:: ਮੋਦੀ-ਟਰੰਪ ਦਾ ਐਲਾਨ- ਤਿੰਨ ਅਰਬ ਡਾਲਰ ਦੀ ਡਿਫੈਂਸ ਡੀਲ ਤੇ ਲੱਗੀ ਮੋਹਰ   :: ਜਾਣੋ ਉਸ ਮਹਿਲਾ ਬਾਰੇ, ਜੋ ਮੋਦੀ-ਟਰੰਪ-ਮੇਲਾਨੀਆ ਦੇ ਨਾਲ ਦਿਸੀ   :: ਪਹਿਲੀ ਹੀ ਮੁਲਾਕਾਤ ਚ ਟਰੰਪ ਨੇ ਕਿਹਾ ਸੀ, ਵ੍ਹਾਈਟ ਹਾਊਸ ਚ ਭਾਰਤ ਦਾ ਦੋਸਤ : ਨਰਿੰਦਰ ਮੋਦੀ   :: ਪਾਕਿਸਤਾਨ ਦੇ ਅੱਤਵਾਦ ਤੇ ਬੋਲੇ ਟਰੰਪ, ਤਾੜੀਆਂ ਨਾਲ ਗੂੰਜ ਉੱਠਿਆ ਮੋਟੇਰਾ   :: ਚਾਹ ਵਾਲਾ ਭਾਸ਼ਣ ਰੋਕ ਟਰੰਪ ਨੇ ਪੀ.ਐੱਮ. ਮੋਦੀ ਨਾਲ ਮਿਲਾਇਆ ਹੱਥ   :: ਸ਼ਾਹੀਨ ਬਾਗ : ਵਾਰਤਾਕਾਰਾਂ ਨੇ ਕੋਰਟ ਨੂੰ ਸੌਂਪੀ ਰਿਪੋਰਟ, ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ   :: ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ   :: ਮਨ ਕੀ ਬਾਤ ਚ ਬੋਲੇ ਮੋਦੀ- ਹੁਨਰ ਹਾਟ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ   :: CAA ਅਤੇ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਨੇ ਕੀਤਾ ਭਾਰਤ ਬੰਦ, ਬਿਹਾਰ ਚ ਰੋਕੀ ਟ੍ਰੇਨ   :: ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ ਤੋਂ ਕੇਜਰੀਵਾਲ ਤੇ ਸਿਸੋਦੀਆ ਬਾਹਰ, ਸ਼ਸ਼ੀ ਥਰੂਰ ਨੇ ਕੱਸਿਆ ਤੰਜ   :: ਕਾਂਗਰਸ ਨੇ ਠੁਕਰਾਇਆ US ਰਾਸ਼ਟਰਪਤੀ ਟਰੰਪ ਦੇ ਸਨਮਾਨ ਚ ਰਾਤ ਦੇ ਖਾਣੇ ਦਾ ਸੱਦਾ   :: ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ   :: ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?   :: ਅੱਤਵਾਦੀਆਂ ਅਤੇ ਭ੍ਰਿਸ਼ਟ ਲੋਕਾਂ ਨੂੰ ਪ੍ਰਾਈਵੇਸੀ ਦਾ ਕੋਈ ਅਧਿਕਾਰ ਨਹੀਂ: ਰਵੀਸ਼ੰਕਰ ਪ੍ਰਸਾਦ   :: ਅਯੁੱਧਿਆ, ਧਾਰਾ 370 ਤੇ ਬੋਲੇ PM ਮੋਦੀ : ਵੱਡੇ-ਵੱਡੇ ਫੈਸਲਿਆਂ ਨੂੰ ਦੇਸ਼ ਨੇ ਸਵੀਕਾਰਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਿੰਘਾਂ ਵੱਲੋਂ ਬੁੱਤ ਤੋੜਨ ‘ਤੇ ਭਖਿਆ ਮਾਮਲਾ, ਬੁੱਤ ਲਗਾਉਣ ਸਮੇਂ ਕਿਉਂ ਚੁੱਪ ਰਹੀ SGPC ? PRINT ਈ ਮੇਲ
SGPC and Baldev singh vdalaਅੰਮ੍ਰਿਤਸਰ:(ਮੀਡੀਦੇਸਪੰਜਾਬ)-: ਸਿੱਖਾਂ ਦੀ ਸਿਰਮੌਰ ਸੰਸਥਾ ਕਹਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਕਈ ਗੱਲਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿਚ ਰਹਿੰਦੀ ਹੈ। ਹੁਣ ਅੰਮ੍ਰਿਤਸਰ ਸਥਿਤ ਹੈਰੀਟੇਜ਼ ਸਟ੍ਰੀਟ ਵਿਚਲੇ ਗਿੱਧੇ ਭੰਗੜੇ ਦੇ ਬੁੱਤਾਂ ਨੂੰ ਲੈ ਕੇ ਵੀ ਸ਼੍ਰੋਮਣੀ ਕਮੇਟੀ 'ਤੇ ਉਂਗਲ ਉਠਣੀ ਸ਼ੁਰੂ ਹੋ ਗਈ ਐ ਕਿ ਅੱਜ ਇਨ੍ਹਾਂ ਬੁੱਤਾਂ ਦਾ ਵਿਰੋਧ ਕਰਨ ਵਾਲੀ ਸ਼੍ਰੋਮਣੀ ਕਮੇਟੀ ਉਦੋਂ ਕਿੱਥੇ ਸੁੱਤੀ ਪਈ ਸੀ ਜਦੋਂ ਅਕਾਲੀ ਸਰਕਾਰ ਵੇਲੇ ਇਹ ਬੁੱਤ ਇੱਥੇ ਲਗਾਏ ਗਏ ਸਨ।

PhotoPhoto

ਹੈਰਾਨੀ ਦੀ ਗੱਲ ਇਹ ਵੀ ਐ ਕਿ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਵੀ ਉਦੋਂ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਨਹੀਂ ਉਠਾਇਆ ਗਿਆ। ਜੇ ਕੁੱਝ ਜਥੇਬੰਦੀਆਂ ਨੇ ਮਸਲਾ ਉਠਾਇਆ ਵੀ ਸੀ ਤਾਂ ਉਹ ਕਾਵਾਂ ਰੌਲੀ ਰੋਲ ਦਿੱਤਾ ਗਿਆ ਪਰ ਅੱਜ ਉਹੀ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਨੂੰ ਇਹ ਆਖ ਰਹੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਜਾਵੇ। 2019 'ਚ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਬੁੱਤਾਂ ਦਾ ਜਮ ਕੇ ਵਿਰੋਧ ਕੀਤਾ ਗਿਆ ਸੀ।

PhotoPhoto

ਇਹ ਅੱਜ ਤੱਕ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਉਸ ਸਮੇਂ ਸ਼੍ਰੋਮਣੀ ਕਮੇਟੀ 'ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਭਾਈ ਵਡਾਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੁਨਿਆਵੀ ਗੀਤਾਂ ਨੂੰ ਥਾਂ ਨਹੀਂ ਦਿੱਤੀ ਸਗੋਂ ਸਿਖ ਸਭਿਆਚਾਰ ਦਿੱਤੇ ਹਨ। ਵਿਰਾਸਤ-ਏ-ਖਾਲਸਾ ਵਿਚ ਵੀ ਹੀਰ-ਰਾਂਝੇ ਦੇ ਗਾਣੇ ਚਲਦੇ ਹਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਨੌਜੁਆਨਾਂ ਵੱਲੋਂ ਗਿੱਧੇ, ਭੰਗੜੇ ਦੇ ਬੁੱਤਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। 

PhotoSukhbir Singh Badal 

ਜਿਸ 'ਤੇ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਨੇ ਉਨ੍ਹਾਂ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਲਗਾ ਦਿੱਤੀ ਗਈ, ਜਿਸਦਾ ਸਿੱਖ ਜੱਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਉੱਥੇ ਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਹੱਲ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ 3 ਮੈਂਬਰੀ ਕਮੇਟੀ ਬਣਾਈ ਹੈ ਅਤੇ ਸ਼੍ਰੋਮਣੀ ਕਮੇਟੀ ਸਿੱਖ ਜਜ਼ਬਾਤਾਂ ਦੀ ਹਮੇਸ਼ਾ ਤਰਜ਼ਮਾਨੀ ਕਰਦੀ ਹੈ ਅਤੇ ਕਰਦੀ ਰਹੇਗੀ। 

PhotoPhoto

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੋ ਕੰਮ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੂੰ ਅੱਗੇ ਹੋ ਕੇ ਖ਼ੁਦ ਕਰਨੇ ਚਾਹੀਦੇ ਨੇ, ਉਹ ਕੰਮ ਆਮ ਸਿੱਖ ਕਰ ਰਹੇ ਨੇ। ਕਿੰਨਾ ਚੰਗਾ ਹੁੰਦਾ ਜੇ ਸ਼੍ਰੋਮਣੀ ਕਮੇਟੀ ਇਨ੍ਹਾਂ ਬੁੱਤਾਂ ਨੂੰ ਇੱਥੇ ਲੱਗਣ ਹੀ ਨਾ ਦਿੰਦੀ ਨਾ ਪੰਜਾਬ ਦਾ ਪੈਸਾ ਖ਼ਰਚ ਹੁੰਦਾ ਅਤੇ ਨਾ ਕੋਈ ਵਿਵਾਦ ਹੁੰਦਾ। ਨੌਜਵਾਨ ਆਗੂਆਂ ਨੇ ਕਿਹਾ ਕਿ ਗਿੱਧਾ-ਭੰਗੜਾ, ਨਾਚ-ਗਾਣਾ ਸਾਡਾ ਸੱਭਿਆਚਾਰ ਨਹੀਂ, ਸਾਡਾ ਸੱਭਿਆਚਾਰ ਤਾਂ ਚਮਕੌਰ ਦੀ ਗੜ੍ਹੀ ਤੇ ਸਰਹੰਦ ਦੀਆਂ ਨੀਂਹਾ ਹਨ।

PhotoPhoto

ਉਹਨਾਂ ਕਿਹਾ ਕਿ ਜੇ ਸਰਕਾਰ ਨੇ ਬੁੱਤ ਲਾਉਣੇ ਹੀ ਸਨ ਤਾਂ ਸਿੱਖ ਜਰਨੈਲਾਂ ਅਤੇ ਕੌਮ ਦੇ ਮਹਾਨ ਸ਼ਹੀਦਾਂ ਦੇ ਲਾਉਂਦੀ। ਉਹਨਾਂ ਕਿਹਾ ਕਿ ਇਹਨਾਂ ਬੁੱਤਾਂ ਕਾਰਨ ਦੁਨੀਆਂ ਸਾਮ੍ਹਣੇ ਸਾਡੀ ਗਲਤ ਤਸਵੀਰ ਪੇਸ਼ ਹੋ ਰਹੀ ਸੀ ਕਿ ਸ਼ਾਇਦ ਇਹ ਨਚਾਰਾਂ ਦੀ ਕੌਮ ਹੈ। ਨੌਜਵਾਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਰਸਤੇ ‘ਚ ਲੱਗੇ ਗਿੱਧਾ-ਭੰਗੜਾ ਦੇ ਬੁੱਤਾਂ ਨੂੰ ਸਿੱਖ ਕੌਮ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ।

PhotoPhoto

ਅੰਮ੍ਰਿਤਸਰ ਦੀਆਂ ਸਿੱਖ ਜਥੇਬੰਦੀਆਂ ਦੇ ਆਗੂ ਉਹਨਾਂ ਅੱਠ ਨੌਜਵਾਨਾਂ ਦੀ ਸਾਰ ਲੈਣ ਲਈ ਕੋਤਵਾਲੀ ਥਾਣੇ ਵੀ ਪਹੁੰਚੇ ਜਿਨ੍ਹਾਂ ਨੂੰ ਬੁੱਤ ਤੋੜਨ ਤੋਂ ਬਾਅਦ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਸਿੰਘਾਂ ਨੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।

 
< Prev   Next >

Advertisements

Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement