:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੋਰੋਨਾ ਸੰਕਟ : ਜਰਮਨੀ ਨੇ ਇਟਲੀ ਤੋਂ ਮੰਗਵਾਇਆ 200 ਟਨ ਪਾਸਤਾ PRINT ਈ ਮੇਲ
corona crisis  germany sends 200 tonnes of pasta from italyਬਰਲਿਨ :20(ਮੀਡੀਆਦੇਸਪੰਜਾਬ)- ਜਰਮਨੀ ਵਿਚ ਕੋਰੋਨਾ ਦੇ ਸ਼ੁਰੂਆਤੀ ਮਾਮਲਿਆਂ ਤੋਂ ਬਾਅਦ ਹੀ ਦੇਸ਼ ਭਰ ਵਿਚ ਲੋਕਾਂ ਨੇ 'ਪੈਨਿਕ ਬਾਇੰਗ' ਯਾਨੀ ਘਬਰਾਹਟ ਵਿਚ ਵੱਡੀ ਗਿਣਤੀ ਵਿਚ ਸਾਮਾਨ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਟਾਇਲਟ ਪੇਪਰ, ਸੈਨੇਟਾਈਜ਼ਰ ਅਤੇ ਸਾਬੁਣ ਤੋਂ ਬਾਅਦ ਜਿਸ ਇਕ ਚੀਜ਼ ਦੀ ਇਥੇ ਸਭ ਤੋਂ ਜ਼ਿਆਦਾ ਮੰਗ ਦੇਖੀ ਜਾ ਰਹੀ ਹੈ। ਉਹ ਹੈ ਪਾਸਤਾ, ਖਾਣ ਦੇ ਸਾਮਾਨ ਵਿਚ ਸਭ ਤੋਂ ਜ਼ਿਆਦਾ ਕਮੀ ਪਾਸਤਾ ਦੀ ਹੀ ਦੇਖੀ ਜਾ ਰਹੀ ਹੈ। ਇਸ ਦੀ ਵਜ੍ਹਾ ਹੈ ਪਾਸਤਾ ਨੂੰ ਕਈ-ਕਈ ਮਹੀਨਿਆਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਇਹ ਖਰਾਬ ਨਹੀਂ ਹੁੰਦਾ। ਇਸ ਦੇ ਨਾਲ ਹੀ ਪਾਸਤਾ ਸੌਸ ਦੀਆਂ ਬੋਤਲਾਂ ਦੀ ਮੰਗ ਵੀ ਪਿਛਲੇ ਕੁਝ ਹਫਤਿਆਂ ਵਿਚ ਕਾਫੀ ਵੱਧ ਗਈ ਹੈ।
ਇਸ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਜਰਮਨੀ ਦੀ ਸੁਪਰਮਾਰਕੀਟ ਚੇਨ ਆਲਡੀ ਨੇ ਇਟਲੀ ਤੋਂ ਪਾਸਤਾ ਮੰਗਾਉਣ ਦਾ ਫੈਸਲਾ ਕੀਤਾ।ਇਸ ਦੇ ਲਈ ਖਾਸ ਰੇਲ ਗੱਡੀਆਂ ਵੀ ਚਲਾਈਆਂ ਗਈਆਂ ਹਨ। ਆਪਣੇ ਬਿਆਨ ਵਿਚ ਆਲਡੀ ਨੇ ਕਿਹਾ ਕਿ ਪਹਿਲੀ ਡਲਿਵਰੀ ਦੇ ਤਹਿਤ ਕਈ ਖਾਸ ਰੇਲ ਗੱਡੀਆਂ ਪਹਿਲਾਂ ਹੀ ਫਿਊਸੀਲੀ ਦੇ 60,000 ਤੋਂ ਜ਼ਿਆਦਾ ਪੈਕੇਟ, ਪੇਨੇ ਦੇ 75,000 ਤੋਂ ਜ਼ਿਆਦਾ ਪੈਕੇਟ ਅਤੇ ਸਪਗੇਟੀ ਦੇ 25,000 ਤੋਂ ਜ਼ਿਆਦਾ ਪੈਕੇਟ ਇਟਲੀ ਤੋਂ (ਜਰਮਨੀ ਦੇ) ਨਿਊਰੇਮਬਰਗ ਵਿਚ ਪਹੁੰਚਾ ਚੁੱਕੀ ਹੈ। ਨਿਊਰੇਮਬਰਗ ਤੋਂ ਇਨ੍ਹਾਂ ਨੂੰ ਦੱਖਣੀ ਜਰਮਨੀ ਵਿਚ ਮੌਜੂਦਾ ਆਲਡੀ ਦੇ ਸਟੋਰਾਂ ਵਿਚ ਪਹੁੰਚਾਇਆ ਜਾਵੇਗਾ, ਫਿਊਸੀਲੀ, ਪੇਨੇ ਅਤੇ ਸਪਗੇਟੀ ਪਾਸਤਾ ਦੀ ਵੱਖ-ਵੱਖ ਕਿਸਮਾਂ ਹਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਜਰਮਨ ਰੇਲਵੇ ਅਜੇ ਤੱਕ ਕੁਲ ਮਿਲਾ ਕੇ 300 ਪੈਕੇਟ ਪਾਸਤਾ ਇਟਲੀ ਤੋਂ ਜਰਮਨੀ ਲਿਆ ਚੁੱਕੀ ਹੈ ਜਿਨ੍ਹਾਂ ਵਿਚ ਕੁਲ 200 ਟਨ ਪਾਸਤਾ ਸੀ। ਅਜਿਹੇ ਹੀ 250 ਅਤੇ ਪੈਲੇਟ ਲਿਆਉਣ 'ਤੇ ਕੰਮ ਚੱਲ ਰਿਹਾ ਹੈ। ਰੇਲਵੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਭਵਿੱਖ ਵਿਚ ਲੋੜ ਪੈਣ 'ਤੇ ਇਸ ਤਰ੍ਹਾਂ ਦੀ ਡਲੀਵਰੀ ਲਈ ਨਿਯਮਿਤ ਰੂਪ ਨਾਲ ਰੇਲ ਚਲਾਈ ਜਾ ਸਕਦੀ ਹੈ।
ਆਲਡੀ ਮੁਤਾਬਕ ਕੋਰੋਨਾ ਸੰਕਟ ਵਿਚਾਲੇ ਇਟਲੀ ਤੋਂ ਸਾਮਾਨ ਮੰਗਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਨਾ ਟਰੱਕ ਡਰਾਈਵਰ ਮਿਲ ਰਹੇ ਹਨ ਅਤੇ ਨਾ ਹੀ ਟਰਾਂਸਪੋਰਟ ਦੇ ਦੂਜੇ ਜ਼ਰੀਏ ਨਿਯਮਿਤ ਤੌਰ 'ਤੇ ਕੰਮ ਕਰ ਰਹੇ ਹਨ। ਇਸੇ ਕਾਰਣ ਸਪੈਸ਼ਲ ਟ੍ਰੇਨ ਚਲਾਉਣ ਦਾ ਵਿਚਾਰ ਆਇਆ।

ਚਾਂਸਲਰ ਮਰਕੇਲ ਨੇ ਦੇਸ਼ਵਾਸੀਆਂ ਨੂੰ ਵਾਅਦਾ ਕੀਤਾ ਹੈ ਕਿ ਕੋਰੋਨਾ ਸੰਕਟ ਵਿਚਾਲੇ ਦੇਸ਼ ਵਿਚ ਖਾਣ-ਪੀਣ ਦੇ ਸਾਮਾਨ ਦੀ ਕਮੀ ਨਹੀਂ ਹੋਵੇਗੀ। ਦੇਸ਼ ਵਿਚ ਲੱਗਭਗ ਲੌਕਡਾਊਨ ਵਰਗੀ ਸਥਿਤੀ ਹੈ ਪਰ ਸਾਰੀਆਂ ਸੁਪਰਮਾਰਕੀਟ ਖੁਲ੍ਹੀਆਂ ਹਨ। ਲੋਕਆਂ ਦੀ ਸਹੂਲੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਹਫਤੇ ਦੇ 7 ਦਿਨ ਇਨ੍ਹਾਂ ਨੂੰ ਖੋਲ੍ਹਣ ਦਾ ਪ੍ਰਸਤਾਵ ਦੀ ਦਿੱਤਾ ਗਿਆ ਸੀ ਪਰ ਜ਼ਿਆਦਾਤਰ ਦੁਕਾਨਾਂ ਨੇ ਐਤਵਾਰ ਨੂੰ ਛੁੱਟੀ ਦਾ ਫੈਸਲਾ ਲਿਆ।

ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਜਰਮਨੀ ਸਾਬਣ ਅਤੇ ਸੈਨੇਟਾਈਜ਼ਰ ਦੀ ਕਿੱਲਤ ਦਾ ਵੀ ਸਾਹਮਣਾ ਕਰ ਰਿਹਾ ਹੈ। ਜਰਮਨੀ ਦੀ ਕੈਮੀਕਲ ਕੰਪਨੀ ਬੀ.ਏ.ਐਸ.ਐਫ. ਇਸ ਕਿੱਲਤ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੈ। ਕੰਪਨੀ ਹਰ ਹਫਤੇ 35 ਟਨ ਸੈਨੇਟਾਈਜ਼ਰ ਬਣਾ ਕੇ ਹਸਪਤਾਲਾਂ ਤੱਕ ਇਸ ਨੂੰ ਮੁਫਤ ਪਹੁੰਚਾ ਰਹੀ ਹੈ। ਹੁਣ ਤੱਕ 1000 ਹਸਪਤਾਲਾਂ ਨੂੰ ਇਸ ਨੂੰ ਫਾਇਦਾ ਪਹੁੰਚਿਆ ਹੈ। ਅਮਰੀਕਾ ਦੀ ਡਾਊਡੂਪੌਂਟ ਤੋਂ ਬਾਅਦ ਤੋਂ ਬਾਅਦ ਬੀ.ਏ.ਐਸ.ਐਫ. ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕੈਮੀਕਲ ਕੰਪਨੀ ਹੈ।
 
< Prev   Next >

Advertisements