:: AAP ਨੇਤਾ ਸੰਜੀਵ ਕੁਮਾਰ ਨੇ ਫੜਿਆ ਕਾਂਗਰਸ ਦਾ ਹੱਥ   :: ਦਿੱਲੀ ਹਿੰਸਾ ਚ AAP ਕੌਂਸਲਰ ਤਾਹਿਰ ਹੁਸੈਨ ਤੇ ਡਿੱਗੀ ਗਾਜ ?   :: ਹਾਈਕਮਾਨ ਦੇ ਦਰਬਾਰ ਪੁੱਜੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ   :: ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਚ ਹੋ ਰਹੀਆਂ ਨੇ ਅਰਦਾਸਾਂ   :: ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ   :: ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ   :: ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?   :: ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- ਆਪਣਿਆਂ ਨੂੰ ਕਿਉਂ ਮਾਰ ਰਹੇ ਹੋ   :: ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ   :: ਪਤਨੀ ਅਤੇ ਬੇਟੇ ਸਮੇਤ ਆਜ਼ਮ ਖਾਨ ਨੂੰ ਅਦਾਲਤ ਨੇ ਭੇਜਿਆ ਜੇਲ   :: ਦਿੱਲੀ ਹਿੰਸਾ ਨੂੰ ਲੈ ਕੇ ਵਿਦਿਆਰਥੀਆਂ ਨੇ ਕੇਜਰੀਵਾਲ ਦੇ ਘਰ ਦਾ ਕੀਤਾ ਘਿਰਾਓ   :: ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ   :: ਦਿੱਲੀ ਹਿੰਸਾ: ਅਦਾਲਤ ਨੇ ਅੱਧੀ ਰਾਤ ਕੀਤੀ ਸੁਣਵਾਈ, ਐਬੂਲੈਂਸ ਨੂੰ ਸੁਰੱਖਿਅਤ ਰਸਤਾ ਦੇਣ ਦਾ ਦਿੱਤਾ ਆਦੇਸ਼   :: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਤਿਹਾਸ ਦੀ ਡਾਇਰੀ: ਜਾਣੋ ਦਿੱਲੀ ਕਿਵੇਂ ਬਣੀ ਦੇਸ਼ ਦੀ ਰਾਜਧਾਨੀ PRINT ਈ ਮੇਲ
itihaas di diaryਜਲੰਧਰ :20(ਮੀਡੀਦੇਸਪੰਜਾਬ) ਜਗਬਾਣੀ ਟੀ.ਵੀ. ਦੇਖ ਰਹੇ ਦੇਸ਼-ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ, ਸਾਡੀ ਖਾਸ ਸੀਰੀਜ਼ ਇਤਿਹਾਸ ਦੀ ਡਾਇਰੀ ਦਾ ਨਵਾਂ ਐਪੀਸੋਡ ਨਵੀਂ ਤਰੀਕ ਦੇ ਨਾਲ ਲੈ ਕੇ ਹਾਜ਼ਰ ਹਾਂ। ਅੱਜ 13 ਫਰਵਰੀ ਗੱਲ ਕਰਾਂਗੇ ਦਿੱਲੀ ਦੀ ਜਦੋਂ ਦੇਸ਼ ਦੀ ਰਾਜਧਾਨੀ ਬਣਾਈ ਗਈ ਸੀ, ਇਸ ਦੌਰਾਨ ਇੱਕ ਤੁਹਾਨੂੰ ਸਵਾਲ ਵੀ ਦਿੰਦੇ ਹਾਂ ਕਮੈਂਟ 'ਚ ਦੱਸੋ ਦਿੱਲੀ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਕਿਹੜੀ ਸੀ, ਫਿਰ ਅੱਗੇ ਵਧਾਂਗੇ ਸਰੋਜਨੀ ਨਾਇਡੂ ਦੀ ਜੋ ਪਹਿਲੀ ਕਾਂਗਰਸ ਦੀ ਮਹਿਲਾ ਪ੍ਰਧਾਨ ਬਣੀ ਫਿਰ ਆਜ਼ਾਦ ਭਾਰਤ 'ਚ ਉੱਤਰ ਪ੍ਰਦੇਸ਼ ਦੀ ਗਵਰਨਰ ਬਣੀ ਸੀ, ਤਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ। 
ਦਿਲ ਵਾਲਿਆਂ ਦੀ ਦਿੱਲੀ ਅੱਜਕਲ੍ਹ ਚਰਚਾ 'ਚ ਹੈ। ਰਾਜਧਾਨੀ ਦਿੱਲੀ 'ਚ ਚੋਣਾਂ ਹੋ ਕੇ ਹੱਟੀਆਂ ਹਨ। ਅੱਜ ਅਸੀਂ ਵੀ ਦਿੱਲੀ ਦੀ ਗੱਲ ਕਰਾਂਗੇ। ਅੱਜ ਦੇ ਦਿਨ 13 ਫਰਵਰੀ 1931 ਨੂੰ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਗਿਆ ਸੀ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕੀ ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਿਹੜੀ ਸੀ। ਦਿੱਲੀ ਕਿਸ ਤਰ੍ਹਾਂ ਬਣੀ ਰਾਜਧਾਨੀ…ਆਓ ਜਾਣਦੇ ਹਾਂ ਸਾਰੀ ਕਹਾਣੀ

ਦਿੱਲੀ ਭਾਰਤ ਦੀ ਰਾਜਧਾਨੀ ਹੈ ਪਰ ਇਸ ਤੋਂ ਪਹਿਲਾਂ ਕਲਕੱਤਾ ਯਾਨੀ ਕਿ ਕੋਲਕਾਤਾ ਨੂੰ ਮਾਣ ਹਾਸਲ ਸੀ। ਕਲਕੱਤਾ ਦੀ ਥਾਂ ਦਿੱਲੀ ਨੂੰ ਕੈਪੀਟਲ ਬਣਾਉਣ ਦੇ ਪਿੱਛੇ ਕੁੱਝ ਖਾਸ ਵਜ੍ਹਾ ਸੀ। ਅੰਗਰੇਜਾਂ ਦੇ ਰਾਜ ਤੋਂ ਪਹਿਲਾਂ ਕਈ ਵੱਡੇ ਰਾਜਿਆਂ ਜਿਵੇਂ ਕੀ ਮੁਗਲਾਂ ਨੇ ਦਿੱਲੀ ਤੋਂ ਹੀ ਸ਼ਾਸਨ ਚਲਾਇਆ ਸੀ। ਦੂਸਰਾ ਦਿੱਲੀ ਦੀ ਭੁਗੋਲਿਕ ਸਥਿਤੀ ਨੂੰ ਲੈ ਕੇ ਅੰਗਰੇਜਾਂ ਦਾ ਮੰਨਣਾ ਸੀ ਕਿ ਇੱਥੇ ਬੈਠਕ ਕੇ ਪੂਰੇ ਦੇਸ਼ 'ਤੇ ਆਸਾਨੀ ਨਾਲ ਨਜ਼ਰ ਰੱਖੀ ਜਾ ਸਕਦੀ ਹੈ। ਦਰਅਸਲ ਦਿੱਲੀ ਨੂੰ ਰਾਜਧਾਨੀ ਬਨਾਉਣ ਦਾ ਐਲਾਨ ਜਾਰਜ ਪੰਚਮ ਨੇ 11 ਦਸੰਬਰ 1911 ਨੂੰ ਕੀਤਾ ਸੀ ਪਰ ਇਸ ਨੂੰ ਅਮਲ 'ਚ 13 ਫਰਵਰੀ 1931 ਲਿਆਇਆ ਗਿਆ। ਵਾਯਸਰਾਏ ਅਤੇ ਗਵਰਨਰ ਜਨਰਲ ਲਾਰਡ ਇਰਵਿਨ ਨੇ ਰਾਜਧਾਨੀ ਦਿੱਲੀ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਸੀ।

ਸਰੋਜਨੀ ਨਾਇਡੂ
ਮਹਾਨ ਕਵਿਤਰੀ ਲੇਖਕ ਅਤੇ ਸੁਤੰਤਰਤਾ ਸੇਨਾਨੀ ਸਰੋਜਨੀ ਨਾਇਡੂ ਦਾ ਜਨਮ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿਖੇ 13 ਫਰਵਰੀ 1879 ਨੂੰ ਹੋਇਆ। ਸਿਰਫ 12 ਸਾਲ ਦੀ ਉਮਰ 'ਚ ਦਸਵੀਂ ਜਮਾਤ ਪਾਸ ਕਰ ਲੈਣ ਵਾਲੀ ਸਰੋਜਨੀ ਨਾਇਡੂ ਅੰਗਰੇਜੀ ਭਾਸ਼ਾ ਦੀ ਲੇਖਕ ਸਨ। ਦੱਖਣੀ ਅਫਰੀਕਾ 'ਚ ਮਹਾਤਮਾ ਗਾਂਧੀ ਨਾਲ ਸਥਾਨਕ ਮੁੱਦਿਆਂ 'ਤੇ ਅੰਦੋਲਨਾ 'ਚ ਸਾਥ ਦੇਣ ਵਾਲੀ ਸਰੋਜਨੀ ਨਾਇਡੂ ਬੰਗਾਲ ਵੰਡ ਤੋਂ ਬਾਅਦ ਭਾਰਤ ਦੀ ਆਜ਼ਾਦੀ ਲੜਾਈ 'ਚ ਸ਼ਾਮਲ ਹੋ ਗਈ। ਮਹਾਤਮਾ ਗਾਂਧੀ ਦੀ ਪ੍ਰਧਾਣਗੀ ਤੋ  ਬਾਅਦ 1925 ਨੂੰ ਸਰੋਜਨੀ ਨਾਇਡੂ ਦੇ ਹੱਥ ਕਾਂਗਰਸ ਦੀ ਕਮਾਨ ਦਿੱਤੀ ਗਈ । ਉਹ ਪਹਿਲੀ ਮਹਿਲਾ ਪ੍ਰਧਾਨ ਸਨ। 1942 ਨੂੰ ਭਾਰਤ ਛੱਡੋ ਅੰਦੋਲਨ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 21 ਮਹੀਨੇ ਤਕ ਉਨ੍ਹਾਂ ਮਹਾਤਮਾ ਗਾਂਧੀ ਦੇ ਨਾਲ ਜੇਲ ਕੱਟੀ। ਨਾਇਡੂ ਨੇ ਕਈ ਕਵਿਤਾਵਾਂ,ਲੇਖ ਅਤੇ ਨਾਟਕ ਵੀ ਲਿਖੇ। ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਗਵਰਨਰ ਵੀ ਬਣੀ।
ਹੁਣ ਇੱਕ ਨਜ਼ਰ 13 ਫਰਵਰੀ ਨੂੰ ਹੋਈਆਂ ਹੌਰ ਅਹਿਮ ਘਟਨਾਵਾਂ 'ਤੇ
1959 ਨੂੰ ਬੱਚਿਆਂ ਦੀ ਪਸੰਦੀਦਾ ਬਾਰਬੀ ਡਾੱਲ ਬਾਜ਼ਾਰ 'ਚ ਆ ਗਈ ਸੀ.
1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮੁੰਬਈ ਚ ਭਾਰਤੀ ਨੇਵੀ ਲਈ ਮਝਗਾਂਵ ਡਾੱਕ ਦਾ ਸ਼ੁੱਭਆਰੰਭ ਕੀਤਾ ਸੀ.
1991 'ਚ ਅਮਰੀਕਾ ਨੇ ਇਰਾਕ 'ਤੇ ਬੰਬ ਸੁੱਟੇ ਜਿਸ ਨਾਲ 334 ਲੋਕ ਮਾਰੇ ਗਏ.
13 ਫਰਵਰੀ  2010 ਨੂੰ ਮਹਾਰਾਸ਼ਟਰ ਦੇ ਪੂਣੇ ਵਿਖੇ ਇਕ ਬੇਕਰੀ ਚ ਹੋਏ ਬੰਬ ਵਿਸਫੋਟ ਨਾਲ 17 ਲੋਕਾਂ ਦੀ ਮੌਤ ਹੋ ਗਈ ਅਤੇ 60 ਲੋਕ ਬੁਰੀ ਤਰ੍ਹਾਂ ਫੱਟੜ ਹੋਏ ਸਨ.
2017 ਚ ਨਾਰਥ ਕੋਰੀਆ ਦੇ ਨੇਤਾ ਕਿੰਮ ਜੋਂਗ ਨੈਮ ਦਾ ਕੁਆਲਾਲੰਪੁਰ ਏਅਰਪੋਰਟ 'ਤੇ ਕਤਲ ਕਰ ਦਿੱਤਾ ਗਿਆ ਸੀ.

ਜਨਮ
1911 ਨੂੰ ਮਸ਼ਹੂਰ ਕਵੀ ਅਤੇ ਲੇਖਕ ਫੈਜ਼ ਅਹਿਮਦ ਫੈਜ਼ ਪੈਦਾ ਹੋਏ
1945 ਭਾਰਤੀ ਫਿਲਮ ਜਗਤ ਦੇ ਅਭਿਨੇਤਾ ਵਿਨੋਦ ਮਹਿਰਾ ਦਾ ਜਨਮ ਹੋਇਆ ਸੀ.
1959 ਨੂੰ ਕਵਿ ਕਮਲੇਸ਼ ਭੱਟ ਕਮਲ ਦਾ ਜਨਮ ਹੋਇਆ
1978 ਨੂੰ ਅਭਿਨੇਤਾ ਅਸ਼ਮੀਤ ਪਟੇਲ ਪੈਦਾ ਹੋਏ.

ਮੌਤ
ਪ੍ਰਸਿੱਧ ਗਾਇਕ ਉਸਤਾਦ ਅਮੀਰ ਖਾਨ 19 ਫਰਵਰੀ 1974 ਨੂੰ ਸਦੀਵੀਂ ਵਿਛੋੜਾ ਦੇ ਗਏ.
1976 ਨੂੰ ਭਾਰਤ ਦੇ ਮਸ਼ਹੂਰ ਤਬਲਾ ਵਾਦਕ ਅਹਿਮਦ ਜਾਨ ਥਿਰਕਵਾ ਦੁਨੀਆਂ ਨੂੰ ਅਲਵੀਦਾ ਕਹਿ ਗਏ.
2008 ਨੂੰ ਹਾਸ ਕਲਾਕਾਰ ਰਜਿੰਦਰ ਨਾਥ ਆਪਣੇ ਲੱਖਾਂ ਚਹਿਤਿਆਂ ਨੂੰ ਨਿਰਾਸ਼ ਕਰ ਸਦਾ ਲਈ ਚਲੇ ਗਏ। 
 
< Prev   Next >

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement