:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼ PRINT ਈ ਮੇਲ
nirbhaya case three convicts international court of justiceਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਵਿਚ ਦੋਸ਼ੀਆਂ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦਰਮਿਆਨ ਚਾਰੇ ਦੋਸ਼ੀਆਂ 'ਚੋਂ 3 ਦੋਸ਼ੀਆਂ— ਅਕਸ਼ੈ, ਪਵਨ ਅਤੇ ਵਿਨੇ ਨੇ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਣ ਲਈ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਯਾਨੀ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਰੁਖ਼ ਕੀਤਾ ਹੈ। ਦੋਸ਼ੀਆਂ ਨੇ ਨਵੀਂ ਚਾਲ ਚੱਲਦੇ ਹੋਏ ਕੌਮਾਂਤਰੀ ਅਦਾਲਤ ਤੋਂ ਆਪਣੀ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ। ਇੱਥੇ ਦੱਸ ਦੇਈਏ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਦੇ ਕਾਨੂੰਨੀ ਬਦਲ ਲੱਗਭਗ ਖਤਮ ਹੋ
ਚੁੱਕੇ ਹਨ ਅਤੇ ਬੀਤੇ ਦਿਨੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਰਿੰਦਿਆਂ ਨੂੰ 20 ਮਾਰਚ 2020 ਨੂੰ ਸਵੇਰੇ 5.30 ਵਜੇ ਫਾਂਸੀ ਦੇਣ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਡੈੱਥ ਵਾਰੰਟ 'ਤੇ 3 ਵਾਰ ਰੋਕ ਲੱਗ ਚੁੱਕੀ ਹੈ। ਅਜਿਹਾ ਇਸ ਲਈ ਕਿਉਂਕਿ ਦਰਿੰਦੇ ਫਾਂਸੀ ਤੋਂ ਬਚਣ ਲਈ ਇਕ ਤੋਂ ਬਾਅਦ ਇਕ ਨਵੀਂ ਚਾਲ ਚੱਲਦੇ ਹਨ। ਹਾਲਾਂਕਿ ਉਨ੍ਹਾਂ ਵਲੋਂ ਅਪਣਾਏ ਗਏ ਸਾਰੇ ਪੈਂਤੜੇ ਫੇਲ ਸਾਬਤ ਹੋ ਰਹੇ ਹਨ। ਸੁਪਰੀਮ ਕੋਰਟ, ਹਾਈ ਕੋਰਟ ਇੱਥੋਂ ਤਕ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਦਰਿੰਦਿਆਂ ਦੀ ਦਯਾ ਪਟੀਸ਼ਨਾਂ ਖਾਰਜ ਕੀਤੀਆਂ ਜਾ ਚੁੱਕੀਆਂ ਹਨ। ਨਿਰਭਯਾ ਦੇ ਚਾਰੇ ਦੋਸ਼ੀਆਂ ਇਸ ਸਮੇਂ ਤਿਹਾੜ ਜੇਲ 'ਚ ਬੰਦ ਹਨ, ਜਿੱਥੇ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਦਰਿੰਦਿਆਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ, ਜੱਲਾਦ ਨੂੰ 3 ਦਿਨ ਪਹਿਲਾਂ ਹੀ ਬੁਲਾਇਆ

ਨਿਰਭਯਾ ਦੇ ਮਾਪਿਆਂ ਨੂੰ ਇਨਸਾਫ ਦੀ ਲੰਬੀ ਉਡੀਕ—
ਨਿਰਭਯਾ ਦੇ ਮਾਤਾ-ਪਿਤਾ ਨੂੰ ਦਰਿੰਦਿਆਂ ਨੂੰ ਫਾਂਸੀ ਦੇਣ ਦੀ ਲੰਬੀ ਉਡੀਕ ਹੈ। ਮਾਂ ਆਸ਼ਾ ਦੇਵੀ ਪਿਛਲੇ ਲੱਗਭਗ 7 ਸਾਲਾਂ ਤੋਂ ਲੰਬੀ ਲੜਾਈ ਲੜ ਰਹੀ ਹੈ। ਮਾਪਿਆਂ ਨੂੰ ਆਸ ਇਹ ਹੀ ਬੱਝੀ ਹੈ ਕਿ ਉਨ੍ਹਾਂ ਦੀ ਧੀ ਨੂੰ ਇਕ ਦਿਨ ਇਨਸਾਫ ਜ਼ਰੂਰ ਮਿਲੇਗਾ ਅਤੇ ਉਹ ਆਪਣੀ ਲੜਾਈ ਨੂੰ ਜਾਰੀ ਰੱਖਣਗੇ। ਹਾਲਾਂਕਿ ਉਨ੍ਹਾਂ 'ਚ ਨਿਰਾਸ਼ਾ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਦੋਸ਼ੀਆਂ ਨੇ ਕਾਨੂੰਨ ਦਾ ਮਜ਼ਾਕ ਬਣਾ ਕੇ ਰੱਖਿਆ ਹੈ। ਨਿਰਭਯਾ ਦੀ ਮਾਂ ਨੇ ਤਾਂ ਇੱਥੋਂ ਤਕ ਆਖ ਦਿੱਤਾ ਸੀ ਕਿ ਸਾਡਾ ਸਾਰਾ ਸਿਸਟਮ ਹੀ ਫੇਲ ਹੈ ਅਤੇ ਦੋਸ਼ੀਆਂ ਨੂੰ ਇਕ ਤੋਂ ਬਾਅਦ ਇਕ ਰਾਹਤ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਦੋਸ਼ੀ ਮੁਕੇਸ਼ ਦੀ ਪਟੀਸ਼ਨ ਖਾਰਜ, ਵਕੀਲ ਵਿਰੁੱਧ ਕੀਤੀ ਸੀ ਸ਼ਿਕਾਇਤ

16 ਦਸੰਬਰ 2012 ਦਾ ਹੈ ਮਾਮਲਾ—
ਦਿੱਲੀ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ ਵਿਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਯਾ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਕਿ ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 5 ਦੋਸ਼ੀਆਂ- ਰਾਮ ਸਿੰਘ, ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਜੋ ਕਿ ਨਾਬਾਲਗ ਹੋਣ ਕਾਰਨ 3 ਸਾਲ ਸੁਧਾਰ ਗ੍ਰਹਿ 'ਚ ਸਜ਼ਾ ਪੂਰੀ ਕਰ ਚੁੱਕਾ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement