:: ਐੱਸ-400 ਮਿਜ਼ਾਇਲਾਂ ਦਾ ਉਤਪਾਦਨ ਸ਼ੁਰੂ, 2025 ਤਕ ਕਰ ਦਿੱਤੀ ਜਾਵੇਗੀ ਸਪਲਾਈ : ਰੂਸ   :: NPR ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਸੱਦੀ ਬੈਠਕ (ਪੜ੍ਹੋ 17 ਜਨਵਰੀ ਦੀਆਂ ਖਾਸ ਖਬਰਾਂ)   :: ISRO ਨੇ ਰਚਿਆ ਇਤਿਹਾਸ, GSAT-30 ਸਫਲਤਾਪੂਰਵਕ ਲਾਂਚ   :: ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਨੇ 57 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ   :: PM ਨਾਲ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਚ ਹਿੱਸਾ ਲੈਣ 50 ਦਿਵਯਾਂਗ ਵਿਦਿਆਰਥੀ   :: ਬਜਟ ਚ ਦਿੱਲੀ ਲਈ ਦਿਲ ਖੋਲ੍ਹੇ ਮੋਦੀ ਸਰਕਾਰ, ਨਾ ਰੁਕੇ ਐਲਾਨ : ਕੇਜਰੀਵਾਲ   :: ਹਿੰਦ ਮਹਾਸਾਗਰ 'ਚ ਚੀਨ ਦੀ ਵਧ ਰਹੀ ਹੈ ਸਰਗਰਮੀ : ਨੇਵੀ ਫੌਜ ਮੁਖੀ   :: ਭਾਜਪਾ ਦਾ ਕੇਜਰੀਵਾਲ 'ਤੇ ਤਿੱਖਾ ਵਾਰ- ਨਿਰਭਯਾ ਦੇ ਦੋਸ਼ੀਆਂ ਨੂੰ ਜਾਣਬੁੱਝ ਕੇ ਬਚਾਇਆ   :: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 51ਵੀਂ ਕੇ9 ਵਰਜ-ਟੀ ਤੋਪ ਨੂੰ ਦਿਖਾਈ ਹਰੀ ਝੰਡੀ   :: '84 ਸਿੱਖ ਵਿਰੋਧੀ ਦੰਗੇ : ਨਹੀਂ ਬਖ਼ਸ਼ੇ ਜਾਣਗੇ ਦੋਸ਼ੀ ਪੁਲਿਸ ਵਾਲੇ- ਕੇਂਦਰ ਸਰਕਾਰ   :: ਦਿੱਲੀ ਵਿਧਾਨ ਸਭਾ ਚੋਣਾਂ : AAP 'ਚ ਸ਼ਾਮਲ ਹੋਣ ਦੇ ਕੁਝ ਘੰਟਿਆਂ ਬਾਅਦ ਇਨ੍ਹਾਂ 5 ਨੇਤਾਵਾਂ ਨੂੰ ਮਿਲਿਆ ਟਿਕਟ   :: ਕੇਰਲਾ CAA ਖਿਲਾਫ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕਰਨ ਵਾਲਾ ਪਹਿਲਾ ਸੂਬਾ   :: PM ਆਪਣੇ ਮਾਤਾ-ਪਿਤਾ ਦਾ ਜਨਮ ਸਰਟੀਫਿਕੇਟ ਦਿਖਾ ਦੇਣ, ਅਸੀਂ ਆਪਣੇ ਦਸਤਾਵੇਜ਼ ਦੇਵਾਂਗੇ : ਦਿਗਵਿਜੇ   :: ਭਾਰਤ 'ਚ ਅਸ਼ਾਂਤੀ ਪੈਦਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਲਾਹੌਰ ਗਏ ਹਨ ਮਨੀਸ਼ੰਕਰ ਅਈਅਰ - ਓਮਾ ਭਾਰਤੀ   :: ਦੁਨੀਆ ਦੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਹੋਇਆ ਸਟੈਚੂ ਆਫ ਯੂਨਿਟੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਦਿੱਲੀ ਏਅਰਪੋਰਟ ਵਰਗਾ ਬਣੇਗਾ ਕਰਤਾਰਪੁਰ ਕੋਰੀਡੋਰ ਟਰਮੀਨਲ PRINT ਈ ਮੇਲ
kori.jpgਡੇਰਾ ਬਾਬਾ ਨਾਨਕ -(ਮੀਡੀਦੇਸਪੰਜਾਬ)- ਕਰਤਾਰਪੁਰ ਕੋਰੀਡੋਰ ਨੂੰ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਵਰਗਾ ਤਿਆਰ ਕੀਤਾ ਜਾ ਰਿਹਾ ਹੈ। ਨਵੇਂ ਵੇਟਿੰਗ ਹਾਲ ਤੋਂ ਇਲਾਵਾ 'ਫੂਡ ਕੋਟ' ਵੀ ਲਗਭਗ ਆਖਰੀ ਪੜਾਅ 'ਤੇ ਹੈ। ਇਸ ਨਾਲ ਯਾਤਰੀਆਂ ਨੂੰ ਅਹਿਸਾਸ ਹੋਵੇਗਾ ਕਿ ਉਹ ਇਕ ਕੌਮਾਂਤਰੀ ਸਥੱਲ 'ਤੇ ਹਨ।
9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਨੂੰ ਸ਼ੁਰੂ ਕੀਤਾ ਗਿਆ ਪਰ ਸੁਵਿਧਾਵਾਂ ਨਾ ਦੇ ਬਰਾਬਰ ਸੀ। ਹੁਣ ਨਵਾਂ ਸ਼ੇਡ ਬਿਲਕੁਲ ਕੌਮਾਂਤਰੀ ਏਅਰਪੋਰਟ ਦੀ ਤਰਜ਼ 'ਤੇ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਸ਼ਾਨਦਾਰ 'ਫੂਡ ਕੋਟ' ਅਤੇ ਕੈਂਟੀਨ ਲਗਭਗ ਤਿਆਰ ਹੋ ਚੁੱਕੀ ਹੈ, ਇਥੇ ਸੀ.ਸੀ.ਡੀ. ਕੌਫੀ ਤੋਂ ਲੈ ਕੇ ਹੋਰ ਖਾਣ ਦਾ ਸਾਮਾਨ ਮਿਲੇਗਾ। ਕੈਂਟੀਨ ਅਤੇ ਫੂਡ ਕੋਟ 'ਚ ਬੈਠਣ ਦੀ ਸਮਰੱਥਾ ਕਰੀਬ 500 ਹੈ, ਜਿਸ 'ਚ ਵੱਖ-ਵੱਖ ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਅਜੇ ਤੱਕ ਯਾਤਰੀਆਂ ਦੇ ਬੈਠਣ ਲਈ ਸਿਰਫ ਟਰਮੀਨਲ ਦੇ ਨੇੜੇ ਹੀ ਸਥਾਨ ਸੀ, ਜਿਸ ਦੀ ਸਮਰੱਥਾ ਕਾਫੀ ਘੱਟ ਹੈ। ਇਸ ਦੇ ਅੰਦਰ ਵੀ ਕੇਵਲ ਉਹ ਲੋਕ ਹੀ ਜਾ ਸਕਦੇ ਹਨ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲੇ ਦਾ ਟ੍ਰੇਵਲ ਡਾਕਿਊਮੈਂਟ ਹੈ।
ਇਕ ਹਿੰਦੀ ਅਖਬਾਰ ਮੁਤਾਬਕ ਗੁਪਤ ਏਜੰਸੀਆਂ ਦੇ ਅਧਿਕਾਰੀਆਂ ਲਈ ਅਜੇ ਤੱਕ ਇਥੇ ਕੋਈ ਕਮਰਾ ਨਹੀਂ ਹੈ। ਸੈਨਾ ਅਤੇ ਬੀ.ਐੱਸ.ਐੱਫ. ਤੋਂ ਇਲਾਵਾ ਆਈ.ਬੀ. ਅਤੇ ਹੋਰ ਅਧਿਕਾਰੀਆਂ ਦੇ ਲਈ ਕਮਰੇ ਤਿਆਰ ਕੀਤੇ ਜਾ ਰਹੇ ਹਨ। ਹੁਣ ਤੱਕ ਸਾਰੇ ਅਧਿਕਾਰੀ ਬਾਹਰ ਹੀ ਕੁਰਸੀਆਂ 'ਤੇ ਬੈਠਦੇ ਹਨ। ਇਕ ਪਾਸੇ ਵੇਟਿੰਗ ਹਾਲ ਅਤੇ ਦੂਜੇ ਪਾਸੇ ਸ਼ਾਨਦਾਰ ਫੂਡ ਕੋਟ ਹੈ। ਇਸ ਤੋਂ ਇਲਾਵਾ ਪਾਰਕ, ਫਵਾਰਾ ਪਾਰਕ ਅਤੇ ਬਾਹਰ ਬਾਥਰੂਮ ਤਿਆਰ ਹੋ ਗਿਆ ਹੈ। ਬਾਥਰੂਮ ਅਤੇ ਟਰਮੀਨਲ ਦੀ ਸਫਾਈ ਦੀ ਜਿੰਮੇਵਾਰੀ ਇਕ ਨਿੱਜੀ ਕੰਪਨੀ ਨੂੰ ਦਿੱਤੀ ਗਈ ਹੈ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement