:: ਸੁਖਦੇਵ ਢੀਂਡਸਾ ਦੇ ਅਕਾਲੀ ਦਲ ਟਕਸਾਲੀ ਚ ਸ਼ਾਮਲ ਹੋਣ ਦੀਆਂ ਅਫਵਾਹਾਂ ਤੇ ਮਲੂਕਾ ਦਾ ਵੱਡਾ ਬਿਆਨ   :: ਸੰਸਦ ਚ ਬੋਲੇ ਭਗਵੰਤ ਮਾਨ- ਮੈਂ ਬੋਲਣ ਲੱਗਾ, ਜਿਸ ਨੇ ਮੂੰਹ ਸੁੰਘਣਾ, ਸੁੰਘ ਲਓ   :: ਲੋਕ ਸਭਾ ਚ ਬੋਲੇ ਅਧੀਰ ਰੰਜਨ- ਮੇਕ ਇਨ ਇੰਡੀਆ, ਰੇਪ ਇਨ ਇੰਡੀਆ ਵੱਲ ਵਧ ਰਿਹੈ   :: ਨਾਗਰਿਕਤਾ ਸੋਧ ਬਿੱਲ : ਅਫਗਾਨ ਸਿੱਖਾਂ ਚ ਜਾਗੀ ਆਸ ਦੀ ਕਿਰਨ, ਬਿਆਨ ਕੀਤਾ ਦਰਦ   :: ਨਾਗਰਿਕਤਾ ਸੋਧ ਬਿੱਲ ਤੇ ਬੋਲੇ ਊਧਵ ਠਾਕਰੇ- ਰਾਜ ਸਭਾ ਚ ਅਸੀਂ ਨਹੀਂ ਕਰਾਂਗੇ ਸਮਰਥਨ   :: PSLV ਦੇ 50ਵੇਂ ਮਿਸ਼ਨ ਤੋਂ ਪਹਿਲਾਂ ਇਸਰੋ ਚੀਫ ਸੀਵਾਨ ਤਿਰੂਪਤੀ ਬਾਲਾਜੀ ਦੀ ਸ਼ਰਨ ਚ   :: ‘ਗੈਰ-ਸੰਵਿਧਾਨਕ’ ਨਾਗਰਿਕਤਾ ਬਿੱਲ ’ਤੇ ਸੁਪਰੀਮ ਕੋਰਟ ’ਚ ਹੋਵੇਗੀ ਲੜਾਈ : ਚਿਦਾਂਬਰਮ   :: ਨਾਗਰਿਕਤਾ ਸੋਧ ਬਿੱਲ ਅੱਜ ਲੋਕ ਸਭਾ ’ਚ ਹੋਵੇਗਾ ਪੇਸ਼   :: ਜਾਗੀ ਯੋਗੀ ਸਰਕਾਰ, ਰੇਪ ਮਾਮਲਿਆਂ ਦੀ ਸੁਣਵਾਈ ਲਈ 144 ਫਾਸਟ ਟਰੈਕ ਕੋਰਟ ਨੂੰ ਮਨਜ਼ੂਰੀ   :: ਨਾਗਰਿਕਤਾ ਸੋਧ ਬਿੱਲ ਤੇ ਬੋਲੇ ਓਵੈਸੀ- ਦੇਸ਼ ਨੂੰ ਅਜਿਹੇ ਕਾਨੂੰਨ ਤੋਂ ਬਚਾ ਲਵੋ   :: ਸਬਜ਼ੀ ਮੰਡੀ ਦੀ ਸੈਰ ਤੇ ਨਿਕਲੀ ਮਮਤਾ ਬੈਨਰਜੀ ਨੇ ਪੁੱਛੇ ਆਲੂ-ਪਿਆਜ਼ ਦੇ ਭਾਅ   :: ਲੋਕ ਸਭਾ ਚ ਪਰਨੀਤ ਕੌਰ ਤੇ ਚੁੱਕਿਆ ਹਥਿਆਰਾਂ ਦਾ ਮੁੱਦਾ   :: ਹਥਿਆਰ ਸੋਧ ਬਿੱਲ 2019 ਸੰਸਦ ਚ ਪਾਸ, ਖੁਸ਼ੀ ਮੌਕੇ ਫਾਇਰਿੰਗ ਕਰਨ ਤੇ ਹੋਵੇਗੀ ਜੇਲ   :: ਸੁਪਰੀਮ ਕੋਰਟ ਚ ਹੈਦਰਾਬਾਦ ਐਨਕਾਊਂਟਰ ਖਿਲਾਫ 3 ਵਕੀਲਾਂ ਵੱਲੋਂ ਪਟੀਸ਼ਨਾਂ ਦਾਇਰ   :: ਮਿਸ਼ਨ ਚੰਦਰਯਾਨ-3 ਲਈ ਇਸਰੋ ਨੇ ਕੇਂਦਰ ਸਰਕਾਰ ਤੋਂ ਮੰਗੀ ਰਾਸ਼ੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹੁਣ ਲੋਕ ਸਭਾ ਚ ਮੋਦੀ ਦੇ ਮੰਤਰੀ ਨੇ ਸੋਨੀਆ ਨੂੰ ਕਿਹਾ ਘੁਸਪੈਠੀਆ PRINT ਈ ਮੇਲ
soni.jpgਨਵੀਂ ਦਿੱਲੀ -(ਮੀਡੀਦੇਸਪੰਜਾਬ) ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ 'ਘੁਸਪੈਠੀਏ' ਵਾਲੇ ਬਿਆਨ 'ਤੇ ਲੋਕ ਸਭਾ 'ਚ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ। ਸੋਮਵਾਰ ਦੁਪਹਿਰ ਨੂੰ ਸਦਨ 'ਚ ਬਹਿਸ ਇੰਨੀ ਤਿੱਖੀ ਹੋ ਗਈ ਕਿ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ
'ਘੁਸਪੈਠੀਆ' ਕਹਿ ਦਿੱਤਾ। ਜਿਸ ਤੋਂ ਬਾਅਦ ਕਾਂਗਰਸ ਵਲੋਂ ਲੋਕ ਸਭਾ 'ਚ ਜ਼ੋਰਦਾਰ ਹੰਗਾਮਾ ਕੀਤਾ ਗਿਆ। ਸੋਮਵਾਰ ਸਵੇਰ ਤੋਂ ਹੀ ਭਾਰਤੀ ਜਨਤਾ ਪਾਰਟੀ ਅਧੀਰ ਰੰਜਨ ਚੌਧਰੀ 'ਤੇ ਹਮਲਾਵਰ ਹੈ ਅਤੇ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੁਸਪੈਠੀਆ ਦੱਸਣ 'ਤੇ ਮੁਆਫ਼ੀ ਦੀ ਮੰਗ ਕੀਤੀ ਹੈ। ਜਿਸ ਕਾਰਨ ਲੋਕ ਸਭਾ 'ਚ ਜ਼ੋਰਦਾਰ ਹੰਗਾਮਾ ਹੋ ਰਿਹਾ ਹੈ।

ਸੋਮਵਾਰ ਨੂੰ ਜਦੋਂ ਬਹਿਸ ਚੱਲ ਰਹੀ ਸੀ, ਉਦੋਂ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਲਗਾਤਾਰ ਮੰਗ ਕਰ ਰਹੇ ਸਨ ਕਿ ਅਧੀਰ ਰੰਜਨ ਚੌਧਰੀ ਮੁਆਫ਼ੀ ਮੰਗੇ, ਇਸੇ ਦੌਰਾਨ ਉਨ੍ਹਾਂ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਲੋਕਾਂ ਨੇ ਲਗਾਤਾਰ ਦੂਜੀ ਵਾਰ ਚੁਣ ਕੇ ਭੇਜਿਆ ਹੈ, ਅਜਿਹੇ ਲੋਕਪ੍ਰਿਯ ਨੇਤਾ ਨੂੰ ਇਨ੍ਹਾਂ ਨੇ ਘੁਸਪੈਠੀਆ ਹੈ, ਕਾਂਗਰਸ ਦੀ ਪ੍ਰਧਾਨ ਘੁਸਪੈਠੀਆ ਹੈ।''

ਪ੍ਰਹਲਾਦ ਜੋਸ਼ੀ ਨੇ ਕਿਹਾ,''ਅਧੀਰ ਰੰਜਨ ਚੌਧਰੀ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਉਨ੍ਹਾਂ ਵਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।'' ਸੰਸਦੀ ਕਾਰਜ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਵਲੋਂ ਹੰਗਾਮਾ ਕੀਤਾ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਸਾਡੀ ਲੀਡਰ ਸੋਨੀਆ ਗਾਂਧੀ ਨੂੰ ਘੁਸਪੈਠੀਆ ਕਹਿ ਰਹੇ ਹਨ, ਕੀ ਕਰ ਰਹੇ ਹੋ ਤੁਸੀਂ (ਭਾਜਪਾ) ਲੋਕ? ਜੇਕਰ ਮੇਰਾ ਲੀਡਰ ਘੁਸਪੈਠੀਆ ਹੈ ਤਾਂ ਤੁਹਾਡਾ ਵੀ ਹੈ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਸਦਨ ਦੀ ਸ਼ੁਰੂਆਤ ਤੋਂ ਬਾਅਦ ਭਾਜਪਾ ਵਲੋਂ ਇਸ ਮਾਮਲੇ 'ਚ ਹੰਗਾਮਾ ਕੀਤਾ ਗਿਆ। ਜਿਸ ਤੋਂ ਬਾਅਦ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਜਪਾ ਨੂੰ ਪਹਿਲੇ ਉਨ੍ਹਾਂ ਦਾ ਬਿਆਨ ਸੁਣਨਾ ਚਾਹੀਦਾ ਅਤੇ ਸੰਦਰਭ ਨੂੰ ਸਮਝਣਾ ਚਾਹੀਦਾ। ਦੱਸਣਯੋਗ ਹੈ ਕਿ ਅਧੀਰ ਰੰਜਨ ਚੌਧਰੀ ਨੇ ਆਪਣੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੁਜਰਾਤ ਤੋਂ ਦਿੱਲੀ 'ਚ ਆਏ ਹੋਏ ਘੁਸਪੈਠੀਏ ਕਿਹਾ ਸੀ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement