:: UP ਸਰਕਾਰ ਸਾਫ਼ ਕਰੇ ਕਿ ਵਿਕਾਸ ਦੁਬੇ ਨੇ ਸਰੰਡਰ ਕੀਤਾ ਜਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ : ਅਖਿਲੇਸ਼   :: J&K: ਰਾਜਨਾਥ ਨੇ 6 ਪੁਲਾਂ ਦਾ ਕੀਤਾ ਉਦਘਾਟਨ, ਬੋਲੇ- ਸੁਰੱਖਿਆ ਦਸਤਿਆਂ ਨੂੰ ਹੁਣ ਹੋਵੇਗੀ ਆਸਾਨੀ   :: ਲੱਦਾਖ ਵਿਵਾਦ : ਭਾਰਤ ਦੀ ਵੱਡੀ ਕਾਮਯਾਬੀ, ਤਿੰਨ ਥਾਂਵਾਂ ਤੋਂ ਪਿੱਛੇ ਹਟੀ ਚੀਨੀ ਫੌਜ   :: ਅਨੋਖੀ ਪ੍ਰਥਾ : ਵਿਆਹੁਤਾ ਜਨਾਨੀਆਂ 3 ਮਹੀਨੇ ਲਈ ਵਿਧਵਾ ਬਣ ਕੇ ਬਿਤਾਉਂਦੀਆਂ ਹਨ ਜ਼ਿੰਦਗੀ   :: ਬੈਂਕਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ   :: 6ਵੇਂ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ,ਵਿਕਾਸ ਦੁਬੇ ਦੀ ਭਾਲ ਚ ਨੇਪਾਲ ਸਰਹੱਦ ਖੰਘਾਲ ਰਹੀ ਪੁਲਸ   :: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਸਦ ਚ ਬੋਲੇ ਮਨੀਸ਼ ਤਿਵਾੜੀ- ਪਰਾਲੀ ਨਹੀਂ ਦਿੱਲੀ ਚ ਪ੍ਰਦੂਸ਼ਣ ਲਈ ਗੱਡੀਆਂ ਜ਼ਿੰਮੇਵਾਰ PRINT ਈ ਮੇਲ
prali.jpgਨਵੀਂ ਦਿੱਲੀ ਕਾਂ -ਗਰਸ ਨੇਤਾ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਅੱਜ ਦਿੱਲੀ 'ਚ ਵਧ ਰਹੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਦਿੱਲੀ ਦਾ ਆਬੋ-ਹਵਾ ਹਰ ਸਾਲ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦੀ ਹੈ ਕਿ ਲੋਕ ਜ਼ਹਿਰੀਲੀ ਗੈਸ 'ਚ ਸਾਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ 'ਤੇ ਇਕ ਗੱਲ
ਹਮੇਸ਼ਾ ਆਖੀ ਜਾਂਦੀ ਹੈ ਕਿ ਜੋ ਆਲੇ-ਦੁਆਲੇ ਦੇ ਸੂਬੇ ਹਨ, ਉੱਥੇ ਪਰਾਲੀ ਸਾੜੀ ਜਾਂਦੀ ਹੈ, ਜਿਸ ਵਜ੍ਹਾ ਕਰ ਕੇ ਦਿੱਲੀ 'ਚ ਪ੍ਰਦੂਸ਼ਣ ਫੈਲਦਾ ਹੈ। ਪਰਾਲੀ ਸਾੜਨਾ ਮੈਂ ਸਹੀ ਨਹੀਂ ਮੰਨਦਾ। ਦਿੱਲੀ ਵਿਚ ਪ੍ਰਦੂਸ਼ਣ ਗੱਡੀਆਂ ਨਾਲ ਹੁੰਦਾ ਹੈ, ਇੰਡਸਟਰੀ ਨਾਲ ਹੁੰਦਾ ਹੈ, ਇੱਟਾਂ-ਭੱਠਿਆਂ ਨਾਲ ਹੁੰਦਾ ਹੈ। ਕਿਸਾਨ ਜਿਸ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਹੈ, ਉਸ ਨੂੰ ਜੇਕਰ ਗੁਨਾਹਗਾਰ ਬਣਾਉਂਦੇ ਹਨ ਤਾਂ ਇਹ ਸਹੀ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ 'ਚ ਹਰ ਸਾਲ ਪ੍ਰਦੂਸ਼ਣ ਹੁੰਦਾ ਹੈ। ਇਸ 'ਤੇ ਸਰਕਾਰ ਅਤੇ ਸਦਨ 'ਚ ਕੋਈ ਆਵਾਜ਼ ਨਹੀਂ ਉਠਦੀ ਹੈ। ਲੋਕਾਂ ਨੂੰ ਇਸ ਮੁੱਦੇ 'ਤੇ ਹਰ ਸਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਕਿਉਂ ਹੈ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮਨੀਸ਼ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਨਿਰਮਾਣ ਕਮੇਟੀ ਅਤੇ ਅਨੁਮਾਨ ਕਮੇਟੀ ਵਰਗੀਆਂ ਸਥਾਈ ਕਮੇਟੀਆਂ ਬਣੀਆਂ ਹਨ, ਉਸੇ ਤਰ੍ਹਾਂ ਪ੍ਰਦੂਸ਼ਣ ਅਤੇ ਮੌਸਮ ਵਿਚ ਤਬਦੀਲੀ ਨੂੰ ਵੇਖਣ ਲਈ ਇਕ ਕਮੇਟੀ ਵੀ ਹੋਣੀ ਚਾਹੀਦੀ ਹੈ। ਹਵਾ ਪ੍ਰਦੂਸ਼ਣ ਨੂੰ ਰੋਕਣ ਲਈ 1981 'ਚ ਜੋ ਐਕਟ ਬਣਾਇਆ ਸੀ, ਉਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜਨਵਰੀ 2018 'ਚ ਇਕ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਉਸ ਦਾ ਉਦੇਸ਼ ਚੰਗਾ ਹੈ। ਉਸ ਦਾ ਖਰਚ 300 ਕਰੋੜ ਰੱਖਿਆ ਗਿਆ ਹੈ। 300 ਕਰੋੜ ਰੁਪਏ 'ਚ ਇਸ ਦੇਸ਼ ਦੀ ਹਵਾ ਸਾਫ ਨਹੀਂ ਹੋਣ ਵਾਲੀ ਹੈ। ਬੀਜਿੰਗ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ, ਜੇਕਰ ਉੱਥੋਂ ਦੀ ਹਵਾ ਸਾਫ ਹੋ ਸਕਦੀ ਹੈ ਤਾਂ ਇੱਥੇ ਕਿਉਂ ਨਹੀਂ? ਇਸ ਮੁੱਦੇ ਨੂੰ ਸਿਆਸਤ ਤੋਂ ਉਪਰ ਉਠ ਕੇ ਦੇਖਣ ਦੀ ਲੋੜ ਹੈ। ਦੁਨੀਆ ਦੇ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ 14 ਸ਼ਹਿਰ ਭਾਰਤ ਦੇ ਹਨ।
 
< Prev   Next >

Advertisements


Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement