:: ਇਸਰੋ ਨੇ ਏਰੀਜ ਨਾਲ ਸਹਿਮਤੀ ਪੱਤਰ ਤੇ ਕੀਤੇ ਦਸਤਖ਼ਤ   :: ਦਿੱਲੀ ਸਰਕਾਰ ਨੇ ਸਰ ਗੰਗਾ ਰਾਮ ਹਸਪਤਾਲ ਵਿਰੁੱਧ FIR ਕਰਵਾਈ ਦਰਜ   :: SC ਦਾ ਕੇਂਦਰ ਅਤੇ ਸੂਬਿਆਂ ਨੂੰ ਨਿਰਦੇਸ਼-15 ਦਿਨਾਂ ਚ ਸਾਰੇ ਪ੍ਰਵਾਸੀ ਮਜ਼ਦੂਰ ਘਰ ਪਹੁੰਚਾਏ ਜਾਣ   :: ਕਸ਼ਮੀਰ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2900 ਦੇ ਪਾਰ, ਹੁਣ ਤੱਕ 36 ਦੀ ਹੋਈ ਮੌਤ   :: ਅਮਰਨਾਥ ਯਾਤਰਾ ਤੋਂ ਪਹਿਲਾਂ ਪਹਿਲੀ ਪੂਜਾ ਇਸ ਵਾਰ ਜੰਮੂ ਚ ਹੋਵੇਗੀ   :: ਤਾਲਾਬੰਦੀ ਦਰਮਿਆਨ EMI ਤੇ ਵਿਆਜ ਛੋਟ ਮਾਮਲੇ ਚ RBI ਨੂੰ SC ਦੀ ਫਿਟਕਾਰ   :: ਪੀ.ਐੱਮ. ਮੋਦੀ ਅਤੇ ਸਕੌਟ ਮੌਰੀਸਨ ਵਿਚਾਲੇ ਅੱਜ ਹੋਵੇਗਾ ਦੋ-ਪੱਖੀ ਵਰਚੁਅਲ ਸੰਮੇਲਨ   :: ਭਾਰਤੀ ਸਰਹੱਦ ਅੰਦਰ ਲੰਘ ਆਈ ਚੀਨੀ ਫੌਜ, ਜੰਗੀ ਹਥਿਆਰਾਂ ਨਾਲ ਲੈਸ ਹੋ ਲਾਏ ਡੇਰੇ, ਰੱਖਿਆ ਮੰਤਰੀ ਨੇ ਪਹਿਲੀ ਵਾਰ ਕਬੂਲਿਆ   :: ਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਝਟਕਾ! ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ   :: ਪੀ.ਐੱਮ. ਮੋਦੀ ਦੀ ਸੁਰੱਖਿਆ ਟਰੰਪ ਵਾਂਗ ਹੋਈ ਮਜ਼ਬੂਤ, ਏਅਰ ਇੰਡੀਆ ਵਨ ਬਣ ਕੇ ਤਿਆਰ   :: ਰਾਜਨਾਥ ਸਿੰਘ ਨੇ ਫਰਾਂਸੀਸੀ ਰੱਖਿਆ ਮੰਤਰੀ ਨਾਲ ਕੀਤੀ ਗੱਲ, ਰਾਫੇਲ ਦੀ ਸਪਲਾਈ ਚ ਕੋਰੋਨਾ ਰੁਕਾਵਟ ਨਹੀਂ   :: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ PRINT ਈ ਮੇਲ
covid 19 patients less than 40 years oldਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਕੋਰੋਨਾ ਵਾਇਰਸ ਭਾਰਤ ਲਈ ਇਕ ਵੱਡੀ ਆਫਤ ਬਣ ਕੇ ਉੱਭਰਿਆ ਹੈ। ਦੇਸ਼ 'ਚ ਹੁਣ ਤਕ ਮਿਲੇ ਕੋਰੋਨਾ ਵਾਇਰਸ ਪੀੜਤਾਂ 'ਚ ਅੱਧੇ ਤੋਂ ਜ਼ਿਆਦਾ 40 ਸਾਲ ਤੋਂ ਘੱਟ ਉਮਰ ਦੇ ਹਨ। 42 ਫੀਸਦੀ ਪੀੜਤ 21 ਤੋਂ 40 ਸਾਲ ਦੇ ਹਨ। 9 ਫੀਸਦੀ ਦੀ ਉਮਰ 20 ਸਾਲ ਤਕ ਹੈ। ਹਾਲਾਂਕਿ ਜਿਨ੍ਹਾਂ 75 ਲੋਕਾਂ ਦੀ ਮੌਤ ਹੋਈ ਹੈ, ਉਸ ਵਿਚ ਜ਼ਿਆਦਾਤਰ 60 ਸਾਲ ਤੋਂ ਵਧ ਦੀ ਉਮਰ ਦੇ ਸਨ। ਉਨ੍ਹਾਂ ਨੂੰ ਸ਼ੂਗਰ, ਕਿਡਨੀ ਸਮੱਸਿਆ, ਦਿਲ, ਹਾਈ ਬਲੱਡ ਪ੍ਰੈੱਸ਼ਰ ਵਰਗੇ ਰੋਗ ਪਹਿਲਾਂ ਤੋਂ ਸਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆ ਭਰ 'ਚ ਕੋਰੋਨਾ ਵਾਇਰਸ 0-6 ਅਤੇ 60 ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ ਸਭ ਤੋਂ ਖਤਰਨਾਕ ਦਿਖਾਈ ਦੇ ਰਿਹਾ ਹੈ। ਜਦਕਿ ਕੇਂਦਰੀ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਮੁਤਾਬਕ ਦੇਸ਼ ਵਿਚ 33 ਫੀਸਦੀ ਮਰੀਜ਼ 41 ਤੋਂ 60 ਸਾਲ ਦੀ ਉਮਰ ਦੇ ਹਨ, ਜੋ ਦੂਜਾ ਵੱਡਾ ਸਮੂਹ ਹੈ। 17 ਫੀਸਦੀ 60 ਸਾਲ ਤੋਂ ਵਧੇਰੇ ਉਮਰ ਦੇ ਹਨ। ਮੰਤਰਾਲਾ ਮੁਤਾਬਕ ਫਿਲਹਾਲ 58 ਮਰੀਜ਼ਾਂ ਦੀ ਹਾਲਤ ਬੇਹੱਦ ਗੰਭੀਰ ਹੈ। ਇਨ੍ਹਾਂ 'ਚ ਜ਼ਿਆਦਾਤਰ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਕਈ ਰੋਗਾਂ ਨੇ ਘੇਰਿਆ ਹੈ।

ਨਾ ਕਰੋ ਮਨਮਰਜ਼ੀਆਂ—
ਕੋਰੋਨਾ ਵਾਇਰਸ ਕਾਰਨ ਹੁਣ ਹਰ ਉਮਰ ਦੇ ਲੋਕ ਜਾਨ ਗਵਾ ਰਹੇ ਹਨ। ਕੁਝ ਦੇਸ਼ਾਂ 'ਚ 20 ਤੋਂ 50 ਸਾਲ ਦੇ ਲੋਕ ਵੀ ਜਾਨ ਗਵਾ ਰਹੇ ਹਨ। ਬ੍ਰਿਟੇਨ-ਅਮਰੀਕਾ 'ਚ ਬੱਚਿਆਂ ਦੀ ਵੀ ਮੌਤ ਹੋਈ ਹੈ। ਘੱਟ ਉਮਰ ਵਿਚ ਵਾਇਰਸ ਜ਼ਿਆਦਾ ਖਤਰਨਾਕ ਅਤੇ ਜਾਨਲੇਵਾ ਸਾਬਤ ਹੋਵੇਗਾ ਅਤੇ ਹੋ ਰਿਹਾ ਹੈ।

ਸਿਰਫ ਬਜ਼ੁਰਗਾਂ ਹੀ ਨਹੀਂ ਸਗੋਂ ਨੌਜਵਾਨਾਂ ਲਈ ਵੀ ਖਤਰਨਾਕ—
ਮੰਨਿਆ ਜਾ ਰਿਹਾ ਹੈ ਕਿ ਬਜ਼ੁਰਗਾਂ ਦੀ ਮੌਤ ਰੋਗ ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ ਸਿਸਟਮ) ਘੱਟ ਹੋਣ ਕਾਰਨ ਹੋਈ ਪਰ ਵਾਇਰਸ ਨੌਜਵਾਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement