:: ਵਿਆਹ ਦੀ ਪਹਿਲੀ ਰਾਤ ਹੀ ਲਾੜੀ ਨੂੰ ਲੈ ਗਏ ਚੋਰ, ਫਿਰ ਹੋਇਆ ਕੁੱਝ ਅਜਿਹਾ.....   :: ਲੈਫਟਿਨੇਂਟ ਜਨਰਲ ਵਾਈ.ਕੇ. ਜੋਸ਼ੀ ਉੱਤਰੀ ਕਮਾਨ ਦੇ ਕਮਾਂਡਰ ਨਿਯੁਕਤ   :: ਉਧਵ ਦਾ ਰਾਜ ਠਾਕਰੇ ਤੇ ਪਲਟਵਾਰ, ਪਾਰਟੀ ਦੇ ਭਗਵਾ ਝੰਡੇ ਨੂੰ ਕਦੇ ਝੂਕਣ ਨਹੀਂ ਦਿੱਤਾ   :: ਭਾਰਤ ਦੀ ਟਰੰਪ ਨੂੰ ਦੋ-ਟੁੱਕ, ਕਸ਼ਮੀਰ ਮੁੱਦੇ ਤੇ ਤੀਜੇ ਪੱਖ ਦੀ ਲੋੜ ਨਹੀਂ   :: ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ!   :: ਨਿਰਭਯਾ ਦੇ ਦੋਸ਼ੀਆਂ ਨੂੰ ਤਿਹਾੜ 'ਚ ਪੁੱਛੀ ਆਖ਼ਿਰੀ ਇੱਛਾ   :: ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..!   :: ਜਦੋਂ ਔਰਤ ਨੇ ਪੁਲਿਸ ਵਾਲੇ ਨੂੰ ਸ਼ਰੇਆਮ ਜੜਿਆ ਥੱਪੜ, ਜਾਣੋ ਕੀ ਸੀ ਮਾਮਲਾ   :: ਬੇਰੁਜ਼ਗਾਰੀ ਦਾ ਆਲਮ: 7 ਲੱਖ ਸਰਕਾਰੀ ਅਸਾਮੀਆਂ ਖਾਲੀ, ਹੁਣ ਭਰਨ ਦੇ ਨਿਰਦੇਸ਼   :: ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ, ਪ੍ਰਧਾਨ ਮੰਤਰੀ ਨੇ ਨੇਤਾ ਜੀ ਨੂੰ ਕੀਤਾ ਯ   :: ਭਾਰਤ ਦੇ ਕੇਵਲ 63 ਸੇਠਾਂ ਕੋਲ ਦੇਸ਼ ਦੇ 70 ਫ਼ੀ ਸਦੀ ਲੋਕਾਂ ਨਾਲੋਂ ਚਾਰ ਗੁਣਾਂ ਵੱਧ ਦੌਲਤ?   :: ਗਣਤੰਤਰ ਦਿਵਸ 'ਤੇ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਆਧਾਰਤ ਫ਼ਲਸਫ਼ੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ   :: ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ   :: ਸਿਆਚਿਨ 'ਚ ਫੌਜੀਆਂ ਨੂੰ ਨਹੀਂ ਲੱਗੇਗੀ ਠੰਢ, ਮਿਲੇਗੀ ਲੱਖ ਰੁਪਏ ਵਾਲੀ ਪਰਸਨਲ ਕਿੱਟ   :: ਮਿਸ਼ਨ ਗਗਨਯਾਨ : ਇਸਰੋ ਇਸ ਸਾਲ ਪੁਲਾੜ ਚ ਭੇਜੇਗਾ ਮਹਿਲਾ ਰੋਬੋਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜੇ.ਐੱਫ.ਕੇ. ਹਵਾਈ ਅੱਡੇ ਤੇ ਫਸੇ ਰਹੇ 16 ਭਾਰਤੀ-ਅਮਰੀਕੀ, ਇਹ ਸੀ ਵਜ੍ਹਾ PRINT ਈ ਮੇਲ
ਵਾਸ਼ਿੰਗਟਨ -(ਮੀਡੀਦੇਸਪੰਜਾਬ)ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ ਵੈਧ ਓ.ਸੀ.