ਆਸਮਾਨੀ ਬਿਜਲੀ ਡਿੱਗਣ ਨਾਲ 83 ਦੀ ਮੌਤ, ਕਈ ਜ਼ਖ਼ਮੀ, ਸਰਕਾਰ ਨੇ ਐਲਾਨ ਕੀਤਾ ਮੁਆਵਜ਼ਾ |
|
|
 ਪਟਨਾ: :-25ਜੂਨ-20(ਮੀਡੀਆਦੇਸਪੰਜਾਬ)-ਬਿਹਾਰ ਵਿਚ ਬਿਜਲੀ ਡਿੱਗਣ ਕਾਰਨ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਸੂਬੇ 'ਚ
ਬਿਜਲੀ ਡਿੱਗਣ ਕਾਰਨ 83 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਬਹੁਤ ਸਾਰੇ ਲੋਕ ਝੁਲਸ ਗਏ।
ਕੁੱਲ 38 ਜ਼ਿਲ੍ਹਿਆਂ ਚੋਂ 23 ਜ਼ਿਲ੍ਹਿਆਂ ‘ਚ ਆਸਮਾਨੀ ਬਿਜਲੀ ਦੀ ਤਬਾਹੀ ਦਾ ਮੰਜ਼ਰ ਵੇਖਣ
ਨੂੰ ਮਿਲਿਆ। ਸਭ ਤੋਂ ਵੱਧ 13 ਲੋਕਾਂ ਦੀ ਮੌਤ ਗੋਪਾਲਗੰਜ ਵਿੱਚ ਹੋਈ। ਇਸ ਦੇ ਨਾਲ ਹੀ
ਮਧੂਬਨੀ-ਨਵਾਦਾ ਵਿਚ 8-8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਭੰਗਾ ਅਤੇ ਬਾਂਕਾ ‘ਚ ਵੀ
5-5 ਲੋਕਾਂ ਨੇ ਜਾਨ ਗਵਾਈਆਂ।
ਇਸ ਦਰਦਨਾਕ ਘਟਨਾ ਤੋਂ ਬਾਅਦ ਬਿਹਾਰ ਦੇ ਮੁੱਖ
ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਵਿੱਚ ਤੂਫਾਨੀ ਆਸਮਾਨੀ ਬਿਜਲੀ ਕਰਕੇ ਆਪਣੀ ਜਾਨ ਗਵਾਉਣ
ਵਾਲੇ 83 ਲੋਕਾਂ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਦੱਸ
ਦੇਈਏ ਕਿ ਮੌਸਮ ਵਿਭਾਗ ਨੇ ਇਸ ਤਬਾਹੀ ਦੇ ਵਿਚਕਾਰ ਭਾਰੀ ਬਾਰਸ਼ ਲਈ ਅਲਰਟ ਜਾਰੀ ਕੀਤਾ
ਹੈ। ਬਿਹਾਰ ਲਈ 72 ਘੰਟੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 72
ਘੰਟਿਆਂ ਵਿੱਚ ਬਿਹਾਰ ਵਿੱਚ ਭਾਰੀ ਬਾਰਸ਼ ਦਾ ਅਲਰਟ ਵੀਰਵਾਰ ਨੂੰ ਜਾਰੀ ਕੀਤਾ।
|