:: ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ   :: ਬਿਹਾਰ ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ   :: ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ   :: ਤਿਰੂਮਲਾ ਤਿਰੂਪਤੀ ਦੇਵਸਥਾਨਮ ਚ 17 ਕਰਮੀਆਂ ਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ   :: ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ   :: ਕੋਵਿਡ-19: ਕੌਮਾਂਤਰੀ ਉਡਾਣਾਂ ਤੇ ਲੱਗੀ ਪਾਬੰਦੀ ਅੱਗੇ ਵਧਾਈ ਗਈ, ਜਾਣੋ ਹੁਣ ਕਦੋਂ ਸ਼ੁਰੂ ਹੋਣਗੀਆਂ ਉਡਾਣਾਂ   :: ਲੇਹ ਚ ਜ਼ਖਮੀ ਜਵਾਨਾਂ ਨੂੰ ਮਿਲੇ PM ਮੋਦੀ, ਸਾਰਿਆਂ ਦਾ ਪੁੱਛਿਆ ਹਾਲ-ਚਾਲ   :: ਪੀ. ਐੱਮ. ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਮਗਰੋਂ ਰਾਹੁਲ ਦਾ ਸ਼ਾਇਰਾਨਾ ਹਮਲਾ   :: ਪੀ.ਐੱਮ. ਮੋਦੀ ਦੇ ਐਲਾਨ ਤੋਂ ਬਾਅਦ ਮਮਤਾ ਨੇ ਵੀ ਕੀਤਾ ਮੁਫ਼ਤ ਰਾਸ਼ਨ ਦਾ ਐਲਾਨ   :: PM ਮੋਦੀ ਨੇ ਆਪਣੇ ਸੰਬੋਧਨ ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ   :: ਅਗਲੇ ਆਦੇਸ਼ ਤੱਕ ਯਾਤਰੀਆਂ ਲਈ ਸੇਵਾਵਾਂ ਬੰਦ ਰਹਿਣਗੀਆਂ : ਦਿੱਲੀ ਮੈਟਰੋ   :: ਗਲਵਾਨ ਘਾਟੀ ਚ ਭਾਰਤ ਨੂੰ ਫਿਰ ਧੋਖਾ ਦੇ ਰਿਹੈ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ   :: ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ਚ ਹੋਵੇਗੀ ਤਾਇਨਾਤੀ   :: ਮਹਾਰਾਸ਼ਟਰ ਚ 31 ਜੁਲਾਈ ਤੱਕ ਲਈ ਫਿਰ ਵਧਾਈ ਗਈ ਤਾਲਾਬੰਦੀ   :: ਕੀ ਆਰ.ਜੀ.ਐੱਫ. ਦੇ ਪੈਸੇ ਵਾਪਸ ਕਰਨ ਨਾਲ ਲੱਦਾਖ ਚ ਚੀਨੀ ਕਬਜ਼ਾ ਖਤਮ ਹੋ ਜਾਵੇਗਾ : ਚਿਦਾਂਬਰਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਡਾਕਟਰਾਂ ਸਮੇਤ ਕਈ ਧਿਰਾਂ ਨੇ PM ਮੋਦੀ ਨੂੰ ਸ਼ਾਕਾਹਾਰੀ ਭੋਜਨ ਦੇ ਪ੍ਰਚਾਰ ਦੀ ਕੀਤੀ ਅਪੀਲ PRINT ਈ ਮੇਲ
covid 19 narendra modi vegetarian food doctor workerਨਵੀਂ ਦਿੱਲੀਕੋ :20(ਮੀਡੀਦੇਸਪੰਜਾਬ)- ਵਿਡ-19 ਮਹਾਮਾਰੀ ਅਤੇ ਵਾਤਾਵਰਣ ਤੇ ਜਨ ਸਿਹਤ ਦੇ ਪ੍ਰਤੀ ਵਧਦੀ ਚਿੰਤਾ ਦਰਮਿਆਨ ਕੁਝ ਡਾਕਟਰਾਂ, ਵਰਕਰਾਂ ਅਤੇ ਪਸ਼ੂ ਕਲਿਆਣ ਸਮੂਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਕਾਹਾਰੀ ਭੋਜਨ ਵਿਕਲਪਾਂ ਨੂੰ ਉਤਸ਼ਾਹ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮਾਸ, ਆਂਡਾ ਅਤੇ ਡੇਅਰੀ ਉਤਪਾਦਾਂ ਦਾ ਨਿਯਮਨ ਕਰਨ ਨੂੰ ਵੀ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ

 ਕੁਝ ਡਾਕਟਰਾਂ ਨਾਲ ਵਰਕਰਾਂ ਨੇ ਜ਼ਿਕਰ ਕੀਤਾ ਹੈ ਕਿ ਚੀਨ ਦੇ ਵੁਹਾਨ 'ਚ ਜੀਵ-ਜੰਤੂਆਂ ਦੇ ਮਾਸ ਦੇ ਬਾਜ਼ਾਰ ਤੋਂ ਕੋਰੋਨਾ ਵਾਇਰਸ ਫੈਲਿਆ, ਇਸ ਲਈ ਭਾਰਤ 'ਚ ਵੀ ਮਾਸ ਉਤਪਾਦਨ ਕੇਂਦਰਾਂ ਅਤੇ ਬਜ਼ਾਰਾਂ ਤੋਂ ਅਜਿਹਾ ਖਤਰਾ ਹੋ ਸਕਦਾ ਹੈ। ਪਸ਼ੂ ਕਲਿਆਣ ਸੰਗਠਨ ਪੀਪਲ ਫਾਰ ਐਨੀਮਲਜ਼ (ਪੀ.ਐੱਫ.ਏ.), ਅਹਿੰਸਾ ਟਰੱਸਟ ਅਤੇ ਮਰਸੀ ਫਾਰ ਐਨੀਮਲਜ਼ (ਐੱਮ.ਐੱਫ.ਏ.) ਨੇ ਡਾਕਟਰਾਂ ਦੀ ਅਪੀਲ ਦਾ ਸਮਰਥਨ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਕਿਹਾ ਗਿਆ ਹੈ ਕਿ 'ਈਟ ਲਾਂਸੇਟ', ਵਿਸ਼ਵ ਆਰਥਿਕ ਮੰਚ, ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ ਸਮੇਤ ਹੋਰ ਗਲੋਬਲ ਬਾਡੀਆਂ ਦੇ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਮਾਸਾਹਾਰੀ ਭੋਜਨ ਦੇ ਉਤਪਾਦਨ ਅਤੇ ਖਪਤ 'ਚ ਵਾਧੇ ਨਾਲ ਜਨ ਸਿਹਤ ਅਤੇ ਵਾਤਾਵਰਣ 'ਤੇ ਡੂੰਘਾ ਅਸਰ ਪੈ ਰਿਹਾ ਹੈ।

ਪੀ.ਐੱਫ.ਏ. ਦੀ ਪਸ਼ੂ ਕਲਿਆਣ ਵਰਕਰ ਗੌਰੀ ਮੌਲੇਖੀ ਨੇ ਕਿਹਾ,''ਕਿਉਂਕਿ ਵੁਹਾਨ 'ਚ ਮਾਸ ਦੇ ਬਾਜ਼ਾਰ ਤੋਂ ਕੋਵਿਡ-19 ਦਾ ਪਤਾ ਲੱਗਿਆ, ਇਸ ਲਈ ਭਾਰਤ 'ਚ ਵੀ ਮਾਸ ਉਤਪਾਦਨ ਕੇਂਦਰਾਂ ਅਤੇ ਬਜ਼ਾਰਾਂ 'ਚ ਇਸੇ ਤਰ੍ਹਾਂ ਦੀ ਸਥਿਤੀ ਹੋ ਸਕਦੀ ਹੈ।'' ਕਈ ਨਾਮੀ ਮੈਡੀਕਲ ਪੇਸ਼ੇਵਰਾਂ ਨੇ ਵੀ ਐਡਵਾਇਜ਼ਰੀ ਜਾਰੀ ਕਰ ਕੇ ਕਿਹਾ ਹੈ ਕਿ ਮਾਸ, ਆਂਡਾ ਅਤੇ ਡੇਅਰੀ ਉਤਪਾਦਾਂ ਦੀ ਖਪਤ ਦੀ ਤੁਲਨਾ 'ਚ ਸ਼ਾਕਾਹਾਰੀ ਭੋਜਨ ਜ਼ਿਆਦਾ ਸੁਰੱਖਿਅਤ ਹਨ। ਟਾਟਾ ਮੈਮੋਰੀਅਲ ਹਸਪਤਾਲ ਦੇ ਡਾ. ਪੰਕਜ ਚਤੁਰਵੇਦੀ ਨੇ ਕਿਹਾ,''ਅਧਿਐਨ ਤੋਂ ਅਜਿਹੇ ਕਈ ਨਤੀਜੇ ਮਿਲੇ ਹਨ ਕਿ ਵੱਖ-ਵੱਖ ਕਿਸਮ ਦੇ ਮਾਸ ਦੇ ਸੇਵਨ ਨਾਲ ਟਾਈਪ-2 ਸ਼ੂਗਰ, ਦਿਲ ਦੇ ਰੋਗ, ਦਿਲ ਸੰਬੰਧੀ ਕਈ ਬੀਮਾਰੀਆਂ ਹੋਣ ਦਾ ਖਦਸ਼ਾ ਵਧ ਜਾਂਦਾ ਹੈ।'' ਉਨ੍ਹਾਂ ਨੇ ਕਿਹਾ ਕਿ ਮਾਸ ਦੀ ਖਪਤ ਵਧਣ ਨਾਲ ਪਾਣੀ ਦੀ ਵਰਤੋਂ ਵੀ ਵਧਦੀ ਹੈ। ਜੰਗਲਾਂ ਦੀ ਕੱਟਾਈ ਹੁੰਦੀ ਹੈ, ਪਾਣੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਗਰੀਨ ਹਾਊਸ ਗੈਸਾਂ ਨਿਕਲਦੀਆਂ ਹਨ। ਕੁੱਲ ਮਿਲਾ ਕੇ ਇਸ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ।

 
< Prev   Next >

Advertisements

Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement