:: ‘ਮਨ ਕੀ ਬਾਤ’ ’ਚ ਪੀ. ਐੱਮ. ਮੋਦੀ ਬੋਲੇ- ਕੋਰੋਨਾ ਤੋਂ ਬਚਾਅ ਲਈ 2 ਗਜ਼ ਦੀ ਦੂਰੀ ਜ਼ਰੂਰੀ   :: ਓਵੈਸੀ ਦਾ ਪੀ. ਐੱਮ. ਮੋਦੀ ’ਤੇ ਤੰਜ- ‘ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ?’   :: ਅਲਵਿਦਾ ਜਸਵੰਤ ਸਿੰਘ: 51 ਗਾਂਵਾਂ ਅਤੇ 3 ਅਰਬੀ ਘੋੜੇ, ਆਖਰੀ ਚੋਣਾਂ ’ਚ ਇਹ ਸੀ ਉਨ੍ਹਾਂ ਦੀ ਸੰਪਤੀ   :: ਚੀਨੀ ਅੜਿੱਕੇ ਤੇ ਸੰਸਦ ਚ ਬਹਿਸ ਹੋਣੀ ਚਾਹੀਦੀ ਸੀ   :: 32 ਸਾਲ ਬਾਅਦ ਖ਼ਾਹਿਸ਼ ਹੋਈ ਪੂਰੀ, ਪਾਕਿਸਤਾਨੀ ਧੀ ਨੂੰ ਮਿਲੀ ਭਾਰਤੀ ਨਾਗਰਿਕਤਾ   :: ਮਾਂ ਨੂੰ ਸਕੂਟਰ ’ਤੇ ਤੀਰਥ ਯਾਤਰਾ ਕਰਵਾਉਣ ਵਾਲੇ ਸ਼ਖ਼ਸ ਨੂੰ ਤੋਹਫ਼ੇ ’ਚ ਮਿਲੀ ਕਾਰ   :: UN ਚ ਤਬਦੀਲੀ ਦਾ ਇੰਤਜ਼ਾਰ, ਭਾਰਤ ਨੂੰ ਕਦੋਂ ਮਿਲੇਗੀ ਅਹਿਮ ਭੂਮਿਕਾ : ਨਰਿੰਦਰ ਮੋਦੀ   :: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਦੇ ਜਨ ਪ੍ਰਤਨਿਧੀਆਂ ਨਾਲ ਮੁਲਾਕਾਤ ਕੀਤੀ   :: ਮੈਂ ਖੇਤੀਬਾੜੀ ਬਿੱਲਾਂ ਨੂੰ ਪੜ੍ਹਿਆ ਹੈ, ਕਿਸਾਨਾਂ ਨੂੰ ਇਸ ਨਾਲ ਲਾਭ ਹੋਵੇਗਾ: ਰਾਜਨਾਥ ਸਿੰਘ   :: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ   :: ਭਾਰਤ ਨੇ ਸ਼ੁਰੂ ਕੀਤਾ ਮਾਲਦੀਵ ਦੇ ਏਅਰਪੋਰਟ ਦੇ ਵਿਸਥਾਰ ਦਾ ਕੰਮ   :: 76 ਸਾਲ ਬਾਅਦ ਪੂਰੀ ਦੁਨੀਆ ਚ ਹੋਣਗੇ ਬਲਿਊ ਮੂਨ ਦੇ ਦੀਦਾਰ   :: ਕੋਰੋਨਾ ਅਤੇ ਡੇਂਗੂ ਨਾਲ ਜੂਝ ਰਹੇ ਮਨੀਸ਼ ਸਿਸੋਦੀਆ ਦੀ ਸਿਹਤ ਬਾਰੇ ਆਈ ਸੁਖਦ ਖ਼ਬਰ   :: ਭਾਰਤ ਨੇ ਪਾਕਿ ਨੂੰ CICA ਚ ਦਿੱਤਾ ਜਵਾਬ, ਕਸ਼ਮੀਰ-ਲੱਦਾਖ ਸਾਡਾ ਸੀ ਸਾਡਾ ਰਹੇਗਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਆਸਟ੍ਰੇਲੀਆ ਸਰਕਾਰ ਦੇ ਸਖਤ ਨਿਯਮਾਂ ਕਾਰਨ ਭਾਰਤੀ ਵਿਦਿਆਰਥੀ ਪ੍ਰੇਸ਼ਾਨ PRINT ਈ ਮੇਲ
aus_t.jpgਸਿਡਨੀ -(ਮੀਡੀਦੇਸਪੰਜਾਬ)-   ਭਾਰਤੀ ਵਿਦਿਆਰਥੀ ਚੰਗੀ ਪੜ੍ਹਾਈ ਅਤੇ ਸੁਨਹਿਰੇ ਭਵਿੱਖ ਬਣਾਉਣ ਲਈ ਆਸਟ੍ਰੇਲੀਆ ਜਾਣ ਲਈ ਕਾਫੀ ਉਤਸੁਕ ਰਹਿੰਦੇ ਹਨ ਪਰ ਪਿਛਲੇ ਸਮੇਂ ਤੋਂ ਇੱਥੋਂ ਦੇ ਸਖਤ ਕਾਨੂੰਨਾਂ ਕਾਰਨ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਰਾਹ ਔਖਾ ਹੁੰਦਾ ਜਾ ਰਿਹਾ ਹੈ। ਸਤੰਬਰ ਮਹੀਨੇ ਵੱਡੀ ਗਿਣਤੀ 'ਚ
ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਏ ਜਿਸ ਕਾਰਨ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ 'ਚ ਵੱਡੀ ਗਿਣਤੀ ਪੰਜਾਬੀਆਂ ਤੇ ਹਰਿਆਣੇ ਦੇ ਵਿਦਿਆਰਥੀਆਂ ਦੀ ਹੈ। ਹਾਲ ਹੀ 'ਚ ਹੋਏ ਬਦਲਾਅ ਮੁਤਾਬਕ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ 'ਤੇ ਬਹੁਤ ਵਧੀਆ ਪਕੜ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਫੰਡ ਸ਼ੋਅ ਕਰਨ ਲਈ ਬੈਂਕ ਦੀ ਸਟੇਟਮੈਂਟ ਨੱਥੀ ਕਰਨ ਦੀ ਜ਼ਰੂਰਤ ਹੈ। ਸਿਰਫ ਭਾਰਤੀ ਹੀ ਨਹੀਂ ਪਾਕਿਸਤਾਨੀ ਤੇ ਨੇਪਾਲੀ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਰ੍ਹਾਂ ਨਾਲ ਉਹ ਹਾਈ ਰਿਸਕ ਕੈਟਾਗਰੀ 'ਚ ਪੁੱਜ ਗਏ ਹਨ।

ਚੀਨ ਤੋਂ ਬਾਅਦ ਆਸਟ੍ਰੇਲੀਆ ਜਾਣ ਵਾਲਿਆਂ 'ਚ ਸਭ ਤੋਂ ਵਧ ਭਾਰਤੀ ਵਿਦਿਆਰਥੀ ਹਨ। ਇਸ ਸਮੇਂ 72,000 ਤੋਂ ਵਧੇਰੇ ਭਾਰਤੀ ਵਿਦਿਆਰਥੀ ਆਸਟ੍ਰੇਲੀਆ 'ਚ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਆਸਟ੍ਰੇਲੀਆ ਸਰਕਾਰ ਨੇ ਕਿਹਾ ਸੀ ਕਿ ਉਹ ਵਧਦੀ ਹੋਈ ਜਨਸੰਖਿਆ ਨੂੰ ਦੇਖਦੇ ਹੋਏ ਸਥਾਈ ਮਾਈਗ੍ਰੈਂਟਸ ਨੂੰ ਇੱਥੇ ਆਉਣ 'ਤੇ ਰੋਕ ਲਗਾ ਰਹੇ ਹਨ। ਮਾਇਗ੍ਰੇਸ਼ਨ ਏਜੰਟਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਦੀ ਗਾਜ ਵਿਦਿਆਰਥੀ ਵੀਜ਼ੇ 'ਤੇ ਡਿੱਗ ਸਕਦੀ ਹੈ।

ਮਾਹਿਰਾਂ ਦੀ ਰਾਇ ਹੈ ਕਿ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਦੇ ਸਮੇਂ ਬਿਨੈਕਾਰ ਵਧੇਰੇ ਧਿਆਨ ਨਾਲ ਫਾਰਮ ਭਰਨ ਤਾਂ ਕਿ ਉਹ ਰੀਜੈਕਟ ਤੋਂ ਬਚ ਸਕਣ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਇਹ ਸਖਤ ਕਦਮ ਇਸ ਲਈ ਚੁੱਕੇ ਜਾ ਰਹੇ ਹਨ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੀ ਥਾਂ ਆਪਣੀ ਨੌਕਰੀ 'ਤੇ ਵਧੇਰੇ ਧਿਆਨ ਦੇ ਰਹੇ ਹਨ। ਸਰਕਾਰ ਵਲੋਂ ਵਿਦਿਆਰਥੀਆਂ ਨੂੰ ਇਰ ਹਫਤੇ 'ਚ ਸਿਰਫ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਵਧੇਰੇ ਵਿਦਿਆਰਥੀ 40-42 ਘੰਟੇ ਤਕ ਕੰਮ ਕਰਦੇ ਹਨ। ਬਹੁਤ ਸਾਰੇ ਵਿਦਿਆਰਥੀ ਤਾਂ ਮਾਸਟਰ ਡਿਗਰੀ ਲੈਣ ਦੇ ਬਹਾਨੇ ਆਉਂਦੇ ਹਨ ਪਰ ਬਾਅਦ 'ਚ ਉਹ ਇਸ ਨੂੰ ਡਿਪਲੋਮੇ 'ਚ ਬਦਲ ਦਿੰਦੇ ਹਨ ਅਤੇ ਪੈਸਾ ਕਮਾਉਣ 'ਚ ਲੱਗੇ ਰਹਿੰਦੇ ਹਨ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement