:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਟਲੀ ਦੀ ਪਹਿਲੀ ਸਿੱਖ ਵਕੀਲ ਬਣੀ ਜੋਤੀ, ਪਹਿਲੇ ਦਰਜੇ ਚ ਪਾਸ ਕੀਤਾ LAW PRINT ਈ ਮੇਲ
jotti.jpgਰੋਮ, - ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਦਿਨੋਂ- ਦਿਨ ਸਖ਼ਤ ਮਿਹਨਤਾਂ ਅਤੇ ਦ੍ਰਿੜ ਇਰਾਦਿਆਂ ਨਾਲ ਵਿੱਦਿਅਕ ਖੇਤਰਾਂ ਵਿੱਚ ਕਾਮਯਾਬੀ ਦੀਆਂ ਮੰਜ਼ਿਲਾਂ ਫਤਿਹ ਕਰਦੇ ਜਾ ਰਹੇ ਹਨ ਤੇ ਇਨ੍ਹਾਂ ਵਿੱਦਿਅਕ ਖੇਤਰਾਂ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਦੀ ਪਹਿਲ ਕਦਮੀ ਹੈ।ਜਿਸ ਨਾਲ ਇਟਲੀ ਰਹਿਣ ਵਾਲਾ
ਹਰ ਭਾਰਤੀ ਆਪਣੀਆਂ ਲਾਡਲੀਆਂ ਬੇਟੀਆਂ ਨੂੰ ਪੜ੍ਹਾਉਣ ਲਈ ਕਾਫ਼ੀ ਸੰਜੀਦਗੀ ਦਿਖਾ ਰਹੇ ਹਨ। ਅੱਜ ਜਿਸ ਕੁੜੀ ਨੂੰ ਅਸੀਂ ਆਪਣੇ ਪਾਠਕਾਂ ਦੇ ਰੂ-ਬ -ਰੂ ਕਰਨ ਜਾ ਰਹੇ ਹਾਂ ਉਹ ਹੈ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਫਗਲਾਣਾ ਨਾਲ ਸਬੰਧਿਤ ਸਿੱਖ ਪਰਿਵਾਰ ਦੀ ਵਕੀਲ ਬਣੀ ਜੋਤੀ ਸਿੰਘ ਤੰਬਰ ਜਿਨ੍ਹਾਂ ਦਾ ਜਨਮ ਇਟਲੀ ਦਾ ਹੈ। ਜੋਤੀ ਸਿੰਘ ਤੰਬਰ ਦੇ ਪਿਤਾ ਕਰਮਜੀਤ ਸਿੰਘ ਸੰਨ 1985 ਵਿੱਚ ਇਟਲੀ ਆ ਗਏ ਸਨ । ਇਟਲੀ ਦੇ ਸ਼ਹਿਰ ਕੰਪਾ ਨਿਉਲਾ (ਰਿਜੋ ਇਮਿਲੀਆ) ਦੀ ਵਸਨੀਕ ਜੋਤੀ ਸਿੰਘ ਤੰਬਰ ਇਟਲੀ ਦੀ ਪਹਿਲੀ ਭਾਰਤੀ ਮੂਲ ਦੀ ਸਿੱਖ ਕੁੜੀ ਜਿਸਨੇ ਇਟਲੀ ਦੇ ਬਲੋਨੀਆਂ ਸ਼ਹਿਰ ਦੀ ਵੱਡੀ ਅਦਾਲਤ ਵਿਚ ਵਕੀਲ ਬਨਣ ਲਈ ਰਾਜ ਪੱਧਰ ਦੀ ਪ੍ਰੀਖਿਆ ਪਾਸ ਕੀਤੀ ।

ਉਸ ਨੇ ਇਹ ਰਾਜ ਪੱਧਰੀ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿਚ ਹੀ ਪਾਸ ਕੀਤੀ ਜਿਸ ਨਾਲ ਪੰਜਾਬੀ ਭਾਈਚਾਰੇ ਦੀ ਇਟਲੀ ਵਿੱਚ ਬੱਲੇ-ਬੱਲੇ ਕਰਵਾ ਦਿੱਤੀ ।ਪ੍ਰੈੱਸ ਨੂੰ ਆਪਣੀ ਇਸ ਕਾਮਯਾਬੀ ਸੰਬਧੀ ਜਾਣਕਾਰੀ ਦਿੰਦਿਆਂ ਵਕੀਲ ਜੋਤੀ ਸਿੰਘ ਤੰਬਰ ਨੇ ਦੱਸਿਆ ਕਿ ਉਹ ਅੱਜ ਜਿਸ ਮੁਕਾਮ ਉੱਤੇ ਵੀ ਪਹੁੰਚੀ ਹੈ, ਉਸ ਲਈ ਉਸ ਦੇ ਪਰਿਵਾਰ ਮਾਤਾ ਜਤਿੰਦਰ ਕੌਰ ,ਪਿਤਾ ਕਰਮਜੀਤ ਸਿੰਘ ,ਪਤੀ ਸੰਦੀਪ ਸੈਣੀ ਅਤੇ ਸਹੁਰੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਹੈ ਪਰ ਕੁਝ ਘਰੇਲੂ ਰੁਝੇਵਿਆਂ ਕਾਰਨ ਵਕਾਲਤ ਦਾ ਕੰਮ ਥੋੜੀ ਦੇਰ ਨਾਲ ਸ਼ੁਰੂ ਕਰ ਰਹੀ ਹੈ। ਜੋਤੀ ਸਿੰਘ ਤੰਬਰ ਇਟਲੀ ਵਿੱਚ ਜਨਮੀ ਜ਼ਰੂਰ ਹੈ ਪਰ ਸਦਾ ਹੀ ਪੰਜਾਬੀਅਤ ਨਾਲ ਜੁੜੀ ਰਹੀ ਹੈ ਤੇ ਇਟਲੀ ਦੇ ਸਕੂਲ ਵਿੱਚ ਉਸ ਦਾ ਪਹਿਲਾਂ ਤੋਂ ਪੜ੍ਹਾਈ ਵਿੱਚ ਚੰਗਾ ਰੁਝਾਨ ਰਿਹਾ ਹੈ।ਜੋਤੀ ਸਿੰਘ ਤੰਬਰ ਨੇ ਹਾਈ ਸਕੂਲ ਦੀ ਪੜ੍ਹਾਈ ਇਟਲੀ ਦੇ ਸ਼ਹਿਰ ਕੋਰੇਜਿਓ (ਰਿਜੋ ਇਮਿਲੀਆ) ਤੋਂ ਪਹਿਲੇ ਦਰਜੇ ਵਿੱਚ ਕੀਤੀ । ਉਸ ਦਾ ਨਾਮ ਇਟਲੀ ਦੇ ਹੋਣਹਾਰ ਵਿਦਿਆਰਥੀ ਦੀ ਸੂਚੀ ਵਿਚ ਅੱਜ ਵੀ ਸਕੂਲ ਰਿਕਾਰਡ ਵਿੱਚ ਮੌਜੂਦ ਹੈ। ਸਕੂਲ ਤੋਂ ਬਾਅਦ ਜੋਤੀ ਸਿੰਘ ਤੰਬਰ ਨੇ ਇਟਲੀ ਦੀ ਮੋਦੇਨਾ ਸ਼ਹਿਰ ਦੀ ਯੂਨੀਵਰਸਿਟੀ ਵਿਚ ਦਾਖਲਾ ਲਿਆ ਤੇ ਪੰਜ ਸਾਲ ਦੀ ਡਿਗਰੀ ਪਾਸ ਕੀਤੀ ।ਪਾਠਕਾਂ ਨੂੰ ਹੈਰਾਨੀ ਹੋਵੇਗੀ ਇਹ ਜਾਣਕੇ ਕਿ ਜੋਤੀ ਸਿੰਘ ਨੇ ਡਿਗਰੀ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਸੀ ਜਿਸ ਨਾਲ ਭਾਰਤੀ ਭਾਈਚਾਰੇ ਦੇ ਨਾਲ ਇਟਾਲੀਅਨ ਲੋਕ ਵੀ ਕਾਫ਼ੀ ਰਹਿ ਗਏ ਸਨ। ਜੋਤੀ ਸਿੰਘ ਤੰਬਰ ਇਮਿਲੀਆ ਰੋਮਾਨਾ ਸੂਬੇ ਦੀ ਪਹਿਲੀ ਸਿੱਖ ਕੁੜੀ ਸੀ ਜਿਸ ਨੂੰ ਨੰਬਰਾਂ ਦੇ ਅਧਾਰ 'ਤੇ , ਰਿਜੋ ਇਮਿਲੀਆ ਦੀ ਕੋਰਟ ਦੇ ਸਿਵਿਲ ਸੈਕਸ਼ਨ ਵਿਚ ਜੱਜ ਨਾਲ ਅਭਿਆਸ ਕਰਨ ਦਾ ਮੌਕਾ ਮਿਲਿਆ, ਅਤੇ ਨਾਲ-ਨਾਲ ਆਪਣੀ ਵਕਾਲਤ ਦਾ ਅਭਿਆਸ ਵੀ ਕੀਤਾ। ਇਸ ਸਮੇਂ ਜੋਤੀ ਸਿੰਘ ਤੰਬਰ ਨੇ ਇਟਲੀ ਦੀ ਇਕ ਸੰਸਥਾ ਦੇ ਜ਼ਰੀਏ, ਰਿਜੋਇਮਿਲੀਆ ਕੋਰਟ ਵਿਚ ਬਤੌਰ ਜੁਡੀਸ਼ੀਅਲ ਸਹਿਯੋਗੀ ਕੰਮ ਕੀਤਾ ।

ਜੋਤੀ ਸਿੰਘ ਤੰਬਰ ਇਟਲੀ ਦੀ ਭਾਰਤੀ ਨਵੀਂ ਪੀੜ੍ਹੀ ਲਈ ਇਕ ਮਿਸਾਲ ਬਣ ਗਈ , ਉਨ੍ਹਾਂ ਨੇ ਜ਼ਿੰਦਗ਼ੀ ਦੇ ਉੱਚੇ ਮੁਕਾਮ ਹਾਸਿਲ ਕਰਕੇ ਸਾਰੀ ਸਿੱਖ  ਜਗਤ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ।ਜੋਤੀ ਸਿੰਘ ਤੰਬਰ ਅਨੁਸਾਰ ਇਟਲੀ ਦੇ ਸਮੁੱਚੇ ਭਾਰਤੀ ਨੂੰ ਇਟਾਲੀਅਨ ਕਾਨੂੰਨ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ ਸਦਾ ਹੀ ਇਸ ਦੇ ਮਾਣ-ਸਨਮਾਨ ਨੂੰ ਤਰਜੀਹ ਦੇਣੀ ਚਾਹੀਦੀ ਹੈ ।ਉਹ ਇਟਲੀ ਦੇ ਭਾਰਤੀਆਂ ਨੂੰ ਆਉਣ ਸਮੇਂ ਵਿੱਚ ਇਟਲੀ ਦੇ ਕਾਨੂੰਨ ਦੀਆਂ ਬਾਰੀਕੀਆਂ ਸੰਬਧੀ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕਰੇਗੀ।
 
< Prev   Next >

Advertisements