ਆਈ. ਕਾਰਡ ਧਾਰਕ ਘੱਟੋ-ਘੱਟ 16 ਭਾਰਤੀ-ਅਮਰੀਕੀਆਂ ਨੂੰ ਐਤਵਾਰ ਨੂੰ ਜੌਨ ਐੱਫ. ਕੇਨੇਡੀ ਹਵਾਈ ਅੱਡੇ 'ਤੇ ਕੁਝ ਸਮੇਂ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੇ ਰੱਦ ਪਾਸਪੋਰਟ ਨਾਲ ਨਾ ਲੈ ਕੇ ਚੱਲਣ ਕਾਰਨ ਏਅਰ ਇੰਡੀਆ ਉਹਨਾਂ ਦੇ ਬੋਰਡਿੰਗ ਪਾਸ ਨਹੀਂ ਬਣਾ ਰਿਹਾ ਸੀ। ਨਵੇਂ ਅਸਥਾਈ ਨਿਯਮਾਂ ਦੇ ਮੁਤਾਬਕ ਇਹਨਾਂ ਯਾਤਰੀਆਂ ਨੇ ਆਪਣੇ ਨਾਲ ਪੁਰਾਣੇ ਰੱਦ ਪਾਸਪੋਰਟ ਰੱਖਣੇ ਸੀ, ਜਿਸ ਦਾ ਨੰਬਰ ਉਹਨਾਂ ਦੇ ਭਾਰਤੀ ਵਿਦੇਸ਼ੀ ਨਾਗਰਿਕ (ਓ.ਸੀ.ਆਈ.) ਕਾਰਡ 'ਤੇ ਅੰਕਿਤ ਸੀ। ਇਹਨਾਂ ਯਾਤਰੀਆਂ ਨੂੰ ਇਸ ਨਵੇਂ ਨਿਯਮ ਦੀ ਜਾਣਕਾਰੀ ਨਹੀਂ ਸੀ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸ ਪ੍ਰਬੰਧ ਤੋਂ 30 ਜੂਨ, 2020 ਤੱਕ ਛੋਟ ਦਿੱਤੀ ਗਈ ਸੀ ਪਰ ਉਕਤ ਓ.ਸੀ.ਆਈ. ਕਾਰਡ ਧਾਰਕਾਂ ਨੂੰ ਭਾਰਤ ਜਾਣ ਲਈ ਉਹਨਾਂ ਦਾ ਪੁਰਾਣਾ ਪਾਸਪੋਰਟ ਨਾਲ ਲਿਆਉਣ ਲਈ ਕਿਹਾ ਗਿਆ ਸੀ। ਭਾਵੇਂਕਿ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨਵੇਂ ਨਿਯਮਾਂ ਦੇ ਬਾਰੇ ਵਿਚ ਜ਼ਿਆਦਾਤਰ ਓ.ਸੀ.ਆਈ. ਕਾਰਡ ਧਾਰਕਾਂ ਨੂੰ ਪਤਾ ਨਹੀਂ ਹੈ। ਇਹਨਾਂ ਸਾਰੇ ਭਾਰਤੀ-ਅਮਰੀਕੀਆਂ ਕੋਲ ਵੈਧ ਓ.ਸੀ.ਆਈ. ਕਾਰਡ ਸੀ ਪਰ ਉਹਨਾਂ ਕੋਲ ਪੁਰਾਣੇ ਪਾਸਪੋਰਟ ਨਹੀਂ ਸਨ। ਜੇ.ਐੱਫ.ਕੇ. ਹਵਾਈ ਅੱਡੇ 'ਤੇ ਏਅਰ ਇੰਡੀਆ ਦਾ ਕਾਊਂਟਰ ਬੰਦ ਹੋਣ ਵਿਚ ਅੱਧੇ ਘੰਟੇ ਤੋਂ ਵੀ ਘੱਟ ਦਾ ਸਮਾਂ ਬਚਿਆ ਸੀ ਜਦੋਂ ਇਹ 16 ਯਾਤਰੀ ਕਮਿਊਨਿਟੀ ਕਾਰਕੁੰਨ ਪ੍ਰੇਮ ਭੰਡਾਰੀ ਕੋਲ ਪਹੁੰਚੇ।

ਭੰਡਾਰੀ ਨੇ ਦੱਸਿਆ,''ਇਹ ਸਾਰੇ 16 ਭਾਰਤੀ-ਅਮਰੀਕੀ ਅੱਜ ਹਵਾਈ ਅੱਡੇ 'ਤੇ ਫਸੇ ਰਹਿ ਜਾਂਦੇ ਅਤੇ ਉਹਨਾਂ ਨੂੰ ਵਾਧੂ ਪੈਸੇ ਦੇ ਕੇ ਫਿਰ ਤੋਂ ਟਿਕਟ ਬੁਕ ਕਰਨ ਲਈ ਕਿਹਾ ਜਾਂਦਾ ਜਾਂ ਘਰ ਭੇਜ ਦਿੱਤਾ ਜਾਂਦਾ ਪਰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ, ਨਿਊਯਾਰਕ ਕੌਂਸਲੇਟ ਸੰਦੀਪ ਚੱਕਰਵਰਤੀ ਅਤੇ ਏਅਰ ਇੰਡੀਆ (ਉੱਤਰੀ ਅਮਰੀਕਾ) ਦੇ ਪ੍ਰਮੁੱਖ ਕਮਲ ਰੋਲ ਦੀ ਉੱਚ ਪੱਧਰੀ ਦਖਲ ਅੰਦਾਜ਼ੀ ਦੇ ਬਾਅਦ ਉਹਨਾਂ ਨੂੰ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਗਈ।'' ਚੱਕਰਵਰਤੀ ਦੇ ਜੇ.ਕੇ.ਐੱਫ. ਹਵਾਈ ਅੱਡੇ 'ਤੇ ਏਅਰ ਇੰਡੀਆ ਨੂੰ ਇਕ ਈ-ਮੇਲ ਲਿੱਖਣ ਦੇ ਬਾਅਦ ਇਹਨਾਂ ਯਾਤਰੀਆਂ ਨੂੰ ਉਡਾਣ ਭਰਨ ਦੇ ਥੋੜ੍ਹੀ ਦੇਰ ਪਹਿਲਾਂ ਜਹਾਜ਼ ਵਿਚ ਸਵਾਰ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement