:: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ   :: USA ਲਈ 36 ਉਡਾਣਾਂ ਚਲਾਏਗੀ AIR INDIA, 6 ਜੁਲਾਈ ਤੋਂ ਬੁਕਿੰਗ ਸ਼ੁਰੂ   :: ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ   :: ਬਿਹਾਰ ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ   :: ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ   :: ਤਿਰੂਮਲਾ ਤਿਰੂਪਤੀ ਦੇਵਸਥਾਨਮ ਚ 17 ਕਰਮੀਆਂ ਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ   :: ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ PRINT ਈ ਮੇਲ
3 big decisions of modi cabinet meetingਨਵੀਂ ਦਿੱਲੀ :20(ਮੀਡੀਦੇਸਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਬੈਠਕ ਵਿਚ ਕੈਬਨਿਟ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਨਾਲ-ਨਾਲ ਕੈਬਨਿਟ ਨੇ ਸੈਰੋਗੇਸੀ ਅਮੈਂਡਮੈਂਟ ਐਕਟ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸਦਾ ਐਕਟ ਮਕਸਦ ਸੈਰੋਗੇਸੀ ਕਾਨੂੰਨ ਨੂੰ ਹੋਰ ਸਖਤ ਬਣਾਉਣਾ ਹੈ। ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਦੋ ਇੰਸਟੀਚਿਊਟ ਨੂੰ ਰਾਸ਼ਟਰੀ ਸੰਸਥਾ ਦਾ ਦਰਜਾ ਦੇਣ 'ਤੇ ਵੀ ਫੈਸਲਾ ਲਿਆ ਗਿਆ ਹੈ।
ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਨੂੰ ਮਨਜ਼ੂਰੀ

ਕੈਬਨਿਟ ਬੈਠਕ 'ਚ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਮਿਸ਼ਨ ਦੇ ਨਾਲ ਦੇਸ਼ 'ਚ ਟੈਕਸਟਾਈਲ ਇੰਡਸਟਰੀ ਨੂੰ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ 1 ਫਰਵਰੀ 2020 ਨੂੰ ਪੇਸ਼ ਹੋਏ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦਾ ਐਲਾਨ ਕੀਤਾ ਸੀ।

ਭਾਰਤ ਹਰ ਸਾਲ ਕਰੀਬ 1600 ਕਰੋੜ ਡਾਲਰ(ਕਰੀਬ 1.13 ਲੱਖ ਕਰੋੜ ਰੁਪਏ) ਦੇ ਟੈਕਨੀਕਲ ਟੈਕਸਟਾਈਲ ਆਯਾਤ ਕਰਦਾ ਹੈ। ਆਯਾਤ ਵਿਚ ਕਟੌਤੀ ਲਈ ਇਸ ਮਿਸ਼ਨ 'ਤੇ 1,480 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਟੈਕਨੀਕਲ ਟੈਕਸਟਾਈਲ ਦਾ ਇਸਤੇਮਾਲ ਵੱਖ-ਵੱਖ ਸੈਕਟਰ ਵਿਚ ਕੀਤਾ ਜਾਂਦਾ ਹੈ ਯਾਨੀ ਕਿ ਮੈਡੀਕਲ ਸੈਕਟਰਸ ਤੋਂ ਲੈ ਕੇ ਐਗਰੀ ਸੈਕਟਰ ਵਿਚ ਵੀ ਇਸਦਾ ਇਸੇਤਮਾਲ ਹੁੰਦਾ ਹੈ। ਜੇਕਰ ਅਸਾਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਤਕਨਾਲੋਜੀ ਦੇ ਜ਼ਰੀਏ ਅਜਿਹੇ ਉਤਪਾਦ ਬਣਾਏ ਜਾਂਦੇ ਹਨ ਜਿਹੜੇ ਉਸ ਸੈਕਟਰ ਨੂੰ ਗ੍ਰੋਥ ਦੇਣ 'ਚ ਮਦਦ ਕਰਦੇ ਹਨ।

ਕੀ ਹੈ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ?

ਟੈਕਸਟਾਈਲ ਵਿਚ ਨਵੀਂ ਖੋਜ ਕਰਕੇ ਬਣਾਏ ਗਏ ਕਈ ਕਿਸਮ ਦੇ ਮਲਟੀਫੰਕਸ਼ਨਲ ਟੈਕਸਟਾਈਲ ਨੂੰ ਤਕਨੀਕੀ ਟੈਕਸਟਾਈਲ ਕਿਹਾ ਜਾਂਦਾ ਹੈ। ਇਹ ਫੈਬਰਿਕ ਸੜਕ ਨਿਰਮਾਣ, ਹੜ੍ਹਾਂ, ਫਾਇਰਪਰੂਫਿੰਗ, ਐਂਟੀਬੈਕਟੀਰੀਅਲ, ਮੈਡੀਕਲ, ਖੇਤੀਬਾੜੀ ਉਦਯੋਗ ਵਿਚ ਗ੍ਰੀਨਹਾਉਸ, ਪੈਕਿੰਗ ਟੈਕਸਟਾਈਲ, ਖੇਡਾਂ ਦੀ ਟੈਕਸਟਾਈਲ ਆਦਿ ਲਈ ਬਣਾਇਆ ਜਾ ਰਿਹਾ ਹੈ। ਇਸ ਵਿਚ ਮੁੱਲ ਵਾਧੇ ਨਾਲ ਉਤਪਾਦਕਾਂ ਤੋਂ ਲਾਭ ਮਿਲ ਰਿਹਾ ਹੈ।

ਫੂਡ ਪ੍ਰੋਸੈਸਿੰਗ ਕਾਰੋਬਾਰ ਨੂੰ ਵਾਧਾ ਦੇਣ ਦੀ ਤਿਆਰੀ

ਭਾਰਤ ਦੁਨੀਆਭਰ 'ਚ ਫਲ ਅਤੇ ਸਬਜ਼ੀਆਂ ਦਾ ਦੂਜਾ ਵੱਡਾ ਉਤਪਾਦਕ ਹੈ। ਹਾਲਾਂਕਿ ਉਤਪਾਦਨ ਦੇ 10 ਫੀਸਦੀ ਤੋਂ ਘੱਟ ਦੀ ਹੀ ਪ੍ਰੋਸੈਸਿੰਗ ਹੋ ਸਕਦੀ ਹੈ। ਜਲਦ ਖਰਾਬ ਹੋਣ ਵਾਲੇ ਭੋਜਨ ਪਦਾਰਥ ਵੱਡੀ ਮਾਤਰਾ ਵਿਚ ਬਰਬਾਦ ਹੋ ਜਾਂਦੇ ਹਨ। ਸਰਕਾਰ ਪਿਛਲੇ ਕੁਝ ਸਾਲ 'ਚ ਅਜਿਹੇ ਭੋਜਨ  ਦੀ ਪ੍ਰੋਸੈਸਿੰਗ(ਫੂਡ ਪ੍ਰੋਸੈਸਿੰਗ) ਅਤੇ ਪੇਂਡੂ ਅਰਥਚਾਰੇ ਵਿਚ ਨਿਵੇਸ਼ ਲਿਆਉਣ ਵੱਲ ਧਿਆਨ ਕੇਂਦਰਤ ਕਰ ਰਹੀ ਹੈ।

ਇਸ ਨਾਲ ਘਰੇਲੂ ਅਤੇ ਗਲੋਬਲ ਫੂਡ ਪ੍ਰੋਸੈਸਿੰਗ ਬਾਜ਼ਾਰ ਵਿਚ ਮੁਕਾਬਲਾ ਕਰਨ ਵਿਚ ਸਹਾਇਤਾ ਮਿਲੇਗੀ। ਯੋਜਨਾ ਦਾ ਉਦੇਸ਼ ਪੇਂਡੂ ਪੱਧਰ 'ਤੇ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣਾ ਅਤੇ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨਾ ਹੈ।

ਸਰੋਗੇਸੀ ਕੀ ਹੈ

ਕੋਈ ਵੀ ਵਿਆਹੁਤਾ ਜੋੜਾ ਬੱਚਾ ਪੈਦਾ ਕਰਨ ਲਈ ਕਿਸੇ ਔਰਤ ਦੀ ਕੁੱਖ ਨੂੰ ਬੱਚਾ ਪੈਦਾ ਕਰਨ ਲਈ ਕਿਰਾਏ 'ਤੇ ਲੈ ਸਕਦਾ ਹੈ। ਸਰੋਗੇਸੀ ਜ਼ਰੀਏ ਬੱਚਾ ਪੈਦਾ ਕਰਨ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਉਦਾਹਰਣ ਦੇ ਲਈ ਜਿਵੇਂ ਜੋੜੇ ਦਾ ਆਪਣਾ ਖੁਦ ਦਾ ਬੱਚਾ ਨਹੀਂ ਹੋ ਰਿਹਾ ਜਾਂ ਕਰਨ ਦੇ ਯੋਗ ਨਹੀਂ ਜਾਂ ਔਰਤ ਦੀ ਜਾਨ ਨੂੰ ਖ਼ਤਰਾ ਹੈ ਜਾਂ ਕੋਈ ਔਰਤ ਆਪਣੇ ਆਪ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੀ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement