:: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ   :: USA ਲਈ 36 ਉਡਾਣਾਂ ਚਲਾਏਗੀ AIR INDIA, 6 ਜੁਲਾਈ ਤੋਂ ਬੁਕਿੰਗ ਸ਼ੁਰੂ   :: ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ   :: ਬਿਹਾਰ ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ   :: ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ   :: ਤਿਰੂਮਲਾ ਤਿਰੂਪਤੀ ਦੇਵਸਥਾਨਮ ਚ 17 ਕਰਮੀਆਂ ਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ   :: ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵਿਸ਼ਵ ਦਾ ਸਭ ਤੋਂ ਵੱਡਾ ਮੰਦਰ ਪੱਛਮੀ ਬੰਗਾਲ ’ਚ, ਛੇਤੀ ਖੁੱਲ੍ਹੇਗਾ PRINT ਈ ਮੇਲ
world  s largest temple in west bengal will open soonਨਵੀਂ ਦਿੱਲੀ :20(ਮੀਡੀਦੇਸਪੰਜਾਬ)- ਦੁਨੀਆ ਦਾ ਸਭ ਤੋਂ ਵੱਡਾ ਮੰਦਰ ਇਸ ਮਹੀਨੇ ਖੁੱਲ੍ਹਣ ਜਾ ਰਿਹਾ ਹੈ। ਮੰਦਰ ਦੀ ਪਹਿਲੀ ਮੰਜ਼ਿਲ ’ਚ ਫਿਨਿਸ਼ਿੰਗ ਦਾ ਕੰਮ ਆਖਰੀ ਪੜਾਅ ’ਚ ਹੈ। ਇਹ ਮੰਦਰ 2022 ਤੱਕ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਇਸ ਮੰਦਰ ਦਾ ਨਿਰਮਾਣ ਇਕ ਲੱਖ ਵਰਗ ਫੁੱਟ ’ਚ ਕੀਤਾ ਗਿਆ ਹੈ, ਜੋ ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ਦੇ ਮਾਇਆਪੁਰ ’ਚ ਸਥਿਤ ਹੈ। ਇਸ ਮੰਦਰ ’ਚ ਕਈ ਚੀਜ਼ਾਂ ਪਹਿਲੀ ਵਾਰ ਦੇਖਣ ਨੂੰ ਮਿਲਣਗੀਆਂ। ਵਿਸ਼ਵ ਭਰ ’ਚ ਲਾਈਵ ਪ੍ਰਾਰਥਨਾ ਦਿਖਾਈ ਜਾਵੇਗੀ। ਇਹ ਮੰਦਰ ਅਤਿ-ਆਧੁਨਿਕ ਟੈਕਨਾਲੋਜੀ ਵਾਲੇ ਆਧੁਨਿਕ ਸਮੇਂ ਦੇ ਕਿਸੇ ਮਹੱਲ ਤੋਂ ਘੱਟ ਨਹੀਂ ਹੈ, ਜਿਥੇ ਸਭ ਤੋਂ ਵੱਡਾ ਝੂਮਰ ਲਾਇਆ ਜਾ ਰਿਹਾ ਹੈ।
ਇਸਕਾਨ ਜਾਂ ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨਾ ਕੌਂਸ਼ੀਅਸਨੈੱਸ ਦਾ ਮੁੱਖ ਦਫਤਰ ਮਾਇਆਪੁਰ ’ਚ ਹੈ। ਇਸ ਮੰਦਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ, ਜੋ ਇਸ ਨੂੰ ਅਨੋਖਾ ਬਣਾਉਂਦੀਆਂ ਹਨ। ਇਸ ਦਾ ਨਿਰਮਾਣ ਇਕ ਦਹਾਕਾ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਸਰੰਚਨਾ ਦੇ ਨਿਰਮਾਣ ’ਚ 2 ਕਰੋੜ ਕਿਲੋ ਤੋਂ ਵੱਧ ਸੀਮੈਂਟ ਦਾ ਇਸਤੇਮਾਲ ਹੋ ਚੁੱਕਾ ਹੈ। ਇਸ ’ਚ ਹਰ ਮੰਜ਼ਿਲ ਦਾ ਫਲੋਰ ਇਕ ਲੱਖ ਵਰਗ ਫੁੱਟ ਦਾ ਹੋਵੇਗਾ, ਜੋ ਇਸ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ ਅਤੇ ਨਾਲ ਹੀ ਮੰਦਰ ’ਚ ਸਭ ਤੋਂ ਵੱਡਾ ਗੁੰਬਦ ਬਣਿਆ ਹੈ।

ਵੈਦਿਕ ਗਿਆਨ ’ਤੇ ਆਧਾਰਿਤ ਇਕ ਵਿਗਿਆਨੀ ਅਤੇ ਅਧਿਕਾਰਿਕ ਪੇਸ਼ਕਾਰੀ ਦੇ ਮਾਧਿਅਮ ਨਾਲ ਦੁਨੀਆ ਭਰ ’ਚ ਵੈਦਿਕ ਸੰਸਕ੍ਰਿਤੀ ਅਤੇ ਗਿਆਨ ਦਾ ਪ੍ਰਸਾਰ ਕਰਨ ਦੇ ਇਰਾਦੇ ਨਾਲ ਇਸ ਮੰਦਰ ਨੂੰ ਬਣਾਇਆ ਗਿਆ ਹੈ। 380 ਫੁੱਟ ਉੱਚੇ ਮੰਦਰ ’ਚ ਵਿਸ਼ੇਸ਼ ਬਲੂ ਬੋਲੀਵੀਅਨ ਸੰਗਮਰਮਰ ਦੀ ਵਰਤੋਂ ਕੀਤੀ ਗਈ ਹੈ, ਜੋ ਮੰਦਰ ’ਚ ਪੱਛਮੀ ਵਾਸਤੂਕਲਾ ਦੇ ਪ੍ਰਭਾਵ ਨੂੰ ਦਿਖਾਉਂਦਾ ਹੈ।

ਮੰਦਰ ਦੇ ਮੈਨੇਜਿੰਗ ਡਾਇਰੈਕਟਰ ਸਦਬੁਝਾ ਦਾਸ ਨੇ ਕਿਹਾ ਕਿ ਇਹ ਮੰਦਰ ਪੂਰਬ ਅਤੇ ਪੱਛਮ ਦਾ ਮੇਲ ਹੈ। ਸੰਗਮਰਮਰ ਵੀਅਤਨਾਮ ਤੋਂ ਦਰਾਮਦ ਕੀਤਾ ਗਿਆ ਹੈ। ਅਸੀਂ ਭਾਰਤ ਤੋਂ ਵੀ ਸੰਗਮਰਮਰ ਖਰੀਦਿਆ ਹੈ। ਮੰਦਰ ਅਨੋਖਾ ਹੈ ਕਿਉਂਕਿ ਇਸ ’ਚ ਪੁਜਾਰੀ ਮੰਜ਼ਿਲ 2.5 ਏਕੜ ’ਚ ਫੈਲੀ ਹੈ ਅਤੇ ਮੰਦਰ ਦਾ ਫਰਸ਼ 60 ਮੀਟਰ ਘੇਰੇ ਦਾ ਹੈ। ਦੇਵਤਾਵਾਂ ਦਾ ਘਰ ਵੀ ਅਨੋਖਾ ਹੈ। ਅਸੀਂ 20 ਮੀਟਰ ਲੰਮੇ ਝੂਮਰ ਦਾ ਨਿਰਮਾਣ ਕਰ ਰਹੇ ਹਾਂ।

ਮੰਦਰ ਇੰਨਾ ਵਿਸ਼ਾਲ ਹੈ ਕਿ ਇਸ ਦੀ ਇਕ ਮੰਜ਼ਿਲ ’ਚ ਇਕ ਵਾਰ ’ਚ 10000 ਤੋਂ ਵੱਧ ਸ਼ਰਧਾਲੂ ਬੈਠ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਾਹਮਣੇ ਪ੍ਰਾਰਥਨਾ ਕਰ ਸਕਦੇ ਹਨ। ਮੰਦਰ ’ਚ ਸੰਚਾਰ ਮੁਖੀ ਸੁਬਰਤੋ ਦਾਸ ਨੇ ਕਿਹਾ ਕਿ ਸਾਡੇ ਸੰਸਥਾਪਕ ਆਚਾਰੀਆ ਪ੍ਰਭੂਪਾਦ ਕੁਝ ਅਜਿਹਾ ਨਿਰਮਾਣ ਕਰਨਾ ਚਾਹੁੰਦੇ ਸਨ, ਜੋ ਪੂਰੇ ਵਿਸ਼ਵ ਨੂੰ ਮਾਇਆਪੁਰ ਵੱਲ ਆਕਰਸ਼ਿਤ ਕਰੇ। ਮਾਇਆਪੁਰ ਚੈਤਨਯ ਮਹਾਪ੍ਰਭੂ ਦਾ ਜਨਮ ਸਥਾਨ ਰਿਹਾ ਸੀ।

ਉਹ ਚਾਹੁੰਦੇ ਸਨ ਕਿ ਸਾਰੇ ਲੋਕ ਆਉਣ। ਮੰਦਰ ਦੇ ਦਰਵਾਜ਼ੇ ਸਾਰੇ ਭਾਈਚਾਰਿਆਂ, ਸਾਰੀਆਂ ਜਾਤਾਂ, ਸਾਰੇ ਧਰਮਾਂ ਲਈ ਖੁੱਲ੍ਹੇ ਰਹਿਣਗੇ। ਲੋਕ ਇਥੇ ਆ ਸਕਦੇ ਹਨ, ਜਾਪ ਕਰ ਸਕਦੇ ਹਨ, ਪ੍ਰਭੂ ਦਾ ਗੁਣਗਾਨ ਕਰ ਸਕਦੇ ਹਨ ਅਤੇ ‘ਸੰਤ ਕੀਰਤਨ ਅੰਦੋਲਨ’ ਦਾ ਹਿੱਸਾ ਬਣ ਸਕਦੇ ਹਨ। ਹਾਲ ਹੀ ਦੇ ਅੰਕੜਿਆਂ ਮੁਤਾਬਕ ਮਾਇਆਪੁਰ ’ਚ ਹਰ ਸਾਲ ਲਗਭਗ 70 ਲੱਖ ਲੋਕ ਆਉਂਦੇ ਹਨ। ਹਾਲ ਹੀ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਾਇਆਪੁਰ ਨੂੰ ਹੈਰੀਟੇਜ ਸਿਟੀ ਐਲਾਨ ਕੀਤਾ ਸੀ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement