:: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ   :: ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ   :: ਕੇਂਦਰ ਦਾ ਫਰਮਾਨ- ਸਖਤੀ ਨਾਲ ਲਾਕ ਡਾਊਨ ਦਾ ਹੋਵੇ ਪਾਲਣ, ਬਾਰਡਰ ਕੀਤੇ ਜਾਣ ਸੀਲ   :: ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ, ਜਾਣੋ ਕਿਉਂ   :: ਲਾਕ ਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤੀ ਭਾਵੁਕ ਤਸਵੀਰ, ਤੁਸੀਂ ਵੀ ਸਮਝੋ   :: ਸ਼ਾਹੀਨ ਬਾਗ ਇਲਾਕੇ ਚ ਲੱਗੀ ਭਿਆਨਕ ਅੱਗ   :: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਦਿੱਲੀ ਦੇ ਦੰਗਾ-ਪੀੜਤਾਂ ਦੀ ਮਦਦ ਲਈ ਹੋਰਨਾਂ ਤੋਂ ਇਲਾਵਾ 'ਆਪ' ਸਰਕਾਰ ਵੀ ਅੱਗੇ ਨਾ ਆਈ PRINT ਈ ਮੇਲ
Photo

ਦਿੱਲੀ :20(ਮੀਡੀਦੇਸਪੰਜਾਬ)-   ਦਿੱਲੀ ਦੀਆਂ ਗਲੀਆਂ ਅੱਜ ਆਮ ਨਾਗਰਿਕਾਂ ਦਾ ਦਰਦ ਬਿਆਨ ਕਰ ਰਹੀਆਂ ਹਨ ਅਤੇ ਨਾਲ ਹੀ ਸਿਆਸਤਦਾਨਾਂ ਕੋਲੋਂ ਕੋਈ ਉਮੀਦ ਰੱਖਣ ਦੀ ਗੱਲ ਭੁਲਾ ਕੇ, ਅੱਗੇ ਵਧਣ ਦੀ ਸਲਾਹ ਦੇ ਰਹੀਆਂ ਹਨ। ਦਿੱਲੀ ਦੰਗਿਆਂ ਵਿਚ ਥੋੜ੍ਹੀ ਕਮੀ ਜ਼ਰੂਰ ਆਈ ਹੈ ਪਰ ਤਣਾਅ ਅਜੇ ਵੀ ਕਾਇਮ ਹੈ ਅਤੇ ਛੇਤੀ ਪਿੱਛਾ ਛੱਡਣ ਵਾਲਾ ਨਹੀਂ।

PhotoPhoto

ਇਸ ਪ੍ਰਾਪਤ ਹੋਈ 'ਸ਼ਾਂਤੀ' ਦੇ ਪਿੱਛੇ ਨਾ ਦਿੱਲੀ ਪੁਲਿਸ ਦਾ ਕੋਈ ਹੱਥ ਹੈ, ਨਾ ਕੇਂਦਰ ਸਰਕਾਰ ਦਾ ਅਤੇ ਨਾ ਹੀ 'ਆਪ' ਸਰਕਾਰ ਦਾ। ਦਿੱਲੀ ਪੁਲਿਸ ਵਲੋਂ ਦੰਗਾਕਾਰੀਆਂ ਨੂੰ ਸ਼ਹਿ, ਕੇਂਦਰ ਸਰਕਾਰ ਦੀ ਬੇਰੁਖ਼ੀ ਅਤੇ ਚੁੱਪੀ ਤੇ ਉਨ੍ਹਾਂ ਦੇ ਨਫ਼ਰਤੀ ਬੰਬ ਸੁੱਟਣ ਵਾਲੇ ਆਗੂਆਂ ਬਾਰੇ ਗੱਲ ਕੀਤੀ ਜਾ ਚੁੱਕੀ ਹੈ ਪਰ ਜਿਸ ਸਰਕਾਰ ਨੂੰ ਦਿੱਲੀ ਨੇ ਹੁਣੇ ਹੀ ਚੁਣਿਆ ਹੈ ਅਤੇ ਅਪਣਾ ਭਰੋਸਾ ਦਿਤਾ, ਉਹ ਵੀ ਹਾਰ ਗਈ। ਮੰਨਿਆ ਦਿੱਲੀ ਪੁਲਿਸ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਪਰ ਹਸਪਤਾਲ ਤਾਂ ਹਨ।

Delhi Police personnel landed on the streets against lawyersPhoto

'ਆਪ' ਦੀ ਸਰਕਾਰ ਦਾ ਇਕ ਵੀ ਮੰਤਰੀ ਕਿਸੇ ਹਸਪਤਾਲ ਵਿਚ ਪੀੜਤਾਂ ਦੀ ਮਦਦ ਲਈ ਨਾ ਗਿਆ। ਅਰਵਿੰਦ ਕੇਜਰੀਵਾਲ ਕੋਲ ਅਪਣੀ ਸੁਰੱਖਿਆ ਤਾਂ ਹੈ ਅਤੇ ਉਨ੍ਹਾਂ ਨੂੰ ਰੋਕ ਵੀ ਕੋਈ ਨਹੀਂ ਸੀ ਸਕਦਾ ਜੇ ਉਹ ਦੰਗਿਆਂ ਵਾਲੇ ਇਲਾਕਿਆਂ ਵਿਚ ਜਾ ਕੇ ਦੋਹਾਂ ਧਿਰਾਂ ਵਿਚਕਾਰ ਢਾਲ ਬਣ ਕੇ ਖੜੇ ਹੋ ਜਾਂਦੇ ਪਰ ਅਰਵਿੰਦ ਕੇਜਰੀਵਾਲ, ਗਾਂਧੀ ਸਮਾਧੀ ਤੇ ਜਾ ਕੇ ਬੈਠ ਗਏ, ਸਿਰਫ਼ ਇਹ ਦੱਸਣ ਲਈ ਕਿ ਉਨ੍ਹਾਂ ਕੋਲ ਦਿੱਲੀ ਵਿਚ ਵੀ ਕੁੱਝ ਕਰਨ ਦੀ, ਕੋਈ ਤਾਕਤ ਨਹੀਂ।

KejriwalPhoto

ਦਿੱਲੀ ਸਰਕਾਰ ਕੋਲ ਬਸਾਂ ਹਨ, ਜਿਨ੍ਹਾਂ ਨੂੰ ਦੰਗਿਆਂ ਵਾਲੇ ਇਲਾਕਿਆਂ ਵਿਚ ਲਿਜਾਇਆ ਜਾ ਸਕਦਾ ਸੀ ਅਤੇ ਪੀੜਤਾਂ ਦੀ ਮਦਦ ਕੀਤੀ ਜਾ ਸਕਦੀ ਸੀ।
ਕਈ ਧਰਨਾਕਾਰੀ ਪਹਿਲਾਂ ਦਿੱਲੀ ਸਰਕਾਰ ਕੋਲ, ਫਿਰ ਦਿੱਲੀ ਪੁਲਿਸ ਕੋਲ, ਫਿਰ ਮੰਤਰੀਆਂ ਕੋਲ, ਦੰਗੇ ਰੋਕਣ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਵਾਸਤੇ ਮਦਦ ਮੰਗਣ ਗਏ ਪਰ ਕਿਸੇ ਨੇ ਵੀ ਉਨ੍ਹਾਂ ਦੀ ਨਾ ਸੁਣੀ।

PhotoPhoto

ਫਿਰ ਆਖ਼ਰ ਇਕ ਸੰਗਠਨ ਨੇ ਦਿੱਲੀ ਅਦਾਲਤ ਦਾ ਦਰਵਾਜ਼ਾ ਖਟਖਟਾਇਆ। ਉਥੇ ਜਸਟਿਸ ਮੁਰਲੀਧਰਨ ਅਤੇ ਜਸਟਿਸ ਅਨੂਪ ਜੇ. ਭੰਬਾਨੀ ਨੇ ਰਾਤ ਗਿਆਰਾਂ ਵਜੇ ਅਦਾਲਤ ਵਿਚ ਸੁਣਵਾਈ ਸ਼ੁਰੂ ਕੀਤੀ। ਜਿਸ ਡੀ.ਸੀ.ਪੀ. ਉਤੇ ਦੋਸ਼ ਸੀ ਕਿ ਉਹ ਦੰਗਾਕਾਰੀਆਂ ਨੂੰ ਉਤਸ਼ਾਹਿਤ ਕਰ ਰਿਹਾ ਸੀ, ਉਸ ਡੀ.ਸੀ.ਪੀ. ਨੂੰ ਹਸਪਤਾਲ ਪਹੁੰਚਣ ਦਾ ਹੁਕਮ ਦਿਤਾ ਗਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਸਤੇ ਸੁਰੱਖਿਆ ਦੇਣ ਲਈ ਹੁਕਮ ਦਿਤੇ ਗਏ।

PhotoPhoto

ਜਸਟਿਸ ਮੁਰਲੀਧਰਨ ਨੇ ਜਿਸ ਵੇਲੇ ਅਦਾਲਤ ਵਿਚ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਵੀਡੀਉ ਰਾਹੀਂ ਅਦਾਲਤ ਵਿਚ ਸੁਣਵਾਏ ਅਤੇ ਦਿੱਲੀ ਪੁਲਿਸ ਨੂੰ ਇਨ੍ਹਾਂ ਵਿਰੁਧ ਐਫ਼.ਆਈ.ਆਰ. ਨਾ ਦਰਜਾ ਕਰਨ ਦਾ ਕਾਰਨ ਪੁਛਿਆ ਤਾਂ ਜਸਟਿਸ ਮੁਰਲੀਧਰਨ ਦਾ ਘੰਟਿਆਂ ਵਿਚ ਤਬਾਦਲਾ ਹੋ ਗਿਆ। ਰਾਤੋ-ਰਾਤ ਉਹ ਚੰਡੀਗੜ੍ਹ ਹਾਈ ਕੋਰਟ ਭੇਜ ਦਿਤੇ ਗਏ।

Delhi high courtPhoto

ਇਸ ਰਫ਼ਤਾਰ ਨਾਲ ਹੀ ਜੇ ਦੰਗਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਤਾਂ ਅੱਜ 34 ਪ੍ਰਵਾਰ ਅਪਣਿਆਂ ਤੋਂ ਵਾਂਝੇ ਨਾ ਹੋਏ ਹੁੰਦੇ। ਪਰ ਰਫ਼ਤਾਰ ਵਿਖਾਈ ਗਈ ਅਨੁਰਾਗ ਠਾਕੁਰ, ਕਪਿਲ ਮਿਸ਼ਰਾ ਅਤੇ ਪ੍ਰਵੇਸ਼ ਵਰਮਾ ਨੂੰ ਬਚਾਉਣ ਲਈ। ਇਸ ਸਾਰੇ ਕੁੱਝ ਨੂੰ ਵੇਖ ਕੇ ਇਕ ਗੱਲ ਸਮਝ ਵਿਚ ਆਉਂਦੀ ਹੈ ਕਿ ਜਦੋਂ ਤਕ ਆਮ ਨਾਗਰਿਕ ਜਾਗਰੂਕ ਹੈ, ਉਦੋਂ ਤਕ ਹੀ ਸਮਾਜ ਵਿਚ ਉਮੀਦ ਕਾਇਮ ਹੈ।

caa 2019Photo

ਦਿੱਲੀ 1984 ਦੀ ਨਸਲਕੁਸ਼ੀ ਦਾ ਨਿਆਂ ਸਿਰਫ਼ ਅਤੇ ਸਿਰਫ਼ ਨਵਪ੍ਰੀਤ ਕੌਰ ਅਤੇ ਜਗਦੀਸ਼ ਕੌਰ ਦੀ ਹਿੰਮਤ ਕਾਰਨ ਮਿਲਿਆ। ਜੇ ਉਹ ਹਿੰਮਤ ਨਾ ਕਰਦੀਆਂ ਤਾਂ ਅੱਜ ਤਕ ਵੀ ਨਿਆਂ ਨਹੀਂ ਮਿਲਣਾ ਸੀ। ਅੱਜ ਵੀ ਦਿੱਲੀ ਦੰਗਿਆਂ ਨੂੰ ਰੋਕਣ ਵਿਚ ਸਿਰਫ਼ ਅਤੇ ਸਿਰਫ਼ ਉਨ੍ਹਾਂ ਜਾਗਰੂਕ ਨਾਗਰਿਕਾਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਹਰ ਦਰਵਾਜ਼ਾ ਉਦੋਂ ਤਕ ਖਟਖਟਾਇਆ ਜਦ ਤਕ ਉਨ੍ਹਾਂ ਨੂੰ ਰਾਹਤ ਨਾ ਮਿਲ ਗਈ।

Sikh Genocide 1984Photo

ਬੜੇ ਸਿੱਖ ਅਤੇ ਹਿੰਦੂ ਨਾਗਰਿਕ, ਮੁਸਲਮਾਨ ਨਾਗਰਿਕਾਂ ਦੀ ਮਦਦ ਤੇ ਆਏ ਤੇ ਉਨ੍ਹਾਂ ਦੀ ਰਾਖੀ ਕੀਤੀ। ਪਰ ਫਿਰ ਵੀ ਕਈ ਹਿੰਦੂ ਅਤੇ ਮੁਸਲਮਾਨ ਮਾਰੇ ਗਏ। ਇਹ ਅੰਕੜਾ ਹੋਰ ਵੀ ਵੱਧ ਹੋ ਸਕਦਾ ਸੀ ਜੇ ਕੋਈ 'ਆਪ' ਦੀ ਸਰਕਾਰ ਵਲ ਉਮੀਦ ਲਾਈ ਬੈਠਾ ਰਹਿੰਦਾ। ਕਾਂਗਰਸ, ਭਾਜਪਾ, ਪੁਲਿਸ ਪ੍ਰਸ਼ਾਸਨ ਵਲੋਂ ਨਿਰਾਸ਼ਾ ਤਾਂ ਹੋਣੀ ਹੀ ਸੀ ਪਰ ਸੱਭ ਤੋਂ ਵੱਧ ਨਿਰਾਸ਼ਾ 'ਆਪ' ਤੋਂ ਹੋਈ ਕਿਉਂਕਿ ਇਹ ਤਾਂ ਆਮ ਆਦਮੀ ਦੀ ਕ੍ਰਾਂਤੀ ਅਖਵਾਉਂਦੀ ਸੀ ਤੇ ਆਮ ਆਦਮੀ ਜਦ ਮਾਰਿਆ ਜਾ ਰਿਹਾ ਸੀ ਤਾਂ ਗਾਂਧੀ ਦੀ ਸਮਾਧ ਤੇ ਸਮਾਧੀ ਲਾ ਕੇ ਬੈਠ ਗਈ ਸੀ।

Aam Aadmi Party's Mini Mufflerman Is Winning Twitter
Photo

ਸੋ ਜੇ ਇਸ ਔਖੇ ਸਮੇਂ ਇਹ 'ਆਮ ਆਦਮੀ' ਦੀ ਸੈਨਾ ਵੀ ਦਿੱਲੀ ਵਾਸੀਆਂ ਦੀਆਂ ਚੀਕਾਂ ਨਾ ਸੁਣ ਸਕੀ ਤਾਂ ਪੰਜਾਬ ਵਿਚ ਆ ਕੇ ਇਹ ਕੀ ਕਰੇਗੀ? ਆਮ ਨਾਗਰਿਕ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਉਹ ਆਪ ਜਾਗਰੂਕਤਾ ਵਲ ਵਧੇ। ਅਪਣੀ ਰਾਖੀ, ਅਪਣੇ ਹੱਕਾਂ ਦੀ ਰਾਖੀ ਆਪ ਹੀ ਕਰਨੀ ਪਵੇਗੀ। ਜੇ ਸਿਆਸਤਦਾਨ ਵਲ ਵੇਖਦੇ ਰਹੇ ਤਾਂ ਹੀ ਜੁਮਲੇ ਮਿਲਣਗੇ ਤੇ ਤੁਹਾਡੀ ਵੋਟ ਪ੍ਰਾਪਤ ਕਰਨ ਤੋਂ ਬਾਅਦ ਤੁਹਾਨੂੰ ਸੜਨ ਮਰਨ ਵਾਸਤੇ ਛੱਡ ਦਿਤਾ ਜਾਵੇਗਾ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement