:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵਿਦੇਸ਼ੀ ਵਿਦਿਆਰਥੀਆਂ ਤੇ ਸਖਤੀ ਦੀ ਤਿਆਰੀ ਚ ਅਮਰੀਕਾ, ਲੱਗ ਸਕਦੀ ਹੈ ਇਹ ਪਾਬੰਦੀ PRINT ਈ ਮੇਲ
usa.jpgਵਾਸ਼ਿੰਗਟਨ - ਅਮਰੀਕਾ ਦੀ ਇਕ ਨਵੀਂ ਯੋਜਨਾ ਭਾਰਤੀ ਵਿਦਿਆਰਥੀਆਂ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ। ਅਸਲ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਐੱਚ-1ਬੀ ਵੀਜ਼ਾ ਨੂੰ ਲੈ ਕੇ ਖਿੱਚੋਤਾਨ ਚੱਲੀ ਆ ਰਹੀ ਹੈ। ਇਸ ਦੇ ਬਾਅਦ ਹੁਣ ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਬਣੇ ਆਪਸ਼ਨਲ ਪ੍ਰੈਕਟੀਕਲ ਟਰੇਨਿੰਗ (OPT) ਪ੍ਰੋਗਰਾਮ ਨੂੰ ਲੈ ਕੇ ਅਗਲੇ ਸਾਲ ਤੋਂ ਨਿਯਮ ਸਖਤ ਕਰਨ ਦੀ ਤਿਆਰੀ ਕਰ ਲਈ ਹੈ। ਇਹ ਪ੍ਰੋਗਰਾਮ ਇਨ੍ਹਾਂ

ਵਿਦਿਆਰਥੀਆਂ ਨੂੰ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥਸ (STEM) ਵਿਚ ਆਪਣੀ ਡਿਗਰੀ ਪੂਰੀ ਕਰਨ ਦੇ ਬਾਅਦ ਅਮਰੀਕਾ ਵਿਚ ਹੀ ਕੰਮ ਕਰਨ ਦਾ ਮੌਕਾ ਦਿੰਦਾ ਹੈ। ਇਸ ਵਿਚ ਵਿਦਿਆਰਥੀ ਓ.ਪੀ.ਟੀ. ਦੇ ਤਹਿਤ ਦੋ ਸਾਲ ਦੇ ਐਕਸਟੈਨਸ਼ਨ ਲਈ ਅਪਲਾਈ ਕਰ ਸਕਦੇ ਹਨ ਅਤੇ ਇਸ ਵਿਚ ਉਨ੍ਹਾਂ ਨੂੰ ਤਿੰਨ ਸਾਲ ਦਾ ਤਜ਼ਰਬਾ ਮਿਲਦਾ ਹੈ।

PunjabKesari

ਫਿਲਹਾਲ ਘੜੀ ਦਾ ਪੈਂਡੂਲਮ ਐਂਟੀ-ਇਮੀਗ੍ਰੇਸ਼ਨ ਗਰੁੱਪਜ਼ ਵੱਲ ਝੁੱਕਦਾ ਨਜ਼ਰ ਆ ਰਿਹਾ ਹੈ। ਜੋ ਇਹ ਕਹਿੰਦਾ ਹੈ ਕਿ ਓ.ਪੀ.ਟੀ. ਵਿਦਿਆਰਥੀ ਸਸਤੀ ਲੇਬਰ ਦੇ ਕੇ ਅਮਰੀਕੀ ਨੌਕਰੀਆਂ ਲੈਂਦੇ ਹਨ। ਅਮਰੀਕੀ ਸਰਕਾਰ ਦੇ ਹਾਲ ਹੀ ਵਿਚ ਆਏ ਏਜੰਡੇ ਵਿਚ ਕਿਹਾ ਗਿਆ ਹੈ,''ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੌਨ ਇਮੀਗ੍ਰੈਂਟ ਸਟੂਡੈਂਟਜ਼ ਜੋ M ਅਤੇ F ਵੀਜ਼ਾ 'ਤੇ ਆਉਂਦੇ ਹਨ ਉਨ੍ਹਾਂ ਲਈ ਉਪਲਬਧ ਪ੍ਰੈਕਟੀਕਲ ਟਰੇਨਿੰਗ ਆਪਸ਼ਨਜ਼ ਅਤੇ ਵਰਤਮਾਨ ਨਿਯਮਾਂ ਵਿਚ ਸੋਧ ਕਰੇਗਾ।''

F ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਡਿਗਰੀ ਦੇ ਲਈ ਕੰਮ ਕਰਦੇ ਹੋਏ ਅਕਾਦਮਿਕ ਟਰੇਨਿੰਗ ਲੈਂਦੇ ਹਨ, ਉੱਥੇ M ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਵੋਕੇਸ਼ਨਲ ਟਰੇਨਿੰਗ ਸਟੂਡੈਂਟਜ਼ ਹੁੰਦੇ ਹਨ। ਓ.ਪੀ.ਟੀ. ਦੀ ਗਵਰਨਿੰਗ ਏਜੰਸੀ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਮੁਤਾਬਕ,''ਆਉਣ ਵਾਲਾ ਪ੍ਰਸਤਾਵ ਜਿਸ ਦੀ ਪਬਲੀਕੇਸ਼ਨ ਦੀ ਤਰੀਕ ਅਗਸਤ 2020 ਹੈ, ਉਸ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵਰਤਮਾਨ ਵਿਚ ਉਪਲਬਧ ਓ.ਪੀ.ਟੀ. 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ।'' ਵਿਭਾਗ ਦਾ ਫਾਲ ਏਜੰਡਾ ਜ਼ਿਆਦਾ ਜਾਣਕਾਰੀ ਨਹੀਂ ਦਿੰਦਾ ਪਰ ਬਦਲੇ ਨਿਯਮਾਂ ਦੇ ਤਹਿਤ ਓ.ਪੀ.ਟੀ. ਦੀ ਮਨਜ਼ੂਰੀ 'ਤੇ ਸਖਤ ਸ਼ਰਤਾਂ ਲੱਗਣਗੀਆਂ। ਇਕ ਸਿੱਖਿਆ ਮਾਹਰ ਦਾ ਕਹਿਣਾ ਹੈ ਕਿ ਫਿਲਹਾਲ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਓ.ਪੀ.ਟੀ. ਨੂੰ ਕਿੰਨਾ ਬਦਲਿਆ ਜਾਵੇਗਾ।

 
< Prev   Next >

Advertisements