:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ! PRINT ਈ ਮੇਲ
file photoਕਾਨਪੁਰ ::(ਮੀਡੀਆਦੇਸਪੰਜਾਬ)- ਨਕਲੀ ਬੀਮੇ ਦੇ ਨਾਂ 'ਤੇ ਐਲਆਈਸੀ ਬੀਮਾ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਐਲਆਈਸੀ ਦੀ ਭਾਰਗੋ ਸਟੇਟ ਸਾਖ਼ਾ ਵਿਖੇ ਆਸ਼ਾ ਦੇਵੀ ਨਾਂ ਦੀ ਔਰਤ ਦੇ ਨਾਮ 'ਤੇ 25 ਲੱਖ ਦਾ ਬੀਮਾ ਹੋਇਆ ਸੀ। ਆਸ਼ਾ ਦੇਵੀ ਦਾ ਨੋਮਨੀ ਚਿਰਦੀਪ ਸੇਨ ਗੁਪਤਾ ਨਾਮ ਦਾ ਵਿਅਕਤੀ ਸੀ ਜੋ ਚਾਰ ਸਾਲ ਤਕ ਬੀਮੇ ਦੀਆਂ ਕਿਸ਼ਤਾਂ ਭਰਦਾ ਰਿਹਾ। ਇਸੇ ਦੌਰਾਨ 9 ਮਈ 2017 ਨੂੰ ਉਸ ਨੇ ਆਸ਼ਾ ਦੇਵੀ ਦੀ ਮੌਤ ਦਾ ਹਵਾਲਾ ਦਿੰਦਿਆਂ ਬੀਮੇ ਲਈ ਕਲੇਮ ਕੀਤਾ। ਐਲਆਈਸੀ ਅਧਿਕਾਰੀਆਂ ਨੇ ਸ਼ਰਤਾਂ ਮੁਤਾਬਕ ਚਿਰਦੀਪ ਸੇਨ ਗੁਪਤਾ ਨੇ ਖਾਤੇ ਵਿਚ 25 ਲੱਖ ਰੁਪਏ ਟਰਾਸਫਰ ਕਰ ਦਿਤੇ।

PhotoPhoto

ਬਾਅਦ 'ਚ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਇਕ ਗੁੰਮਨਾਮ ਸ਼ਿਕਾਇਤ ਮਿਲੀ। ਐਲਆਈ ਅਧਿਕਾਰੀਆਂ ਨੇ ਜਦੋਂ ਬੈਂਕ ਅਕਾਊਂਟ ਦੀ ਪੜਤਾਲ ਕੀਤੀ ਜੋ ਫ਼ਰਜੀ ਨਿਕਲਿਆ। ਜਾਚ ਦੌਰਾਨ ਪਤਾ ਲੱਗਾ ਕਿ ਇਹ ਖਾਤਾ ਸਿਰਫ਼ ਬੀਮੇ ਦੀ ਰਕਮ ਹੜੱਪਣ ਖ਼ਾਤਰ ਹੀ ਖੁਲ੍ਹਵਾਇਆ ਗਿਆ ਸੀ। ਜਦੋਂ ਪਾਲਸੀ ਵਿਚ ਦਿਤੇ ਆਸ਼ਾ ਦੇਵੀ ਦੇ ਪਤੇ 'ਤੇ ਜਾ ਕੇ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਥੇ ਤਾਂ ਆਸ਼ਾ ਦੇਵੀ ਨਾਮ ਦੀ ਕੋਈ ਔਰਤ ਰਹਿੰਦੀ ਹੀ ਨਹੀਂ ਸੀ।

PhotoPhoto

ਇਸ ਤੋਂ ਬਾਅਦ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਵਿਚ ਗੀਤਾ ਦੇਵੀ ਨਾਂ ਦੀ ਔਰਤ ਦੇ ਨਾਂ 'ਤੇ ਵੀ 25 ਲੱਖ ਦਾ ਬੀਮਾ ਕੀਤਾ ਗਿਆ ਸੀ। ਇਸ ਵਿਚ ਵੀ ਚਾਰ ਸਾਲ ਬਾਅਦ 25 ਲੱਖ ਦਾ ਕਲੇਮ ਲੈਣ ਲਈ ਅਪਲਾਈ ਕੀਤਾ ਹੋਇਆ ਸੀ।

PhotoPhoto

ਇਸ ਪਾਲਸੀ ਵਿਚ ਨੌਮਿਨੀ ਸੋਰਭ ਗੁਪਤਾ ਨਾਂ ਦਾ ਵਿਅਕਤੀ ਸੀ। ਜਦੋਂ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਇੱਥੇ ਵੀ ਸੌਰਭ ਗੁਪਤਾ ਨਾਂ ਦਾ ਵਿਅਕਤੀ ਨਹੀਂ ਸੀ ਰਹਿੰਦਾ। ਇਸ ਤੋਂ ਬਾਅਦ ਪਾਲਸੀ ਦਾ ਭੁਗਤਾਨ ਰੋਕ ਦਿਤਾ ਗਿਆ।

PhotoPhoto

ਜਦੋਂ ਐਲਆਈਸੀ ਅਧਿਕਾਰੀਆਂ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਦੋਵਾਂ ਮਾਮਲਿਆਂ ਵਿਚ ਗਵਾਲਟੋਲੀ ਵਾਸੀ ਡਾਕਟਰ ਐਸਐਸ ਸਿੱਦੀਕੀ ਵਲੋਂ ਡੈੱਥ ਸਰਟੀਫ਼ਿਕੇਟ ਜਾਰੀ ਕਰਨ ਦੀ ਗੱਲ ਸਾਹਮਣੇ ਆਈ। ਜਾਂਚ ਤੋਂ ਬਾਅਦ ਇਸ ਸਾਰੇ ਘੁਟਾਲੇ ਪਿਛੇ ਡਾਕਟਰ ਸਿੱਦੀਕੀ ਦਾ ਹੀ ਹੱਥ ਹੋਣ ਦੇ ਸਬੂਤ ਸਾਹਮਣੇ ਆਏ। ਇਸ ਤੋਂ ਬਾਅਦ ਐਲਆਈਸੀ ਦੇ ਪ੍ਰਬੰਧਕ ਕੈਲਾਸ਼ ਨਾਥ ਨੇ ਡੀਆਈਜੀ ਕੋਲ ਸ਼ਿਕਾਇਤ ਕੀਤੀ। ਡੀਆਈਜੀ ਮੁਤਾਬਕ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

 
< Prev   Next >

Advertisements