:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰਨਾਥ ਯਾਤਰਾ ਤੋਂ ਪਹਿਲਾਂ ਪਹਿਲੀ ਪੂਜਾ ਇਸ ਵਾਰ ਜੰਮੂ ਚ ਹੋਵੇਗੀ PRINT ਈ ਮੇਲ
amarnath yatra jammu the first pujaਸ਼੍ਰੀਨਗਰ :20(ਮੀਡੀਦੇਸਪੰਜਾਬ)- ਅਮਰਨਾਥ ਯਾਤਰਾ ਤੋਂ ਪਹਿਲਾਂ ਹੋਣ ਵਾਲੀ ਪਹਿਲੀ ਪੂਜਾ ਇਸ ਵਾਰ ਦੱਖਣੀ ਕਸ਼ਮੀਰ 'ਚ ਚੰਦਨਬਾੜੀ 'ਚ ਨਹੀਂ ਹੋਣ ਜਾ ਰਹੀ। ਇਹ ਜੰਮੂ 'ਚ ਅਮਰਨਾਥ ਸ਼ਰਾਈਨ ਬੋਰਡ ਦਫਤਰ ਕੰਪਲੈਕਸ ਵਿਚ ਜਾਂ ਸ੍ਰੀ ਰਣਬੀਰੇਸ਼ਵਰ ਮੰਦਰ 'ਚ ਹੋਵੇਗੀ। ਦੱਸ ਦੇਈਏ ਕਿ ਅਮਰਨਾਥ ਦੀ ਪਵਿੱਤਰ ਗੁਫਾ ਦੀ ਸਲਾਨਾ ਯਾਤਰਾ 23 ਜੂਨ ਤੋਂ ਸ਼ੁਰੂ ਹੋਣੀ ਸੀ। ਕੋਵਿਡ-19 ਤਾਲਾਬੰਦੀ ਅਤੇ ਵਾਇਰਸ ਦੀ ਆਫਤ ਕਾਰਨ ਯਾਤਰਾ ਨੂੰ ਰੱਦ ਕੀਤਾ ਗਿਆ ਹੈ। ਪਵਿੱਤਰ ਗੁਫਾ ਦੇ ਪ੍ਰਬੰਧਨ ਅਤੇ ਯਾਤਰਾ ਸ਼ੁਰੂ ਕਰਨ ਲਈ ਜ਼ਿੰਮੇਵਾਰ ਅਮਰਨਾਥ ਸ਼ਰਾਈਨ ਬੋਰਡ ਇਸ ਵਾਰ ਯਾਤਰਾ 15 ਦਿਨ ਤੱਕ ਸੀਮਤ ਰੱਖਣ 'ਤੇ ਵਿਚਾਰ ਕਰ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਤੈਅ ਪ੍ਰੋਗਰਾਮ ਮੁਤਾਬਕ ਇਸ ਵਾਰ 5 ਜੂਨ ਦੀ ਸਵੇਰ ਨੂੰ ਚੰਦਨਬਾੜੀ ਵਿਚ ਪਹਿਲੀ ਪੂਜਾ ਨਿਸ਼ਚਿਤ ਸੀ। ਪੂਜਾ ਵਿਚ ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ, ਬਾਬਾ ਅਮਰਨਾਥ ਅਤੇ ਅਮਰਨਾਥ ਯਾਤਰੀ ਟਰੱਸਟ ਦੇ ਮੈਂਬਰਾਂ ਨੇ ਹਿੱਸਾ ਲੈਣਾ ਸੀ। ਬਦਲਦੇ ਹਲਾਤਾਂ ਵਿਚ ਬੋਰਡ ਨੇ ਪਹਿਲਾਂ ਪ੍ਰਥਮ ਪੂਜਾ ਨੂੰ ਰੱਦ ਕਰ ਦਿੱਤਾ ਸੀ ਪਰ ਅਮਰਨਾਥ ਯਾਤਰਾ ਨਾਲ ਜੁੜੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਦਬਾਅ ਵਿਚ ਬੋਰਡ ਨੇ ਪੂਜਾ ਲਈ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ। ਪੂਜਾ ਦੇ ਆਯੋਜਨ ਸਥਾਨ ਨੂੰ ਲੈ ਕੇ ਪੇਂਚ ਫਸ ਗਿਆ। ਧਾਰਮਿਕ ਸੰਗਠਨਾਂ ਦੀ ਬੇਨਤੀ ਹੈ ਕਿ ਪਹਿਲੀ ਪੂਜਾ ਜੰਮੂ ਸ਼ਹਿਰ ਵਿਚ ਸਥਿਤ ਇਤਿਹਾਸਕ ਸ਼ਿਵ ਮੰਦਰ ਸ੍ਰੀ ਰਣਬੀਰੇਸ਼ਵਰ 'ਚ ਆਯੋਜਿਤ ਕੀਤੀ ਜਾਵੇ। ਬੋਰਡ ਚਾਹੁੰਦਾ ਹੈ ਕਿ ਪਹਿਲੀ ਪੂਜਾ ਦਫਤਰ ਵਿਚ ਹੋਵੇ ਤਾਂ ਕਿ ਭੀੜ ਤੋਂ ਬਚਿਆ ਜਾ ਸਕੇ। ਸੂਤਰਾਂ ਮੁਤਾਬਕ ਮੰਦਰ 'ਚ ਪੂਜਾ ਦੇ ਆਯੋਜਨ ਦੇ ਸਮੇਂ ਵੱਡੀ ਭੀੜ ਹੋ ਸਕਦੀ ਹੈ। ਉਂਝ ਵੀ ਧਾਰਮਿਕ ਥਾਵਾਂ ਨੂੰ ਬੰਦ ਰੱਖਿਆ ਹੋਇਆ ਹੈ।
 
< Prev   Next >

Advertisements

Advertisement
Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement