:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੰਡੀਗੜ੍ਹ ਪੀ. ਜੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ! PRINT ਈ ਮੇਲ
corona virus  pgi  medicineਚੰਡੀਗੜ੍ਹ :20(ਮੀਡੀਦੇਸਪੰਜਾਬ)- : ਪੀ.ਜੀ.ਆਈ. ਨੇ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਣ ਲਈ ਦਵਾਈ (ਮਾਲੀਕਿਊਲ) ਖੋਜ ਲਈ ਹੈ, ਜਿਸ ਦਾ ਛੇਤੀ ਇਨ ਵਿਟਰੋ ਅਤੇ ਇਨ ਵੀਵੋ ਪ੍ਰੀਖਣ ਕੀਤਾ ਜਾਵੇਗਾ। ਇਹ ਦਾਅਵਾ ਕੀਤਾ ਹੈ ਪੀ.ਜੀ.ਆਈ. ਦੇ ਐਕਸਪੈਰੀਮੈਂਟਲ ਫਾਰਮੇਕੋਲਾਜੀ ਲੈਬਾਰਟਰੀ, ਡਿਪਾਰਟਮੈਂਟ ਆਫ਼ ਫਾਰਮੇਕੋਲਾਜੀ ਨੇ। ਪੰਜ ਅਜਿਹੇ ਪ੍ਰੋਟੀਨ ਖੋਜੇ ਗਏ ਹਨ, ਜੋ ਪੋਟੈਂਸ਼ਲ ਟਾਰਗੈੱਟ ਹਨ। ਇਸ 'ਤੇ ਅੰਕੁਸ਼ ਲਗਾ ਕੇ ਵਾਇਰਸ ਨੂੰ ਸਰੀਰ ਨੂੰ ਨੁਕਸਾਨ ਪਹੁੰਚਾਉਣ ਜਾਂ ਫੈਲਣ ਤੋਂ ਰੋਕਿਆ ਜਾ ਸਕੇਗਾ। ਫਾਰਮੇਕੋਲਾਜੀ ਡਿਪਾਰਟਮੈਂਟ ਦੇ ਪ੍ਰੋ. ਬਿਕਾਸ ਮੇਧੀ ਦੀ ਅਗਵਾਈ 'ਚ ਡਾ. ਫੁਲੇਨ ਸ਼ਰਮਾ, ਨਿਸ਼ਾਂਤ ਸ਼ੇਖਰ, ਮਨੀਸ਼ਾ ਪ੍ਰਜਾਪਤ, ਡਾ. ਪ੍ਰਮੋਦ ਅਵਤੀ, ਡਾ. ਅਜ ਪ੍ਰਕਾਸ਼, ਹਰਦੀਪ ਕੌਰ, ਡਾ. ਸੁਬੋਧ ਕੁਮਾਰ, ਡਾ. ਹਰੀਸ਼ ਕੁਮਾਰ ਅਤੇ ਡਾ. ਸੀਮਾ ਬਾਂਸਲ ਨੇ ਕੁਝ ਪੋਟੈਂਸ਼ਲ ਟਾਰਗੈੱਟਸ ਚਿੰਨ੍ਹਤ ਕੀਤੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ : ਦੇਖੋ ਵਿਦੇਸ਼ੋਂ ਪਰਤੇ ਲੋਕਾਂ ਨੂੰ ਕਿਵੇਂ ਘਰਾਂ 'ਚੋਂ ਚੁੱਕ ਰਹੀ ਪੰਜਾਬ ਪੁਲਸ 

PunjabKesari

ਇਨ੍ਹਾਂ 'ਚ ਨਿਊਕਲੀਓਕੇਪਸਿਡ ਪ੍ਰੋਟੀਨ, ਪ੍ਰੋਟੀਜ਼ ਐਂਜਾਈਮ, ਈ ਪ੍ਰੋਟੀਨ, ਐੱਮ ਪ੍ਰੋਟੀਨ, ਸਪਾਈਕ ਪ੍ਰੋਟੀਨ ਸ਼ਾਮਲ ਹਨ। ਇਨ੍ਹਾਂ 'ਤੇ ਇਨ-ਸਿਲਕੋ ਡਰੱਗ ਡਿਜ਼ਾਈਨਿੰਗ ਰਾਹੀਂ ਡਰੱਗ ਟਾਰਗੈੱਟ ਮਾਲੀਕਿਊਲ ਆਈਡੈਂਟੀਫਾਈ ਕੀਤਾ ਗਿਆ। ਇਨ-ਸਿਲਕੋ ਡਰਗ ਡਿਜ਼ਾਈਨਿੰਗ ਉਹ ਪ੍ਰੋਸੈੱਸ ਹੈ, ਜਿਸ 'ਚ ਬਾਇਓਇਨਫਾਰਮੈਟਿਕਸ ਟੂਲ ਇਸਤੇਮਾਲ ਕਰਕੇ ਡਰੱਗ ਟਾਰਗੈੱਟ ਮਾਲੀਕਿਊਲ ਨੂੰ ਚਿੰਨ੍ਹਤ ਕੀਤਾ ਜਾਂਦਾ ਹੈ। ਇਸ 'ਚ ਬਾਇਓਲਾਜੀਕਲ, ਕਲੀਨੀਕਲ ਅਤੇ ਕੈਮੀਕਲ ਡਾਟਾ ਨੂੰ ਯੂਜ਼ ਕਰਕੇ ਡਰੱਗ ਡਿਸਕਵਰੀ ਦੇ ਪ੍ਰੋਸੈੱਸ ਨੂੰ ਤੇਜ਼ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ ਤੌਰ 'ਤੇ ਬੰਦ 

PunjabKesari

ਕੋਰੋਨਾ ਵਾਇਰਸ ਦੇ ਸੱਤ ਸਟ੍ਰੇਨ
ਡਾ. ਬਿਕਾਸ ਮੇਧੀ ਅਨੁਸਾਰ ਹਿਊਮੈਨ ਕੋਰੋਨਾ ਵਾਇਰਸ ਦੇ ਸੱਤ ਸਟ੍ਰੇਨ ਹੁੰਦੇ ਹਨ। ਇਨ੍ਹਾਂ 'ਚ 229 ਈ, ਐੱਨ.ਐੱਲ. 63, ਓ.ਸੀ. 43, ਐੱਚ.ਕੇ.ਯੂ. 1, ਐੱਮ.ਈ.ਆਰ.ਐੱਸ.- ਸੀ.ਓ. ਵੀ., ਐੱਸ.ਏ.ਆਰ.ਐੱਸ.-ਸੀ.ਓ.ਵੀ. ਅਤੇ 2019- ਐੱਨ.ਸੀ.ਓ. ਵੀ ਸ਼ਾਮਲ ਹਨ, ਜੋ ਸੰਕਰਮਣ ਲਈ ਜ਼ਿੰਮੇਵਾਰ ਹਨ। ਇਹ ਰੈਸਪੀਰੇਟਰੀ ਟ੍ਰੈਕਟ ਨੂੰ ਆਪਣੇ ਚੁੰਗਲ 'ਚ ਲੈ ਲੈਂਦਾ ਹੈ, ਜਿਸ 'ਚ ਲੋਅਰ ਅਤੇ ਅੱਪਰ ਰੈਸਪੀਰੇਟਰੀ ਟ੍ਰੈਕਟ ਸ਼ਾਮਲ ਹੈ। ਇਸ ਨਾਲ ਕਾਮਨ ਕੋਲਡ, ਨਿਮੋਨੀਆ, ਬਰੋਂਕੀਓਲਾਇਟਸ, ਰਾਇਨਾਇਟਿਸ, ਫਰੇਨਜਾਇਟਿਸ, ਸਾਇਨੁਸਾਇਟਸ ਸ਼ਾਮਲ ਹਨ। ਕਈ ਮਰੀਜ਼ਾਂ ਨੂੰ ਵਾਟਰੀ ਡਾਈਰੀਆ (ਪਾਣੀ ਵਾਲੇ ਦਸਤ) ਵੀ ਲੱਗ ਸਕਦੇ ਹਨ। ਇਨ੍ਹਾਂ ਸੱਤ ਸਟ੍ਰੇਨ 'ਚੋਂ ਤਿੰਨ ਐੱਸ.ਈ.ਆਰ.ਐੱਸ.-ਸੀ.ਓ.ਵੀ., ਐੱਮ.ਈ.ਆਰ.ਐੱਸ.-ਸੀ.ਓ.ਵੀ. ਅਤੇ 2019-ਐੱਨ.ਸੀ.ਓ. ਵੀ ਹਾਇਲੀ ਪੈਥੋਜੇਨਿਕ ਹਨ ਜੋ ਘਾਤਕ ਕੋਰੋਨਾ ਵਾਇਰਸ ਦੇ ਰੋਗ ਫੈਲਾਉਂਦੇ ਹਨ। ਭਾਵ ਏਅਰਬੋਰਨ ਡਾਪਲੇਟਸ ਰਾਹੀਂ ਇਹ ਫੈਲਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਨ ਦੇ ਫੈਸਲੇ 'ਤੇ ਜਥੇਦਾਰ ਦਾ ਵੱਡਾ ਬਿਆਨ 

PunjabKesari

ਸੰਕਰਮਣ ਫੈਲਣ ਤੋਂ ਰੋਕਿਆ ਜਾ ਸਕੇਗਾ
ਪੀ.ਜੀ.ਆਈ. ਦੀ ਟੀਮ ਨੇ ਕੁਝ ਅਜਿਹੇ ਮਾਲੀਕਿਊਲ ਪਤਾ ਲਗਾਏ ਹਨ, ਜਿਨ੍ਹਾਂ ਨੂੰ ਕਿਸੇ ਦੂਜੇ ਰੋਗ ਜਾਂ ਸਥਿਤੀ ਲਈ ਤਿਆਰ ਕੀਤਾ ਗਿਆ ਸੀ। ਇਨ੍ਹਾਂ ਮਾਲੀਕਿਊਲ ਦਾ ਹੁਣ ਕੋਰੋਨਾ ਵਾਇਰਸ ਤੋਂ ਬਾਅਦ ਉਪਜੀਆਂ ਸਥਿਤੀਆਂ ਜਾਂ ਵਾਇਰਸ ਦੇ ਸਰੂਪ ਬਦਲਣ 'ਚ ਇਨ ਵਿਟਰੋ ਅਤੇ ਇਨ ਵੀਵੋ ਪਲੇਟਫਾਰਮ (ਇਕ ਤਰ੍ਹਾਂ ਦੇ ਟ੍ਰਾਇਲ) 'ਤੇ ਆਂਕਲਨ ਕੀਤਾ ਜਾ ਰਿਹਾ ਹੈ। ਇਸ ਤੋਂ ਉਮੀਦ ਬੱਝੀ ਹੈ ਕਿ ਇਕ ਨਵੀਂ ਦਵਾਈ ਤਿਆਰ ਹੋਵੇਗੀ ਜੋ ਕੋਵਿਡ-19 ਖਿਲਾਫ਼ ਕੰਮ ਕਰੇਗੀ। ਇਸ ਨੂੰ ਦੁਨੀਆ ਭਰ 'ਚ ਮਾਰ ਕਰ ਰਹੇ ਕੋਰੋਨਾ ਖਿਲਾਫ਼ ਪ੍ਰਯੋਗ ਕੀਤਾ ਜਾ ਸਕੇਗਾ ਅਤੇ ਇਸ ਦੇ ਫੈਲਣ ਦੇ ਕੇਸਾਂ 'ਤੇ ਅੰਕੁਸ਼ ਲੱਗ ਸਕੇਗਾ। ਡਾ. ਵਿਕਾਸ ਮੇਧੀ ਨੇ ਦੱਸਿਆ ਕਿ ਕੋਵਿਡ ਵਾਇਰਸ ਖਿਲਾਫ਼ ਕੁਝ ਟਾਰਗੈੱਟ ਪ੍ਰੋਟੀਨ ਜਿਨ੍ਹਾਂ ਦਾ ਨੰਬਰ ਪੰਜ ਹੈ, ਖੋਜੇ ਗਏ ਹਨ। ਇਸ ਪ੍ਰੋਟੀਨ ਨੂੰ ਦਵਾਈ ਰਾਹੀਂ ਰੋਕ ਕੇ ਜਾਂ ਐਕਟੀਵੇਟ ਕਰ ਕੇ ਦਵਾਈ ਦਾ ਪ੍ਰੀਖਣ ਹੋਵੇਗਾ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਦਰਬਾਰ ਸਾਹਿਬ ਦੁਆਰ 'ਤੇ ਸਥਿਤ 'ਪਲਾਜ਼ਾ ਬੰਦ' 

PunjabKesari

ਇਹ ਹੈ ਇਨ ਵਿਟਰੋ ਜਾਂ ਇਨ ਵੀਵੋ ਟ੍ਰਾਇਲ
ਇਨ ਵਿਟਰੋ ਪਲੇਟਫਾਰਮ 'ਤੇ ਨਵੇਂ ਖੋਜੇ ਗਏ ਮਾਲੀਕਿਊਲ ਜਾਂ ਦਵਾਈ ਨੂੰ ਮਿਲਦੇ-ਜੁਲਦੇ ਵਾਇਰਸ ਜਿਸ ਨੂੰ ਗ੍ਰੋ ਕੀਤਾ ਜਾਂਦਾ ਹੈ ਤੇ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇਨ ਵੀਵੋ ਪਲੇਟਫਾਰਮ 'ਤੇ ਦਵਾਈ ਜਾਂ ਮਾਲੀਕਿਊਲ ਦਾ ਐਨੀਮਲ ਮਾਡਲ 'ਤੇ ਬਾਡੀ ਦੇ ਅੰਦਰ ਪ੍ਰੀਖਣ ਕੀਤਾ ਜਾਂਦਾ ਹੈ। ਡਾ. ਵਿਕਾਸ ਮੇਧੀ ਨੇ ਦੱਸਿਆ ਕਿ ਕੋਵਿਡ-19 ਵਾਇਰਸ 'ਤੇ ਇਹ ਕਿਵੇਂ ਕੰਮ ਕਰੇਗਾ, ਇਸਦਾ ਅਗਲੇ ਕੁਝ ਦਿਨਾਂ 'ਚ ਖੁਲਾਸਾ ਹੋਵੇਗਾ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement