:: UP ਸਰਕਾਰ ਸਾਫ਼ ਕਰੇ ਕਿ ਵਿਕਾਸ ਦੁਬੇ ਨੇ ਸਰੰਡਰ ਕੀਤਾ ਜਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ : ਅਖਿਲੇਸ਼   :: J&K: ਰਾਜਨਾਥ ਨੇ 6 ਪੁਲਾਂ ਦਾ ਕੀਤਾ ਉਦਘਾਟਨ, ਬੋਲੇ- ਸੁਰੱਖਿਆ ਦਸਤਿਆਂ ਨੂੰ ਹੁਣ ਹੋਵੇਗੀ ਆਸਾਨੀ   :: ਲੱਦਾਖ ਵਿਵਾਦ : ਭਾਰਤ ਦੀ ਵੱਡੀ ਕਾਮਯਾਬੀ, ਤਿੰਨ ਥਾਂਵਾਂ ਤੋਂ ਪਿੱਛੇ ਹਟੀ ਚੀਨੀ ਫੌਜ   :: ਅਨੋਖੀ ਪ੍ਰਥਾ : ਵਿਆਹੁਤਾ ਜਨਾਨੀਆਂ 3 ਮਹੀਨੇ ਲਈ ਵਿਧਵਾ ਬਣ ਕੇ ਬਿਤਾਉਂਦੀਆਂ ਹਨ ਜ਼ਿੰਦਗੀ   :: ਬੈਂਕਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ   :: 6ਵੇਂ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ,ਵਿਕਾਸ ਦੁਬੇ ਦੀ ਭਾਲ ਚ ਨੇਪਾਲ ਸਰਹੱਦ ਖੰਘਾਲ ਰਹੀ ਪੁਲਸ   :: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਿਲਟਰੀ ਸਟਾਈਲ ਦੀ ਵਰਦੀ ਚ ਰਿਹਾ ਕਰਨਗੇ ਰਾਜ ਸਭਾ ਮਾਰਸ਼ਲ PRINT ਈ ਮੇਲ
raj_s.jpgਨਵੀਂ ਦਿੱਲੀ ਰਾ -ਜ ਸਭਾ ਦੇ 250ਵੇਂ ਸੈਸ਼ਨ ਦੇ ਸ਼ੁਰੂ ਹੋਣ 'ਤੇ ਸੋਮਵਾਰ ਨੂੰ ਆਸਣ (ਸੀਟ) ਦਾ ਨਜ਼ਾਰਾ ਕੁਝ ਬਦਲਿਆ ਜਿਹਾ ਦਿੱਸ ਰਿਹਾ ਸੀ। ਇਹ ਤਬਦੀਲੀ ਆਸਣ ਦੀ ਮਦਦ ਲਈ ਮੌਜੂਦ ਰਹਿਣ ਵਾਲੇ ਮਾਰਸ਼ਲਾਂ ਦੇ ਇਕਦਮ ਨਵੀਂ ਪਹਿਰਾਵੇ ਕਾਰਨ ਮਹਿਸੂਸ ਹੋਈ। ਆਮ ਤੌਰ 'ਤੇ ਉੱਚ ਸਦਨ ਦੀ ਬੈਠਕ ਕਲਗੀਦਾਰ ਪੱਗੜੀ ਪਾਏ ਕਿਸੇ ਮਾਰਸ਼ਲ ਦੇ ਸਦਨ 'ਚ ਆ ਕੇ ਇਹ ਪੁਕਾਰ ਲਗਾਉਣ ਤੋਂ ਸ਼ੁਰੂ ਹੁੰਦੀ ਹੈ ਕਿ 'ਮਾਨਯੋਗ ਮੈਂਬਰ, ਮਾਨਯੋਗ ਸਪੀਕਰ ਜੀ।'

PunjabKesari
ਮਾਰਸ਼ਲਾਂ ਨੇ ਕੀਤੀ ਸੀ ਡਰੈੱਸ ਕੋਡ ਦੀ ਮੰਗ
ਸੋਮਵਾਰ ਨੂੰ ਇਨ੍ਹਾਂ ਮਾਰਸ਼ਲਾਂ ਦੇ ਸਿਰ 'ਤੇ ਪੱਗੜੀ ਦੀ ਬਜਾਏ ਨੀਲੇ ਰੰਗ ਦੀ 'ਪੀ-ਕੈਪ' ਸੀ। ਨਾਲ ਹੀ ਉਨ੍ਹਾਂ ਨੇ ਨੀਲੇ ਰੰਗ ਦੀ ਆਧੁਨਿਕ ਸੁਰੱਖਿਆ ਕਰਮਚਾਰੀਆਂ (ਮਿਲਟਰੀ ਸਟਾਈਲ) ਵਾਲੀ ਵਰਦੀ ਪਾ ਰੱਖੀ ਸੀ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਕੀਤੇ ਗਏ ਉੱਚ ਪੱਧਰੀ ਫੈਸਲੇ ਤੋਂ ਬਾਅਦ ਮਾਰਸ਼ਲ ਲਈ ਜਾਰੀ ਡਰੈੱਸ ਕੋਡ ਦੇ ਅਧੀਨ ਸਦਨ 'ਚ ਤਾਇਨਾਤ ਮਾਰਸ਼ਲਾਂ ਨੂੰ ਕਲਗੀ ਵਾਲੀ ਸਫੇਦ ਪੱਗੜੀ ਅਤੇ ਰਵਾਇਤੀ ਕੱਪੜੇ ਦੀ ਜਗ੍ਹਾ ਹੁਣ ਨੀਲੇ ਰੰਗ ਦੀ ਵਰਦੀ ਅਤੇ ਕੈਪ ਪਾਉਣੀ ਹੋਵੇਗੀ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਅਨੁਸਾਰ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਇਸ ਡਰੈੱਸ ਕੋਡ 'ਚ ਤਬਦੀਲੀ ਦੀ ਮੰਗ ਮਾਰਸ਼ਲਾਂ ਨੇ ਹੀ ਕੀਤੀ ਸੀ।

PunjabKesariਮਾਰਸ਼ਲਾਂ ਨੇ ਕੀਤੀ ਖੁਸ਼ੀ ਜ਼ਾਹਰ
ਦੱਸਣਯੋਗ ਹੈ ਕਿ ਸਪੀਕਰ ਸਮੇਤ ਹੋਰ ਅਧਿਕਾਰੀਆਂ ਦੀ ਮਦਦ ਲਈ ਲਗਭਗ ਅੱਧਾ ਦਰਜਨ ਮਾਰਸ਼ਲ ਤਾਇਨਾਤ ਹੁੰਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਮਾਰਸ਼ਲਾਂ ਨੇ ਉਨ੍ਹਾਂ ਦੇ ਡਰੈੱਸ ਕੋਡ 'ਚ ਤਬਦੀਲੀ ਕਰ ਕੇ ਅਜਿਹੇ ਕੱਪੜੇ ਸ਼ਾਮਲ ਕਰਨ ਦੀ ਮੰਗ ਕੀਤੀ ਸੀ, ਜੋ ਪਾਉਣ 'ਚ ਆਧੁਨਿਕ 'ਲੁੱਕ' ਵਾਲੀ ਹੋਵੇ। ਇਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਕੇ ਰਾਜ ਸਕੱਤਰੇਤ ਅਤੇ ਸੁਰੱਖਿਆ ਅਧਿਕਾਰੀਆਂ ਨੇ ਨਵੀਂ ਡਰੈੱਸ ਨੂੰ ਡਿਜ਼ਾਈਨ ਕਰਨ ਲਈ ਕਈ ਦੌਰ ਬੈਠਕਾਂ ਕਰ ਕੇ ਨਵੇਂ ਕੱਪੜਿਆਂ ਨੂੰ ਅੰਤਿਮ ਰੂਪ ਦਿੱਤਾ। ਸੂਤਰਾਂ ਅਨੁਸਾਰ ਮਾਰਸ਼ਲਾਂ ਨੇ ਇਸ ਤਬਦੀਲੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement