:: ਸੁਖਦੇਵ ਢੀਂਡਸਾ ਦੇ ਅਕਾਲੀ ਦਲ ਟਕਸਾਲੀ ਚ ਸ਼ਾਮਲ ਹੋਣ ਦੀਆਂ ਅਫਵਾਹਾਂ ਤੇ ਮਲੂਕਾ ਦਾ ਵੱਡਾ ਬਿਆਨ   :: ਸੰਸਦ ਚ ਬੋਲੇ ਭਗਵੰਤ ਮਾਨ- ਮੈਂ ਬੋਲਣ ਲੱਗਾ, ਜਿਸ ਨੇ ਮੂੰਹ ਸੁੰਘਣਾ, ਸੁੰਘ ਲਓ   :: ਲੋਕ ਸਭਾ ਚ ਬੋਲੇ ਅਧੀਰ ਰੰਜਨ- ਮੇਕ ਇਨ ਇੰਡੀਆ, ਰੇਪ ਇਨ ਇੰਡੀਆ ਵੱਲ ਵਧ ਰਿਹੈ   :: ਨਾਗਰਿਕਤਾ ਸੋਧ ਬਿੱਲ : ਅਫਗਾਨ ਸਿੱਖਾਂ ਚ ਜਾਗੀ ਆਸ ਦੀ ਕਿਰਨ, ਬਿਆਨ ਕੀਤਾ ਦਰਦ   :: ਨਾਗਰਿਕਤਾ ਸੋਧ ਬਿੱਲ ਤੇ ਬੋਲੇ ਊਧਵ ਠਾਕਰੇ- ਰਾਜ ਸਭਾ ਚ ਅਸੀਂ ਨਹੀਂ ਕਰਾਂਗੇ ਸਮਰਥਨ   :: PSLV ਦੇ 50ਵੇਂ ਮਿਸ਼ਨ ਤੋਂ ਪਹਿਲਾਂ ਇਸਰੋ ਚੀਫ ਸੀਵਾਨ ਤਿਰੂਪਤੀ ਬਾਲਾਜੀ ਦੀ ਸ਼ਰਨ ਚ   :: ‘ਗੈਰ-ਸੰਵਿਧਾਨਕ’ ਨਾਗਰਿਕਤਾ ਬਿੱਲ ’ਤੇ ਸੁਪਰੀਮ ਕੋਰਟ ’ਚ ਹੋਵੇਗੀ ਲੜਾਈ : ਚਿਦਾਂਬਰਮ   :: ਨਾਗਰਿਕਤਾ ਸੋਧ ਬਿੱਲ ਅੱਜ ਲੋਕ ਸਭਾ ’ਚ ਹੋਵੇਗਾ ਪੇਸ਼   :: ਜਾਗੀ ਯੋਗੀ ਸਰਕਾਰ, ਰੇਪ ਮਾਮਲਿਆਂ ਦੀ ਸੁਣਵਾਈ ਲਈ 144 ਫਾਸਟ ਟਰੈਕ ਕੋਰਟ ਨੂੰ ਮਨਜ਼ੂਰੀ   :: ਨਾਗਰਿਕਤਾ ਸੋਧ ਬਿੱਲ ਤੇ ਬੋਲੇ ਓਵੈਸੀ- ਦੇਸ਼ ਨੂੰ ਅਜਿਹੇ ਕਾਨੂੰਨ ਤੋਂ ਬਚਾ ਲਵੋ   :: ਸਬਜ਼ੀ ਮੰਡੀ ਦੀ ਸੈਰ ਤੇ ਨਿਕਲੀ ਮਮਤਾ ਬੈਨਰਜੀ ਨੇ ਪੁੱਛੇ ਆਲੂ-ਪਿਆਜ਼ ਦੇ ਭਾਅ   :: ਲੋਕ ਸਭਾ ਚ ਪਰਨੀਤ ਕੌਰ ਤੇ ਚੁੱਕਿਆ ਹਥਿਆਰਾਂ ਦਾ ਮੁੱਦਾ   :: ਹਥਿਆਰ ਸੋਧ ਬਿੱਲ 2019 ਸੰਸਦ ਚ ਪਾਸ, ਖੁਸ਼ੀ ਮੌਕੇ ਫਾਇਰਿੰਗ ਕਰਨ ਤੇ ਹੋਵੇਗੀ ਜੇਲ   :: ਸੁਪਰੀਮ ਕੋਰਟ ਚ ਹੈਦਰਾਬਾਦ ਐਨਕਾਊਂਟਰ ਖਿਲਾਫ 3 ਵਕੀਲਾਂ ਵੱਲੋਂ ਪਟੀਸ਼ਨਾਂ ਦਾਇਰ   :: ਮਿਸ਼ਨ ਚੰਦਰਯਾਨ-3 ਲਈ ਇਸਰੋ ਨੇ ਕੇਂਦਰ ਸਰਕਾਰ ਤੋਂ ਮੰਗੀ ਰਾਸ਼ੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੀ.ਜੀ.ਆਈ. ਵਾਂਗ ਸਿਵਲ ਹਸਪਤਾਲਾਂ ਚ ਮਰੀਜ਼ਾਂ ਨੂੰ ਮਿਲਣਗੀਆਂ ਹੁਣ ਹਾਈਟੈੱਕ ਸਹੂਲਤਾਂ PRINT ਈ ਮੇਲ
civl_h.jpgਜਲੰਧਰ - ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸਰਕਾਰੀ ਹਸਪਤਾਲਾਂ ਦੀ ਕਾਰਜਪ੍ਰਣਾਲੀ ਨੂੰ ਹਾਈਟੈੱਕ ਕਰਨ ਦੀ ਯੋਜਨਾ ਨੂੰ ਅਮਲੀਜਾਮਾ ਪਹਿਨਾ ਦਿੱਤਾ ਹੈ। ਸਰਕਾਰੀ ਹਸਪਤਾਲਾਂ 'ਚ ਪੀ. ਜੀ. ਆਈ. ਚੰਡੀਗੜ੍ਹ ਦੀ ਤਰਜ 'ਤੇ ਮਰੀਜ਼ਾਂ ਨੂੰ ਹਾਈਟੈੱਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।  ਪੀ.
ਐੱਚ. ਐੱਸ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਦੀ ਪੀ. ਜੀ. ਆਈ. ਚੰਡੀਗੜ੍ਹ ਦੀ ਤਰਜ 'ਤੇ ਰਜਿਸਟ੍ਰੇਸ਼ਨ ਆਨਲਾਈਨ ਹੋਵੇਗੀ ਅਤੇ ਮਰੀਜ਼ ਨੂੰ ਇਕ ਨੰਬਰ ਜਾਰੀ ਕੀਤਾ ਜਾਵੇਗਾ। ਉਹ ਕਦੇ ਵੀ ਹਸਪਤਾਲ 'ਚ ਕਾਰਡ ਦੀ ਐਂਟਰੀ ਕਰਵਾ ਕੇ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਨਾਲ ਮਰੀਜ਼ਾਂ ਨੂੰ ਮੌਜੂਦਾ ਸਮੇਂ 'ਚ ਸਿਰਫ ਪਰਚੀ ਬਣਾਉਣ 'ਚ ਲੱਗਣ ਵਾਲੀਆਂ ਲਾਈਨਾਂ 'ਚ ਛੂਟ ਮਿਲੇਗੀ। ਸਰਕਾਰੀ ਹਸਪਤਾਲਾਂ 'ਚ ਨਵਾਂ ਸਿਸਟਮ ਲੋਡ ਕਰਕੇ ਕੰਪਿਊਟਰ ਭੇਜ ਦਿੱਤੇ ਗਏ ਹਨ। ਉਥੇ ਮੌਜੂਦ ਸਟਾਫ ਨੂੰ ਵੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।

ਜਲੰਧਰ 'ਚ ਸ਼ੁਰੂ ਹੋ ਚੁੱਕਾ ਹੈ ਟ੍ਰਾਇਲ
ਜਲੰਧਰ 'ਚ ਇਸ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ। ਇਕ ਜਨਵਰੀ 2020 ਤੋਂ ਸੂਬੇ ਦੇ ਹਰ ਜ਼ਿਲੇ 'ਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਉਥੇ ਹੀ ਨਿੱਜੀ ਲੈਬਾਂ ਦੀ ਤਰਜ 'ਤੇ ਸਿਵਲ ਹਸਪਤਾਲ ਦੀਆਂ ਲੈਬਾਂ ਵੀ ਹਾਈਟੈੱਕ ਕੀਤੀਆਂ ਜਾ ਰਹੀਆਂ ਹਨ। ਮਰੀਜ਼ਾਂ ਨੂੰ ਕੁਝ ਟੈਸਟਾਂ ਦੀ ਮੋਬਾਇਲ 'ਤੇ ਹੀ ਰਿਪੋਰਟ ਮਿਲ ਰਹੀ ਹੈ। ਜਨਵਰੀ 2020 ਤੱਕ ਇਨ੍ਹਾਂ ਪ੍ਰਾਜੈਕਟਰਾਂ ਨੂੰ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਲਾਗੂ ਕੀਤਾ ਜਾਵੇਗਾ। ਉਥੇ ਹੀ ਹਸਪਤਾਲ ਦੇ ਐੱਸ. ਐੱਮ. ਓ. ਡਾ. ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ 'ਚ ਨਵੇਂ ਸਿਸਟਮ ਦੇ ਤਹਿਤ ਮਰੀਜ਼ਾਂ ਨੂੰ ਓ. ਪੀ. ਡੀ. 'ਚ ਆਉਣ ਲਈ ਆਨਲਾਈਨ ਬੁਕਿੰਗ ਦੀ ਵੀ ਸਹੂਲਤ ਦਿੱਤੀ ਗਈ ਹੈ। ਮਰੀਜ਼ ਆਨਲਾਈਨ ਡਾਕਟਰ ਤੋਂ ਮਿਲਣ ਦਾ ਸਮਾਂ ਲਵੇਗਾ, ਉਦੋਂ ਹੀ ਉਸ ਨੂੰ ਇਕ ਨੰਬਰ ਜਾਰੀ ਹੋਵੇਗਾ, ਜਿਸ ਨੂੰ ਓ. ਪੀ. ਡੀ. ਕਾਊਂਟਰ 'ਤੇ ਦਿਖਾ ਕੇ ਡਾਕਟਰ ਦੇ ਕੋਲ ਜਾ ਸਕਦੇ ਹਨ।

ਨਵੀਂ ਤਕਨੀਕ ਦਾ ਲੋਕਾਂ ਨੂੰ ਹੋਵੇਗਾ ਫਾਇਦਾ
ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਡਾ. ਚੰਨਜੀਵ ਸਿੰਘ ਨੇ ਕਿਹਾ ਕਿ ਨਵੀਂ ਤਕਨੀਕ ਦਾ ਲੋਕਾਂ ਅਤੇ ਹਸਪਤਾਲ ਨੂੰ ਫਾਇਦਾ ਹੋਵੇਗਾ ਪਰ ਸਟਾਫ ਦੀ ਕਮੀ ਪੂਰੀ ਕਰਨ ਲਈ ਪੰਜਾਬ ਹੈਲਥ ਸਿਸਟਮ ਦਾ ਕਾਰਪੋਰੇਸ਼ਨ ਨੂੰ ਪਹਿਲਾਂ ਵੀ ਪੱਤਰ ਲਿਖੇ ਜਾ ਰਹੇ ਹਨ। ਵਿਭਾਗ ਨੇ ਨਵੇਂ ਮੁਲਾਜ਼ਮ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ। ਉਥੇ ਹੀ ਵਿਭਾਗ ਡਾਕਟਰਾਂ ਨੂੰ ਟੈੱਬਲੇਟ ਦੇਵੇਗਾ। ਡਾਕਟਰ ਹਰ ਮਰੀਜ਼ ਦੀ ਬੀਮਾਰੀ ਦਾ ਵੇਰਵਾ ਦੇਵੇਗਾ। ਇਸ ਨਾਲ ਵਿਭਾਗ ਦੇ ਕੋਲ ਹਰ ਇਲਾਕੇ 'ਚ ਹੋਣ ਵਾਲੀਆਂ ਬੀਮਾਰੀਆਂ ਦਾ ਵੇਰਵਾ ਹੋਵੇਗਾ। ਉਸ ਦੇ ਆਧਾਰ 'ਤੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣਗੀਆਂ। ਇਕ ਮਰੀਜ਼ ਨੂੰ ਆਈ. ਡੀ. ਨੰਬਰ ਜਾਰੀ ਹੋਵੇਗਾ, ਪੂਰੀ ਉਮਰ ਇਸੇ ਆਈ. ਡੀ. 'ਤੇ ਇਲਾਜ ਹੋਵੇਗਾ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement