:: ਖੇਤੀਬਾੜੀ ਸੰਦਾਂ ਅਤੇ ਉਪਕਰਣਾਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਮਿਲੀ ਛੋਟ   :: ਪਿਤਾ ਨੂੰ ਮਿਲਣ ਲਈ ਸਾਈਕਲ ਤੇ ਮੁੰਬਈ ਤੋਂ ਜੰਮੂ ਨੂੰ ਨਿਕਲਿਆ ਵਿਅਕਤੀ, CRPF ਨੇ ਕੀਤੀ ਮਦਦ   :: ਜਾਨਲੇਵਾ ਕੋਰੋਨਾ ਵਾਇਰਸ : ਦੇਸ਼ ਚ ਮਰੀਜ਼ਾਂ ਦੀ ਗਿਣਤੀ ਵਧੀ, 109 ਮੌਤਾਂ   :: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ? PRINT ਈ ਮੇਲ
shiv sena devendra fadnavis bangles waris pathanਮੁੰਬਈ :20(ਮੀਡੀਦੇਸਪੰਜਾਬ)-  ਏ.ਆਈ.ਐੱਮ.ਆਈ.ਐੱਮ. ਦੇ ਨੇਤਾ ਵਾਰਿਸ ਪਠਾਨ ਦੀ ਫਿਰਕੂ ਟਿੱਪਣੀ ’ਤੇ ਸ਼ਿਵ ਸੈਨਾ ਦੇ ਚੁੱਪ ਰਹਿਣ ’ਤੇ ਸਵਾਲ ਉਠਾਉਂਦੇ ਹੋਏ ਸੀਨੀਅਰ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਕਿਹਾ ਕਿ ਕੀ ਉਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਚੂੜੀਅਾਂ ਪਾਈਆਂ ਹੋਈਆਂ ਹਨ?
ਇੱਥੇ ਆਯੋਜਿਤ ਇਕ ਰੈਲੀ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੇ ਸੱਤਾਧਾਰੀ ਮਹਾਵਿਕਾਸ ਅਘਾੜੀ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ’ਚ ਜੋ ਕੁਝ ਹੋ ਰਿਹਾ, ਅਤੇ ਸ਼ਿਵ ਸੈਨਾ ਨੇ ਅੱਖਾਂ ਤੇ ਮੂੰਹ ਦੋਹਾਂ ਨੂੰ ਬੰਦ ਕੀਤਾ ਹੋਇਆ ਹੈ। ਕੁਝ ‘ਵਾਰਿਸ’ ਜਾਂ ‘ਲਾਵਾਰਿਸ’ ਉਠਦੇ ਹਨ ਅਤੇ ਕਹਿੰਦੇ ਹਨ ਕਿ 15 ਕਰੋੜ ਮੁਸਲਮਾਨ 100 ਕਰੋੜ ਹਿੰਦੂਆਂ ’ਤੇ ਭਾਰੀ ਹਨ। ਸਾਡਾ ਹਿੰਦੂ ਭਾਈਚਾਰਾ ਸਹਿਨਸ਼ੀਲਤਾ ਰੱਖਦਾ ਹੈ। ਉਹ ਸਾਰੇ ਭਾਰਤ ਨੂੰ ਨਾਲ ਲੈ ਕੇ ਚੱਲ ਰਿਹਾ ਹੈ। ਸ਼ਿਵ ਸੈਨਾ ਨੇ ਤਾਂ ਸ਼ਾਇਦ ਇਸ ਮੁੱਦੇ ’ਤੇ ਚੂੜੀਆਂ ਪਾਈਆਂ ਹੋਣਗੀਆਂ। ਸਾਡੀਆਂ ਔਰਤਾਂ ‘ਚੂੜੀਆਂ ਪਹਿਣਨ’ ਵਾਲੀ ਕਹਾਵਤ ਨੂੰ ਪਸੰਦ ਨਹੀਂ ਕਰਦੀਆਂ ਪਰ ਮੈਂ ਇਸ ਕਹਾਵਤ ਦੀ ਵਰਤੋ ਕਰ ਰਿਹਾ ਹਾਂ। ਸ਼ਿਵ ਸੈਨਾ ਵਾਲੇ ਇਸ ਮੁੱਦੇ ’ਤੇ ਚੁੱਪ ਰਹਿ ਸਕਦੇ ਹਨ ਪਰ ਭਾਜਪਾ ਚੁੱਪ ਨਹੀਂ ਬੈਠੇਗੀ। ਅਸੀਂ ਵਾਰਿਸ ਵਰਗੇ ਲੋਕਾਂ ਨੂੰ ਮੁੰਹ ਤੋੜ ਜਵਾਬ ਦਿਆਂਗੇ।

ਦੱਸਣਯੋਗ ਹੈ ਕਿ ਉੱਤਰ ਕਰਨਾਟਕ ਦੇ ਕਲਬੁਰਗੀ ’ਚ 16 ਫਰਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੰਬਈ ਤੋਂ ਏ.ਆਈ.ਐੱਮ.ਆਈ.ਐੱਮ. ਦੇ ਸਾਬਕਾ ਵਿਧਾਇਕ ਪਠਾਨ ਨੇ ਕਿਹਾ ਸੀ,‘‘ਸਾਨੂੰ ਇਕੱਠੇ ਮਿਲ ਕੇ ਅੱਗੇ ਵਧਣਾ ਹੋਵੇਗਾ। ਸਾਨੂੰ ਆਜ਼ਾਦੀ ਲੈਣੀ ਹੋਵੇਗੀ, ਜੋ ਚੀਜ਼ਾਂ ਮੰਗ ਕੇ ਨਹੀਂ ਮਿਲਦੀਆਂ, ਉਸ ਨੂੰ ਖੋਹਣਾ ਪੈਂਦਾ ਹੈ, ਯਾਦ ਰੱਖੋ, ਅਸੀਂ 15 ਕਰੋੜ ਹੋ ਸਕਦੇ ਹਾਂ ਪਰ 100 ਕਰੋੜ ’ਤੇ ਭਾਰੀ ਹਾਂ। ਸਾਬਕਾ ਮੁੱਖ ਮੰਤਰੀ ਚੂੜੀਆਂ ਵਾਲੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੈਰ-ਸਪਾਟਾ ਮੰਤਰੀ ਆਦਿੱਤਿਯ ਠਾਕਰੇ ਨੇ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕੀਤੀ। ਠਾਕਰੇ ਨੇ ਬੁੱਧਵਾਰ ਨੂੰ ਟਵੀਟ ਕੀਤਾ,‘‘ਦੇਵੇਂਦਰ ਫੜਨਵੀਸ ਜੀ ਆਮਤੌਰ ’ਤੇ ਮੈਂ ਪਲਟ ਕੇ ਟਿੱਪਣੀ ਕਰਨਾ ਪਸੰਦ ਨਹੀਂ ਕਰਦਾ। ਕ੍ਰਿਪਾ ਚੂੜੀਆਂ ਦੀ ਟਿੱਪਣੀ ਲਈ ਮੁਆਫ਼ੀ ਮੰਗੋ। ਸਭ ਤੋਂ ਮਜ਼ਬੂਤ ਔਰਤਾਂ ਚੂੜੀਆਂ ਪਾਉਂਦੀਆਂ ਹਨ। ਰਾਜਨੀਤੀ ਆਪਣੀ ਜਗ੍ਹਾ ਹੈ ਪਰ ਸਾਨੂੰ ਇਸ ਵਿਚਾਰ ਨੂੰ ਬਦਲਣ ਦੀ ਜ਼ਰੂਰਤ ਹੈ।’’
 
< Prev   Next >

Advertisements

Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement