:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ PRINT ਈ ਮੇਲ
narendra modi corona virus lockdown state listਨੈਸ਼ਨਲ ਡੈਸਕ :20(ਮੀਡੀਦੇਸਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੋਰੋਨਾ ਆਫ਼ਤ ਕਾਰਨ ਦੇਸ਼ 'ਚ ਲਗਾਏ ਗਏ ਲਾਕਡਾਊਨ ਦਰਮਿਆਨ ਮੌਜੂਦਾ ਸਥਿਤੀ ਅਤੇ ਇਸ ਨਾਲ ਨਜਿੱਠਣ ਲਈ ਅੱਗੇ ਅਪਣਾਈ ਜਾਣ ਵਾਲੀ ਨੀਤੀ ਅਤੇ ਯੋਜਨਾਵਾਂ 'ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਕਰੀਬ 3 ਘੰਟੇ ਚੱਲੀ ਇਸ ਬੈਠਕ 'ਚ ਪੀ.ਐੱਮ. ਮੋਦੀ ਨੇ ਸੰਕੇਤ ਦਿੱਤੇ ਕਿ ਅਰਥ

 ਵਿਵਸਥਾ ਦੀ ਚਿੰਤਾ ਨਾ ਕਰੋ, ਜਿੱਥੇ ਕੋਰੋਨਾ ਦੇ ਕੇਸ ਜ਼ਿਆਦਾ ਹਨ, ਉੱਥੇ ਲਾਕਡਾਊਨ ਵਧੇਗਾ। ਦੱਸਣਯੋਗ ਹੈ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਪਿਛਲੇ 24 ਘੰਟਿਆਂ 'ਚ 1396 ਨਵੇਂ ਮਾਮਲੇ ਆਉਣ ਦੇ ਨਾਲ ਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 28 ਹਜ਼ਾਰ ਦੇ ਕਰੀਬ ਪਹੁੰਚ ਗਈ ਅਤੇ ਇਸ ਦੌਰਾਨ 48 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 872 ਹੋ ਗਿਆ ਹੈ। ਕੋਰੋਨਾ ਨਾਲ ਸਭ ਤੋਂ ਗੰਭੀਰ ਰੂਪ ਨਾਲ ਮਹਾਰਾਸ਼ਟਰ ਪ੍ਰਭਾਵਿਤ ਹੋਇਆ ਹੈ। ਅਜਿਹੇ 'ਚ ਇੱਥੇ ਲਾਕਡਾਊਨ ਜਲਦੀ ਖੋਲਣਾ ਵੱਡੀ ਮੁਸੀਬਤ ਨੂੰ ਬੁਲਾਉਣ ਵਰਗਾ ਹੋਵੇਗਾ। ਅਜਿਹੇ ਕਈ ਹੋਰ ਸੂਬੇ ਹਨ, ਜਿੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

PunjabKesariਜਾਣੋ ਕਿਹੜੇ ਸੂਬੇ 'ਚ ਕੀ ਹਾਲ
1- ਕੋਰੋਨਾ ਨਾਲ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਪਿਛਲੇ ਇਕ ਦਿਨ 'ਚ 440 ਨਵੇਂ ਮਾਮਲਿਆਂ ਤੋਂ ਬਾਅਦ ਸੂਬੇ 'ਚ ਮਰੀਜ਼ਾਂ ਦੀ ਗਿਣਤੀ 7628 ਪਾਰ ਪਹੁੰਚ ਗਈ ਹੈ ਅਤੇ ਇਸ ਦੌਰਾਨ 19 ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਮਾਰੀ ਤੋਂ ਬਚਣ ਵਾਲਿਆਂ ਦੀ ਗਿਣਤੀ 342 ਹੋ ਗਈ ਹੈ। ਉੱਥੇ ਹੀ ਸੂਬੇ 'ਚ 1076 ਇਨਫੈਕਟਡ ਮਰੀਜ਼ ਠੀਕ ਹੋ ਚੁਕੇ ਹਨ।
2- ਗੁਜਰਾਤ 'ਚ ਪਿਛਲੇ 24 ਘੰਟਿਆਂ ਦੌਰਾਨ 230 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਮਰੀਜ਼ਾਂ ਦੀ ਗਿਣਤੀ ਦੇ ਮਾਮਿਲਆਂ 'ਚ ਇਹ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਗੁਜਰਾਤ 'ਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ 3301 ਹੋ ਗਈ ਅਤੇ 18 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 151 'ਤੇ ਪਹੁੰਚ ਗਈ ਹੈ।
3- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਾਲਾਤ ਚਿੰਤਾਜਨਕ ਹੁੰਦੇ ਜਾ ਰਹੇ ਹਨ, ਜਿਥੇ ਪਿਛਲੇ 24 ਘੰਟਿਆਂ 'ਚ 293 ਨਵੇਂ ਮਾਮਲੇ ਦਰਜ ਕੀਤੇ ਜਾਣ ਕਾਰਨ ਹੁਣ ਤੱਕ ਕੁੱਲ 2918 ਲੋਕ ਇਸ ਮਹਾਮਾਰੀ ਨਾਲ ਇਨਫੈਕਟਡ ਹੋਏ ਹਨ ਅਤੇ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਇਕ ਤੋਂ ਵਧ ਕੇ 54 ਹੋ ਗਈ ਹੈ। ਦਿੱਲੀ 'ਚ ਹੁਣ ਤੱਕ ਕੁੱਲ 877 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦਿੱਲੀ 'ਚ 90 ਤੋਂ ਵਧ ਥਾਂਵਾਂ ਹਾਟਸਪਾਟ ਐਲਾਨ ਕੀਤੀ ਗਈਆਂ ਹਨ।
4- ਰਾਜਸਥਾਨ 'ਚ ਪਿਛਲੇ 24 ਘੰਟਿਆਂ ਦੌਰਾਨ 102 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਨਾਂ ਦਾ ਅੰਕੜਾ ਵਧ ਕੇ 2185 ਹੋ ਗਿਆ। ਸੂਬੇ 'ਚ ਇਨਫਕੈਸ਼ਨ ਨਾਲ 6 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ।
5- ਪੰਜਾਬ 'ਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 298 ਇਨਫੈਕਟਡ ਮਰੀਜ਼ ਹਨ। ਪੰਜਾਬ ਦੇ ਜਲੰਧਰ ਸ਼ਹਿਰ 'ਚ ਕੋਰੋਨਾ ਦੇ 78 ਕੇਸ ਹਨ। ਜਲੰਧਰ ਰੈੱਡ ਜ਼ੋਨ 'ਚ ਹੈ ਅਤੇ ਹਾਟਸਪਾਟ ਬਣਿਆ ਹੋਇਆ ਹੈ।

PunjabKesari
6- ਮੱਧ ਪ੍ਰਦੇਸ਼ 'ਚ ਇਸ ਵਾਇਰਸ ਦੀ ਲਪੇਟ 'ਚ ਹੁਣ ਤੱਕ 2096 ਲੋਕ ਆ ਚੁਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ ਚਾਰ ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 7 ਤੋਂ ਵਧ ਕ 103 ਹੋ ਗਈ ਹੈ।
7-ਤਾਮਿਲਨਾਡੂ 'ਚ 64 ਨਵੇਂ ਕੇਸ ਸਾਹਮਣੇ ਆਉਣ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਵਧ ਕੇ 1885 ਹੋ ਗਈ ਅਤੇ ਸੂਬੇ 'ਚ ਇਕ ਹੋਰ ਮਰੀਜ਼ ਦੀ ਮੌਤ ਦੇ ਬਾਅਦ ਤੋਂ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ।
8- ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ 'ਚ ਇਨਫੈਕਸ਼ਨ ਦੇ 75 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 1868 ਹੋ ਗਈ ਹੈ ਅਤੇ ਇਸ ਦੌਰਾਨ 2 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 29 ਹੋ ਗਈ ਹੈ। ਉੱਥੇ ਹੀ ਸੂਬੇ 'ਚ ਹਾਲੇ ਤੱਕ 289 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤੇਲੰਗਾਨਾ 'ਚ ਇਸ ਦੌਰਾਨ 11 ਨਵੇਂ ਮਾਮਲੇ ਸਾਹਮਣੇ ਆਏ ਅਤੇ ਮਰੀਜ਼ਾਂ ਦੀ ਗਿਣਤੀ 1002 ਹੋ ਗਈ। ਸੂਬੇ 'ਚ ਇਸ ਇਨਫੈਕਸ਼ ਨਾਲ ਪਿਛਲੇ 24 ਘੰਟਿਆਂ 'ਚ ਕੋਈ ਮੌਤ ਨਹੀਂ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 26 ਬਣੀ ਹੋਈ ਹੈ।
9- ਕੇਰਲ 'ਚ 458 ਲੋਕ ਇਨਫੈਕਟਡ ਹੋਏ ਹਨ ਅਤੇ 4 ਲੋਕਾਂ ਦੀ ਮੌਤ ਹੋਈ ਹੈ।
10 ਦੱਖਣੀ ਭਾਰਤੀ ਰਾਜ ਆਂਧਰਾ ਪ੍ਰਦੇਸ਼ ਚ 1097 ਅਤੇ ਕਰਨਾਟਕ 'ਚ 503 ਲੋਕ ਇਨਫਕੈਟਡ ਹਨ ਅਤੇ ਇਨਾਂ ਰਾਜਾਂ 'ਚ 31 ਅਤੇ 19 ਲੋਕਾਂ ਦੀ ਮੌਤ ਹੋਈ ਹੈ।
10 ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ 523 ਹੈ ਅਤੇ 6 ਲੋਕਾਂ ਦੀ ਮੌਤ ਹੋਈ ਹੈ।

ਦੱਸਣਯੋਗ ਹੈ ਕਿ ਵੀਡੀਓ ਕਾਫਰੈਂਸਿੰਗ ਰਾਹੀਂ ਹੋਈ ਬੈਠਕ 'ਚ ਕਈ ਮੁੱਖ ਮੰਤਰੀਆਂ ਨੇ ਲਾਕਡਾਊਨ 3 ਮਈ ਤੋਂ ਅੱਗੇ ਵਧਾਉਣ ਦੀ ਵੀ ਸਿਫਾਰਿਸ਼ ਕੀਤੀ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਲਾਕਡਾਊ ਖਤਮ ਕਰਨ ਤੋਂ ਪਹਿਲਾਂ ਸਾਰੇ ਰਾਜਾਂ ਨੂੰ ਆਪਣੀ ਜ਼ਰੂਰਤ ਅਨੁਸਾਰ ਵਿਸ਼ੇਸ਼ ਰਣਨੀਤੀ ਅਤੇ ਯੋਜਨਾ ਬਣਾਉਣੀ ਹੋਵੇਗੀ ਅਤੇ ਉਸੇ ਦੇ ਅਨੁਰੂਪ ਚਰਨਬੱਧ ਤਰੀਕੇ ਨਾਲ ਕਦਮ ਚੁੱਕਣਗੇ।

 
< Prev   Next >

Advertisements

Advertisement
Advertisement
Advertisement