:: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ   :: USA ਲਈ 36 ਉਡਾਣਾਂ ਚਲਾਏਗੀ AIR INDIA, 6 ਜੁਲਾਈ ਤੋਂ ਬੁਕਿੰਗ ਸ਼ੁਰੂ   :: ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ   :: ਬਿਹਾਰ ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ   :: ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ   :: ਤਿਰੂਮਲਾ ਤਿਰੂਪਤੀ ਦੇਵਸਥਾਨਮ ਚ 17 ਕਰਮੀਆਂ ਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ   :: ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ? PRINT ਈ ਮੇਲ
tihar jail nirbhaya convicts family meetingਨਵੀਂ ਦਿੱਲੀ :20(ਮੀਡੀਦੇਸਪੰਜਾਬ)-   ਨਿਰਭਯਾ ਕੇਸ 'ਚ ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ ਪ੍ਰਸ਼ਾਸਨ ਨੇ ਲਿਖਤੀ ਤੌਰ 'ਤੇ ਸੂਚਨਾ ਦਿੱਤੀ ਹੈ ਕਿ ਅੰਤਿਮ ਮੁਲਾਕਾਤ ਜਦੋਂ ਕਰਨੀ ਹੋਵੇ, ਉਹ ਆਪਣੇ ਪਰਿਵਾਰ ਅਤੇ ਜੇਲ ਪ੍ਰਸ਼ਾਸਨ ਨੂੰ ਦੱਸ ਦੇਣ। ਨਵੇਂ ਆਦੇਸ਼ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਮੁਕੇਸ਼ ਅਤੇ ਪਵਨ ਆਖਰੀ ਮੁਲਾਕਾਤ ਕਰ ਚੁਕੇ ਹਨ। ਦੋਸ਼ੀ ਅਕਸ਼ੇ ਅਤੇ ਵਿਨੇ ਨੂੰ ਵੀ ਪਰਿਵਾਰ ਵਾਲਿਆਂ ਨਾਲ ਅੰਤਿਮ ਮੁਲਾਕਾਤ
 ਲਈ ਕਿਹਾ ਜਾ ਚੁਕਿਆ ਹੈ। ਤਿਹਾੜ ਜੇਲ ਦੇ ਅਧਿਕਾਰੀਆਂ ਅਨੁਸਾਰ ਦੋਸ਼ੀ ਮੁਕੇਸ਼ ਅਤੇ ਪਵਨ ਪਿਛਲੇ ਮਹੀਨੇ (ਇਕ ਫਰਵਰੀ ਨੂੰ ਫਾਂਸੀ ਦੇਣ ਦਾ ਫੈਸਲਾ ਹੋਣ ਤੋਂ ਪਹਿਲਾਂ) ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਚੁਕੇ ਹਨ। ਉੱਥੇ ਹੀ ਹੁਣ ਅਕਸ਼ੈ ਅਤੇ ਵਿਨੇ ਨੂੰ ਵੀ ਪੁੱਛਿਆ ਗਿਆ ਹੈ ਕਿ ਉਹ ਆਖਰੀ ਵਾਰ ਆਪਣੇ ਪਰਿਵਾਰ ਵਾਲਿਆਂ ਨੂੰ ਕਦੋਂ ਮਿਲਣਾ ਚਾਹੁੰਦੇ ਹਨ।

ਤੀਜੀ ਵਾਰ ਜਾਰੀ ਕੀਤਾ ਗਿਆ ਹੈ ਡੈੱਥ ਵਾਰੰਟ
ਦੱਸਣਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਨੂੰ ਤੀਜੀ ਵਾਰ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੈੱਥ ਵਾਰੰਟ ਅਨੁਸਾਰ ਚਾਰੇ ਦੋਸ਼ੀਆਂ ਨੂੰ 3 ਮਾਰਚ ਦੀ ਸਵੇਰ 6 ਵਜੇ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 2 ਵਾਰ ਦੋਸ਼ੀਆਂ ਨੂੰ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ। ਸਭ ਤੋਂ ਪਹਿਲਾਂ 22 ਜਨਵਰੀ ਨੂੰ ਫਾਂਸੀ ਦੀ ਤਾਰੀਕ ਤੈਅ ਹੋਈ ਸੀ। ਦੂਜੀ ਵਾਰ ਇਕ ਫਰਵਰੀ ਨੂੰ ਫਾਂਸੀ ਦੀ ਤਾਰੀਕ ਤੈਅ ਕੀਤੀ ਗਈ ਸੀ ਪਰ ਦੋਸ਼ੀਆਂ ਦੇ ਵਕੀਲ ਨੇ ਕਾਨੂੰਨੀ ਦਾਅ ਪੇਚ ਲਗਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ।

ਇਹ ਸੀ ਪੂਰਾ ਮਾਮਲਾ
ਦੱਸਣਯੋਗ ਹੈ ਕਿ 16 ਦਸੰਬਰ 2012 ਨੂੰ 23 ਸਾਲਾ ਇਕ ਪੈਰਾ-ਮੈਡੀਕਲ ਵਿਦਿਆਰਥਣ ਆਪਣੇ ਦੋਸਤ ਨਾਲ ਦੱਖਣੀ ਦਿੱਲੀ ਦੇ ਮੁਨਿਰਕਾ ਇਲਾਕੇ 'ਚ ਬੱਸ ਸਟੈਂਡ 'ਤੇ ਖੜ੍ਹੀ ਸੀ। ਦੋਵੇਂ ਫਿਲਮ ਦੇਖ ਕੇ ਘਰ ਆਉਣ ਲਈ ਪਬਲਿਕ ਟਰਾਂਸਪੋਟ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਉਹ ਉੱਥੋਂ ਲੰਘ ਰਹੀ ਇਕ ਪ੍ਰਾਈਵੇਟ ਬੱਸ 'ਚ ਸਵਾਰ ਹੋ ਗਏ। ਇਸ ਚੱਲਦੀ ਬੱਸ 'ਚ ਨਾਬਾਲਗ ਸਮੇਤ 6 ਲੋਕਾਂ ਨੇ ਵਿਦਿਆਰਥਣ ਨਾਲ ਬੇਰਹਿਮ ਤਰੀਕੇ ਨਾਲ ਕੁੱਟਮਾਰ ਅਤੇ ਗੈਂਗਰੇਪ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤਾ ਨੂੰ ਜ਼ਖਮੀ ਹਾਲਤ 'ਚ ਚੱਲਦੀ ਬੱਸ ਤੋਂ ਸੁੱਟ ਦਿੱਤਾ ਸੀ। ਬੁਰੀ ਤਰ੍ਹਾਂ ਜ਼ਖਮੀ ਪੀੜਤਾ ਨੂੰ ਬਿਹਤਰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਸੀ। ਜਿੱਥੇ 29 ਦਸੰਬਰ 2012 ਨੂੰ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੀੜਤਾ ਨੂੰ 'ਨਿਰਭਯਾ' ਨਾਂ ਦਿੱਤਾ ਗਿਆ ਸੀ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement