ਮਹਾਰਾਸ਼ਟਰ ਚ 31 ਜੁਲਾਈ ਤੱਕ ਲਈ ਫਿਰ ਵਧਾਈ ਗਈ ਤਾਲਾਬੰਦੀ |
|
|
 ਮੁੰਬਈ- :-29ਜੂਨ-20(ਮੀਡੀਆਦੇਸਪੰਜਾਬ)- ਮਹਾਰਾਸ਼ਟਰ
'ਚ ਇਕ ਵਾਰ ਫਿਰ ਤਾਲਾਬੰਦੀ ਦੀ ਮਿਆਦ ਵੱਧ ਗਈ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਖਤੇ
ਨੂੰ ਦੇਖਦੇ ਹੋਏ ਊਧਵ ਠਾਕਰੇ ਸਰਕਾਰ ਨੇ ਤਾਲਾਬੰਦੀ ਵਧਾਉਣ ਦਾ ਫੈਸਲਾ ਲਿਆ ਹੈ। ਸੂਬੇ 'ਚ
ਹੁਣ 31 ਜੁਲਾਈ ਤੱਕ ਲਈ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 30
ਜੂਨ ਤੱਕ ਲਈ ਤਾਲਾਬੰਦੀ ਵਧਾਈ ਗਈ ਸੀ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਦੇ ਸਭ ਤੋਂ
ਵੱਧ
ਮਾਮਲੇ ਮਹਾਰਾਸ਼ਟਰ 'ਚ ਹੀ ਹੈ। ਸੂਬੇ ਦੇ ਮੁੱਖ ਸਕੱਤਰ ਅਜਾਯ ਮੇਹਤਾ ਵਲੋਂ ਤਾਲਾਬੰਦੀ ਵਧਾਉਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਆਦੇਸ਼ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਇਸ ਲਈ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਜ਼ਰੂਰੀ ਉਪਾਅ ਦੇ ਅਧੀਨ ਇਹ ਕਦਮ ਚੁੱਕਿਆ ਜਾ ਰਿਹਾ ਹੈ। ਮਹਾਮਾਰੀ ਐਕਟ 1897 ਦੀ ਧਾਰਾ-2 ਅਤੇ ਆਫ਼ਤ ਪ੍ਰਬੰਧਨ ਕਾਨੂੰਨ 2005 ਦੇ ਅਧੀਨ ਪੂਰੇ ਮਹਾਰਾਸ਼ਟਰ 'ਚ 31 ਜੁਲਾਈ 2020 ਅੱਧੀ ਰਾਤ ਤੱਕ ਲਈ ਤਾਲਾਬੰਦੀ ਵਧਾਈ ਜਾਂਦੀ ਹੈ।
ਅਜਾਯ ਮੇਹਤਾ ਨੇ ਸੋਮਵਾਰ ਨੂੰ ਜਾਰੀ ਇਕ ਆਦੇਸ਼ 'ਚ ਕਿਹਾ ਕਿ ਮਾਸਕ ਲਗਾਉਣ, ਸਰੀਰਕ ਦੂਰੀ, ਸਭਾਵਾਂ 'ਤੇ ਪਾਬੰਦੀ ਅਤੇ ਹੋਰ ਨਿਯਮਾਂ ਦਾ ਪਾਲਣ ਜਾਰੀ ਰਹਿਣਾ ਚਾਹੀਦਾ। ਸਰਕਾਰ ਨੇ ਸਲਾਹ ਦਿੱਤੀ ਹੈ ਕਿ ਜਿੱਥੇ ਤੱਕ ਸੰਭਵ ਹੋ ਸਕੇ, ਘਰੋਂ ਹੀ ਕੰਮ ਕੀਤਾ ਜਾਵੇ। ਮੇਹਤਾ ਦੇ ਆਦੇਸ਼ 'ਚ ਕਿਹਾ ਗਿਆ ਹੈ ਕਿ ਨਿੱਜੀ ਦਫ਼ਤਰ 10 ਫੀਸਦੀ ਕਰਮੀਆਂ ਜਾਂ 10 ਲੋਕਾਂ ਨਾਲ ਕੰਮ ਕਰ ਸਕਦੇ ਹਨ। ਮਹਾਰਾਸ਼ਟਰ 'ਚ ਐਤਵਾਰ ਨੂੰ ਇਕ ਦਿਨ 'ਚ ਕੋਵਿਡ-19 ਦੇ ਸਭ ਤੋਂ ਵੱਧ 5,493 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 1,64,262 ਹੋ ਗਈ ਸੀ। ਸੂਬੇ 'ਚ ਹੁਣ ਤੱਕ ਕੁੱਲ 7,429 ਲੋਕਾਂ ਦੀ ਮੌਤ ਹੋ ਚੁਕੀ ਹੈ।
|