:: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ   :: ਦੇਸ਼ ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ   :: ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲ੍ਹਿਆਂ ਚ ਨਹੀਂ ਮਿਲਿਆ ਕੋਈ ਨਵਾਂ ਕੇਸ   :: ਲਾਕਡਾਊਨ ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼:   :: Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ਚ ਪਾਜ਼ੀਟਿਵ, 40 ਦੀ ਮੌਤ   :: ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ   :: ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ ਤੇ ਲਿਖਿਆ- ਰਮਜ਼ਾਨ ਮੁਬਾਰਕ!   :: ਲਾਕਡਾਊਨ ਦੌਰਾਨ ਦੂਜੇ ਸੂਬਿਆਂ ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਵੱਡਾ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਾਮੀਆ ਹਿੰਸਾ : ਸੁਪਰੀਮ ਕੋਰਟ ਦਾ ਦਖਲ ਦੇਣ ਤੋਂ ਇਨਕਾਰ, ਹਾਈ ਕੋਰਟ ਜਾਣ ਦੇ ਨਿਰਦੇਸ਼ PRINT ਈ ਮੇਲ
jamia.jpgਨਵੀਂ ਦਿੱਲੀ -(ਮੀਡੀਦੇਸਪੰਜਾਬ) ਸੁਪਰੀਮ ਕੋਰਟ ਨੇ ਜਾਮੀਆ ਅਤੇ ਏ.ਐੱਮ.ਯੂ. ਹਿੰਸਾ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਪਟੀਸ਼ਨਕਰਤਾਵਾਂ ਨੂੰ ਸੰਬੰਧਤ ਹਾਈ ਕੋਰਟਾਂ 'ਚ ਜਾਣ ਲਈ ਕਿਹਾ ਹੈ। ਮੰਗਲਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ (ਐੱਸ.ਏ. ਬੋਬੜੇ) ਦੀ
ਅਗਵਾਈ ਵਾਲੀ ਬੈਂਚ ਨੇ ਪਟੀਸ਼ਨਕਰਤਾਵਾਂ ਤੋਂ ਪੁੱਛਿਆ ਕਿ ਸਿੱਧੇ ਸੁਪਰੀਮ ਕੋਰਟ ਕਿਉਂ ਆਏ, ਹਾਈ ਕੋਰਟ ਕਿਉਂ ਨਹੀਂ ਗਏ। ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਜੇਕਰ ਕੋਈ ਕਾਨੂੰਨ ਤੋੜ ਰਿਹਾ ਹੈ, ਪੱਥਰ ਮਾਰ ਰਿਹਾ ਹੈ, ਬੱਸਾਂ ਸਾੜ ਰਿਹਾ ਹੈ ਤਾਂ ਪੁਲਸ ਕੀ ਕਰੇਗੀ? ਬੈਂਚ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਪਟੀਸ਼ਨਕਰਤਾ ਨੇ ਇਹ ਕਿਹਾ ਕਿ ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਦਰਜ ਕੇਸ 'ਚ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਸੰਬੰਧਤ ਹਾਈ ਕੋਰਟਾਂ 'ਚ ਜਾਣ ਲਈ ਕਿਹਾ ਹੈ।

ਸੁਪਰੀਮ ਕੋਰਟ ਨੂੰ ਟ੍ਰਾਇਲ ਕੋਰਟ ਦੀ ਤਰ੍ਹਾਂ ਟਰੀਟ ਨਹੀਂ ਕਰ ਸਕਦੇ
ਸਿੱਧੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰਨ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਬੈਂਚ ਨੇ ਵਕੀਲਾਂ- ਇੰਦਰਾ ਜੈਸਿੰਘ ਅਤੇ ਨਿਜਾਮ ਪਾਸ਼ਾ ਨੂੰ ਕਿਹਾ ਕਿ ਸੁਪਰੀਮ ਕੋਰਟ ਨੂੰ ਟ੍ਰਾਇਲ ਕੋਰਟ ਦੀ ਤਰ੍ਹਾਂ ਟਰੀਟ ਨਹੀਂ ਕਰ ਸਕਦੇ। ਬੈਂਚ ਨੇ ਕਿਹਾ,''ਅਸੀਂ ਦਖਲ ਨਹੀਂ ਦੇਵਾਂਗੇ। ਇਹ ਕਾਨੂੰਨ ਵਿਵਸਥਾ ਦੀ ਸਮੱਸਿਆ ਹੈ, ਬੱਸਾਂ ਕਿਵੇਂ ਸੜੀਆਂ? ਤੁਸੀਂ ਹਾਈ ਕੋਰਟ ਕਿਉਂ ਨਹੀਂ ਗਏ? ਹਾਈ ਕੋਰਟ ਸੁਣਵਾਈ 'ਚ ਸਮਰੱਥ ਹੈ?'' ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਪੁਲਸ ਐਕਸ਼ਨ ਤੋਂ ਨਾਰਾਜ਼ ਵਿਦਿਆਰਥੀ ਜੇਕਰ ਸੰਬੰਧਤ ਹਾਈ ਕੋਰਟਾਂ 'ਚ ਜਾਂਦੇ ਤਾਂ ਬਿਹਤਰ ਹੁੰਦਾ।

ਕਿਸੇ ਵਿਦਿਆਰਥੀ ਨੂੰ ਨਹੀਂ ਕੀਤਾ ਗਿਆ ਗ੍ਰਿਫਤਾਰ
ਇਸ ਦੌਰਾਨ ਸਾਲੀਸਿਟਰ ਜਨਰਲ ਤੂਸ਼ਾਰ ਮੇਹਤਾ ਨੇ ਸਰਕਾਰ ਦਾ ਪੱਖ ਰੱਖਦੇ ਹੋਏ ਕੋਰਟ ਨੂੰ ਦੱਸਿਆ ਕਿ ਕਿਸੇ ਵਿਦਿਆਰਥੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਿੰਸਾ ਦੌਰਾਨ 31 ਪੁਲਸ ਕਰਮਚਾਰੀ ਜ਼ਖਮੀ ਹੋਏ ਹਨ। 20 ਗੱਡੀਆਂ ਨੂੰ ਅੱਗ ਲਗਾਈ ਗਈ। ਪੁਲਸ ਨੇ ਬਿਨਾਂ ਮਨਜ਼ੂਰੀ ਜਾਮੀਆ ਕੈਂਪਸ 'ਚ ਦਾਖਲ ਹੋਣ ਦੇ ਦੋਸ਼ਾਂ 'ਤੇ ਮੇਹਤਾ ਨੇ ਦਾਅਵਾ ਕੀਤਾ ਕਿ ਪ੍ਰਾਕਟਰ ਨੇ ਪੁਲਸ ਤੋਂ ਗੁਜਾਰਿਸ਼ ਕੀਤੀ ਸੀ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement