:: ਸੁਖਦੇਵ ਢੀਂਡਸਾ ਦੇ ਅਕਾਲੀ ਦਲ ਟਕਸਾਲੀ ਚ ਸ਼ਾਮਲ ਹੋਣ ਦੀਆਂ ਅਫਵਾਹਾਂ ਤੇ ਮਲੂਕਾ ਦਾ ਵੱਡਾ ਬਿਆਨ   :: ਸੰਸਦ ਚ ਬੋਲੇ ਭਗਵੰਤ ਮਾਨ- ਮੈਂ ਬੋਲਣ ਲੱਗਾ, ਜਿਸ ਨੇ ਮੂੰਹ ਸੁੰਘਣਾ, ਸੁੰਘ ਲਓ   :: ਲੋਕ ਸਭਾ ਚ ਬੋਲੇ ਅਧੀਰ ਰੰਜਨ- ਮੇਕ ਇਨ ਇੰਡੀਆ, ਰੇਪ ਇਨ ਇੰਡੀਆ ਵੱਲ ਵਧ ਰਿਹੈ   :: ਨਾਗਰਿਕਤਾ ਸੋਧ ਬਿੱਲ : ਅਫਗਾਨ ਸਿੱਖਾਂ ਚ ਜਾਗੀ ਆਸ ਦੀ ਕਿਰਨ, ਬਿਆਨ ਕੀਤਾ ਦਰਦ   :: ਨਾਗਰਿਕਤਾ ਸੋਧ ਬਿੱਲ ਤੇ ਬੋਲੇ ਊਧਵ ਠਾਕਰੇ- ਰਾਜ ਸਭਾ ਚ ਅਸੀਂ ਨਹੀਂ ਕਰਾਂਗੇ ਸਮਰਥਨ   :: PSLV ਦੇ 50ਵੇਂ ਮਿਸ਼ਨ ਤੋਂ ਪਹਿਲਾਂ ਇਸਰੋ ਚੀਫ ਸੀਵਾਨ ਤਿਰੂਪਤੀ ਬਾਲਾਜੀ ਦੀ ਸ਼ਰਨ ਚ   :: ‘ਗੈਰ-ਸੰਵਿਧਾਨਕ’ ਨਾਗਰਿਕਤਾ ਬਿੱਲ ’ਤੇ ਸੁਪਰੀਮ ਕੋਰਟ ’ਚ ਹੋਵੇਗੀ ਲੜਾਈ : ਚਿਦਾਂਬਰਮ   :: ਨਾਗਰਿਕਤਾ ਸੋਧ ਬਿੱਲ ਅੱਜ ਲੋਕ ਸਭਾ ’ਚ ਹੋਵੇਗਾ ਪੇਸ਼   :: ਜਾਗੀ ਯੋਗੀ ਸਰਕਾਰ, ਰੇਪ ਮਾਮਲਿਆਂ ਦੀ ਸੁਣਵਾਈ ਲਈ 144 ਫਾਸਟ ਟਰੈਕ ਕੋਰਟ ਨੂੰ ਮਨਜ਼ੂਰੀ   :: ਨਾਗਰਿਕਤਾ ਸੋਧ ਬਿੱਲ ਤੇ ਬੋਲੇ ਓਵੈਸੀ- ਦੇਸ਼ ਨੂੰ ਅਜਿਹੇ ਕਾਨੂੰਨ ਤੋਂ ਬਚਾ ਲਵੋ   :: ਸਬਜ਼ੀ ਮੰਡੀ ਦੀ ਸੈਰ ਤੇ ਨਿਕਲੀ ਮਮਤਾ ਬੈਨਰਜੀ ਨੇ ਪੁੱਛੇ ਆਲੂ-ਪਿਆਜ਼ ਦੇ ਭਾਅ   :: ਲੋਕ ਸਭਾ ਚ ਪਰਨੀਤ ਕੌਰ ਤੇ ਚੁੱਕਿਆ ਹਥਿਆਰਾਂ ਦਾ ਮੁੱਦਾ   :: ਹਥਿਆਰ ਸੋਧ ਬਿੱਲ 2019 ਸੰਸਦ ਚ ਪਾਸ, ਖੁਸ਼ੀ ਮੌਕੇ ਫਾਇਰਿੰਗ ਕਰਨ ਤੇ ਹੋਵੇਗੀ ਜੇਲ   :: ਸੁਪਰੀਮ ਕੋਰਟ ਚ ਹੈਦਰਾਬਾਦ ਐਨਕਾਊਂਟਰ ਖਿਲਾਫ 3 ਵਕੀਲਾਂ ਵੱਲੋਂ ਪਟੀਸ਼ਨਾਂ ਦਾਇਰ   :: ਮਿਸ਼ਨ ਚੰਦਰਯਾਨ-3 ਲਈ ਇਸਰੋ ਨੇ ਕੇਂਦਰ ਸਰਕਾਰ ਤੋਂ ਮੰਗੀ ਰਾਸ਼ੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਸਲ ਵਿੱਤੀ ਘਾਟਾ ਲੁਕਾਉਣ ਲਈ ਬਜਟ ਦੇ ਅੰਕੜਿਆਂ ਚ ਹੋਈ ਹੇਰਾਫੇਰੀ : ਸਿਨਹਾ PRINT ਈ ਮੇਲ
sinha.jpgਮੁੰਬਈ  -ਬੀਜੇਪੀ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ 'ਤੇ ਅਸਲ ਫਿਸਕਲ ਡੈਫਿਸਿਟ ਲੁਕਾਉਣ ਲਈ ਬਜਟ ਦੇ ਅੰਕੜਿਆਂ 'ਚ ਹੇਰਫੇਰੀ ਕਰਨ ਦਾ ਦੋਸ਼ ਲਗਾਇਆ ਹੈ। ਸਾਬਕਾ ਵਿੱਤ ਮੰਤਰੀ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਸੀਤਾਰਮਣ ਨੇ 5 ਜੁਲਾਈ ਨੂੰ ਸਾਲਾਨਾ
ਬਜਟ ਪੇਸ਼ ਕਰਨ 'ਚ 1 ਫਰਵਰੀ ਦੇ ਅੰਤਰਿਮ ਬਜਟ 'ਚ ਦਿੱਤੇ ਗਏ ਅਨੁਮਾਨਾਂ ਦਾ ਇਸਤੇਮਾਲ ਕੀਤਾ ਸੀ ਜਦੋਂਕਿ ਕੰਟਰੋਲਰ ਐਂਡ ਆਡਿਟਰ ਜਨਰਲ(ਕੈਗ) ਨੇ ਉਸ ਸਮੇਂ ਤੱਕ ਸੋਧੇ ਅਨੁਮਾਨ ਉਪਲੱਬਧ ਕਰਵਾ ਦਿੱਤੇ ਸਨ। ਹਾਲਾਂਕਿ ਸੀਤਾਰਮਣ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਇਤਰਾਜ਼ 'ਤੇ ਕਹਿ ਚੁੱਕੀ ਹੈ ਕਿ ਬਜਟ 'ਚ ਇਸਤੇਮਾਲ ਕੀਤਾ ਗਿਆ ਹਰੇਕ ਅੰਕੜਾਂ ਅਸਲ ਸੀ।

ਸੋਧੇ ਹੋਏ ਅਨੁਮਾਨਾਂ ਦਾ ਕੀਤਾ ਗਿਆ ਇਸਤੇਮਾਲ

ਸਿਨਹਾ ਨੇ ਕਿਹਾ, 'ਸੀਤਰਮਣ ਨੇ ਸੋਧੇ ਹੋਏ ਅਨੁਮਾਨਾਂ ਦਾ ਇਸਤੇਮਾਲ ਕੀਤਾ ਸੀ, ਕਿਉਂਕਿ ਇਕੱਠਾ ਹੋਇਆ ਮਾਲੀਆ ਇੰਨਾ ਘੱਟ ਗਿਆ ਸੀ ਕਿ ਉਹ ਇਹ ਦਾਅਵਾ ਨਹੀਂ ਕਰ ਸਕਦੀ ਸੀ ਕਿ ਫਿਸਕਲ ਡੈਫਿਸਿਟ ਸਿਰਫ 3.3 ਫੀਸਦੀ ਹੋਵੇਗਾ।'

ਅਰਥਵਿਵਸਥਾ ਦੀ ਹਾਲਤ ਨਾਜ਼ੁਕ

ਸਿਨਹਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੜਬੜੀ ਦੇ ਬਾਰੇ ਕੁਝ ਸੰਸਦੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਸੀ,ਪਰ ਕਿਸੇ ਨੇ ਵੀ ਇਸ ਮੁੱਦੇ ਨੂੰ ਸੰਸਦ 'ਚ ਨਹੀਂ ਚੁੱਕਿਆ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਵੱਡੀ ਮੁਸ਼ਕਲ 'ਚ ਫੱਸਿਆ ਹੈ ਅਤੇ ਇਹ 6 ਮਹੀਨੇ ਪਹਿਲਾਂ ਸੋਚੀ ਗਈ ਸਥਿਤੀ ਤੋਂ ਜ਼ਿਆਦਾ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਖਰਾਬ ਸਥਿਤੀ ਅਰਥਵਿਵਸਥਾ ਤੋਂ ਅੱਗੇ ਵਧ ਚੁੱਕੀ ਹੈ।

ਕੇਂਦਰ ਦੀ ਨਿੰਦਾ 'ਤੇ ਜੇਯੰਤ ਨੂੰ ਨੁਕਸਾਨ

ਜੇਲ 'ਚ ਬੰਦ ਸਾਬਕਾ ਵਿੱਤ ਮੰਤਰੀ ਪੀ-ਚਿਦਾਂਬਰਮ ਦਾ ਜ਼ਿਕਰ ਕਰਦੇ ਹੋਏ ਸਿਨਹਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਉਨ੍ਹ ਵਲੋਂ ਪਿਛਲੇ ਚਾਰ ਦਹਾਕਿਆਂ 'ਚ ਲਏ ਗਏ ਫੈਸਲਿਆਂ ਦੀ ਵੀ ਜਾਂਚ ਕੀਤੀ ਸੀ। ਸਿਨਹਾ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਬੀਜੇਪੀ ਦੀ ਨਿੰਦਾ ਕਰਨ ਦੇ ਕਾਰਨ ਉਨ੍ਹਾਂ ਦੇ ਬੇਟੇ ਜੇਯੰਤ ਸਿਨਹਾ ਨੂੰ ਵੀ ਪਰੇਸ਼ਾਨੀ ਹੋਈ ਹੈ। ਉਨ੍ਹਾਂ ਦਾ ਕਹਿਣਾ ਸੀ ,'ਜੇਯੰਤ ਨੂੰ ਇਕ ਘੱਟ ਮਹੱਤਵਪੂਰਣ(ਸਿਵਲ ਐਵੀਏਸ਼ਨ) ਮਨਿਸਟਰੀ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਭਾਗਲਪੁਰ ਸੀਟ ਵੱਡੇ ਫਰਕ ਨਾਲ ਜਿੱਤਣ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰ ਤੋਂ ਹਟਾ ਦਿੱਤਾ ਗਿਆ।' ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਜੇਯੰਤ ਸਿਨਹਾ ਵਿੱਤ ਰਾਜ ਮੰਤਰੀ ਸਨ। ਯਸ਼ਵੰਤ ਸਿਨਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਚੁੱਕੇ ਹਨ।
 
< Prev   Next >

Advertisements

Advertisement
Advertisement
Advertisement
Advertisement
Advertisement

Advertisement