:: ਇਸਰੋ ਨੇ ਏਰੀਜ ਨਾਲ ਸਹਿਮਤੀ ਪੱਤਰ ਤੇ ਕੀਤੇ ਦਸਤਖ਼ਤ   :: ਦਿੱਲੀ ਸਰਕਾਰ ਨੇ ਸਰ ਗੰਗਾ ਰਾਮ ਹਸਪਤਾਲ ਵਿਰੁੱਧ FIR ਕਰਵਾਈ ਦਰਜ   :: SC ਦਾ ਕੇਂਦਰ ਅਤੇ ਸੂਬਿਆਂ ਨੂੰ ਨਿਰਦੇਸ਼-15 ਦਿਨਾਂ ਚ ਸਾਰੇ ਪ੍ਰਵਾਸੀ ਮਜ਼ਦੂਰ ਘਰ ਪਹੁੰਚਾਏ ਜਾਣ   :: ਕਸ਼ਮੀਰ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2900 ਦੇ ਪਾਰ, ਹੁਣ ਤੱਕ 36 ਦੀ ਹੋਈ ਮੌਤ   :: ਅਮਰਨਾਥ ਯਾਤਰਾ ਤੋਂ ਪਹਿਲਾਂ ਪਹਿਲੀ ਪੂਜਾ ਇਸ ਵਾਰ ਜੰਮੂ ਚ ਹੋਵੇਗੀ   :: ਤਾਲਾਬੰਦੀ ਦਰਮਿਆਨ EMI ਤੇ ਵਿਆਜ ਛੋਟ ਮਾਮਲੇ ਚ RBI ਨੂੰ SC ਦੀ ਫਿਟਕਾਰ   :: ਪੀ.ਐੱਮ. ਮੋਦੀ ਅਤੇ ਸਕੌਟ ਮੌਰੀਸਨ ਵਿਚਾਲੇ ਅੱਜ ਹੋਵੇਗਾ ਦੋ-ਪੱਖੀ ਵਰਚੁਅਲ ਸੰਮੇਲਨ   :: ਭਾਰਤੀ ਸਰਹੱਦ ਅੰਦਰ ਲੰਘ ਆਈ ਚੀਨੀ ਫੌਜ, ਜੰਗੀ ਹਥਿਆਰਾਂ ਨਾਲ ਲੈਸ ਹੋ ਲਾਏ ਡੇਰੇ, ਰੱਖਿਆ ਮੰਤਰੀ ਨੇ ਪਹਿਲੀ ਵਾਰ ਕਬੂਲਿਆ   :: ਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਝਟਕਾ! ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ   :: ਪੀ.ਐੱਮ. ਮੋਦੀ ਦੀ ਸੁਰੱਖਿਆ ਟਰੰਪ ਵਾਂਗ ਹੋਈ ਮਜ਼ਬੂਤ, ਏਅਰ ਇੰਡੀਆ ਵਨ ਬਣ ਕੇ ਤਿਆਰ   :: ਰਾਜਨਾਥ ਸਿੰਘ ਨੇ ਫਰਾਂਸੀਸੀ ਰੱਖਿਆ ਮੰਤਰੀ ਨਾਲ ਕੀਤੀ ਗੱਲ, ਰਾਫੇਲ ਦੀ ਸਪਲਾਈ ਚ ਕੋਰੋਨਾ ਰੁਕਾਵਟ ਨਹੀਂ   :: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ PRINT ਈ ਮੇਲ
markaz building nizamuddin 24 tested positive for coronavirusਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਅਜਿਹੇ ਸਮੇਂ 'ਚ ਜਦੋਂ ਭਾਰਤ 'ਚ ਕੋਰੋਨਾ ਦੀ ਜੰਗ ਫੈਸਲਾਕੁਨ ਮੋੜ 'ਤੇ ਹੈ। ਇਕ ਛੋਟੀ ਜਿਹੀ ਗਲਤੀ ਵੀ ਦੇਸ਼ ਨੂੰ ਗੰਭੀਰ ਸੰਕਟ 'ਚ ਪਾ ਸਕਦੀ ਹੈ। ਕੁਝ ਲਾਪ੍ਰਵਾਹ ਲੋਕਾਂ ਦੀ ਜਮਾਤ ਨੇ ਹਰ ਕਿਸੇ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ। ਦੱਖਣੀ-ਪੂਰਬੀ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦੇ ਆਯੋਜਨ ਨੂੰ ਲੈ ਕੇ ਭਾਜੜਾਂ ਪਈਆਂ ਹੋਈਆਂ ਹਨ। ਦਿੱਲੀ ਦਾ ਨਿਜ਼ਾਮੁਦੀਨ ਇਲਾਕਾ ਹੁਣ ਕੋਰੋਨਾ ਦਾ ਕੇਂਦਰ ਹੈ।
ਇਸ ਮਰਕਜ਼ 'ਚ ਸ਼ਾਮਲ  24 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਗੱਲ ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਸਪੱਸ਼ਟ ਕੀਤੀ ਹੈ। ਦਿੱਲੀ ਸਰਕਾਰ ਦੇ ਆਦੇਸ਼ 'ਤੇ ਮਰਕਜ਼ ਦੇ ਮੌਲਾਨਾ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਨਿਜ਼ਾਮੁਦੀਨ ਦੀਆਂ ਗਲੀਆਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ।

ਸੱਤਿਯੇਂਦਰ ਜੈਨ ਨੇ ਕਿਹਾ ਕਿ 5 ਲੋਕਾਂ ਤੋਂ ਜ਼ਿਆਦਾ ਨਾ ਇਕੱਠਾ ਹੋਣ ਦੇ ਬਾਵਜੂਦ ਉੱਥੇ ਲੋਕ ਇਕੱਠੇ ਸਨ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੇ ਬਾਵਜੂਦ ਇੱਥੇ ਆਯੋਜਨ ਘੋਰ ਅਪਰਾਧ ਹੈ ਅਤੇ ਇਸ ਦੀ ਸੂਚਨਾ ਉੱਪ ਰਾਜਪਾਲ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਰਕਜ਼ ਇਮਾਰਤ 'ਚ 1500 ਤੋਂ 1700 ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ 1033 ਲੋਕਾਂ ਨੂੰ ਕੱਢਿਆ ਗਿਆ ਹੈ, ਜਿਸ 'ਚੋਂ 335 ਨੂੰ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ ਅਤੇ ਬਾਕੀਆਂ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ।

ਸੂਤਰਾਂ ਮੁਤਾਬਕ ਇਸ ਮਰਕਜ਼ 'ਚ ਲਾਕ ਡਾਊਨ ਤੋਂ ਬਾਅਦ ਕਰੀਬ 2500 ਲੋਕ ਜਮਾਂ ਸਨ, ਜਿਨ੍ਹਾਂ 'ਚ ਸੈਂਕੜੇ ਵਿਦੇਸ਼ੀ ਵੀ ਸਨ। ਮਰਕਜ਼ ਨੇ ਕਿੰਨਾ ਵੱਡਾ ਖਤਰਾ ਪੈਦਾ ਕੀਤਾ ਹੈ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲਾਕ ਡਾਊਨ ਤੋਂ ਪਹਿਲਾਂ ਮਰਕਜ਼ ਤੋਂ ਕਰੀਬ 1200 ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਮਾਤ ਲਈ ਨਿਕਲ ਗਏ ਸਨ। ਇਨ੍ਹਾਂ ਨੂੰ ਲੱਭਣਾ ਬੇਹੱਦ ਜ਼ਰੂਰੀ ਹੈ। ਜੇਕਰ ਉਨ੍ਹਾਂ 'ਚ ਵੀ ਕੋਈ ਕੋਰੋਨਾ ਤੋਂ ਪੀੜਤ ਹੋਇਆ ਤਾਂ ਸਥਿਤੀ ਵਿਗੜ ਸਕਦੀ ਹੈ। ਮਰਕਜ਼ ਦੇ ਨੇੜਲੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਜਾਂਚ ਲਈ ਲਿਜਾਇਆ ਗਿਆ ਹੈ, ਉਨ੍ਹਾਂ 'ਚ ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਮਲੇਸ਼ੀਆ, ਸਾਊਦੀ ਅਰਬ, ਇੰਗਲੈਂਡ ਅਤੇ ਚੀਨ ਦੇ ਕਰੀਬ 100 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਸੂਤਰ ਇਸ ਨੂੰ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਸੀ।
 
< Prev   Next >

Advertisements

Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement