਼ ਨਾਲ ਹੋਇਆ ਕੋਡ ਸ਼ੇਅਰ ਸਮਝੌਤਾ   :: 84 ਕਤਲੇਆਮ ਮਾਮਲਾ : ਸੱਜਣ ਨੂੰ SC ਤੋਂ ਨਹੀਂ ਮਿਲੀ ਰਾਹਤ, ਸਿਹਤ ਜਾਂਚ ਦੇ ਨਿਰਦੇਸ਼   :: ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ PRINT ਈ ਮੇਲ
hni.jpgਪੰਚਕੂਲਾ -ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਅੱਜ ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਅੰਬਾਲਾ ਜੇਲ 'ਚ ਹਨੀਪ੍ਰੀਤ ਦੀ ਰਿਹਾਈ ਦੇ
ਆਰਡਰ ਪਹੁੰਚ ਚੁੱਕੇ ਹਨ। ਹੁਣ ਪਰਿਵਾਰਿਕ ਮੈਂਬਰਾਂ ਦੇ ਪਹੁੰਚਣ ਦਾ ਇੰਤਜ਼ਾਰ ਹੈ। ਸ਼ਾਮ 8 ਵਜੇ ਤੱਕ ਜੇਲ ਪ੍ਰਸ਼ਾਸਨ ਇੰਤਜ਼ਾਰ ਕਰੇਗਾ। ਦੱਸ ਦੇਈਏ ਕਿ ਹਨੀਪ੍ਰੀਤ ਦੇ ਵਕੀਲ ਨੇ ਕੋਰਟ 'ਚ ਜ਼ਮਾਨਤ ਪਟੀਸ਼ਨ ਲਗਾਈ ਸੀ। ਇਸ ਮਾਮਲੇ 'ਚ ਹਨੀਪ੍ਰੀਤ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਈ। ਹਨੀਪ੍ਰੀਤ ਇਸ ਸਮੇਂ ਅੰਬਾਲਾ ਦੀ ਜੇਲ 'ਚ ਬੰਦ ਹੈ।

ਦੱਸਣਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਪੰਚਕੂਲਾ ਹਿੰਸਾ ਮਾਮਲੇ ਸੰਬੰਧੀ ਸੁਣਵਾਈ ਕਰਦੇ ਹੋਏ ਦੇਸ਼ਧ੍ਰੋਹ ਦੀ ਧਾਰਾ ਹਟਾ ਦਿੱਤੀ ਸੀ ਅਤੇ ਸਾਰੇ ਦੋਸ਼ੀਆਂ ਦੇ ਦੋਸ਼ ਤੈਅ ਕੀਤੇ ਗਏ ਸਨ।ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਜ਼ਮਾਨਤ ਲਈ ਹਨੀਪ੍ਰੀਤ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਤੇ ਜਦੋਂ ਸੁਣਵਾਈ ਹੋਈ ਤਾਂ ਜਸਟਿਸ ਸੁਰਿੰਦਰ ਗੁਪਤਾ ਨੇ ਫਾਇਲ ਦੇਖਦੇ ਹੀ ਮਾਮਲੇ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਹਨੀਪ੍ਰੀਤ ਦੇ ਵਕੀਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹਨੀਪ੍ਰੀਤ ਨੇ ਪਟੀਸ਼ਨ 'ਚ ਦੱਸਿਆ ਸੀ ਕਿ ਇਨ੍ਹਾਂ ਦੰਗਿਆਂ ਦੀ ਸਾਜ਼ਿਸ਼ ਰਚੇ ਜਾਣ ਨੂੰ ਲੈ ਕੇ 27 ਅਗਸਤ 2017 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਤਾਂ ਸ਼ਿਕਾਇਤ ਸਿਰਫ ਅਦਿੱਤਿਆ ਹਿੰਸਾ ਅਤੇ ਸੁਰਿੰਦਰ ਧੀਮਾਨ ਖਿਲਾਫ ਹੀ ਦਰਜ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ 'ਚ ਹੋਏ ਦੰਗਿਆਂ ਦੇ ਮਾਮਲੇ 'ਚ ਹਨੀਪ੍ਰੀਤ ਸਮੇਤ ਸਾਰੇ ਦੋਸ਼ੀਆਂ 'ਤੇ ਸੁਣਵਾਈ ਚੱਲ ਰਹੀ ਹੈ।ਹਨੀਪ੍ਰੀਤ ਸਾਧਵੀਂ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਕੀਤੇ ਜਾਣ ਤੋਂ ਬਾਅਦ ਪੰਚਕੂਲਾ 'ਚ ਹਿੰਸਾ ਭੜਕਾਉਣ ਅਤੇ ਦੇਸ਼ ਧ੍ਰੋਹ ਮਾਮਲੇ ਦੀ ਦੋਸ਼ੀ ਹੈ। ਇਸ ਹਿੰਸਾ ਦੌਰਾਨ 36 ਲੋਕਾਂ ਦੀ ਜਾਨ ਗਈ ਸੀ। ਡੇਰਾ ਸਮਰਥਕਾਂ ਨੇ ਕਈ ਗੱਡੀਆਂ, ਪੈਟਰੋਲ ਪੰਪ ਅਤੇ ਦਫਤਰਾਂ 'ਚ ਅੱਗ ਲਗਾਈ ਸੀ। ਪੁਲਸ ਨੇ ਦੰਗੇ ਭੜਕਾਉਣ ਦੇ ਦੋਸ਼ੀ ਹਨੀਪ੍ਰੀਤ ਨੂੰ 38 ਦਿਨਾਂ ਬਾਅਦ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਦੇਸ਼ ਧ੍ਰੋਹ ਅਤੇ ਹੋਰ ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਸੀ। ਜੇਲ 'ਚ ਬੰਦ ਹਨੀਪ੍ਰੀਤ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਸੁਣਵਾਈ ਹੁੰਦੀ ਸੀ। ਪੁਲਸ ਨੇ ਸ਼ੁਰੂਆਤ 'ਚ 1200 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਸੀ, ਜਿਨ੍ਹਾਂ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ, ਉਨ੍ਹਾਂ 'ਚੋਂ ਹਨੀਪ੍ਰੀਤ ਤੋਂ ਇਲਾਵਾ ਸੁਖਦੀਪ ਕੌਰ, ਰਾਕੇਸ਼ ਕੁਮਾਰ ਅਰੋੜਾ, ਸੁਰਿੰਦਰ ਧੀਮਾਨ ਇੰਸਾ, ਚਮਕੌਰ ਸਿੰਘ, ਦਾਨ ਸਿੰਘ, ਗੋਵਿੰਦ ਰਾਮ, ਪ੍ਰਦੀਪ ਗੋਇਲ ਹਿੰਸਾ ਅਤੇ ਖੈਰਾਤੀ ਲਾਲ 'ਤੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਸਨ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement