:: ਸੁਖਦੇਵ ਢੀਂਡਸਾ ਦੇ ਅਕਾਲੀ ਦਲ ਟਕਸਾਲੀ ਚ ਸ਼ਾਮਲ ਹੋਣ ਦੀਆਂ ਅਫਵਾਹਾਂ ਤੇ ਮਲੂਕਾ ਦਾ ਵੱਡਾ ਬਿਆਨ   :: ਸੰਸਦ ਚ ਬੋਲੇ ਭਗਵੰਤ ਮਾਨ- ਮੈਂ ਬੋਲਣ ਲੱਗਾ, ਜਿਸ ਨੇ ਮੂੰਹ ਸੁੰਘਣਾ, ਸੁੰਘ ਲਓ   :: ਲੋਕ ਸਭਾ ਚ ਬੋਲੇ ਅਧੀਰ ਰੰਜਨ- ਮੇਕ ਇਨ ਇੰਡੀਆ, ਰੇਪ ਇਨ ਇੰਡੀਆ ਵੱਲ ਵਧ ਰਿਹੈ   :: ਨਾਗਰਿਕਤਾ ਸੋਧ ਬਿੱਲ : ਅਫਗਾਨ ਸਿੱਖਾਂ ਚ ਜਾਗੀ ਆਸ ਦੀ ਕਿਰਨ, ਬਿਆਨ ਕੀਤਾ ਦਰਦ   :: ਨਾਗਰਿਕਤਾ ਸੋਧ ਬਿੱਲ ਤੇ ਬੋਲੇ ਊਧਵ ਠਾਕਰੇ- ਰਾਜ ਸਭਾ ਚ ਅਸੀਂ ਨਹੀਂ ਕਰਾਂਗੇ ਸਮਰਥਨ   :: PSLV ਦੇ 50ਵੇਂ ਮਿਸ਼ਨ ਤੋਂ ਪਹਿਲਾਂ ਇਸਰੋ ਚੀਫ ਸੀਵਾਨ ਤਿਰੂਪਤੀ ਬਾਲਾਜੀ ਦੀ ਸ਼ਰਨ ਚ   :: ‘ਗੈਰ-ਸੰਵਿਧਾਨਕ’ ਨਾਗਰਿਕਤਾ ਬਿੱਲ ’ਤੇ ਸੁਪਰੀਮ ਕੋਰਟ ’ਚ ਹੋਵੇਗੀ ਲੜਾਈ : ਚਿਦਾਂਬਰਮ   :: ਨਾਗਰਿਕਤਾ ਸੋਧ ਬਿੱਲ ਅੱਜ ਲੋਕ ਸਭਾ ’ਚ ਹੋਵੇਗਾ ਪੇਸ਼   :: ਜਾਗੀ ਯੋਗੀ ਸਰਕਾਰ, ਰੇਪ ਮਾਮਲਿਆਂ ਦੀ ਸੁਣਵਾਈ ਲਈ 144 ਫਾਸਟ ਟਰੈਕ ਕੋਰਟ ਨੂੰ ਮਨਜ਼ੂਰੀ   :: ਨਾਗਰਿਕਤਾ ਸੋਧ ਬਿੱਲ ਤੇ ਬੋਲੇ ਓਵੈਸੀ- ਦੇਸ਼ ਨੂੰ ਅਜਿਹੇ ਕਾਨੂੰਨ ਤੋਂ ਬਚਾ ਲਵੋ   :: ਸਬਜ਼ੀ ਮੰਡੀ ਦੀ ਸੈਰ ਤੇ ਨਿਕਲੀ ਮਮਤਾ ਬੈਨਰਜੀ ਨੇ ਪੁੱਛੇ ਆਲੂ-ਪਿਆਜ਼ ਦੇ ਭਾਅ   :: ਲੋਕ ਸਭਾ ਚ ਪਰਨੀਤ ਕੌਰ ਤੇ ਚੁੱਕਿਆ ਹਥਿਆਰਾਂ ਦਾ ਮੁੱਦਾ   :: ਹਥਿਆਰ ਸੋਧ ਬਿੱਲ 2019 ਸੰਸਦ ਚ ਪਾਸ, ਖੁਸ਼ੀ ਮੌਕੇ ਫਾਇਰਿੰਗ ਕਰਨ ਤੇ ਹੋਵੇਗੀ ਜੇਲ   :: ਸੁਪਰੀਮ ਕੋਰਟ ਚ ਹੈਦਰਾਬਾਦ ਐਨਕਾਊਂਟਰ ਖਿਲਾਫ 3 ਵਕੀਲਾਂ ਵੱਲੋਂ ਪਟੀਸ਼ਨਾਂ ਦਾਇਰ   :: ਮਿਸ਼ਨ ਚੰਦਰਯਾਨ-3 ਲਈ ਇਸਰੋ ਨੇ ਕੇਂਦਰ ਸਰਕਾਰ ਤੋਂ ਮੰਗੀ ਰਾਸ਼ੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਦਿੱਲੀ ਪ੍ਰਦੂਸ਼ਣ ਮਾਮਲੇ ਤੇ ਕੇਜਰੀਵਾਲ ਨੇ ਜਾਵਡੇਕਰ ਨੂੰ ਦਿੱਤਾ ਮੋੜਵਾਂ ਜਵਾਬ PRINT ਈ ਮੇਲ
kesr_ja.jpgਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਤੋਂ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਪ੍ਰਕਾਸ਼ ਜਾਵਡੇਕਰ ਦੇ ਇਕ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਸਮਾਂ

ਰਾਜਨੀਤੀ 'ਚ ਪੈਣ ਦਾ ਨਹੀਂ ਸਗੋਂ ਪ੍ਰਦੂਸ਼ਣ ਨੂੰ ਦੂਰ ਕਰਨ ਦਾ ਹੈ। ਰਾਫੇਲ ਜਹਾਜ਼ ਸੌਦੇ 'ਚ ਸਰਕਾਰ ਨੂੰ ਮਿਲੀ ਕਲੀਨ ਚਿੱਟ ਵਿਰੁੱਧ ਦਾਖਲ ਮੁੜ ਵਿਚਾਰ ਪਟੀਸ਼ਨ ਨੂੰ ਵੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਜਾਵਡੇਕਰ ਨੇ ਟਵੀਟ ਕੀਤਾ,''ਅਰਵਿੰਦ ਕੇਜਰੀਵਾਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ 'ਚੌਕੀਦਾਰ ਚੋਰ ਹੈ' ਨਾਅਰੇ ਦਾ ਸਮਰਥਨ ਕੀਤਾ ਸੀ।''

PunjabKesariਜਾਵਡੇਕਰ ਨੂੰ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ,''ਸਰ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਸਗੋਂ ਮਿਲ ਕੇ ਪ੍ਰਦੂਸ਼ਣ ਦੂਰ ਕਰਨ ਦਾ ਹੈ। ਸਾਨੂੰ ਸਾਰੀਆਂ ਸਰਕਾਰਾਂ ਨੂੰ ਮਿਲ ਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਦਾ ਕੰਮ ਕਰਨਾ ਚਾਹੀਦਾ। ਦਿੱਲੀ ਸਰਕਾਰ ਅਤੇ ਦਿੱਲੀ ਦੇ ਲੋਕ ਮਿਲ ਕੇ ਉਹ ਸਭ ਕਰ ਰਹੇ ਹਨ ਜੋ ਸਾਡੇ ਹੱਥ 'ਚ ਹੈ। ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ ਸਰ।'' ਦੱਸਣਯੋਗ ਹੈ ਕਿ ਸ਼ਨੀਵਾਰ ਸਵੇਰੇ ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਦੇ ਪੱਧਰ 'ਚ ਗਿਰਾਵਟ ਆਈ ਪਰ ਇਸ ਦੇ ਬਾਵਜੂਦ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਬਣੀ ਹੋਈ ਹੈ।

ਪ੍ਰਦੂਸ਼ਣ ਨੂੰ ਕਾਬੂ 'ਚ ਕਰਨ ਲਈ ਦਿੱਲੀ ਸਰਕਾਰ ਨੇ 4 ਤੋਂ 15 ਨਵੰਬਰ ਦਰਮਿਆਨ ਆਵਾਜਾਈ ਦੀ ਓਡ-ਈਵਨ ਯੋਜਨਾ ਲਾਗੂ ਕੀਤੀ ਅਤੇ ਇਸ ਨੂੰ ਵਧਾਉਣ 'ਤੇ 18 ਨਵੰਬਰ ਨੂੰ ਫੈਸਲਾ ਲਵੇਗੀ। ਉੱਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਭਾਜਪਾ ਸੁਪਰੀਮ ਕੋਰਟ ਤੋਂ ਰਾਫੇਲ ਸੌਦੇ 'ਚ ਸਰਕਾਰ ਨੂੰ ਕਲੀਨ ਚਿੱਟ ਮਿਲਣ ਦੇ 2 ਦਿਨ ਬਾਅਦ 'ਆਪ' ਵਲੋਂ ਲਗਾਏ ਗਏ ਕਥਿਤ ਗਲਤ ਦੋਸ਼ਾਂ ਦਾ ਵਿਰੋਧ ਕਰ ਰਹੀ ਸੀ।

 
< Prev   Next >

Advertisements

Advertisement
Advertisement
Advertisement
Advertisement

Advertisement
Advertisement