ਹਾਂ, ਮੈਨੂੰ ਪਤਾ ਹੈ, ਛੋਟੇ ਬੱਚਿਆਂ ਦਾ ਸਬਰ
ਉਨ੍ਹਾਂ ਦੇ ਕੱਦ ਤੋਂ ਵੱਡਾ ਨਹੀਂ ਹੁੰਦਾ। ਇਸ ਲਈ ਤੇਰਾ ਸਬਰ ਹੋਰ ਨਹੀਂ ਅਜ਼ਮਾਵਾਂਗਾ ਤੇ
ਸਿੱਧੀ ਗੱਲ ਕਰਾਂਗਾ ਉਸ ਇਕ ਹਦ ਦੀ ਜਿਸ ਬਾਰੇ ਕੁਝ ਕਹਿਣ ਨੂੰ ਅੱਜ ਮੇਰਾ ਜੀਅ ਕਰ ਰਿਹਾ
ਹੈ।
ਮੈਂ ਤੈਨੂੰ ਚਿੱਟੀ ਦਾਹੜੀ ਵਾਲੇ ਇਕ ਸੰਤ-ਸਿਪਾਹੀ
ਦੇ ਜੀਵਨ ਦੇ ਅੰਤਿਮ ਪਲਾਂ ਦੀ ਝਾਤ ਵਿਖਾਵਾਂਗਾ, ਜੋ ਸਭਰਾਵਾਂ ਵਿਖੇ 10 ਫ਼ਰਵਰੀ, 1846
ਵਾਲੇ ਦਿਨ ਸ਼ਹੀਦ ਹੋ ਗਿਆ ਸੀ। ਉਸ ਦਾ ਨਾਂ ਸੀ ਸਰਦਾਰ ਸ਼ਾਮ ਸਿੰਘ ਤੇ ਅਟਾਰੀ ਦਾ
ਸਰਦਾਰ ਕਰ ਕੇ ਜਾਣਿਆ ਜਾਂਦਾ ਸੀ। ਸਿਰ ਤੋਂ ਪੈਰਾਂ ਤੀਰ ਉਹ ਸੋਨੇ ਦਾ ਬਣਿਆ ਹੋਇਆ ਸੀ ਤੇ
ਉਸ ਦਾ ਦਿਲ ਕਿਸੇ ਹੋਰ ਵੀ ਵਧੀਆ ਸ਼ੈਅ ਦਾ ਬਣਿਆ ਹੋਇਆ ਸੀ। ਤੇ ਸਵਾਰ ਹੁੰਦਾ ਸੀ, ਉਸ
ਦੇ ਖੁਰ ਹੀਰਿਆਂ ਦੇ ਬਣੇ ਹੋਏ ਸਨ ਤੇ ਉਸ ਦੀ ਅੰਤਿਮ ਸਮੇਂ ਉਸ ਦੇ ਨਾਲ ਗਏ ਸਾਥੀ ਬਹਾਦਰ
ਲੋਕਾਂ ਦੀ ਭੀੜ ਵਿਚ ਇਸ ਤਰਾਂ ਜਗਮਗ ਕਰਦੇ ਹਨ, ਜਿਵੇਂ ਤਾਰਿਆਂ ਵਿਚਕਾਰ ਚੰਨ !
ਜੇ.ਡੀ. ਕਨਿੰਘਮ, ਜੋ ਆਪਣੀ ਪੁਸਤਕ ਹਿਸਟਰੀ ਔਵ
ਦਾ ਸਿਖਜ਼ ਦੇ ਰਾਹੀਂ ਸਦਾ ਜੀਵਤ ਰਹੇਗਾ, ਲਿਖਦਾ ਹੈ ਕਿ ਪਹਿਲੀ ਸਿੱਖ ਜੰਗ ਦੇ ਸ਼ੁਰੂ
ਤੋਂ ਹੀ ਡੋਗਰੇ ਤੇ ਬ੍ਰਾਹਮਣ ਜਿਨ੍ਹਾਂ ਦੇ ਹੱਥਾਂ ਵਿਚ ਸਿਖ ਰਾਜ (ਸਰਕਾਰ-ਏ-ਖ਼ਾਲਸਾ
ਜੀਉ) ਦੀ ਵਾਗਡੋਰ ਸੀ, ਇਸ ਗੱਲ ਵਿਚ ਦਿਲਚਸਪੀ ਰੱਖਦੇ ਸਨ ਕਿ ਸਿਖ ਫ਼ੌਜਾਂ ਦਾ ਰਾਜਨੀਤਿਕ
ਜਾਂ ਦਰਬਾਰ ਦੇ ਮਾਮਲਿਆਂ ਉਪਰ ਅਸਰ ਘੱਟ ਹੋ ਜਾਵੇ, ਇਸ ਲਈ ਉਹ ਅਜਿਹਾ ਪ੍ਰਬੰਧ ਕਰ ਰਹੇ
ਸਨ, ਜਿਸ ਨਾਲ ਸਿੱਖ ਫ਼ੌਜਾਂ ਅੰਗਰੇਜ਼ਾਂ ਹੱਥੋਂ ਹਾਰ ਜਾਣ। 9 ਫਰਵਰੀ ਤੋਂ ਬਹੁਤ ਪਹਿਲਾਂ
ਉਨ੍ਹਾਂ ਦਾ ਦੁਸ਼ਮਣ ਦੀਆਂ ਫ਼ੌਜਾਂ ਨਾਲ ਸਮਝੌਤਾ ਹੋ ਗਿਆ ਲੱਗਦਾ ਸੀ। ਇਸ ਤਰ੍ਹਾਂ ਸਿੱਖ
ਫ਼ੌਜਾਂ ਦਾ ਬਾਹਮਣ ਆਗੂ ਤੇਜ ਸਿੰਘ ਜੰਗ ਦੇ ਮੈਦਾਨ ਵਿਚ ਇਹ ਕਹਿਣ ਲਈ ਆਇਆ ਕਿ ਸਰਦਾਰ
ਸ਼ਾਮ ਸਿੰਘ ਆਪਣਾ ਜੀਵਨ ਖ਼ਤਰੇ ਵਿਚ ਨਾ ਪਾਵੇ। ਜੰਗ ਦੇ ਮੈਦਾਨ ਵਿਚ ਜੂਝ ਰਹੀ ਫ਼ੌਜ ਦੇ
ਕਮਾਂਡਰ ਨੂੰ ਇਹ ਸੁਣ ਕੇ ਬੜਾ ਧੱਕਾ ਲੱਗਾ। ਚਲਾਕ ਬ੍ਰਾਹਮਣ ਜਿਸ ਦੇ ਦਿਲ ਵਿਚ ਬੜਾ
ਜ਼ਹਿਰ ਭਰਿਆ ਹੋਇਆ ਸੀ ਤੇ ਮੁੰਹ ਵਿਚ ਫਰੇਬ, ਸਰਦਾਰ ਦੇ ਸ਼ੁਧ ਇਰਾਦਿਆਂ ਨੂੰ ਨਾ ਸਮਝ
ਸਕਿਆ ਤੇ ਪਰੇਸ਼ਾਨ ਜਿਹਾ ਹੋ ਗਿਆ। ਸਰਦਾਰ ਨੇ ਉਸ ਵੱਲ ਘਿਰਣਾ ਦੀ ਨਜ਼ਰ ਨਾਲ ਵੇਖਿਆ ਤੇ
ਆਪਣੀ ਥਾਂ ਤੋਂ ਉਠ ਕੇ ਤੇਜ ਸਿੰਘ ਨੂੰ ਵਿਦਾ ਹੋਣ ਦਾ ਇਸ਼ਾਰਾ ਕਰਦੇ ਹੋਏ ਨਾਲ ਲੱਗਦੇ
ਤੰਬੂ ਵਲ ਚੱਲ ਪਿਆ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ਮਾਨ ਸੀ।
ਸਰਦਾਰ ਸ਼ਾਮ ਸਿੰਘ ਜੁੜੇ ਹੋਏ ਹੱਥਾਂ ਨਾਲ
ਅਰਦਾਸ ਕਰ ਰਿਹਾ ਸੀ, ਜਦੋਂ ਕਿਸੇ ਨਿਕੰਮੀ ਮਾਂ ਦਾ ਗੱਦਾਰ ਪੁੱਤਰ ਤੇਜ ਸਿੰਘ ਕੰਬ ਦੇ
ਦੁਆਰ ‘ਤੇ ਪਹੁੰਚ ਗਿਆ। ਤੇਜ ਸਿੰਘ ਮੁਹਾਠ ਟੱਪ ਕੇ ਅੰਦਰ ਜਾਣਾ ਚਾਹੁੰਦਾ ਸੀ, ਪਰ ਕਿਸੇ
ਅਗੰਮੀ ਸ਼ਕਤੀ ਨੇ ਉਸ ਦੇ ਪੈਰ ਰੋਕ ਲਏ। ਸਰਦਾਰ ਸ਼ਾਮ ਸਿੰਘ ਦੀ ਅਰਦਾਸ ਹਮੇਸ਼ਾ ਵਾਂਗ
ਸਪੱਸ਼ਟ ਤੇ ਉੱਚੀ ਆਵਾਜ਼ ਵਿਚ ਸੀ। ਉਥੇ ਖੜੇ ਚੋਬਦਾਰ ਤੇ ਹੋਰ ਬੰਦੇ ਕੰਨ ਲਾ ਕੇ ਉਹ ਕੁਝ
ਸੁਣਨ ਦਾ ਯਤਨ ਕਰ ਰਹੇ ਸਨ, ਜੋ ਸਰਦਾਰ ਸ਼ਾਮ ਸਿੰਘ ਅਰਦਾਸ ਵਿਚ ਕਹਿ ਰਿਹਾ ਸੀ।
“ਸੱਚੇ ਪਾਤਿਸ਼ਾਹ, ਤੈਨੂੰ ਆਪਣੇ ਖ਼ਾਲਸੇ ਤੋਂ
ਬੜੀ ਨਿਰਾਸ਼ਾ ਹੋ ਰਹੀ ਹੋਵੇਗੀ, ਪਰ ਸ਼ੇਰਾਂ ਦੀ ਅਗਵਾਈ ਲੰਬੜ ਤੇ ਕੁੱਤੇ ਕਰ ਰਹੇ ਨੇ।
ਆਪਣੇ ਖ਼ਾਲਸੇ ਨੂੰ ਮਾਫ਼ ਕਰ ਦਈ ਮਿਹਰਾਂ ਦੇ ਸਾਈਂ ਕਿਉਂਕਿ ਖ਼ਾਲਸਾ ਤੇਰਾ ਹੈ ਅਤੇ ਤੇਰੇ
ਹੁਕਮ ਤੇ ਸਦਾ ਜਿੰਦ ਕੁਰਬਾਨ ਕਰਨ ਨੂੰ ਤਿਆਰ ਹੈ। ਕੱਲ੍ਹ ਤੇਰਾ ਨਿਮਾਣਾ ਬੇਵਕ ਇਹ
ਮਿੱਟੀ ਦਾ ਠੀਕਰਾ ਭੰਨ ਕੇ ਤੇਰੇ ਦਰ ਤੋਂ ਪਸ਼ਚਾਤਾਪ ਵਜੋਂ ਮਾਫ਼ੀ ਮੰਗੇਗਾ।
ਅਰਦਾਸ ਕਰਨ ਉਪਰੰਤ ਉਹ ਦਰਵਾਜ਼ੇ ਵੱਲ ਆਇਆ ਤੇ
ਆਪਣੇ ਸਾਈਸ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ, “ਜਾ ਆਪਣੇ ਰਾਜੀ ਨੂੰ ਕਹਿ ਦੇ ਕਿ ਸਰਦਾਰ
ਕੱਲ੍ਹ ਜਗ ਦੇ ਮੈਦਾਨ ਵਿਚ ਉਸ ਉਪਰ ਸਵਾਰੀ ਕਰੇਗਾ। ਉਹਨੂੰ ਚੰਗੀ ਤਰ੍ਹਾਂ ਤਿਆਰ ਕਰ
ਦੇਵਾਂ। ਸਰਦਾਰਨੀ ਨੂੰ ਵੀ ਅਟਾਰੀ ਸੁਨੇਹਾ ਭੇਜ ਦੇ ਕਿ ਸ਼ਾਮ ਸਿੰਘ ਹੁਣ ਘਰ ਨਹੀਂ
ਪਰਤੇਗਾ।
ਜਦੋਂ ਵੀ ਤੇਜ ਸਿੰਘ ਹੌਸਲਾ ਕਰ ਕੇ ਸ਼ਾਮ ਸਿੰਘ
ਵੱਲ ਵੇਖਣ ਦਾ ਯਤਨ ਕਰਦਾ, ਚੰਨ ਕਿਸੇ ਬੱਦਲੀ ਹੇਠ ਜਾ ਵੜਦਾ। ਇਸ ਤਰ੍ਹਾਂ ਕੁਦਰਤ ਨੇ ਇਕ
ਸੱਪ ਦੀ ਨਜ਼ਰ ਸ਼ਹੀਦ ਦੇ ਚਿਹਰੇ ਉੱਪਰੋਂ ਪੈਣੋਂ ਰੋਕ ਦਿੱਤੀ। ਸਾਰਿਆਂ ਨੂੰ ਵਿਦਾ ਹੋਣ
ਦਾ ਇਸ਼ਾਰਾ ਕਰ ਕੇ ਸਰਦਾਰ ਵਾਪਸ ਪਾਠ ਕਰਨ ਲਈ ਮੁੜ ਗਿਆ।
ਸਰਦਾਰ ਵੱਲੋਂ ਸ਼ਹੀਦ ਹੋ ਜਾਣ ਦਾ ਪ੍ਰਣ ਲਏ ਜਾਣ
ਦੀ ਖ਼ਬਰ ਅੱਗ ਵਾਂਗ ਫੈਲ ਕੇ ਹਜ਼ਾਰਾਂ ਸਿਖ ਫ਼ੌਜੀ ਤੰਬੂ ਵੱਲ ਭੱਜ ਪਏ। ਸਾਰੀ ਰਾਤ ਉਹ
ਇਕ ਇਕ ਕਰ ਕੇ ਸਾਹਮਣਿਉਂ ਲੰਘਦੇ ਹੋਏ ਆਪਣੇ ਸਰਦਾਰ ਦੀ ਇਕ ਅੰਤਮ ਝਲਕ ਪ੍ਰਾਪਤ ਕਰਨ ਜਾ
ਯਤਨ ਕਰਦੇ ਰਹੇ। ਹਰ ਇਕ ਨੂੰ ਵੇਖਿਆ ਕਿ ਚਿੱਟੀ ਦਾਹੜੀ ਵਾਲਾ ਸਰਦਾਰ ਗੁਰ ਦੇ ਸ਼ਬਦ ਦਾ
ਜਾਪ ਸ਼ਰਧਾਮਈ ਹੋ ਕੇ ਕਰਦਾ ਰਿਹਾ। ਜੋ ਕੁਝ ਉਨਾਂ ਵੇਖਿਆ, ਉਹ ਯੁੱਧ ਤੋਂ ਪਹਿਲਾਂ ਦੀ ਇਕ
ਸੁਹਾਵਣੀ ਤੇ ਪਵਿੱਤਰ ਯਾਦ ਬਣ ਕੇ ਉਨ੍ਹਾਂ ਦੇ ਮਨਾਂ ਵਿਚ ਸਦਾ ਲਈ ਉਕਰੀ ਗਈ।
ਉਹ ਸਵੇਰੇ ਜਲਦੀ ਜਾਗ ਕੇ ਚਿੱਟਾ ਦੁੱਧ ਪੁਸ਼ਾਕਾਂ
ਪਹਿਨ ਕੇ ਤਿਆਰ ਹੋ ਗਿਆ। ਇਹ ਰੰਗ ਉਸ ਦੇ ਬੀਤੀ ਸ਼ਾਮ ਦੇ ਪ੍ਰਣ ਦੇ ਐਨ ਅਨੁਕੂਲ ਸੀ। ਉਸ
ਨੇ ਗੁਰੂ ਦੀ ਹਾਜ਼ਰੀ ਵਿਚ ਤਲਵਾਰ ਮਿਆਨੋਂ ਧੂਹ ਲਈ ਤੇ ਮੁੜ ਕੇ ਕਦੀ ਮਿਆਨ ਵਿਚ ਨਹੀਂ
ਪਾਈ। ਦਸਤਾਰ ਉਪਰ ਉਸ ਨੇ ਖਫਣ ਵਲ੍ਹੇਟ ਲਿਆ। ਦੁਸ਼ਮਣ ਨੇ ਵੀ ਇਹ ਗੱਲ ਲਿਖੀ ਹੈ। ਕਿ
ਚਿੱਟੇ ਵਸਤਰਾਂ ਵਿਚ ਲਿਪਟੀ ਉਹ ਆਤਮਾ ਜੰਗ ਦੇ ਮੈਦਾਨ ਵਿਚ ਹਰ ਥਾਂ ਨਜ਼ਰ ਆ ਰਹੀ ਸੀ ਤੇ
ਮੌਤ ਦੇ ਆਹੂ ਲਾਹ ਰਹੀ ਸੀ। ਉਹਨੇ ਅਜਿਹੀ ਲੜਾਈ ਲੜੀ, ਜਿਸ ਨੂੰ ਵੇਖਣ ਲਈ ਫ਼ਰਿਸ਼ਤੇ ਵੀ
ਆਏ। ਉਸ ਦੀ ਪ੍ਰੇਰਨਾਮਈ ਹਸਤੀ ਸਭ ਲਈ ਉਤਸ਼ਾਹ ਦਾ ਸੋਮਾ ਬਣੀ। ਉਸ ਦੇ ਜਵਾਨ ਸ਼ੇਰਾਂ
ਵਾਂਗ ਲੜੇ ਇਸ ਗੱਲ ਦੇ ਬਾਵਜੂਦ ਕਿ ਤੇਜ ਸਿੰਘ ਆਪਣੇ ਪਿਛਲੱਗਾਂ ਸਣੇ ਬੜੇ ਮਹੱਤਵਪੂਰਨ
ਮੌਕੇ ‘ਤੇ ਭੱਜ ਗਿਆ ਤੇ ਵਾਪਸ ਮੁੜਦਿਆਂ ਦਰਿਆ ਪਾਰ ਕਰਨ ਲਈ ਮੌਜੂਦ ਇੱਕੋ ਇਕ ਲੱਕੜ ਦਾ
ਪੁਲ ਵੀ ਤੋੜ ਗਿਆ।
‘ਸਰਦਾਰ ਦੀ ਕਾਇਮ ਕੀਤੀ ਮਿਸਾਲ ਦਾ ਅਸਰ ਹਰ ਇਕ
ਤੇ ਹੋਇਆ ਅਤੇ ਚਾਰੇ ਪਾਸਿਉਂ ਘੋੜ-ਸਵਾਰ ਤੇ ਪੈਦਲ ਦਸਤਿਆਂ ਵੱਲੋਂ ਘਰੇ ਜਾਣ ਦੇ ਬਾਵਜੂਦ,
ਕਿਸੇ ਇਕ ਵੀ ਸਿਖ ਨੇ ਹਥਿਆਰ ਸੁੱਟਣ ਦੀ ਗੱਲ ਨਾ ਸੋਚੀ ਅਤੇ ਗੁਰੂ ਗੋਬਿੰਦ ਸਿੰਘ ਦੇ
ਕਿਸੇ ਵੀ ਸਿਖ ਨੇ ਢਿਲ ਨਾ ਵਿਖਾਈ। ਉਹਨਾਂ ਨੇ ਹਰ ਥਾਂ ਜੇਤੂਆਂ ਦਾ ਸਾਹਮਣੇ ਹੋ ਕੇ
ਟਾਕਰਾ ਕੀਤਾ ਤੇ ਹੌਲੀ ਹੌਲੀ ਮਰ ਮਿਟਦੇ ਗਏ। ਕਈ ਤਾਂ ਇਕੱਲੇ ਰਹਿ ਜਾਣ ‘ਤੇ ਵੀ ਸਾਹਮਣੇ
ਖੜੇ ਦੁਸ਼ਮਣ ਦੀ ਭੀੜ ’ਤੇ ਟੁੱਟ ਕੇ ਪੈਣੋਂ ਨਾ ਹਟੇ, ਜਦਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ
ਤਰ੍ਹਾਂ ਕਰਨ ਦਾ ਮਤਲਬ ਯਕੀਨੀ ਮੌਤ ਸੀ। ਜੋਤੁ ਹਾਰੇ ਹੋਇਆਂ ਵੱਲ ਉਨ੍ਹਾਂ ਦੇ ਪਹਾੜ
ਵਰਗੇ ਹੌਸਲੇ ਨੂੰ ਵੇਖ ਕੇ ਮੂੰਹ ਵਿਚ ਉਂਗਲਾਂ ਪਾ ਕੇ ਵੇਖ ਰਹੇ ਸਨ। (ਕਨਿੰਘਮ)॥
ਸਰਦਾਰ ਦਾ ਜਿਸਮ ਗੋਲੀਆਂ ਨਾਲ ਛਾਨਣੀ ਹੋਇਆ ਪਿਆ
ਸੀ ਤੇ ਗੋਲੀਆਂ ਦੇ ਨਿਸ਼ਾਨ ਗਿਣੇ ਨਹੀਂ ਸਨ ਜਾ ਸਕਦੇ, ਜਦੋਂ ਵਰਦੀ ਵਾਲੀਆਂ ਲਾਸ਼ਾਂ ਦੇ
ਅੰਬਾਰ ਚੋਂ ਉਸ ਦਾ ਸਰੀਰ ਧੂਹ ਕੇ ਕੱਢਿਆ ਗਿਆ। ਉਸ ਥਾਂ ਤੇ ਦੁਸ਼ਮਣ ਦੀਆਂ ਲਾਸ਼ਾਂ ਸਭ
ਤੋਂ ਵਧ ਸਨ। ਛੇ ਸਿਪਾਹੀ ਸਰਦਾਰ ਦੀ ਦੇਹ ਚੁੱਕ ਕੇ ਦਰਿਆ ਚੋਂ ਤੈਰ ਕੇ ਵਾਪਸ ਪਰਤੇ।
ਪਿੰਡ ਦੇ ਬਾਹਰਵਾਰ ਚਿਤਾ ਤਿਆਰ ਸੀ ਅਤੇ ਅਟਾਰੀ ਦੇ ਮਰਦ ਤੇ ਤੀਵੀਆਂ, ਜਿਨ੍ਹਾਂ ਦਾ
ਪ੍ਰਣ ਦਾ ਪਤਾ ਸੀ. ਸਦਮਾ ਸਹਿਣ ਲਈ ਤਿਆਰ ਖੜੇ ਸਨ। ਸਰਦਾਰਨੀ ਆਉ ਹੀ ਸੁਨੇਹਾ ਮਿਲਿਆ, ਉਸ
ਨੇ ਦੋ ਚਿਤਾਵਾਂ ਤਿਆਰ ਕਰਨ ਦਾ ਹੁਕਮ ਦਿੱਤਾ।
ਉਹ ਪੁਸ਼ਾਕਾ ਲੈ ਕੇ ਜੋ ਸਰਦਾਰ ਨੇ ਆਪਣੇ ਵਿਆਹ
ਵਾਲੇ ਦਿਨ ਪਹਿਨਿਆ ਸੀ ਸਰਦਾਰਨੀ ਚਿਤਾ ਤੇ ਬਹਿ ਗਈ ਤੇ ਸ਼ਾਂਤ ਚਿਤ ਹੋ ਉਸ ਨੇ ਚਿਤਾ ਨੂੰ
ਅੱਗ ਦਿੱਤੀ। ਜਦੋਂ ਸਰਦਾਰ ਦੀ ਦੇਹ ਉਥੇ ਪਹੁੰਚੀ ਤਾਂ ਸਰਦਾਰਨੀ ਦਾ ਸਰੀਰ ਖਾਕ ਬਣ
ਚੁੱਕਿਆ ਸੀ ਤੇ ਅੱਗ ਦੇ ਭਾਂਬੜ ਬਲ ਰਹੇ ਸਨ। ਉਹਨਾਂ ਨੇ ਸਰਦਾਰ ਦੀ ਦੇਹ ਨੂੰ ਦੂਜੀ ਚਿਤਾ
‘ਤੇ ਰੱਖ ਦਿੱਤਾ ਤੇ ਉਸ ਦੇ ਵੱਡੇ ਪੁੱਤਰ ਨੇ ਸੰਗੀ-ਸਾਥੀਆਂ ਦੀ ਸਹਾਇਤਾ ਨਾਲ ਚਿਤਾ ਨੂੰ
ਲਾਂਬੂ ਲਾ ਦਿੱਤਾ।
ਜੇ ਤੈਨੂੰ ਮੇਰੇ ਬੱਚੇ ਹਜ਼ਾਰ ਮੀਲ ਚੱਲ ਕੇ ਵੀ
ਜਾਣਾ ਪਵੇ ਤਾਂ ਚੱਲ ਕੇ ਜ਼ਰੂਰ ਜਾਈਂ ਤੇ ਵੇਖੀਂ ਉਸ ਸਰਦਾਰ ਤੇ ਉਸ ਦੀ ਸਰਦਾਰਨੀ ਦੀ
ਸਮਾਧੀ । ਪੰਜਾਬ ਦੇ ਉਸ ਅਤਿ ਪਿਆਰੇ ਸਰਦਾਰ ਦੇ ਅੰਤਮ ਆਰਾਮ ਦਾ ਟਿਕਾਣਾ ਤੂੰ ਜ਼ਰੂਰ
ਵੇਖੀਂ। ਜੇ ਤੂੰ ਉਥੇ ਉਸ ਵੇਲੇ ਪਹੁੰਚੇ, ਜਿਸ ਵੇਲੇ ਸੂਰਜ ਦਾ ਜਲੌ ਸਮਾਪਤ ਹੋ ਰਿਹਾ
ਹੁੰਦਾ ਹੈ ਤੇ ਫਿੱਕੇ ਅਸਮਾਨ ‘ਤੇ ਉਸ ਦਾ ਹੂ ਫੈਲ ਰਿਹਾ ਹੁੰਦਾ ਹੈ ਤਾਂ ਤੈਨੂੰ ਇਕ ਬਿਰਧ
ਮਾਤਾ ਦਾ ਪਰਛਾਵਾਂ ਸਮਾਧੀ ਵੱਲ ਵਧਦਾ ਨਜ਼ਰ ਆਵੇਗਾ। ਜਦੋਂ ਮੈਂ ਉਥੇ ਗਿਆ ਸੀ ਤਾਂ ਇਕ
ਬਿਰਧ ਮਾਤਾ ਆਪਣੀ ਸੋਟੀ ’ਤੇ ਝੁਕੀ ਹੋਈ ਉਥੇ ਪਹੁੰਚੀ। ਸੋਟੀ ਉਸ ਨੇ ਸਮਾਧੀ ਕੋਲ ਟਿਕਾਅ
ਦਿੱਤੀ। ਫਿਰ ਉਸ ਨੇ ਮਿੱਟੀ ਦਾ ਦੀਵਾ ਬਾਲ ਕੇ ਸਮਾਧੀ ‘ਤੇ ਰੱਖ ਦਿੱਤਾ। ਇੱਕੋ ਜ਼ੋਰਦਾਰ
ਝਟਕੇ ਨਾਲ ਫਿਰ ਉਹ ਸਿੱਧੀ ਖੜੀ ਹੋ ਗਈ ਤੇ ਅਸਮਾਨ ਵੱਲ ਟਿਕਟਿਕੀ ਲਾ ਕੇ ਵੇਖਦੀ ਰਹੀ। ਉਸ
ਧੁੰਦਲਕੇ ਜਹੇ ਵਿਚ ਮੈਂ ਉਸ ਦੀਆਂ ਅੱਖਾਂ ਵਿਚ ਦੋ ਹੰਝੂ ਵੇਖੇ ਤੇ ਫਿਰ ਉਸ ਦੀਆਂ
ਨਜ਼ਰਾਂ ਵਿਚ ਨਿਰਾਸ਼ਾ। ਤੇ ਉਹ ਪਰਤ ਗਈ।
ਅਟਾਰੀ ਵਿਚ ਇਕ ਵਿਸ਼ਵਾਸ ਹੈ ਕਿ ਧੂ ਤਾਰੇ ਵਰਗਾ
ਚਮਕਦਾਰ ਇਕ ਤਾਰਾ ਉਦੋਂ ਅਸਮਾਨ ਵਿਚ ਨਜ਼ਰ ਆਵੇਗਾ, ਜਦੋਂ ਧਰਤੀ ਤੇ ਸ਼ਾਮ ਸਿੰਘ ਵਰਗਾ ਇਕ
ਹੋਰ ਮਨੁੱਖ ਜਨਮ ਲਵੇਗਾ।
ਸ਼ਹੀਦ ਦੀ ਆਤਮਾ, ਮੇਰੇ ਬੱਚੇ ਉਪਰ ਵੇਖਦੀ ਹੈ ਤੇ
ਉਦਾਸ ਹੋ ਜਾਂਦੀ, ਪਰ ਫਿਰ ਉਸ ਦੀ ਨਜ਼ਰ ਪੰਜਾਬ ਦੀਆਂ ਧੀਆਂ ਵੱਲ ਆ ਟਿਕਦੀ ਹੈ। ਸ਼ਾਮ
ਸਿੰਘ ਵਰਗਾ ਇਕ ਹੋਰ ਕਦੋਂ ਜਨਮ ਲਵੇਗਾ? ਉਹ ਪੁੱਛਦੀ ਹੈ।