:: ਝਾਰਖੰਡ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ   :: ਰਾਫੇਲ ਤੇ SC ਦੇ ਫੈਸਲੇ ਤੋਂ ਬਾਅਦ ਰਾਹੁਲ ਬੋਲੇ- ਕੋਰਟ ਨੇ ਜਾਂਚ ਦੇ ਦਰਵਾਜ਼ੇ ਖੋਲ੍ਹੇ   :: ਮਹਾਰਾਸ਼ਟਰ : BMC ਠੇਕੇਦਾਰਾਂ ਦੇ 37 ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ   :: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ RTI ਦੇ ਦਾਇਰੇ ਚ ਆਵੇਗਾ ਚੀਫ ਜਸਟਿਸ ਦਾ ਦਫਤਰ   :: ਦਿੱਲੀ : ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ   :: ਸਿੱਧੂ ਵਲੋਂ ਇਮਰਾਨ ਦੀ ਤਰੀਫ ਭਾਜਪਾ ਨੂੰ ਨਹੀਂ ਆਈ ਰਾਸ, ਕਾਂਗਰਸ ਤੇ ਭੜਕੀ   :: ਅਟਕਲਾਂ ਦਾ ਦੌਰ ਸ਼ੁਰੂ, ਧਾਰਾ 370 ਤੇ ਅਯੁੱਧਿਆ ਤੋਂ ਬਾਅਦ ਕੀ ਹੋਵੇਗਾ ਭਾਜਪਾ ਦਾ ਰਾਸ਼ਟਰਵਾਦੀ ਏਜੰਡਾ   :: ਹਿਮਾਚਲ ਚ ਬੋਲੇ PM ਮੋਦੀ- ਗਲੋਬਲ ਸੰਮੇਲਨ, ਇਹ ਕਲਪਨਾ ਨਹੀਂ ਸੱਚਾਈ ਹੈ   :: ਜਨਤਕ ਥਾਂਵਾਂ ਤੇ ਹੋਰ ਵਧ ਬਣਾਏ ਜਾਣ ਸ਼ਿਸ਼ੂ ਬ੍ਰੈਸਟ ਫੀਡਿੰਗ ਰੂਮ : ਹਾਈ ਕੋਰਟ   :: ਭਾਰਤੀ ਫੌਜ ਚ ਜਲਦੀ ਸ਼ਾਮਲ ਹੋਵੇਗੀ ਐੱਸ-400 ਮਿਜ਼ਾਈਲ   :: ਬਿਨਾਂ ਪਾਸਪੋਰਟ ਸ੍ਰੀ ਕਰਤਾਰਪੁਰ ਸਾਹਿਬ ਦੀ ਨਹੀਂ ਹੋਵੇਗੀ ਯਾਤਰਾ : ਵਿਦੇਸ਼ ਮੰਤਰਾਲੇ   :: ਕਰਤਾਰਪੁਰ ਸਾਹਿਬ ਜਾਣ ਲਈ ਡਾ. ਮਨਮੋਹਨ ਸਿੰਘ ਨੂੰ ਸੌਂਪੀ ਇਹ ਅਹਿਮ ਜ਼ਿੰਮੇਵਾਰੀ   :: ਇੰਡੀਗੋ ਦਾ ਕਤਰ ਏਅਰਵੇਜ਼ ਨਾਲ ਹੋਇਆ ਕੋਡ ਸ਼ੇਅਰ ਸਮਝੌਤਾ   :: 84 ਕਤਲੇਆਮ ਮਾਮਲਾ : ਸੱਜਣ ਨੂੰ SC ਤੋਂ ਨਹੀਂ ਮਿਲੀ ਰਾਹਤ, ਸਿਹਤ ਜਾਂਚ ਦੇ ਨਿਰਦੇਸ਼   :: ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵਿਕਟੋਰੀਅਨ ਸੰਸਦ ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਪ੍ਰਕਾਸ਼ PRINT ਈ ਮੇਲ
v_san.jpgਮੈਲਬੌਰਨ  - ਜਿੱਥੇ ਦੁਨੀਆ ਭਰ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿਹਾੜੇ ਉਲੀਕੇ ਜਾ ਰਹੇ ਹਨ, ਉੱਥੇ ਮੈਲਬੌਰਨ ਦੀ ਸਿੱਖ ਸੰਗਤ ਨੇ ਵੀ ਸ਼ਲਾਘਾਯੋਗ ਉਪਰਾਲਾ ਕਰਦਿਆਂ ਸ਼ੁੱਕਰਵਾਰ ਨੂੰ ਮੈਲਬੌਰਨ ਵਿੱਚ ਸਥਿਤ ਵਿਕਟੋਰੀਅਨ ਸੰਸਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ।ਜ਼ਿਕਰਯੋਗ ਹੈ ਆਸਟ੍ਰੇਲੀਆਈ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਵਿਕਟੋਰੀਅਨ ਸੰਸਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ।

ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸੰਸਦ ਭਵਨ ਲਿਆਂਦੇ ਗਏ ਅਤੇ ਸਾਧਾਰਨ ਪਾਠ ਦੀ ਸੰਪੂਰਨਤਾ ਤੋਂ ਉਪਰੰਤ ਕੀਰਤਨੀ ਜਥੇ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏ ਗਏ। ਆਸਟ੍ਰੇਲੀਅਨ ਸਿੱਖ ਕੌਂਸਲ, ਆਸਟ੍ਰੇਲੀਅਨ ਮਲਟੀਕਲਚਰਲ ਸੰਸਥਾ ਅਤੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਸ਼ਹਿਰ ਦੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰਾਂ ਨਾਲ ਜ਼ੁੜੀਆਂ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ।

PunjabKesari

ਇਸ ਮੁਬਾਰਕ ਮੌਕੇ ਨੂੰ ਸਜਦਾ ਕਰਨ ਲਈ ਆਸਟ੍ਰੇਲੀਆ ਭਰ ਦੀਆਂ ਸਿਆਸੀ ਪਾਰਟੀਆਂ ਦੇ ਨੁੰਮਾਇੰਦੇ ਸ਼ਾਮਲ ਹੋਏ, ਜਿਹਨਾਂ ਵਿੱਚ ਫੈਡਰਲ ਸਾਂਸਦ ਰੌਬ ਮਿੱਚਲ, ਮਾਰੀਆ ਵੈਮਵਾਕਿਨੂ, ਸੂਬਾਈ ਸਾਂਸਦ ਪੌਲੀਨ ਰਿਚਰਡਜ਼, ਇੰਗਰਿੰਡ ਸਟਿਟ, ਦੀਪਕ ਰਾਜ ਗੁਪਤਾ, ਰੋਜ਼ ਸਪੈਂਸ, ਡੇਨੀਅਲ ਗਰੀਨ, ਸੂਬੇ ਦੇ ਮਲਟੀਕਲਚਰਲ ਕਮਿਸ਼ਨਰ ਵਿਵ ਨਗਾਇਅਨ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਬਾਬਰ ਅਮੀਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਮੂਹ ਆਸਟ੍ਰੇਲੀਆਈ ਸਿੱਖ ਭਾਈਚਾਰੇ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ।

ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਤੋਂ ਪਹੁੰਚੇ ਹਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਸਿੱਖਿਆਵਾਂ ਨੂੰ ਸਾਂਝਾ ਕੀਤਾ। ਪ੍ਰਬੰਧਕਾਂ ਵੱਲੋਂ ਇਸ ਮੌਕੇ ਪਹੁੰਚੇ ਸਿਆਸੀ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਗੁਰਨਿੰਦਰ ਸਿੰਘ ਗੁਰੀ, ਹਰਕੀਰਤ ਸਿੰਘ ਅਜਨੋਹਾ, ਗੁਰਦਰਸ਼ਨ ਸਿੰਘ, ਅਵਤਾਰ ਸਿੰਘ ਸਮੇਤ ਕਈ ਲੋਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।

 
< Prev   Next >

Advertisements

Advertisement

Advertisement
Advertisement
Advertisement
Advertisement
Advertisement