:: ਪੀ. ਐੱਮ. ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਮਗਰੋਂ ਰਾਹੁਲ ਦਾ ਸ਼ਾਇਰਾਨਾ ਹਮਲਾ   :: ਪੀ.ਐੱਮ. ਮੋਦੀ ਦੇ ਐਲਾਨ ਤੋਂ ਬਾਅਦ ਮਮਤਾ ਨੇ ਵੀ ਕੀਤਾ ਮੁਫ਼ਤ ਰਾਸ਼ਨ ਦਾ ਐਲਾਨ   :: PM ਮੋਦੀ ਨੇ ਆਪਣੇ ਸੰਬੋਧਨ ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ   :: ਅਗਲੇ ਆਦੇਸ਼ ਤੱਕ ਯਾਤਰੀਆਂ ਲਈ ਸੇਵਾਵਾਂ ਬੰਦ ਰਹਿਣਗੀਆਂ : ਦਿੱਲੀ ਮੈਟਰੋ   :: ਗਲਵਾਨ ਘਾਟੀ ਚ ਭਾਰਤ ਨੂੰ ਫਿਰ ਧੋਖਾ ਦੇ ਰਿਹੈ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ   :: ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ਚ ਹੋਵੇਗੀ ਤਾਇਨਾਤੀ   :: ਮਹਾਰਾਸ਼ਟਰ ਚ 31 ਜੁਲਾਈ ਤੱਕ ਲਈ ਫਿਰ ਵਧਾਈ ਗਈ ਤਾਲਾਬੰਦੀ   :: ਕੀ ਆਰ.ਜੀ.ਐੱਫ. ਦੇ ਪੈਸੇ ਵਾਪਸ ਕਰਨ ਨਾਲ ਲੱਦਾਖ ਚ ਚੀਨੀ ਕਬਜ਼ਾ ਖਤਮ ਹੋ ਜਾਵੇਗਾ : ਚਿਦਾਂਬਰਮ   :: Coronil ਨੂੰ ਲੈ ਕੇ ਬਾਬਾ ਰਾਮਦੇਵ ਦੇ ਦਾਅਵੇ ‘ਤੇ ਵਿਵਾਦ, ਦਵਾਈ ‘ਤੇ ਪਾਬੰਦੀ   :: ਪ੍ਰਧਾਨ ਮੰਤਰੀ ਜੀ ਬੋਲਣ ਕਿ ਚੀਨ ਨੇ ਸਾਡੀ ਜ਼ਮੀਨ ਹਥਿਆਈ, ਪੂਰਾ ਦੇਸ਼ ਤੁਹਾਡੇ ਨਾਲ ਹੈ : ਰਾਹੁਲ ਗਾਂਧੀ   :: LAC ਤੇ ਭਾਰਤ ਨੇ ਚੀਨ ਨੂੰ ਦਿਖਾਈ ਆਪਣੀ ਤਾਕਤ, ਥਲ ਅਤੇ ਹਵਾਈ ਫੌਜ ਨੇ ਕੀਤਾ ਯੁੱਧ ਅਭਿਆਸ   :: ਆਸਮਾਨੀ ਬਿਜਲੀ ਡਿੱਗਣ ਨਾਲ 83 ਦੀ ਮੌਤ, ਕਈ ਜ਼ਖ਼ਮੀ, ਸਰਕਾਰ ਨੇ ਐਲਾਨ ਕੀਤਾ ਮੁਆਵਜ਼ਾ   :: ਚੀਨ ਦਾ ਬੰਗਲਾਦੇਸ਼ ਨਾਲ ਵਧਦਾ ਪਿਆਰ; ਭਾਰਤ ਨੂੰ ਮੁੜ ਘੇਰਨ ਦੀ ਤਿਆਰੀ   :: ਗਲਘਾਨ ਘਾਟੀ ਚ ਝੜਪ ਵਾਲੀ ਜਗ੍ਹਾ ਤੋਂ ਇਕ ਕਿਲੋਮੀਟਰ ਪਿੱਛੇ ਹਟੀ ਚੀਨੀ ਫੌਜ   :: ਡਾਕਟਰਾਂ ਸਮੇਤ ਕਈ ਧਿਰਾਂ ਨੇ PM ਮੋਦੀ ਨੂੰ ਸ਼ਾਕਾਹਾਰੀ ਭੋਜਨ ਦੇ ਪ੍ਰਚਾਰ ਦੀ ਕੀਤੀ ਅਪੀਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲਾਲੂ ਪ੍ਰਸਾਦ ਨੂੰ ਵੱਡਾ ਝਟਕਾ,ਜ਼ਮਾਨਤ ਪਟੀਸ਼ਨ ਫਿਰ ਖਾਰਿਜ PRINT ਈ ਮੇਲ
lalu.jpgਰਾਂਚੀ -(ਮੀਡੀਦੇਸਪੰਜਾਬ)- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਝਾਰਖੰਡ ਹਾਈਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਵੀਰਵਾਰ ਨੂੰ ਚਾਰਾ ਘੋਟਾਲਾ ਨਾਲ ਜੁੜੇ ਦੁਮਕਾ ਖਜ਼ਾਨਾ ਮਾਮਲੇ ਸੰਬੰਧੀ ਉਨ੍ਹਾਂ ਦੀ ਜ਼ਮਾਨਤ
ਪਟੀਸ਼ਨ ਖਾਰਿਜ ਹੋ ਗਈ ਹੈ। ਇਸ ਮਾਮਲੇ 'ਚ ਅੱਜ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਬੈਂਚ ਨੇ ਸੁਣਵਾਈ ਪੂਰੀ ਕੀਤੀ ਅਤੇ ਲਾਲੂ ਦੀ ਜ਼ਮਾਨਤ ਪਟੀਸ਼ਨ ਇਸ ਆਧਾਰ 'ਤੇ ਖਾਰਿਜ ਕਰ ਦਿੱਤੀ ਕਿ ਹੁਣ ਉਨ੍ਹਾਂ ਨੇ ਇਸ ਮਾਮਲੇ 'ਚ ਸੀ.ਬੀ.ਆਈ. ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਦੀ ਅੱਧੀ ਮਿਆਦ ਵੀ ਪੂਰੀ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਲਾਲੂ ਪ੍ਰਸਾਦ ਨੂੰ ਦੁਮਕਾ ਖਜ਼ਾਨਾ ਮਾਮਲੇ 'ਚ 7 ਸਾਲ ਦੀ ਸਜ਼ਾ ਮਿਲੀ ਸੀ।

ਸੀ.ਬੀ.ਆਈ ਅਦਾਲਤ ਨੇ ਲਾਲੂ ਨੂੰ ਇਸ ਮਾਮਲੇ 'ਚ ਭਾਰਤੀ ਦੰਡ ਕੋਡ; ਆਈ.ਪੀ.ਸੀ: ਅਤੇ ਭ੍ਰਿਸ਼ਟਾਚਾਰ ਰੋਕ ਐਕਟ; ਪੀ.ਸੀ.ਐਕਟ: ਤਹਿਤ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਤਲਬ ਕਿ ਇਸ ਮਾਮਲੇ 'ਚ ਲਾਲੂ ਨੂੰ ਇਸ 14 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੀ ਸੁਣਵਾਈ ਪਿਛਲੀਆਂ 2 ਤਾਰੀਕਾਂ ਤੋਂ ਸੁਪਰੀਮ ਕੋਰਟ 'ਚ ਦੂਜੀ ਪਾਰੀ 'ਚ ਸੋਕ ਸਭਾ ਦੇ ਚੱਲਦਿਆਂ ਨਹੀਂ ਹੋ ਸਕੀ ਸੀ। ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਪਹਿਲਾਂ 22 ਨਵੰਬਰ ਨੂੰ ਅਤੇ ਫਿਰ 29 ਨਵੰਬਰ ਨੂੰ ਦੁਪਹਿਰ ਤੋਂ ਬਾਅਦ ਹੋਣੀ ਸੀ ਪਰ ਹਾਈ ਕੋਰਟ ਦੇ ਬੁਲਾਰੇ ਦੀ ਮੌਤ ਦੇ ਕਾਰਨ ਦੂਜੀ ਪਾਰੀ 'ਚ ਅਦਾਲਤ 'ਚ ਸੋਕ ਸਭਾ ਹੋਈ ਅਤੇ ਸੁਣਵਾਈ ਨਹੀਂ ਹੋ ਸਕੀ ਸੀ।

ਸੀ.ਬੀ.ਆਈ ਨੇ ਇਸ ਮਾਮਲੇ 'ਚ ਪਹਿਲਾਂ ਹੀ ਆਪਣਾ ਜਵਾਬ ਅਦਾਲਤ ਸਾਹਮਣੇ ਦਾਖਲ ਕਰ ਦਿੱਤਾ ਹੈ, ਜਿਸ 'ਚ ਉਸ ਨੇ ਲਾਲੂ ਨੂੰ ਭ੍ਰਿਸ਼ਟਾਚਾਰ ਦੇ ਇਸ ਮਾਮਲੇ 'ਚ ਜ਼ਮਾਨਤ ਦਿੱਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ। ਇਸ ਮਾਮਲੇ 'ਚ ਲਾਲੂ ਨੇ ਸਿਰਫ 22 ਮਹੀਨੇ ਹੀ ਜੇਲ 'ਚ ਬਿਤਾਏ ਹਨ। ਅਜਿਹੇ 'ਚ ਸਜ਼ਾ ਦੀ ਅੱਧੀ ਮਿਆਦ ਵੀ ਪੂਰੀ ਨਹੀਂ ਹੋ ਸਕੀ ਜਦਕਿ ਸੁਪਰੀਮ ਕੋਰਟ ਵੀ ਇਸ ਮਾਮਲੇ 'ਚ ਉਨ੍ਹਾਂ ਦੀ ਪਟੀਸ਼ਨ ਖਾਰਿਜ ਕਰ ਚੁੱਕਾ ਹੈ, ਜਿੱਥੋ ਤੱਕ ਉਨ੍ਹਾਂ ਦੀ ਸਿਹਤ ਦੀ ਗੱਲ ਹੈ ਕਿ ਰਿਮਸ ਦੇ ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਹਨ। ਜ਼ਿਕਰਯੋਗ ਹੈ ਕਿ ਲਾਲੂ ਪ੍ਰਸਾਦ ਘੋਟਾਲੇ ਦੇ ਕਈ ਮਾਮਲਿਆਂ 'ਚ ਸਜ਼ਾ ਮਿਲਣ ਤੋਂ ਬਾਅਦ ਰਾਂਚੀ ਦੀ ਇੱਕ ਜੇਲ 'ਚ ਬੰਦ ਹਨ ਫਿਲਹਾਲ ਉਹ ਸਿਹਤ ਕਾਰਨਾਂ ਕਰਕੇ ਰਾਂਚੀ ਦੇ ਰਿਮਸ ਹਸਪਤਾਲ 'ਚ ਭਰਤੀ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਇਸ ਤੋਂ ਪਹਿਲਾਂ ਜਨਵਰੀ 2019 ਨੂੰ ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 10 ਅਪ੍ਰੈਲ 2019 ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਪਟੀਸ਼ਨ ਖਾਰਿਜ ਕੀਤੀ ਸੀ ਅਤੇ ਹੁਣ ਤੀਜੀ ਵਾਰ ਜ਼ਮਾਨਤ ਪਟੀਸ਼ਨ ਖਾਰਿਜ ਕੀਤੀ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement