:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੋਰੋਨਾ ਦੇ ਨਵੇਂ ਟੈਸਟ ਨਾਲ ਸਿਰਫ 30 ਮਿੰਟ ਵਿਚ ਆਵੇਗੀ ਰਿਪੋਰਟ PRINT ਈ ਮੇਲ
corona  s new test reports in just 30 minutesਲੰਡਨ :20(ਮੀਡੀਦੇਸਪੰਜਾਬ)-  ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਕੋਰੋਨਾਵਾਇਰਸ ਦੀ ਜਾਂਚ ਲਈ ਇਕ ਨਵੀਂ ਤਕਨੀਕ ਵਿਕਸਤ ਕੀਤੀ ਹੈ। ਇਸ ਨਾਲ ਕੋਰੋਨਾਵਾਇਰਸ ਦੀ ਇਨਫੈਕਸ਼ਨ ਦੀ ਜਾਣਕਾਰੀ ਸਿਰਫ 30 ਮਿੰਟ ਵਿਚ ਮਿਲ ਜਾਵੇਗੀ। ਇਸ ਤਕਨੀਕ ਨੂੰ ਵਿਕਸਤ ਕਰਨ ਵਾਲੀ ਟੀਮ ਦੀ ਅਗਵਾਈ ਪ੍ਰੋਫੈਸਰ ਝਾਨਫੇਂਗ ਸੁਈ ਅਤੇ ਪ੍ਰੋਫੈਸਰ ਵੇਈ ਹੁਆਂਗ ਨੇ ਕੀਤੀ।
ਕੋਰੋਨਾ ਦੀ ਇਨਫੈਕਸ਼ਨ ਰੋਕਣ ਵਿਚ ਮਿਲੇਗੀ ਵੱਡੀ ਮਦਦ
ਨਵੇਂ ਟੈਸਟ ਨਾਲ ਕੋਰੋਨਾਵਾਇਰਸ ਰੋਕਣ ਵਿਚ ਕਾਫੀ ਮਦਦ ਮਿਲੇਗੀ। ਇਸ ਨਾਲ ਜਲਦ ਇਨਫੈਕਟਡ ਮਰੀਜ਼ ਦਾ ਪਤਾ ਲਗਾ ਕੇ ਉਸ ਦਾ ਇਲਾਜ ਕੀਤਾ ਜਾ ਸਕੇਗਾ। ਅਜੇ ਵਾਇਰਲ ਆਰ. ਐਨ. ਏ. ਟੈਸਟ ਦੇ ਨਤੀਜੇ ਆਉਣ ਵਿਚ 1.5 ਤੋਂ 2 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਨਵੇਂ ਟੈਸਟ ਪਹਿਲਾਂ ਦੇ ਮੁਤਾਬਕ ਜ਼ਿਆਦਾ ਸੰਵੇਦਨਸ਼ੀਲ ਵੀ ਹੈ। ਇਸ ਦਾ ਮਤਲਬ ਹੈ ਕਿ ਮਰੀਜ਼ ਵਿਚ ਹਲਕੀ ਇਨਫੈਕਸ਼ਨ ਹੋਣ 'ਤੇ ਵੀ ਇਹ ਟੈਸਟ ਦੱਸ ਦੇਵੇਗਾ।

ਇਸ ਤਕਨੀਕ ਨਾਲ ਪੇਂਡੂ ਇਲਾਕਿਆਂ ਨੂੰ ਹੋਵੇਗਾ ਜ਼ਿਆਦਾ ਫਾਇਦਾ
ਕੋਰੋਨਾ ਦੇ ਨਵੇਂ ਟੈਸਟ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਇਸ ਤਕਨੀਕ ਨਾਲ ਇਕ ਆਮ ਹੀਟ-ਬਲਾਕ ਦੀ ਜ਼ਰੂਰਤ ਹੁੰਦੀ ਹੈ। ਇਹ ਆਰ. ਐਨ. ਏ. ਰਿਵਰਸ ਟ੍ਰਾਂਸਕਿ੍ਰਪਸ਼ਨ ਅਤੇ ਡੀ. ਐਨ. ਏ. ਐਂਪਲੀਫਿਕੇਸ਼ਨ ਲਈ ਨਿਸ਼ਚਤ ਤਾਪਮਾਨ ਬਣਾਏ ਰੱਖਦਾ ਹੈ। ਇਸ ਦੀ ਤਕਨੀਕ ਆਸਾਨ ਹੋਣ ਨਾਲ ਇਸ ਟੈਸਟ ਦਾ ਇਸਤੇਮਾਲ ਪੇਂਡੂ ਇਲਾਕਿਆਂ ਵਿਚ ਜ਼ਿਆਦਾ ਇਸਤੇਮਾਲ ਹੋ ਸਕਦਾ ਹੈ।

ਇਸ ਪ੍ਰਕਿਰਿਆ ਨਾਲ ਹੁੰਦੀ ਹੈ ਇਨਫੈਕਸ਼ਨ ਦੀ ਜਾਂਚ
ਇਸ ਤਕਨੀਕ ਵਿਚ ਰੰਗਾਂ ਵਿਚ ਬਦਲਾਅ ਦੇ ਆਧਾਰ 'ਤੇ ਇਨਫੈਕਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ। ਇਨਫੈਕਸ਼ਨ ਪਾਜ਼ੀਟਿਵ ਰਹਿਣ 'ਤੇ ਸੈਂਪਲ ਦਾ ਰੰਗ ਗੁਲਾਬੀ ਤੋਂ ਪੀਲਾ ਹੋ ਜਾਂਦਾ ਹੈ। ਹਰ ਟੈਸਟ ਵਿਚ 3 ਵਾਇਲ ਦਾ ਇਸਤੇਮਾਲ ਹੁੰਦਾ ਹੈ। ਹਰੇਕ ਵਿਚ ਅਲੱਗ-ਅਲੱਗ ਪ੍ਰਾਇਮਰ ਹੁੰਦੇ ਹਨ। ਟੈਸਟ ਪਾਜ਼ੀਟਿਵ ਰਹਿਣ 'ਤੇ 2 ਵਾਇਲ ਦੇ ਸੈਂਪਲ ਪੀਲੇ ਹੋ ਜਾਂਦੇ ਹਨ, ਜਦਕਿ ਇਕ ਵਾਇਰਸ ਦਾ ਸੈਂਪਲ ਗੁਲਾਬੀ ਰਹਿ ਜਾਂਦਾ ਹੈ।

ਆਕਸਫੋਰਡ ਦੀ ਟੀਮ ਹਨ ਡਿਵਾਇਸ ਤਿਆਰ ਕਰ ਰਹੀ ਹੈ
ਕੋਰੋਨਾ ਦੀ ਇਨਫੈਕਸ਼ਨ ਦੀ ਜਾਂਚ ਦੀ ਪ੍ਰਕਿਰਿਆ ਵਿਕਸਤ ਕਰਨ ਤੋਂ ਬਾਅਦ ਆਕਸਫੋਰਡ ਦੇ ਸਾਇੰਸਦਾਨਾਂ ਦੀ ਟੀਮ ਹੁਣ ਇਸ ਦੇ ਲਈ ਡਿਵਾਇਸ ਤਿਆਰ ਕਰਨ ਦਾ ਕੰਮ ਕਰ ਰਹੀ ਹੈ। ਇਸ ਦਾ ਇਸਤੇਮਾਲ ਕਲੀਨਿਕ, ਏਅਰਪੋਰਟ ਅਤੇ ਘਰ ਵਿਚ ਕੀਤਾ ਜਾ ਸਕਦਾ ਹੈ। ਸਾਇੰਸਦਾਨ ਟੈਸਟ ਕਿੱਟਸ ਦੇ ਉਤਪਾਦਨ ਦੇ ਬਾਰੇ ਵਿਚ ਵੀ ਸੋਚ ਰਹੇ ਹਨ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement