:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਾਡਾ ਵਿਰਸਾ : ਲੋਹੜੀ PRINT ਈ ਮੇਲ
ਲੋਹੜੀ ਸਾਡੇ ਦੇਸ਼ ਦੇ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ | ਲੋਹੜੀ ਦੇ ਗੀਤਾਂ ਵਿਚ ਸਾਡੇ ਸੱਭਿਆਚਾਰ ਦੇ ਜਨਮ, ਮੌਤ, ਖ਼ੁਸ਼ੀਆਂ-ਗ਼ਮੀਆਂ, ਖਾਣ-ਪੀਣ, ਪਹਿਨਣ, ਨੱਚਣ ਗਾਉਣ, ਵਿਆਹ-ਸ਼ਾਦੀਆਂ ਦੇ ਹਰ ਰੰਗ ਮਿਲਦੇ ਹਨ | ਲੋਹੜੀ ਦੀ ਸ਼ੁਰੂਆਤ ਲੋਕ ਗਾਥਾ ਦੁੱਲਾ ਭੱਟੀ ਤੋਂ ਹੋਈ ਦੱਸੀ ਜਾਂਦੀ ਹੈ | ਦੁੱਲਾ ਭੱਟੀ ਰਾਜਪੂਤ ਘਰਾਣੇ ਨਾਲ ਸਬੰਧਿਤ ਬਹਾਦਰ ਸੂਰਬੀਰ ਸੀ | ਦੁੱਲੇ ਦੇ ਜਨਮ ਸਮੇਂ ਹੀ ਅਕਬਰ ਬਾਦਸ਼ਾਹ ਦੇ ਘਰ ਸਲੀਮ ਨੇ ਜਨਮ ਲਿਆ ਸੀ | ਕਿਹਾ ਜਾਂਦਾ ਹੈ ਕਿ ਸਲੀਮ ਜਨਮ ਸਮੇਂ ਬਹੁਤ ਕਮਜ਼ੋਰ ਸੀ, ਇਸ ਲਈ ਬਾਦਸ਼ਾਹ ਨੇ ਦੁੱਲੇ ਦੀ ਮਾਂ ਨੂੰ ਆਪਣੇ ਮਹਿਲਾਂ ਵਿਚ ਦੁੱਧ ਚੁੰਘਾਵੀ ਰੱਖ ਲਿਆ |
ਦੁੱਲੇ ਦੀ ਮਾਂ ਸਲੀਮ ਅਤੇ ਦੁੱਲੇ ਨੂੰ ਆਪਣਾ ਦੁੱਧ ਚੰੁਘਾਇਆ ਕਰਦੀ ਸੀ | ਇਹ ਕਿਹਾ ਜਾਂਦਾ ਹੈ ਕਿ ਦੁੱਲੇ ਦੇ ਪਿਓ-ਦਾਦੇ ਨੂੰ ਅਕਬਰ ਨੇ ਮਾਲੀਆ ਨਾ ਦੇਣ ਕਰਕੇ ਘਰੋਂ ਬੁਲਾ ਕੇ ਕਤਲ ਕਰਵਾ ਦਿੱਤਾ ਸੀ | ਦੁੱਲੇ ਦੀ ਮਾਂ ਦੇ ਅੰਦਰ ਰਾਜਪੂਤਾਂ ਵਾਲੀ ਅਣਖ ਸੀ | ਉਸ ਦੇ ਮਨ ਵਿਚ ਉਨ੍ਹਾਂ ਤੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ | ਆਪਣੇ ਪੁੱਤਰ ਦੁੱਲੇ ਦੇ ਮਨ ਵਿਚ ਬਾਦਸ਼ਾਹ ਤੋਂ ਬਦਲਾ ਲੈਣ ਦੀ ਚਿੰਗਾਰੀ ਪੈਦਾ ਕਰ ਦਿੱਤੀ | ਦੁੱਲਾ ਵੱਡਾ ਹੋ ਕੇ ਡਾਕੂ ਬਣ ਗਿਆ | ਦੁੱਲੇ ਨੇ ਲਾਹੌਰ ਜਾਂਦੇ ਘੋੜਿਆਂ ਦੇ ਵਪਾਰੀ ਸ਼ਾਹੀ ਕਾਫ਼ਲਿਆਂ ਨੂੰ ਲੁੱਟ ਲੈਂਦਾ ਅਤੇ ਲੁੱਟ ਦਾ ਮਾਲ ਗ਼ਰੀਬਾਂ ਵਿਚ ਵੰਡ ਦਿੱਤਾ | ਇਕ ਵਾਰੀ ਦੁੱਲੇ ਨੇ ਇਕ ਲਾਹੌਰ ਜਾਂਦੇ ਵਪਾਰੀ ਨੂੰ ਲੁੱਟ ਲਿਆ ਜੋ ਕਿ ਬਾਦਸ਼ਾਹ ਲਈ ਤੋਹਫ਼ੇ ਅਤੇ ਮੋਹਰਾਂ ਲੈ ਕੇ ਜਾ ਰਿਹਾ ਸੀ | ਉਸ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ | ਬਾਅਦ ਵਿਚ ਭਾਵੇਂ ਸ਼ਾਹੀ ਫ਼ੌਜਾਂ ਨੇ ਦੁੱਲੇ ਨੂੰ ਇਕ ਜ਼ਬਰਦਸਤ ਮੁਕਾਬਲੇ ਵਿਚ ਮਾਰ ਦਿੱਤਾ ਪਰ ਉਸ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਵਲੋਂ ਗਾਏ ਜਾਂਦੇ ਹਨ | ਆਮ ਲੋਕ ਦੁੱਲੇ ਦੇ ਹਮਦਰਦ ਬਣ ਗਏ ਸਨ | ਦੁੱਲਾ ਭੱਟੀ ਨੇ ਅਕਸਰ ਗ਼ਰੀਬ ਕੁੜੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਉਨ੍ਹਾਂ ਦੇ ਵਿਆਹ ਕਰ ਦਿੱਤੇ | ਉਨ੍ਹਾਂ ਦੇ ਪੱਲੇ ਸ਼ੱਕਰ ਪਾ ਦਿੱਤੀ | ਕੁੜੀਆਂ ਦੇ ਨਾਂਅ ਪੁਰਾਤਨਤਾ ਦੇ ਆਧਾਰ 'ਤੇ ਸੰੁਦਰੀ ਤੇ ਮੰੁਦਰੀ ਸੀ | ਇਸ ਸਮੇਂ ਤੋਂ ਹੀ ਲੋਹੜੀ ਦੀ ਸ਼ੁਰੂਆਤ ਗੁੜ, ਸ਼ੱਕਰ ਤੋਂ ਹੋਈ ਮੰਨੀ ਜਾਣ ਲੱਗ ਪਈ |

ਪੰਜਾਬ ਦੇ ਹਰ ਪਿੰਡ ਵਿਚ ਲੋਹੜੀ ਬੜੇ ਹੀ ਚਾਵਾਂ ਤੇ ਪਿਆਰਾਂ ਨਾਲ ਹਰ ਘਰ 'ਚ ਮਨਾਈ ਜਾਂਦੀ ਹੈ | ਲਗਪਗ 40-50 ਸਾਲ ਪਹਿਲਾਂ ਲੋਹੜੀ ਮੰਗਣ ਵਾਲਿਆਂ ਦੀ ਤਸਵੀਰ ਪੇਸ਼ ਕਰ ਰਿਹਾ ਹਾਂ | ਨੌਜਵਾਨ ਤੇ ਮੁਟਿਆਰਾਂ ਵੱਖ-ਵੱਖ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਸਨ | ਟੋਲੀ ਦਾ ਮੋਹਰੀ ਸੰੁਦਰ-ਮੰੁਦਰੀ ਏ ਕਹਿੰਦਾ ਤੇ ਬਾਕੀ ਪਿਛੋ ਹੋ ਹੋ ਕਹੀ ਜਾਂਦੇ | ਮੰੁਡੇ ਗੀਤ ਸ਼ੁਰੂ ਕਰਦੇ:
'ਸੰੁਦਰ ਮੰੁਦਰੀਏ...ਹੋ,
ਤੇਰਾ ਕੌਣ ਵਿਚਾਰਾ...ਹੋ,
ਦੁੱਲਾ ਭੱਟੀ ਵਾਲਾ...ਹੋ,
ਦੁੱਲੇ ਨੇ ਧੀ ਵਿਆਹੀ...ਹੋ,
ਸੇਰ ਸ਼ੱਕਰ ਪਾਈ...ਹੋ,...
ਦੂਜਾ ਟੋਲਾ ਪਹਿਲੇ ਟੋਲੇ ਮੁੜਦਿਆਂ ਹੀ ਉੱਚੀ ਉੱਚੀ ਗਾਉਣ ਲਗਦਾ:
ਅੰਮਣੀਆਂ ਬਈ ਅੰਮਣੀਆਂ
ਢਾਈ ਕਣਕਾਂ ਜੰਮਣੀਆਂ
ਕਣਕਾਂ ਵਿਚ ਬਟੇਰੇ...
ਜਿਸ ਘਰ ਵਿਚ ਲੋਹੜੀ ਹੁੰਦੀ ਹੈ, ਮੰੁਡੇ ਦੀ ਮਾਂ ਪਿਛਲੇ ਦਲਾਨ (ਵੱਡਾ ਹਾਲ) ਵਿਚ ਨਵੇਂ ਜੰਮੇ ਬਾਲ ਨੂੰ ਨਵਿਆਂ ਕੱਪੜਿਆਂ ਵਿਚ ਲਪੇਟ ਕੇ ਬੈਠੀ ਹੁੰਦੀ | ਮੰੁਡੇ ਦਾ ਦਾਦਾ, ਪਿਤਾ ਕੁੜੀਆਂ ਨੂੰ ਪੈਸੇ, ਗੁੜ ਤੋਲ ਕੇ ਦਈ ਜਾਂਦਾ | ਬੇਬੇ ਛੋਟੇ-ਛੋਟੇ ਟੋਲਿਆਂ ਨੂੰ ਦੋ-ਚਾਰ ਗੁੜ ਦੀਆਂ ਪੇਸੀਆਂ, ਇਕ ਦੋ ਰੁਪਏ ਆਦਿ ਤੇ ਕੇ ਤੋਰੀ ਜਾਂਦੀ | ਵੱਡੀਆਂ ਕੁੜੀਆਂ ਥੋੜ੍ਹਾ ਗੁੜ ਅਤੇ ਪੈਸੇ ਨਾ ਲੈਂਦੀਆਂ | ਘੱਟੋ-ਘੱਟ ਦੋ ਧੜੀ ਗੁੜ ਤੇ ਪੰਜਾਹ-ਸੌ ਰੁਪਏ ਲੈਣ ਲਈ ਰੌਲਾ ਪਾਈ ਰੱਖਦੀਆਂ | ਜੇਕਰ ਇਨ੍ਹਾਂ ਕੁੜੀਆਂ ਨੂੰ ਮੰੂਹੋਂ ਮੰਗੀ ਲੋਹੜੀ ਮਿਲ ਜਾਂਦੀ ਤਾਂ ਵਰਦਾਨ ਦੇ ਕੇ ਅਗਲੇ ਘਰ ਚਲੇ ਜਾਂਦੀਆਂ ਹਨ:
ਤੁਹਾਡੇ ਕੋਠੇ ਉੱਤੇ ਕੰੂਡਾ, ਤੁਹਾਡੇ ਅਗਲੇ ਸਾਲ ਨੂੰ ਮੰੁਡਾ |
ਇਸ ਦੇ ਪਿੱਛੇ ਹੋਰ ਟੋਲਾ ਵਿਚੇ ਹੀ ਰੌਲਾ ਪਾ ਲੈਂਦਾ ਹੈ:
ਤੁਹਾਡੇ ਕੋਠੇ ਉਤੇ ਮੋਰ ਸਾਨੂੰ ਛੇਤੀ ਛੇਤੀ ਤੋਰ |
ਵੱਡੀਆਂ ਕੁੜੀਆਂ/ਮੁਟਿਆਰਾਂ ਚੜ੍ਹਦੀ ਜਵਾਨੀ ਦੇ ਰੰਗ ਦਿਖਾਉਂਦੀਆਂ ਤੁਰੀਆਂ ਜਾਂਦੀਆਂ ਹਨੇਰ ਪਾਈ ਜਾਂਦੀਆਂ, ਜਿਨ੍ਹਾਂ ਕੁੜੀਆਂ ਦੇ ਵਿਆਹ ਹੋਏ ਨੂੰ ਸਾਲ ਜਾਂ ਦੋ ਸਾਲ ਹੁੰਦੇ, ਲੋਹੜੀ ਮੌਕੇ ਪੇਕੇ ਘਰ ਆ ਕੇ ਕੁੜੀਆਂ ਦੇ ਵੱਡੇ ਟੋਲੇ ਵਿਚ ਸ਼ਾਮਿਲ ਹੁੰਦੀਆਂ | ਇਹ ਮੁਟਿਆਰਾਂ ਸਜ-ਧਜ ਕੇ ਆਪਣੇ ਸਿਰਾਂ 'ਤੇ ਪਿੱਤਲ ਦੀਆਂ ਪਰਾਤਾਂ ਰੱਖ ਕੇ ਆਪਣੇ ਹੀ ਰੰਗਾਂ ਵਿਚ ਲੋਹੜੀ ਦੇ ਗੀਤ ਗਾਉਂਦੀਆਂ ਲੰਬੜਾਂ ਦੇ ਵਿਹੜੇ ਆ ਜਾਂਦੀਆਂ |
ਅਸੀਂ ਆਈਆਂ ਕੁੜੇ, ਆਈਆਂ ਲੰਬੜਾਂ ਦੇ ਵਿਹੜੇ ਕੁੜੇ |
ਸਾਨੂੰ ਆਈਆਂ ਨੂੰ ਦੋ ਪਤਲਾਈਆਂ ਕੁੜੇ |
ਲੇਪੀ ਕੌਣ ਕੌਣ ਸੁੱਤਾ ਕੁੜੇ,
ਸੁੱਤਾ ਭੈਣ ਦਾ ਵੀਰਾ ਕੁੜੇ |
ਵੀਰੇ ਨੂੰ ਕੌਣ ਜਗਾਵੇ ਕੁੜੇ,
ਜਗਾਵੇ ਉਸ ਦੀ ਬੰਨੋ ਕੁੜੇ,...
ਇਸੇ ਤਰ੍ਹਾਂ ਲੋਹੜੀ ਦੇ ਇਕ ਹੋਰ ਲੋਕ ਗੀਤ ਦਾ ਨਮੂਨਾ ਪੇਸ਼ ਕਰ ਰਿਹਾ ਹਾਂ:
ਕੰਡਾ ਕੰਡਾ ਨੀ ਲੋਕੜੀਉ ਕੰਡਾ
ਇਸ ਕੰਡੇ ਦੇ ਨਾਲ ਲਕੀਰਾਂ ਚਾਰੇ |
ਜੀਵਣ ਨੀ ਭੈਣਾਂ ਤੇਰੇ ਵੀਰੇ,
ਇਨ੍ਹਾਂ ਵੀਰਿਆਂ ਨੇ ਵੇਲ ਵਧਾਈ...
ਇਸੇ ਤਰ੍ਹਾਂ ਇਕ ਹੋਰ ਗੀਤ ਪੇਂਡੂ ਸੱਭਿਆਚਾਰ ਦੇ ਬਹੁਤ ਨੇੜੇ ਹੋ ਕੇ ਬਿਆਨ ਕਰਦਾ ਜਿਸ ਵਿਚ ਬਾਬਲ-ਧੀ ਅਤੇ ਸੱਸ-ਸਹੁਰੇ ਦੇ ਪਿਆਰ/ਗਿਲੇ-ਸ਼ਿਕਵੇ ਦੇ ਗੀਤ ਛੋਟੀਆਂ ਕੁੜੀਆਂ ਗਰੁੱਪ ਬਣਾ ਕੇ ਆਪਣੇ ਅੰਦਾਜ਼ ਵਿਚ ਗਾਉਂਦੀਆਂ:
ਨੀ ਇਕ ਮੇਰੀ ਰੰਗਲੀ ਚਰਖੀ,
ਕੱਤੇ ਨਰਮੇ ਦਾ ਸੂਤ |
ਏਨੀਆਂ ਸਈਆਂ ਵਿਚੋਂ,
ਕਿਹੜੀ ਦਿੱਤੜੀ ਦੂਰ |
ਵੇ ਉੱਡ ਜਾਵੀਂ ਕਾਵਾਂ,
ਜਾਵੀਂ ਮੇਰੇ ਬਾਬਲ ਦੇ ਦੇਸ |
ਬਾਬਲ ਨੂੰ ਕਹਿ ਦੲੀਂ ਜਾਕੇ,
ਧੀ ਨੂੰ ਮੱਝੀ ਦੀ ਲੋੜ... |
ਇਸੇ ਤਰ੍ਹਾਂ ਭੈਣ ਤੇ ਭਰਾ ਦੇ ਪਿਆਰ ਦੇ ਗੀਤ ਛੋਟੀਆਂ ਕੁੜੀਆਂ ਗਰੁੱਪ ਬਣਾ ਕੇ ਆਪਣੇ ਅੰਦਾਜ਼ ਵਿਚ ਗਾਉਂਦੀਆਂ:
ਇੰਨਾ ਕੁ ਸੱਪ ਸਪੋਲੀਆ ਵਲ ਖਾਂਦਾ ਜਾਵੇ
ਕੋਠੇ ਚੜ੍ਹ ਕੇ ਵੇਖਦੀ ਕਿਤੇ ਵੀਰਾ ਵੀ ਆਵੇ |
ਹੱਥ ਸੋਨੇ ਦੀ ਬੈਟਰੀ ਜਗਾਉਂਦਾ ਜਾਵੇ |...
ਮੇਰੀ ਭਾਬੋ ਬੜੀ ਪ੍ਰਧਾਨ ਬਹਿੰਦੀ ਪੀੜ੍ਹੇ 'ਤੇ |
ਮੰੁਡਿਆਂ ਦਾ ਟੋਲਾ ਆਪਣੇ ਝੱਗੇ (ਕਮੀਜ਼ ਨੂੰ ਝੱਗਾ ਕਿਹਾ ਜਾਂਦਾ ਸੀ) ਦੇ ਪੱਲੇ ਨੂੰ ਇਕੱਠਾ ਕਰਕੇ ਲੋਹੜੀ ਦੇ ਦਾਣੇ, ਮੰੂਗਫਲੀ, ਰਿਉੜੀਆਂ ਅਤੇ ਬੱਕਲੀਆਂ (ਮੱਕੀ ਦੇ ਉਬਲੇ ਦਾਣੇ) ਪਾ ਲੈਂਦੇ | ਇਕ-ਦੂਜੇ ਦੇ ਮੋਢੇ 'ਤੇ ਹੱਥ ਰੱਖ ਕੇ ਤੁਰਦੇ ਲੋਹੜੀ ਦਾ ਗੀਤ ਸ਼ੁਰੂ ਕਰਦੇ:
ਉਮਰਪੁਰਾ ਬਈ ਉਮਰਪੁਰਾ
ਉਮਰਪੁਰੇ ਨੂੰ ਜਾਵਾਂਗੇ,
ਦੋ ਸੌ ਤੀਰ ਲਿਆਵਾਂਗੇ |
ਇਕ ਤੀਰ ਨੂੰ ਟੰਗ ਦਿਉ,
ਬੜੇ ਭਾਈ ਨੂੰ ਮੰਗ ਦਿਉ |...
ਇਸੇ ਤਰ੍ਹਾਂ ਕੁੜੀਆਂ/ਮੁਟਿਆਰਾਂ ਦਾ ਟੋਲਾ ਇਕ ਹੋਰ ਲੋਹੜੀ ਦਾ ਗੀਤ ਗਾਉਂਦਾ:
ਆ ਭਰਾ ਤੂੰ ਜਾਹ ਭਰਾ,
ਬੰਨੀ ਨੂੰ ਲਿਆ ਭਰਾ |
ਬੰਨੀ ਤੇਰੀ ਹਰੀ ਭਰੀ,
ਫੁੱਲਾਂ ਦੀ ਚੰਗੇਰ ਭਰੀ |...
ਨਿੱਕੀਆਂ-ਨਿੱਕੀਆਂ ਕੁੜੀਆਂ ਆਪਣੇ ਸੱਤ ਭਰਾਵਾਂ ਦੀ ਗੱਲ ਲੋਹੜੀ ਦੇ ਗੀਤ ਰਾਹੀਂ ਪੇਸ਼ ਕਰਦੀਆਂ, ਜਿਸ ਵਿਚ ਸਾਡੇ ਪੁਰਾਣੇ ਵਿਰਸੇ ਜਿਸ ਵਿਚ ਦੋਵਾਂ ਦੇਸ਼ਾਂ ਦੀ ਵੰਡ ਤੋਂ ਪਹਿਲਾਂ ਲਾਹੌਰ ਸ਼ਹਿਰ ਦਾ ਜ਼ਿਕਰ ਕਰਦੀਆਂ:
ਅੰਬੇ ਅੰਬੇ ਮੇਰੇ ਸੱਤ ਭਰਾ ਮੰਗੇ
ਮੇਰਾ ਇਕ ਭਰਾ ਕੁਆਰਾ,
ਉਹ ਡਿਪਕੀ ਖੇਲਣ ਵਾਲਾ
ਉਹ ਡਿਪਕੀ ਕਿੱਥੇ ਖੇਲੇ,
ਲਾਹੌਰ ਸ਼ਹਿਰ ਖੇਲੇ |
ਲਾਹੌਰ ਸ਼ਹਿਰ ਉੱਚਾ,
ਮੈਂ ਮੰਨ ਪਕਾਵਾਂ ਸੁੱਚਾ |...
ਲੋਹੜੀ ਵਾਲੇ ਦਿਨ ਮੰੁਡੇ ਕੁੜੀਆਂ ਲੋਹੜੀ ਮੰਗ ਕੇ ਰਾਤ ਨੂੰ ਧੂਣੇ 'ਤੇ ਮੰੂਗਫਲੀ ਰਿਉੜੀਆਂ ਪਾਉਂਦੇ ਅਤੇ ਦੁਆਲੇ ਗੋਲ ਚੱਕਰ ਵਿਚ ਬੈਠ ਕੇ ਅੱਗ ਸੇਕਦੇ, ਗੀਤ ਗਾਉਂਦੇ, ਭੰਗੜੇ ਪਾਉਂਦੇ ਅਤੇ ਨੱਚਦੇ ਟੱਪਦੇ ਸਨ |
ਲੋਹੜੀ ਦਾ ਤਿਉਹਾਰ ਹੁਣ ਵੀ ਮਨਾਇਆ ਜਾਂਦਾ ਹੈ ਪੰ੍ਰਤੂ ਕੰਪਿਊਟਰ ਦੇ ਯੁੱਗ ਵਿਚ ਇਸ ਵਿਚ ਕਾਫੀ ਬਦਲਾਓ ਆਇਆ ਹੈ | ਲੋਹੜੀ ਮੰਗਣ ਦਾ ਰਿਵਾਜ ਬਹੁਤ ਘਟ ਗਿਆ ਹੈ |

 
< Prev   Next >

Advertisements