:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੋਰੋਨਾ ਵਾਇਰਸ ਨਾਲ ਹੋ ਸਕਦੀਆਂ ਨੇ 8 ਕਰੋੜ ਲੋਕਾਂ ਦੀਆਂ ਮੌਤਾਂ, WHO ਨੇ 2019 ਚ ਹੀ ਕੀਤਾ ਸੀ ਸੁਚੇਤ PRINT ਈ ਮੇਲ
corona virusਜਲੰਧਰ :20(ਮੀਡੀਦੇਸਪੰਜਾਬ)-  ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਬਚਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਸਤੰਬਰ 2019 'ਚ ਸਾਰੇ ਦੇਸ਼ਾਂ ਨੂੰ ਇਸ ਤਰ੍ਹਾਂ ਦਾ ਵਾਇਰਸ ਪੂਰੀ ਦੁਨੀਆ 'ਚ ਫੈਲਣ ਦੀ ਸੰਭਾਵਨਾ ਜਤਾਈ ਸੀ। ਮਾਹਰਾਂ ਵੱਲੋਂ ਤਿਆਰ ਕੀਤੀ ਗਈ  ਰਿਪੋਰਟ 'ਏ ਵਰਲਡ ਐਟ ਰਿਸਕ' 'ਚ ਕਿਹਾ ਗਿਆ ਸੀ ਕਿ ਇਹ ਵਾਇਰਸ ਜ਼ਿਆਦਾ ਖਤਰਨਾਕ ਹੋਵੇਗਾ। ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਹੋਰ ਤੇਜ਼ੀ ਨਾਲ ਲੋਕ ਇਕ ਦੂਜੇ ਦੇਸ਼ ਦੀਆਂ ਯਾਤਰਾਵਾਂ ਕਰ ਰਹੇ ਹਨ। ਇਸ ਲਿਹਾਜ ਨਾਲ ਆਉਣ ਵਾਲਾ ਵਾਇਰਸ ਪਹਿਲਾਂ ਤੋਂ ਜ਼ਿਆਦਾ ਖਤਰਨਾਕ ਸਾਬਤ ਹੋਵੇਗਾ ਅਤੇ ਸਿਰਫ 36 ਘੰਟਿਆਂ 'ਚ ਪੂਰੀ ਦੁਨੀਆ 'ਚ ਫੈਲ ਜਾਵੇਗਾ। ਰਿਪੋਰਟ

'ਚ ਕਿਹਾ ਗਿਆ ਸੀ ਕਿ ਮਹਾਮਾਰੀ ਫੈਲਣ ਦੀ ਸਥਿਤੀ 'ਚ ਵਿਸ਼ਵ ਭਰ 'ਚ ਕਰੀਬ 5 ਤੋਂ 8 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਇਸ ਖਤਰਨਾਕ ਵਾਇਰਸ ਦਾ ਅਲਰਟ ਜਾਰੀ ਕਰਨ ਵਾਲੀ ਸੰਸਥਾ ਦਿ ਗਲੋਬਲ ਪ੍ਰੀਪੇਅਰਨੈਸ ਮਾਨੀਟਰਿੰਗ ਬੋਰਡ (ਜੀ. ਪੀ. ਐੱਮ. ਬੀ) ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਇਸ ਖਤਰਨਾਕ ਵਾਇਰਸ ਦੀ ਰਿਪੋਰਟ ਨੂੰ ਗਲੋਬਲ ਨੇਤਾਵਾਂ ਨੇ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਸੀ ਜਦਕਿ ਡਬਲਿਊ. ਐੱਚ. ਓ. ਨੇ ਇਸ ਰਿਪੋਰਟ 'ਤੇ ਮੋਹਰ ਲਗਾ ਦਿੱਤੀ ਸੀ। 

PunjabKesari

ਅਰਥ ਵਿਵਸਥਾ ਕਮਜ਼ੋਰ ਹੋਣ ਦੀ ਜਤਾਈ ਸੀ ਸੰਭਾਵਨਾ
ਮਾਹਰਾਂ ਮੁਤਾਬਕ ਕਰੀਬ ਦੋ ਸੌ ਸਾਲ ਪਹਿਲਾਂ 1918 'ਚ ਸਪੈਨਿਸ਼ ਫਲੂ ਮਹਾਮਾਰੀ ਨਾਲ ਕਰੀਬ 5 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹੁਣ ਤੱਕ ਦੁਨੀਆ ਦੀ ਆਬਾਦੀ ਚਾਰ ਗੁਣਾ ਵਧ ਗਈ ਹੈ ਅਤੇ ਇਹ ਫਲੂ ਦੁਨੀਆ ਦੇ ਕਿਸੇ ਵੀ ਹਿੱਸੇ 'ਚ 36 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਪਹੁੰਚ ਸਕਦਾ ਹੈ। ਜੇਕਰ ਅਜਿਹਾ ਇਨਫੈਕਸ਼ਨ ਫੈਲਦਾ ਹੈ ਤਾਂ 8 ਕਰੋੜ ਲੋਕ ਮਰ ਸਕਦੇ ਹਨ। ਮਾਹਰਾਂ ਅਨੁਸਾਰ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਉਹ ਫਲੂ ਬੇਹੱਦ ਖਤਰਨਾਕ ਹੈ। ਇਸ 'ਚ 10 ਕਰੋੜ ਲੋਕਾਂ ਦੀ ਜਾਨ ਲੈਣ ਦੀ ਸਮਰਥਾ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ 'ਚ ਅਰਥ ਵਿਵਸਥਾ ਵਿਗੜਨ ਅਤੇ ਰਾਸ਼ਟਰੀ ਸੁਰੱਖਿਆ ਦੇ ਅਸਥਿਰ ਹੋਣ ਦਾ ਵੀ ਵੱਡਾ ਖਤਰਾ ਹੈ। ਇਸ ਰਿਪੋਰਟ 'ਤੇ ਮੋਹਰ ਲਗਾਉਂਦੇ ਹੋਏ ਡਬਲਿਊ. ਐੱਚ. ਓ. ਦੇ ਮਹਾਨਿਰਦੇਸ਼ਕ ਟੈਡ੍ਰੋਸ ਐਡਨਾਮ ਘਿਬੇਯੀਯਸ ਨੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੰਗ ਕੀਤੀ ਹੈ ਕਿ ਉਹ ਇਸ ਖਤਰੇ ਨਾਲ ਨਜਿੱਠਣ ਲਈ ਪੁਖਤਾ ਤਿਆਰੀ ਰੱਖਣ। ਉਨ੍ਹਾਂ ਕਿਹਾ ਸੀ ਕਿ ਇਹ ਮੌਕਾ ਹੈ ਜਦੋਂ ਜੀ-7, ਜੀ-20 ਅਤੇ ਜੀ-77 'ਚ ਸ਼ਾਮਲ ਦੇਸ਼ ਬਾਕੀ ਦੁਨੀਆ ਲਈ ਇਕ ਉਦਾਹਰਣ ਪੇਸ਼ ਕਰ ਸਕਦੇ ਹਨ। 

PunjabKesari

ਜਲ ਜੀਵ ਤੇ ਜਾਨਵਰ ਫੈਲਾਉਣਗੇ ਇਹ ਵਾਇਰਸ 
'ਡਾਊਨ ਟੂ ਅਰਥ' 'ਚ ਛਪੀ ਇਕ ਰਿਪੋਰਟ ਮੁਤਾਬਕ ਜੂਨੋਟਿਕ ਬੀਮਾਰੀਆਂ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀ ਇਨਫੈਕਸ਼ਨ ਰੋਗ ਹੈ। ਈਕੋ ਹੈਲਥ ਅਲਾਇੰਸ ਕਹਿੰਦਾ ਹੈ ਕਿ ਜਲ ਜੀਵਾਂ ਤੋਂ ਇਹ ਵਾਇਰਸ ਫੈਲੇਗਾ ਜਦਕਿ ਚਮਕਾਦੜ ਜਾਂ ਕੁਤਰਨ ਵਾਲੇ ਜੀਵ ਜਿਵੇਂ ਚੂਹਾ, ਗਿਲਹਿਰੀ ਕੋਰੋਨਾ ਵਾਇਰਸ ਦੇ ਸਰੋਤ ਹੋਣਗੇ। ਯੂਨਾਈਟੇਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ 'ਚ ਐਮਰਜਿੰਗ ਥ੍ਰੇਟਸ ਡਿਵੀਜ਼ਨ ਦੇ ਸਾਬਕਾ ਨਿਰਦੇਸ਼ਕ ਡੈਨਿਸ ਕੈਰਾਲ ਨੈੱਟਫਲਿਕਟਸ ਕਹਿੰਦੇ ਹਨ ਕਿ ਪਿਛਲੇ 15 ਸਾਲਾਂ 'ਚ ਅਸੀਂ ਚੀਨ ਅਤੇ ਦੁਨੀਆ ਦੇ ਸਾਰੇ ਹਿੱਸਿਆਂ 'ਚ ਚਮਕਾਦੜਾਂ 'ਚ ਸਾਰਸ ਨਾਲ ਸੰਬੰਧਤ ਦਰਜਨਾਂ ਕੋਰੋਨਾ ਵਾਇਰਸ ਪਾਏ ਗਏ ਹਨ। ਸਾਡੇ ਸੋਧ 'ਚ ਪਤਾ ਲੱਗਾ ਹੈ ਕਿ ਚੀਨ 'ਚ ਲੋਕ ਚਮਕਾਦੜ ਦਾ ਸ਼ਿਕਾਰ ਕਰਦੇ ਹਨ, ਜਿਨ੍ਹਾਂ ਨੇ ਸਾਰਸ ਅਤੇ ਨਵੇਂ ਕੋਰੋਨਾ ਵਾਇਰਸ ਨਾਲ ਜੁੜੇ ਵਾਇਰਸ ਲਿਜਾਣ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਨੇ ਪਹਿਲਾਂ ਇਸ ਵਾਇਰਸ ਦੇ ਪ੍ਰਤੀ ਐਂਟੀਬਾਡੀ ਵਿਕਸਿਤ ਕੀਤੀ ਹੈ, ਜਿਸ ਦਾ ਅਰਥ ਹੈ ਕਿ ਉਹ ਉਨ੍ਹਾਂ ਦੇ ਸੰਪਰਕ 'ਚ ਆਏ ਹਨ ਅਤੇ ਬੀਮਾਰੀ ਨੂੰ ਫੈਲਾ ਸਕਦੇ ਹਨ। 

PunjabKesari

ਜਲਵਾਯੂ ਬਦਲਾਅ ਦਾ ਕੋਈ ਸਿੱਧਾ ਸੰਬੰਧ ਨਹੀਂ 
ਹਾਲਾਂਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਜਲਵਾਯੂ ਬਦਲਾਅ ਵਿਚਾਲੇ ਕੋਈ ਪ੍ਰਤੱਖ ਸੰਬੰਧ ਸਥਾਪਤ ਨਹੀਂ ਕੀਤਾ ਗਿਆ ਹੈ ਪਰ ਅਧਿਐਨ ਇਹ ਹੈ ਕਿ ਤਾਪਮਾਨ 'ਚ ਵਾਧਾ ਅਤੇ ਬਰਫ ਦੇ ਪਿਘਲਣ ਨਾਲ ਨਵੇਂ ਵਾਇਰਸ ਆ ਰਹੇ ਹਨ। ਸੋਧ ਕਰਤਾਵਾਂ ਨੇ ਹਾਲ ਹੀ 'ਚ ਤਿੱਬਤੀ ਗਲੇਸ਼ੀਅਰ 'ਚ ਫਸੇ 33 ਵਾਇਰਸ ਪਾਏ ਗਏ। ਇਨ੍ਹਾਂ 'ਚੋਂ 28 ਪੂਰੀ ਤਰ੍ਹਾਂ ਨਾਲ ਨਵੇਂ ਸਨ ਅਤੇ ਉਨ੍ਹਾਂ 'ਚੋਂ ਸਾਰਿਆਂ 'ਚ ਬੀਮਾਰੀਆਂ ਫੈਲਾਉਣ ਦੀ ਸਮਰਥਾ ਸੀ। ਇਹ ਅਧਿਐਨ 7 ਜਨਵਰੀ 2020 ਨੂੰ ਬਾਓਆਰਕਾਈਵਸ 'ਚ ਪ੍ਰਕਾਸ਼ਿਤ ਕੀਤਾ ਗਿਆ ਸੀ। ਬਰਫ ਦੇ ਪਿਘਲਣ ਨਾਲ ਵਾਇਰਸ ਹਵਾ 'ਚ ਪਹੁੰਚ ਜਾਂਦੇ ਹਨ ਅਤੇ ਨਦੀਆਂ ਦੇ ਮੱਧ ਨਾਲ ਯਾਤਰਾ ਕਰਕੇ ਮਨੁੱਖਾਂ 'ਚ ਇਨਫੈਕਸ਼ਨ ਫੈਲਾਉਂਦੇ ਹਨ। ਇਸ ਦੇ ਇਲਾਵਾ ਦੁਨੀਆ ਭਰ 'ਚ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨਾਲ ਜੰਗਲ ਕੱਟੇ ਜਾ ਰਹੇ ਹਨ। ਇਸ ਨਾਲ ਨਵੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ ਅਤੇ ਸਾਡੇ ਕੋਲ ਉਨ੍ਹਾਂ ਨਾਲ ਲੜਨ ਦੀ ਸਮਰਥਾ ਨਹੀਂ ਹੈ।

 
< Prev   Next >

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement