:: AAP ਨੇਤਾ ਸੰਜੀਵ ਕੁਮਾਰ ਨੇ ਫੜਿਆ ਕਾਂਗਰਸ ਦਾ ਹੱਥ   :: ਦਿੱਲੀ ਹਿੰਸਾ ਚ AAP ਕੌਂਸਲਰ ਤਾਹਿਰ ਹੁਸੈਨ ਤੇ ਡਿੱਗੀ ਗਾਜ ?   :: ਹਾਈਕਮਾਨ ਦੇ ਦਰਬਾਰ ਪੁੱਜੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ   :: ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਚ ਹੋ ਰਹੀਆਂ ਨੇ ਅਰਦਾਸਾਂ   :: ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ   :: ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ   :: ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?   :: ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- ਆਪਣਿਆਂ ਨੂੰ ਕਿਉਂ ਮਾਰ ਰਹੇ ਹੋ   :: ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ   :: ਪਤਨੀ ਅਤੇ ਬੇਟੇ ਸਮੇਤ ਆਜ਼ਮ ਖਾਨ ਨੂੰ ਅਦਾਲਤ ਨੇ ਭੇਜਿਆ ਜੇਲ   :: ਦਿੱਲੀ ਹਿੰਸਾ ਨੂੰ ਲੈ ਕੇ ਵਿਦਿਆਰਥੀਆਂ ਨੇ ਕੇਜਰੀਵਾਲ ਦੇ ਘਰ ਦਾ ਕੀਤਾ ਘਿਰਾਓ   :: ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ   :: ਦਿੱਲੀ ਹਿੰਸਾ: ਅਦਾਲਤ ਨੇ ਅੱਧੀ ਰਾਤ ਕੀਤੀ ਸੁਣਵਾਈ, ਐਬੂਲੈਂਸ ਨੂੰ ਸੁਰੱਖਿਅਤ ਰਸਤਾ ਦੇਣ ਦਾ ਦਿੱਤਾ ਆਦੇਸ਼   :: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਆਸਾਮ ਸਰਕਾਰ ਬੰਦ ਕਰੇਗੀ 614 ਮਦਰਸੇ ਅਤੇ 101 ਸੰਸਕ੍ਰਿਤ ਸਕੂਲ PRINT ਈ ਮੇਲ
assam government madrasas schools closedਗੁਹਾਟੀ :20(ਮੀਡੀਦੇਸਪੰਜਾਬ) ਆਸਾਮ ਸਰਕਾਰ ਨੇ ਰਾਜ 'ਚ ਸਰਕਾਰ ਵਲੋਂ ਸੰਚਾਲਤ ਸਾਰੇ ਮਦਰਸਿਆਂ ਅਤੇ ਧਾਰਮਿਕ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਰਾਜ 'ਚ ਚੱਲ ਰਹੇ ਧਾਰਮਿਕ ਸਕੂਲਾਂ ਨੂੰ ਕੁਝ ਮਹੀਨਿਆਂ ਦੇ ਅੰਦਰ ਹਾਈ ਸਕੂਲਾਂ ਅਤੇ ਹਾਈ ਸੈਕੰਡਰੀ ਸਕੂਲਾਂ 'ਚ ਬਦਲ ਦਿੱਤਾ ਜਾਵੇਗਾ। ਆਸਾਮ ਦੇ ਸਿੱਖਿਆ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਅਸੀਂ ਸਾਰੇ ਮਦਰਸਿਆਂ ਅਤੇ ਸੰਸਕ੍ਰਿਤ ਸਕੂਲਾਂ ਨੂੰ
 ਹਾਈ ਸਕੂਲਾਂ ਅਤੇ ਹਾਈ ਸੈਕੰਡਰੀ ਸਕੂਲਾਂ 'ਚ ਬਦਲਣ ਦਾ ਫੈਸਲਾ ਲਿਆ ਹੈ, ਕਿਉਂਕਿ ਰਾਜ ਧਾਰਮਿਕ ਸੰਸਥਾਵਾਂ ਨੂੰ ਫੰਡ ਨਹੀਂ ਦੇ ਸਕਦੇ। ਹਾਲਾਂਕਿ ਗੈਰ ਸਰਕਾਰੀ ਸੰਗਠਨਾਂ/ਸਮਾਜਿਕ ਸੰਗਠਨਾਂ ਵਲੋਂ ਸੰਚਾਲਤ ਮਦਰਸੇ ਜਾਰੀ ਰਹਿਣਗੇ ਪਰ ਇਕ ਨਿਯਾਮਕ (ਰੈਗੂਲੇਟਰ) ਢਾਂਚੇ ਦੇ ਅੰਦਰ।

ਪੜ੍ਹਾਈ ਕਰਵਾਉਣਾ ਸਰਕਾਰ ਦਾ ਕੰਮ ਨਹੀਂ ਹੈ
ਹੇਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਧਾਰਮਿਕ ਉਦੇਸ਼ਾਂ ਲਈ ਧਰਮ, ਧਾਰਮਿਕ ਸ਼ਾਸਤਰ, ਅਰਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਕਰਵਾਉਣਾ ਸਰਕਾਰ ਦਾ ਕੰਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗੈਰ-ਸਰਕਾਰੀ ਸੰਗਠਨ ਜਾਂ ਸਮਾਜਿਕ ਸੰਗਠਨ ਆਪਣੇ ਪੈਸੇ ਖਰਚ ਕਰ ਕੇ ਧਰਮ ਦੀ ਪੜ੍ਹਾਈ ਕਰਵਾਉਂਦਾ ਹੈ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਉਸ ਨੂੰ ਵੀ ਇਕ ਨਿਯਾਮਕ (ਰੈਗੂਲੇਟਰ) ਢਾਂਚੇ ਦੇ ਅੰਦਰ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਦਰਸਿਆਂ 'ਚ ਜੇਕਰ ਕੁਰਾਨ ਨੂੰ ਪੜ੍ਹਾਉਣ ਲਈ ਰਾਜ ਦੇ ਧਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਾਨੂੰ ਗੀਤਾ, ਬਾਈਬਲ ਵੀ ਸਿਖਾਉਣਾ ਹੋਵੇਗਾ।

ਅਧਿਆਪਕਾਂ ਦੀ ਨੌਕਰੀ ਨਹੀਂ ਜਾਵੇਗੀ
ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਸਿਰਫ਼ ਸਰਕਾਰ ਵਲੋਂ ਸੰਚਾਲਤ ਧਾਰਮਿਕ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਮਦਰਸਿਆਂ ਅਤੇ ਸਕੂਲਾਂ 'ਚ ਕੰਮ ਕਰਨ ਵਾਲੇ ਅਧਿਆਪਕਾਂ ਦੀ ਨੌਕਰੀ ਨਹੀਂ ਜਾਵੇਗੀ। ਇਨ੍ਹਾਂ ਅਧਿਆਪਕਾਂ ਨੂੰ ਘਰ ਬੈਠੇ ਹੀ ਰਿਟਾਇਰ ਹੋਣ ਤੱਕ ਤਨਖਾਹ ਮਿਲੇਗੀ। ਹੋਰ ਵਿਸ਼ਿਆਂ ਦੇ ਅਧਿਆਪਕ ਬਦਲ ਆਮ ਸਕੂਲਾਂ 'ਚ ਆਪਣੇ ਵਿਸ਼ੇ ਪੜ੍ਹਾਉਣਾ ਜਾਰੀ ਰੱਖਣਗੇ।

612 ਮਦਰਸੇ ਅਤੇ 101 ਸੰਸਕ੍ਰਿਤ ਸਕੂਲ ਹੋਣਗੇ ਬੰਦ
ਦੱਸਣਯੋਗ ਹ ੈਕਿ ਆਸਾਮ ਸਰਕਾਰ ਦੇ ਮਦਰਸਾ ਸਿੱਖਿਆ ਬੋਰਡ ਅਨੁਸਾਰ ਰਾਜ ਸਰਕਾਰ ਵਲੋਂ ਸੰਚਾਲਤ ਕੁੱਲ 612 ਮਦਰਸੇ ਹਨ। ਇਨ੍ਹਾਂ ਮਦਰਸਿਆਂ 'ਚ ਇਸਲਾਮਿਕ ਸਿੱਖਿਆ ਦੇਣ ਦੇ ਨਾਲ-ਨਾਲ ਹੋਰ ਵਿਸ਼ਿਆਂ ਦੀ ਵੀ ਪੜ੍ਹਾਈ ਹੁੰਦੀ ਹੈ। ਮਦਰਸਾ ਦੇ ਨਾਲ-ਨਾਲ ਸਰਕਾਰ ਨੇ ਸਰਕਾਰੀ ਗਰਾਂਟ 'ਤੇ ਚੱਲਣ ਵਾਲੇ 101 ਸੰਸਕ੍ਰਿਤ ਸਕੂਲਾਂ ਨੂੰ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੰਸਕ੍ਰਿਤ ਸਕੂਲਾਂ 'ਚ ਵੈਦਿਕ ਸਿੱਖਿਆ ਦੇ ਨਾਲ-ਨਾਲ ਹੋਰ ਵਿਸ਼ਿਆਂ ਦੀ ਵੀ ਪੜ੍ਹਾਈ ਹੁੰਦੀ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement