:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੰਬੇ ਅਰਸੇ ਬਾਅਦ ਨਵਜੋਤ ਸਿੱਧੂ ਤੇ ਕੈਪਟਨ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ PRINT ਈ ਮੇਲ
navjot sidhu captain amarinder singh congressਚੰਡੀਗੜ੍ਹ :20(ਮੀਡੀਦੇਸਪੰਜਾਬ)-  ਪਿਛਲੇ ਲੰਬੇ ਸਮੇਂ ਤੋਂ ਨਵਜੋਤ ਸਿੱਧੂ ਨਾਲ ਚੱਲਦੇ ਆ ਰਹੇ ਤਲਖ ਰਿਸ਼ਤਿਆਂ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸਿੱਧੂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਸਰਕਾਰ ਦਾ ਰਿਪੋਰਟ ਲੈ ਕੇ ਆਏ ਮੁੱਖ ਮੰਤਰੀ ਕੋਲੋਂ ਜਦੋਂ ਨਵਜੋਤ ਸਿੱਧੂ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਮੈਂ ਨਵਜੋਤ ਸਿੱਧੂ ਨੂੰ ਉਸ ਦੇ ਬਚਪਨ ਤੋਂ ਜਾਣਦਾ ਹਾਂ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਇਕ ਕਾਂਗਰਸੀ ਹੈ ਅਤੇ ਜੋ ਵੀ ਉਹ ਕਰਨਾ ਚਾਹੁੰਦੇ ਹਨ ਉਹ ਸਾਡੀ ਪਾਰਟੀ ਅਤੇ ਟੀਮ ਦੇ ਮੈਂਬਰ ਹਨ।

ਇਹ ਵੀ ਪੜ੍ਹੋ : ਲੰਬੀ ਚੁੱਪ ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)

PunjabKesari

ਯੂ-ਟਿਊਬ ਰਾਹੀਂ ਸਿੱਧੀ ਦੀ ਸਿਆਸਤ 'ਚ ਰੀ-ਐਂਟਰੀ
ਨਵਜੋਤ ਸਿੰਘ ਸਿੱਧੂ ਨੇ ਪਿਛਲੇ ਲੰਬੇ ਸਮੇਂ ਤੋਂ ਚੁੱਪੀ ਧਾਰੀ ਹੋਈ ਸੀ ਪਰ ਹੁਣ ਉਨ੍ਹਾਂ ਨੇ ਸਰਗਰਮ ਹੋਣਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਪੰਜਾਬੀਆਂ ਨਾਲ ਸਿੱਧੇ ਰੂਪ 'ਚ, ਸਾਦੀ ਅਤੇ ਸਰਲ ਭਾਸ਼ਾ 'ਚ ਆਪਣੇ ਵਿਚਾਰ ਸਾਂਝੇ ਕਰਨ ਲਈ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ। 'ਜਿੱਤੇਗਾ ਪੰਜਾਬ' ਨਾਂ ਦਾ ਯੂ-ਟਿਊਬ ਚੈਨਲ ਦੀ ਸ਼ੁਰੂਆਤ ਕਰਦਿਆਂ ਸਿੱਧੂ ਨੇ ਕਿਹਾ ਕਿ ਲੋਕ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਜੁੜ ਸਕਦੇ ਹਨ। ਸਿੱਧੂ ਮੁਤਾਬਕ ਇਸ ਚੈਨਲ 'ਤੇ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਉਨ੍ਹਾਂ ਨਾਲ ਅਦਾਨ-ਪ੍ਰਦਾਨ ਕਰ ਸਕਣਗੇ। ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ। ਇਸ ਰਾਹੀਂ ਪੰਜਾਬ ਦੀ ਮੁੜ ਉਸਾਰੀ ਲਈ ਇਕ ਕਲਿਆਣਕਾਰੀ ਸੂਬੇ ਵਜੋਂ ਕਰਨ ਲਈ ਰੋਡ ਮੈਪ ਤਿਆਰ ਕੀਤਾ ਜਾਵੇਗਾ। ਇਹ ਚੈਨਲ ਸ੍ਰੀ ਗੁਰੂ ਨਾਨਕ ਦੇਵ ਦੀ ਵਲੋਂ ਦਰਸਾਏ ਵਿਸ਼ਵ ਭਰਾਤਰੀ, ਪਿਆਰ ਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈ ਕੇ ਆਪਣੀ ਗੱਲ ਰੱਖੇਗਾ।

PunjabKesari

ਇਹ ਵੀ ਪੜ੍ਹੋ : ਕੈਪਟਨ ਵਲੋਂ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਗੈਂਗਸਟਰਾਂ ਤੇ ਮਾਫੀਆ ਨੂੰ ਦਿੱਤੀ ਵੱਡੀ ਚਿਤਾਵਨੀ      

ਕੀ ਹੈ ਕੈਪਟਨ-ਸਿੱਧੂ ਵਿਵਾਦ
ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤਿਆ ਵਿਚ ਕੜੱਤਣ ਉਦੋਂ ਸ਼ੁਰੂ ਹੋਈ, ਜਦੋਂ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਇਹ ਕਹਿ ਦਿੱਤਾ ਕਿ ਲੋਕਾਂ ਨੂੰ ਸਭ ਪਤਾ ਹੈ ਕਿ ਕਿਹੜਾ 'ਫਰੈਂਡਲੀ ਮੈਚ' ਖੇਡਿਆ ਜਾ ਰਿਹਾ ਹੈ। ਇਸ ਬਿਆਨ ਤੋਂ ਬਾਅਦ ਅਜਿਹਾ ਸਿਆਸੀ ਭੂਚਾਲ ਆਇਆ ਕਿ ਕੈਪਟਨ ਧੜੇ ਨੇ ਸਿੱਧੂ ਖਿਲਾਫ ਮੋਰਚੇ ਖੋਲ੍ਹ ਦਿੱਤੇ ਅਤੇ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ। ਕਿਸੇ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਕਿਸੇ ਨੇ ਕਿਹਾ ਨਵਜੋਤ ਸਿੱਧੂ ਕਾਂਗਰਸ ਨੂੰ ਤੋੜਨਾ ਚਾਹੁੰਦਾ ਹੈ। ਇੱਥੇ ਹੀ ਬਸ ਨਹੀਂ ਸ਼ਾਮ ਸੁੰਦਰ ਅਰੋੜਾ ਅਤੇ ਲਾਲ ਸਿੰਘ ਨੇ ਤਾਂ ਸਿੱਧੂ ਕੋਲੋਂ ਅਸਤੀਫੇ ਵੀ ਮੰਗ ਲਏ।

PunjabKesariਇਹ ਮਾਮਲਾ ਉਦੋਂ ਹੋਰ ਵੀ ਤਲਖ਼ ਹੋ ਗਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਦੇ ਵਿਭਾਗ ਬਦਲੇ। ਇਸ ਦੌਰਾਨ ਸਿੱਧੂ ਦਾ ਵਿਭਾਗ ਬਦਲ ਦਿੱਤਾ ਗਿਆ। ਪਹਿਲਾਂ ਤੋਂ ਨਰਾਜ਼ ਨਵਜੋਤ ਸਿੱਧੂ ਨੇ ਨਵਾਂ ਵਿਭਾਗ ਸਾਂਭਣ ਲਈ ਹਾਮੀ ਨਹੀਂ ਭਰੀ ਅਤੇ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ, ਜਿਸ ਨੂੰ ਮਨਜ਼ੂਰ ਵੀ ਕਰ ਲਿਆ ਗਿਆ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement