:: ਮੋਦੀ-ਟਰੰਪ ਦਾ ਐਲਾਨ- ਤਿੰਨ ਅਰਬ ਡਾਲਰ ਦੀ ਡਿਫੈਂਸ ਡੀਲ ਤੇ ਲੱਗੀ ਮੋਹਰ   :: ਜਾਣੋ ਉਸ ਮਹਿਲਾ ਬਾਰੇ, ਜੋ ਮੋਦੀ-ਟਰੰਪ-ਮੇਲਾਨੀਆ ਦੇ ਨਾਲ ਦਿਸੀ   :: ਪਹਿਲੀ ਹੀ ਮੁਲਾਕਾਤ ਚ ਟਰੰਪ ਨੇ ਕਿਹਾ ਸੀ, ਵ੍ਹਾਈਟ ਹਾਊਸ ਚ ਭਾਰਤ ਦਾ ਦੋਸਤ : ਨਰਿੰਦਰ ਮੋਦੀ   :: ਪਾਕਿਸਤਾਨ ਦੇ ਅੱਤਵਾਦ ਤੇ ਬੋਲੇ ਟਰੰਪ, ਤਾੜੀਆਂ ਨਾਲ ਗੂੰਜ ਉੱਠਿਆ ਮੋਟੇਰਾ   :: ਚਾਹ ਵਾਲਾ ਭਾਸ਼ਣ ਰੋਕ ਟਰੰਪ ਨੇ ਪੀ.ਐੱਮ. ਮੋਦੀ ਨਾਲ ਮਿਲਾਇਆ ਹੱਥ   :: ਸ਼ਾਹੀਨ ਬਾਗ : ਵਾਰਤਾਕਾਰਾਂ ਨੇ ਕੋਰਟ ਨੂੰ ਸੌਂਪੀ ਰਿਪੋਰਟ, ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ   :: ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ   :: ਮਨ ਕੀ ਬਾਤ ਚ ਬੋਲੇ ਮੋਦੀ- ਹੁਨਰ ਹਾਟ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ   :: CAA ਅਤੇ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਨੇ ਕੀਤਾ ਭਾਰਤ ਬੰਦ, ਬਿਹਾਰ ਚ ਰੋਕੀ ਟ੍ਰੇਨ   :: ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ ਤੋਂ ਕੇਜਰੀਵਾਲ ਤੇ ਸਿਸੋਦੀਆ ਬਾਹਰ, ਸ਼ਸ਼ੀ ਥਰੂਰ ਨੇ ਕੱਸਿਆ ਤੰਜ   :: ਕਾਂਗਰਸ ਨੇ ਠੁਕਰਾਇਆ US ਰਾਸ਼ਟਰਪਤੀ ਟਰੰਪ ਦੇ ਸਨਮਾਨ ਚ ਰਾਤ ਦੇ ਖਾਣੇ ਦਾ ਸੱਦਾ   :: ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ   :: ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?   :: ਅੱਤਵਾਦੀਆਂ ਅਤੇ ਭ੍ਰਿਸ਼ਟ ਲੋਕਾਂ ਨੂੰ ਪ੍ਰਾਈਵੇਸੀ ਦਾ ਕੋਈ ਅਧਿਕਾਰ ਨਹੀਂ: ਰਵੀਸ਼ੰਕਰ ਪ੍ਰਸਾਦ   :: ਅਯੁੱਧਿਆ, ਧਾਰਾ 370 ਤੇ ਬੋਲੇ PM ਮੋਦੀ : ਵੱਡੇ-ਵੱਡੇ ਫੈਸਲਿਆਂ ਨੂੰ ਦੇਸ਼ ਨੇ ਸਵੀਕਾਰਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੀੜਗ੍ਰਸਤ ਹੈ ਲਹੂ ਭਿੱਜੀ ਪੋਹ ਦੀ ਆਮਦ ਅਤੇ ਸ਼ਹੀਦੀ ਪੈਂਡਿਆਂ ਦਾ ਸਫਰ PRINT ਈ ਮੇਲ
dadi.jpgਸ੍ਰੀ ਅਨੰਦਪੁਰ ਸਾਹਿਬ -(ਮੀਡੀਦੇਸਪੰਜਾਬ) ਹਰੇ ਵਰ੍ਹੇ ਪੋਹ ਦੀ ਆਮਦ ਤਮਾਮ ਮਾਨਵਤਾ ਦੇ ਜ਼ਿਹਨ ’ਚ ਸੁੱਤੇ ਇਕ ਅਜਿਹੇ ਜ਼ਖਮ ਨੂੰ ਛੇੜ ਦਿੰਦੀ ਹੈ, ਜੋ ਜ਼ਖਮ ਸਾਨੂੰ ਸਵਾ ਕੁ ਤਿੰਨ ਸਦੀਆਂ ਪਹਿਲਾਂ ਵਿਰਾਸਤ ’ਚ ਮਿਲਿਆ ਸੀ। ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰੀਬ 42 ਸਾਲਾ ਸੰਘਰਸ਼ਮਈ ਜੀਵਨ ਦੇ ਅਹਿਮ ਪੱਤਰਿਆਂ ਨਾਲ ਜੁੜੀਆਂ ਪੋਹ ਦੀਆਂ ਕਰੀਬ 7 ਰਾਤਾਂ ਦੀ ਇਸ ਲਹੂ ਨੁੱਚੜਦੀ ਦਾਸਤਾਨ ਦਾ ਜਨਮ 6 ਅਤੇ 7 ਪੋਹ ਸੰਮਤ

 1761 ਦਰਮਿਆਨੀ ਰਾਤ ਨੂੰ ਉਦੋਂ ਹੋਇਆ, ਜਦੋਂ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਹਕੂਮਤ ਦੇ ਰਾਜਸੀ ਪੈਂਤੜਿਆਂ ਦੇ ਪ੍ਰਤੀ ਇਲਮ ਹੋਣ ਦੇ ਬਾਵਜੂਦ ਗੁਰੂ ਜੀ ਨੇ ਕਿਲਾ ਅਨੰਦਗੜ੍ਹ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਹਮੇਸ਼ਾ ਲਈ ਤਿਆਗ ਦਿੱਤਾ। ਕਿਲਾ ਅਨੰਦਗੜ੍ਹ ਤੋਂ ਫਤਿਹਗੜ੍ਹ ਸਾਹਿਬ ਤੱਕ ਸਫਰ-ਏ-ਸ਼ਹਾਦਤ ਦੌਰਾਨ 7 ਤੋਂ 13 ਪੋਹ ਤੱਕ ਦੀਆਂ ਇਨ੍ਹਾਂ ਰਾਤਾਂ ਦੇ ਆਲਮ ’ਚ ਮੁਗਲ ਸਲਤਨਤ ਨੇ ਗੁਰੂ ਜੀ ਦੀ ਜ਼ਿੰਦਗੀ ਦਾ ਕੀਮਤੀ ਸਰਮਾਇਆ ਇਸ ਕਦਰ ਲੁੱਟਿਆ ਅਤੇ ਜਿਗਰ ਦੇ ਟੋਟਿਆਂ, ਮਾਤਾ ਅਤੇ ਜਾਨੋਂ ਪਿਆਰੇ ਸਿੱਖਾਂ ਨੂੰ ਕਿਸ ਕਦਰ ਕੋਹ-ਕੋਹ ਕੇ ਸ਼ਹੀਦ ਕੀਤਾ? ਇਕ ਬਾਦਸ਼ਾਹ ਨੂੰ ਦਰਵੇਸ਼ ਬਣ ਕੇ ਯਾਰੜੇ ਦਾ ਸੱਥਰ ਕਿਵੇਂ ਹੰਢਾਉਣਾ ਪਿਆ? ਸਿਦਕ ਅਤੇ ਸਿਰੜ ਨੇ ਜਬਰ ਅਤੇ ਜ਼ੁਲਮ ਉਤੇ ਕਿਵੇਂ ਫਤਿਹ ਹਾਸਿਲ ਕੀਤੀ? ਇਹ ਸਮੁੱਚਾ ਘਟਨਾਕ੍ਰਮ ਸਾਡੇ ਜ਼ਿਹਨ ਨਾ ਸਿਰਫ ਇਕ ਸਦੀਵ ਕਾਲ ਲਈ ਰਿਸਣ ਵਾਲਾ ਜ਼ਖਮ ਹੈ।

PunjabKesari

ਲਹੂ ਭਿੱਜੀ ਇਸ ਤਵਾਰੀਖ ਦਾ ਸਭ ਤੋਂ ਵਿਲੱਖਣ ਪੱਖ ਇਹ ਹੈ ਕਿ ਮੁਗਲ ਸਲਤਨਤ ਨੇ ਗੁਰੂ ਜੀ ਨੂੰ ਆਪਣੀ ਈਨ ਮੰਨਾਉਣ ਲਈ ਜ਼ੁਲਮ ਦਾ ਜੋ ਤਰੀਕਾ ਸੱਤਾ ਦੇ ਨਸ਼ੇ ’ਚ ਚੂਰ ਹੋ ਕੇ ਅਖਤਿਆਰ ਕੀਤਾ ਸੀ, ਗੁਰੂ ਜੀ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਸਬਰ ਅਤੇ ਸਿਦਕ ਨਾਲ ਬੇਕਾਰ ਕਰਦੇ ਰਹੇ। ਵੱਡੇ ਸਾਹਿਬਜ਼ਾਦਿਆਂ ਨੂੰ ਸਿੰਘਾਂ ਦੇ ਨਾਲ ਜੰਗ ’ਚ ਹੱਥੀਂ ਤੋਰਨਾ ਜਿੱਥੇ ਗੁਰੂ ਜੀ ਦੀ ਦ੍ਰਿੜ੍ਹਤਾ ਅਤੇ ਜ਼ੁਲਮ ਵਿਰੁੱਧ ਜੂਝਣ ਦੀ ਸਮਰੱਥ ਭਾਵਨਾ ਦਾ ਇਕ ਅਦੁੱਤੀ ਪ੍ਰਮਾਣ ਹੈ ਉਥੇ ਮਾਤਾ ਗੁਜਰੀ ਜੀ ਵੱਲੋਂ ਇਸੇ ਤਰਜ਼ ’ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਲਈ ਤਿਆਰ ਕਰਨ ਅਤੇ ਬੇਹੱਦ ਜੋਖਮਗ੍ਰਸਤ ਹਾਲਾਤ ’ਚ ਜਬਰ ਜ਼ੁਲਮ ਦਾ ਮੁਕਾਬਲਾ ਕਰਨ ਦੀ ਗੁਰਤੀ ਦੇਣਾ ਇਤਿਹਾਸ ਦੀ ਲਾਮਿਸਾਲ ਘਟਨਾ ਹੈ।

ਅਸੀਂ ਬੀਤੇ ਵਰ੍ਹੇ ਸ਼ਹੀਦੀ ਸਪਤਾਹ ਦੀ ਤਵਾਰੀਖ ਨੂੰ ਲੜੀਵਾਰ ਰੂਪ ਕਲਮਬੱਧ ਕਰ ਕੇ ਪਾਠਕਾਂ ਦੀ ਸੁਚੱਜੀ ਦ੍ਰਿਸ਼ਟੀ ਦੇ ਭੇਟ ਕਰਨ ਦਾ ਇਕ ਨਿਮਾਣਾ ਯਤਨ ਕੀਤਾ ਸੀ ਜਿਸ ਨੂੰ ਤਮਾਮ ਪਾਠਕਾਂ ਨੇ ਇਕ ਲਾਮਿਸਾਲ ਹੁੰਗਾਰਾ ਦਿੱਤਾ ਸੀ। ਇਸੇ ਕੜੀ ਤਹਿਤ ਇਸ ਵਰ੍ਹੇ ਵੀ ਗੁਰੂ ਜੀ ਦੇ ਕਿਲਾ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਦੀ ਵਿਰਤਾਂਤ ਪਾਠਕਾਂ ਦੀ ਜਾਣਕਾਰੀ ਲਈ ਪੇਸ਼ ਕਰਨ ਦਾ ਇਕ ਸ਼ਰਧਾਂਜਲੀ ਭਰਪੂਰ ਉਪਰਾਲਾ ਕਰਨ ਦਾ ਮੁੜ ਯਤਨ ਕਰ ਰਹੇ ਹਾਂ।

PunjabKesari

ਨੌਂ ਵਰ੍ਹਿਆਂ ਦੀ ਉਮਰ ’ਚ ਹੋਈ ਸੀ ਗੁਰੂ ਜੀ ਦੇ ਪਿਤਾ ਦੀ ਸ਼ਹਾਦਤ
ਇਤਿਹਾਸ ਦਾ ਇਹ ਰੌਚਿਕ ਪੰਨਾ ਹੈ ਕਿ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 9 ਸਾਲਾਂ ਦੀ ਉਮਰ ’ਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਜੰਝੂ ਦੀ ਰਾਖੀ ਲਈ ਸ਼ਹਾਦਤ ਪ੍ਰਾਪਤ ਕਰਨ ਲਈ ਦਿੱਲੀ ਭੇਜ ਚੁੱਕੇ ਸਨ। ਇਹ ਸ਼ਹਾਦਤ ਗੁਰੂ ਜੀ ਨੂੰ ਮੁਗਲ ਹਕੂਮਤ ਦੀ ਕੱਟੜਪੰਥੀ ਨੀਤੀ ਦੀ ਪੂਰਨ ਰੂਪ ’ਚ ਅਹਿਸਾਸ ਕਰਵਾ ਚੁੱਕੀ ਸੀ। ਗੁਰੂ ਜੀ ਦੇ 1699 ਦੀ ਵਿਸਾਖੀ ’ਤੇ ਖਾਲਸਾ ਪੰਥ ਦੀ ਸਾਜਨਾ ਕਰਨ ਉਪਰੰਤ ਮੁਗਲ ਸਾਮਰਾਜ ਦਾ ਕੱਟੜਪੰਥੀ ਵਿਰੋਧ ਗੁਰੂ ਜੀ ਖਿਲਾਫ ਹੋਰ ਵੀ ਜ਼ਿਆਦੇ ਪ੍ਰਫੁੱਲਤ ਹੋ ਗਿਆ ਸੀ। 1704 ’ਚ ਸ੍ਰੀ ਅਨੰਦਪੁਰ ਸਾਹਿਬ ਸਥਿਤ ਸੂਰਮਗਤੀ ਦੀ ਹੱਬ ਕਰ ਕੇ ਜਾਣੇ ਜਾਂਦੇ ਕਿਲਾ ਅਨੰਦਗੜ੍ਹ ਨੂੰ ਛੁਡਵਾਉਣ ਲਈ ਮੁਗਲ ਹਕੂਮਤ ਅਤੇ ਬਾਈਧਾਰ ਦੇ ਰਾਜਿਆਂ ਦੇ ਗੈਰ-ਸਿਧਾਂਤਕ ਗੱਠਜੋੜ ਵੱਲੋਂ ਗੁਰੂ ਜੀ ਤੋਂ ਕਿਲਾ ਛੁਡਵਾਉਣ ਲਈ ਕੁਰਆਨ-ਏ-ਪਾਕ ਅਤੇ ਗੀਤਾ ਦੀਆਂ ਕਸਮਾਂ ਦਾ ਖੇਡਿਆ ਸਿਆਸੀ ਪੈਂਤੜਾ ਭਾਵੇਂ ਕਿ ਮੁਗਲ ਸਲਤਨਤ ਦੀ ਚਾਲ ਸੀ ਪਰ ਗੁਰੂ ਜੀ ਆਪਣੇ ਨਾਲ ਵਾਪਰਣ ਵਾਲੇ ਦੁਖਾਂਤ ਤੋਂ ਪੂਰੀ ਤਰ੍ਹਾਂ ਵਾਕਿਫ ਸਨ।

PunjabKesari

ਪੁੱਤਰਾਂ ਦੀਆਂ ਸ਼ਹਾਦਤਾਂ ਤੋਂ ਪਹਿਲਾਂ ਪ੍ਰਲੋਕ ਸਿਧਾਰ ਗਏ ਸਨ ਮਾਤਾ ਜੀਤੋ ਜੀ
ਇਹ ਸਨਸਨੀਖੇਜ਼ ਸਬੱਬ ਸੀ ਕਿ ਚਾਰ ਸਾਹਿਬਜ਼ਾਦਿਆਂ ਦੇ ਜਨਮ ਦਾਤਾ ਮਾਤਾ ਜੀਤੋ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਕਰੀਬ 4 ਵਰ੍ਹੇ ਪਹਿਲਾਂ ਪ੍ਰਲੋਕ ਸਿਧਾਰ ਗਏ ਸਨ। ਇਤਿਹਾਸਕਾਰਾਂ ਨੇ ਉਨ੍ਹਾਂ ਦੇ ਜੀਵਨ ਕਾਲ ਦਾ ਅੰਤਿਮ ਸਮਾਂ ਸੰਨ 1700 ਦੱਸਿਆ ਹੈ ਜਦਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸ ਤੋਂ 4 ਸਾਲ ਬਾਅਦ 1704 ’ਚ ਹੋਈ ਸੀ। ਖਾਲਸਾ ਸਾਜਨਾ ਦਿਵਸ ਤੋਂ ਪੂਰੇ ਇਕ ਵਰ੍ਹੇ ਬਾਅਦ ਸਦੀਵੀ ਵਿਛੋੜੇ ਦੇਣ ਮੌਕੇ ਮਾਤਾ ਜੀਤੋ ਜੀ ਦੇ ਸਭ ਤੋਂ ਛੋਟੇ ਫਰਜ਼ੰਦ ਬਾਬਾ ਫਤਹਿ ਸਿੰਘ ਜੀ ਉਦੋਂ ਤਿੰਨ ਸਾਲ ਦੇ ਸਨ। ਮਾਤਾ ਜੀਤੋ ਜੀ ਦੇ ਤੁਰ ਜਾਣ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਸ਼ਹੀਦੀਆਂ ਤੱਕ ਮਮਤਾ ਦਾ ਨਿੱਘ ਮਾਤਾ ਗੁਜਰੀ ਜੀ ਨੇ ਹੀ ਦਿੱਤਾ। ਦਸਮ ਪਾਤਸ਼ਾਹ ਨਾਲ ਗੁਰੂ ਕਾ ਲਾਹੌਰ ਦੀ ਧਰਤੀ ’ਤੇ ਅਨੰਦ ਕਾਰਜ ਰਚਾ ਕੇ ਗ੍ਰਹਿਸਤ ਪੰਧ ’ਚ ਪ੍ਰਵੇਸ਼ ਕਰਨ ਵਾਲੇ ਮਾਤਾ ਜੀਤੋ ਜੀ ਦਾ ਸਸਕਾਰ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਵਸਦੇ ਪਿੰਡ ਅਗੰਮਪੁਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਥੀਂ ਕੀਤਾ। ਇਸ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਰਫ ਸੀਸ ਦਾ ਸਸਕਾਰ ਗੁਰੂ ਜੀ ਨੇ 9 ਵਰ੍ਹਿਆਂ ਦੀ ਉਮਰ ’ਚ ਕੀਤਾ ਸੀ ਪਰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਦਾ ਸਸਕਾਰ ਕਰਨਾ ਗੁਰੂ ਜੀ ਦੇ ਸੁਭਾਗ ’ਚ ਨਹੀਂ ਆਇਆ।

 
< Prev   Next >

Advertisements

Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement