:: ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ   :: ਬਿਹਾਰ ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ   :: ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ   :: ਤਿਰੂਮਲਾ ਤਿਰੂਪਤੀ ਦੇਵਸਥਾਨਮ ਚ 17 ਕਰਮੀਆਂ ਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ   :: ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ   :: ਕੋਵਿਡ-19: ਕੌਮਾਂਤਰੀ ਉਡਾਣਾਂ ਤੇ ਲੱਗੀ ਪਾਬੰਦੀ ਅੱਗੇ ਵਧਾਈ ਗਈ, ਜਾਣੋ ਹੁਣ ਕਦੋਂ ਸ਼ੁਰੂ ਹੋਣਗੀਆਂ ਉਡਾਣਾਂ   :: ਲੇਹ ਚ ਜ਼ਖਮੀ ਜਵਾਨਾਂ ਨੂੰ ਮਿਲੇ PM ਮੋਦੀ, ਸਾਰਿਆਂ ਦਾ ਪੁੱਛਿਆ ਹਾਲ-ਚਾਲ   :: ਪੀ. ਐੱਮ. ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਮਗਰੋਂ ਰਾਹੁਲ ਦਾ ਸ਼ਾਇਰਾਨਾ ਹਮਲਾ   :: ਪੀ.ਐੱਮ. ਮੋਦੀ ਦੇ ਐਲਾਨ ਤੋਂ ਬਾਅਦ ਮਮਤਾ ਨੇ ਵੀ ਕੀਤਾ ਮੁਫ਼ਤ ਰਾਸ਼ਨ ਦਾ ਐਲਾਨ   :: PM ਮੋਦੀ ਨੇ ਆਪਣੇ ਸੰਬੋਧਨ ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ   :: ਅਗਲੇ ਆਦੇਸ਼ ਤੱਕ ਯਾਤਰੀਆਂ ਲਈ ਸੇਵਾਵਾਂ ਬੰਦ ਰਹਿਣਗੀਆਂ : ਦਿੱਲੀ ਮੈਟਰੋ   :: ਗਲਵਾਨ ਘਾਟੀ ਚ ਭਾਰਤ ਨੂੰ ਫਿਰ ਧੋਖਾ ਦੇ ਰਿਹੈ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ   :: ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ਚ ਹੋਵੇਗੀ ਤਾਇਨਾਤੀ   :: ਮਹਾਰਾਸ਼ਟਰ ਚ 31 ਜੁਲਾਈ ਤੱਕ ਲਈ ਫਿਰ ਵਧਾਈ ਗਈ ਤਾਲਾਬੰਦੀ   :: ਕੀ ਆਰ.ਜੀ.ਐੱਫ. ਦੇ ਪੈਸੇ ਵਾਪਸ ਕਰਨ ਨਾਲ ਲੱਦਾਖ ਚ ਚੀਨੀ ਕਬਜ਼ਾ ਖਤਮ ਹੋ ਜਾਵੇਗਾ : ਚਿਦਾਂਬਰਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਟਲੀ ਦੀ ਮਸ਼ਹੂਰ ਕੋਰੀਅਰ ਕੰਪਨੀ ਦੇ 79 ਕਰਮੀ ਤੇ ਉਨ੍ਹਾਂ ਦੇ 28 ਪਰਿਵਾਰਕ ਮੈਂਬਰ ਕੋਵਿਡ-19 ਪੀੜਤ PRINT ਈ ਮੇਲ
italy courier company 79 employeesਰੋਮ/ਇਟਲੀ :20(ਮੀਡੀਦੇਸਪੰਜਾਬ)- ਕੋਵਿਡ-19 ਨਿਰੰਤਰ ਦੁਨੀਆ ਵਿੱਚ ਆਪਣੀ ਤਬਾਹੀ ਨਾਲ ਤਹਿਲਕਾ ਮਚਾ ਰਿਹਾ ਹੈ। ਬੇਸ਼ੱਕ ਇਟਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਕੇਸਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਟਲੀ ਵਿੱਚ ਇੱਕ ਮਸ਼ਹੂਰ ਕੋਰੀਅਰ ਕੰਪਨੀ ਬਾਰਤੋਲੀਨੀ ਬਲੋਨੀਆ ਵਿਚ ਮਹਾਮਾਰੀ ਫੈਲਣ ਨਾਲ ਕੋਰੋਨਾਵਾਇਰਸ ਦੇ ਨਾਲ ਪ੍ਰਭਾਵਿਤ 107 ਮਾਮਲੇ ਸਾਹਮਣੇ ਆਏ ਹਨ।ਦੱਸ ਦਈਏ
 ਕਿ ਇਹ ਕੋਰੀਅਰ ਕੰਪਨੀ ਇਟਲੀ ਦੇ ਸੂਬੇ ਇਮਿਲੀਆ ਰੋਜ਼ਾਨਾ ਦੇ ਬਲੋਨੀਆ ਸ਼ਹਿਰ ਵਿੱਚ ਸਥਿਤ ਹੈ ਜਿਹੜਾ ਕਿ ਇਟਲੀ ਵਿੱਚ ਕੋਰੋਨਾਵਾਇਰਸ ਨਾਲ ਕਾਫੀ ਪ੍ਰਭਾਵਿਤ ਇਲਾਕਾ ਮੰਨਿਆ ਗਿਆ ਹੈ ਜਿੱਥੇ ਕਿ 28397 ਲੋਕ ਕੋਵਿਡ-19 ਤੋਂ ਪ੍ਰਭਾਵਿਤ ਹਨ ਜਦੋਂ ਕਿ 4252 ਲੋਕਾਂ ਦੀ ਸੂਬੇ ਵਿੱਚ ਹੁਣ ਤੱਕ ਮੌਤ ਹੋ ਚੁੱਕੀ ਹੈ।

ਇਸ ਇਲਾਕੇ ਵਿੱਚ ਇੱਕ ਪੰਜਾਬੀ ਕੁਲਵਿੰਦਰ ਸਿੰਘ ਸੋਢੀ ਦੀ ਮੌਤ ਹੋ ਚੁੱਕੀ ਹੈ।ਇਥੋਂ ਦੇ ਸਿਹਤ ਵਿਭਾਗ ਨੂੰ ਇਨੀਂ ਦਿਨੀਂ ਕੀਤੇ ਗਏ ਟੈਸਟਾਂ ਦੁਆਰਾ ਪਤਾ ਲੱਗਿਆ ਹੈ ਕਿ ਪੀੜਤ ਵਿਅਕਤੀਆਂ ਵਿਚ, ਕੰਪਨੀ ਦੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ ਜੋ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਵਿੱਚ ਰਹੇ ਹਨ। ਬਲੋਨੀਆ ਹੈਲਥ ਕੇਅਰ ਵਿਭਾਗ ਦੇ ਡਾਇਰੈਕਟਰ ਪਾਓਲੋ ਪਾਂਡੋਲਫੀ ਨੇ ਦੱਸਿਆ ਕਿ ਪੀੜਤ ਵਿਅਕਤੀਆਂ ਵਿੱਚੋ, “ਕੋਵਿਡ-19 ਨਾਲ ਇਸ ਕੰਪਨੀ ਦੇ ਗੋਦਾਮ ਵਿੱਚ ਕੰਮ ਕਰਨ ਵਾਲੇ 79 ਕਰਮਚਾਰੀ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਹਨ ਅਤੇ ਇਹਨਾਂ ਦੇ 28 ਪਰਿਵਾਰਕ ਮੈਂਬਰ ਵੀ ਇਸ ਮਹਾਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਇਸ ਕੰਪਨੀ ਦੇ 77 ਕਰਮਚਾਰੀ ਜੋ ਗੋਦਾਮ ਵਿੱਚ ਕੰਮ ਕਰਦੇ ਹਨ ਅਤੇ 2 ਟਰੱਕ ਡਰਾਈਵਰ ਹਨ ਜੋਕਿ ਇਸ ਕੰਪਨੀ ਵਿੱਚ ਡਰਾਈਵਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਇਹ ਸਾਰੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ 2 ਵਿਆਕਤੀ ਹੀ ਗੰਭੀਰ ਪਾਏ ਗਏ ਹਨ ਜੋ ਹਸਪਤਾਲ ਵਿੱਚ ਇਲਾਜ ਅਧੀਨ ਹਨ। ਬਾਕੀ 77 ਕਰਮਚਾਰੀਆਂ ਨੂੰ ਸਿਹਤ ਵਿਭਾਗ ਵੱਲੋਂ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ ਪਰ ਇਸ ਕੋਰੀਅਰ ਕੰਪਨੀ ਨੂੰ ਬੰਦ ਨਹੀਂ ਕੀਤਾ ਗਿਆ ਹੈ ਕਿਉਂਕਿ ਬਾਰਤੋਲੀਨੀ ਕੋਰੀਅਰ ਕੰਪਨੀ ਇਟਲੀ ਦੀ ਮਸ਼ਹੂਰ ਕੋਰੀਅਰ ਕੰਪਨੀ ਮੰਨੀ ਜਾਂਦੀ ਹੈ ਅਤੇ ਇਸ ਦੀਆਂ ਸੇਵਾਵਾਂ ਪੂਰੀ ਇਟਲੀ ਵਿੱਚ ਪਾਈਆਂ ਜਾਂਦੀਆਂ ਹਨ। ਹੁਣ ਕੰਪਨੀ ਦੇ ਅਧਿਕਾਰੀਆਂ ਵੱਲੋਂ ਇਟਲੀ ਦੀਆਂ ਬਾਕੀ ਬ੍ਰਾਂਚਾਂ ਵਿੱਚ ਕੰਮ ਕਰ ਰਹੇ ਹੋਰਨਾਂ ਕਰਮਚਾਰੀਆਂ ਵਿੱਚ ਵੀ ਕੋਰੋਨਾਵਾਇਰਸ ਸੰਬੰਧੀ ਛਾਣਬੀਣ ਕੀਤੀ ਜਾ ਰਹੀ ਹੈ, ਤਾਂ ਕਿ ਇਸ ਮਹਾਮਾਰੀ ਨੂੰ ਰੋਕਿਆ ਜਾ ਸਕੇ।
 
< Prev   Next >

Advertisements

Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement